ਵਾਸ਼ਿੰਗਟਨ, 12 ਜੂਨ (ਪੰਜਾਬ ਮੇਲ)-ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਸੀ.ਡੀ.ਸੀ.) ਦੇ ਮਾਹਿਰਾਂ ਨੇ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਫਰਸ਼ ਜਾਂ ਜਾਨਵਰਾਂ ਰਾਹੀਂ ਫੈਲਣ ਦੀ ਸੰਭਾਵਨਾ ਬਹੁਤ ਘੱਟ ਹੈ ਅਤੇ ਇਹ ਇਨਸਾਨ ਤੋਂ ਇਨਸਾਨਾਂ ਤੱਕ ਤੇਜ਼ੀ ਨਾਲ ਫੈਲਦਾ ਹੈ। ਇਹ ਵੀ ਕਿਹਾ ਹੈ ਕਿ ਬਿਨਾਂ ਲੱਛਣਾਂ ਦੇ ਵੀ ਕੋਰੋਨਾ ਵਾਇਰਸ ਫੈਲ ਸਕਦਾ ਹੈ। ਦੂਸਰੇ ਪਾਸੇ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਬਿਨਾਂ ਲੱਛਣਾਂ ਦੇ ਵਾਇਰਸ ਦਾ ਫੈਲਣਾ ਘੱਟ ਮਾਮਲਿਆਂ ਵਿਚ ਹੀ ਵੇਖਿਆ ਗਿਆ ਹੈ ਤੇ ਇਸ ਨੂੰ ਵੱਡਾ ਕਾਰਨ ਨਹੀਂ ਮੰਨਿਆ ਜਾ ਸਕਦਾ।