PUNJABMAILUSA.COM

ਕੋਰੀਅਨ ਏਅਰ ਦੇ ਪ੍ਰਧਾਨ ਨੂੰ ਆਪਣੀਆਂ 2 ਧੀਆਂ ਦੇ ਗਲਤ ਵਿਵਹਾਰ ਲਈ ਮੰਗਣੀ ਪਈ ਮੁਆਫੀ

ਕੋਰੀਅਨ ਏਅਰ ਦੇ ਪ੍ਰਧਾਨ ਨੂੰ ਆਪਣੀਆਂ 2 ਧੀਆਂ ਦੇ ਗਲਤ ਵਿਵਹਾਰ ਲਈ ਮੰਗਣੀ ਪਈ ਮੁਆਫੀ

ਕੋਰੀਅਨ ਏਅਰ ਦੇ ਪ੍ਰਧਾਨ ਨੂੰ ਆਪਣੀਆਂ 2 ਧੀਆਂ ਦੇ ਗਲਤ ਵਿਵਹਾਰ ਲਈ ਮੰਗਣੀ ਪਈ ਮੁਆਫੀ
April 23
04:27 2018

ਸਿਓਲ, 23 ਅਪ੍ਰੈਲ (ਪੰਜਾਬ ਮੇਲ)- ਏਅਰਲਾਇੰਸ ਕੰਪਨੀ ਕੋਰੀਅਨ ਏਅਰ ਦੇ ਪ੍ਰਧਾਨ ਚੋ ਯਾਂਗ ਨੇ ਆਪਣੇ 2 ਧੀਆਂ ਦੇ ਗਲਤ ਵਿਵਹਾਰ ਲਈ ਐਤਵਾਰ ਨੂੰ ਮੁਆਫੀ ਮੰਗੀ ਅਤੇ ਕਿਹਾ ਕਿ ਵੱਖ-ਵੱਖ ਵਿਵਾਦਾਂ ਲਈ ਚਰਚਾਵਾਂ ‘ਚ ਆਈ ਉਨ੍ਹਾਂ ਦੀ ਧੀਆਂ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣਗੀਆਂ। ਜ਼ਿਕਰਯੋਗ ਹੈ ਕਿ ਯਾਂਗ ਹੋ ਦੀ ਦੂਜੀ ਧੀ ਅਤੇ ਕੰਪਨੀ ਦੀ ਮਾਰਕੇਟਿੰਗ ਐਗਜ਼ੀਕਿਊਟਿਵ ਚੋ ਹਯੁਨ ਮਿਨ ਨੇ ਬਿਜਨੈੱਸ ਮੀਟਿੰਗ ‘ਚ ਇਕ ਸ਼ਖਸ ਦੇ ਮੂੰਹ ‘ਤੇ ਪਾਣੀ ਸੁੱਟ ਦਿੱਤਾ ਸੀ। ਉਨ੍ਹਾਂ ਖਿਲਾਫ ਪੁਲਸ ਜਾਂਚ ਕਰ ਰਹੀ ਹੈ। 4 ਸਾਲ ਪਹਿਲਾਂ ਹਯੁਨ ਮਿਨ ਦੀ ਵੱਡੀ ਭੈਣ ਚੋ ਹਯੁਮ ਆਹ 2014 ‘ਚ ਉਸ ਸਮੇਂ ਚਰਚਾਵਾਂ ‘ਚ ਆਈ ਸੀ ਜਦੋਂ ਉਹ ਸਿਓਲ ਤੋਂ ਨਿਊਯਾਰਕ ਜਾ ਰਹੇ ਜਹਾਜ਼ ‘ਚ ਸਫਰ ਕਰ ਰਹੀ ਸੀ। ਉਸ ਨੇ ਕੱਪ ਦੀ ਥਾਂ ਬੈਗ ‘ਚ ਮੈਕਾਡੈਮਿਆ ਨੱਟ ਪਰੋਸਣ ‘ਤੇ ਕੈਬਿਨ ਕ੍ਰਿਊ ਮੈਂਬਰ ਨੂੰ ਲੱਤ ਮਾਰ ਦਿੱਤੀ ਸੀ। ਇਸ ਘਟਨਾ ਨੂੰ ‘ਨੱਟ ਰੇਜ’ ਦਾ ਨਾਂ ਦਿੱਤਾ ਗਿਆ ਸੀ। ਕੰਪਨੀ ਦੀ ਉਸ ਵੇਲੇ ਦੀ ਵਾਇਸ ਪ੍ਰੈਜ਼ੀਡੇਂਟ ਹਯੁਨ ਆਹ ਨੇ 2 ਕ੍ਰਿਊ ਮੈਂਬਰ ਨੂੰ ਮੁਆਫੀ ਮੰਗਣ ਲਈ ਮਜ਼ਬੂਰ ਕਰ ਦਿੱਤਾ ਸੀ, ਜਹਾਜ਼ ਦੇ ਟੈਕ ਆਫ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਇਕ ਕ੍ਰਿਊ ਮੈਂਬਰ ਨੂੰ ਜਹਾਜ਼ ‘ਚੋਂ ਬਾਹਰ ਕੱਢ ਦਿੱਤਾ ਸੀ।
ਚੋ ਨੇ ਇਕ ਬਿਆਨ ‘ਚ ਕਿਹਾ, ‘ਕੋਰੀਅਨ ਏਅਰ ਦੇ ਚੇਅਰਮੈਨ ਅਤੇ ਨਾਲ ਹੀ ਪਿਤਾ ਦੇ ਰੂਪ ‘ਚ ਆਪਣੀ ਧੀਆਂ ਦੇ ਗਲਤ ਵਿਵਹਾਰ ‘ਤੇ ਮੈਂ ਸ਼ਰਮਿੰਦਗੀ ਮਹਿਸੂਸ ਕਰਦਾ ਹਾਂ।’ ਉਨ੍ਹਾਂ ਨੇ ਕਿਹਾ, ‘ਇਹ ਮੇਰੀ ਗਲਤੀ ਹੈ ਅਤੇ ਮੈਂ ਲੋਕਾਂ ਤੋਂ ਦੁਖ ਪ੍ਰਕਟ ਕਰਦਾ ਹਾਂ।’ ਸਿਓਲ ਪੁਲਸ ਨੇ ਪਿਛਲੇ ਹਫਤੇ ਕਿਹਾ ਸੀ ਕਿ ਬੈਠਕ ‘ਚ ਮੌਜੂਦ ਲੋਕਾਂ ਦੇ ਬਿਆਨ ਦੇ ਆਧਾਰ ‘ਤੇ ਉਹ ਇਕ ਰਸਮੀ ਜਾਂਚ ਸ਼ੁਰੂ ਕਰ ਰਹੀ ਹੈ। ਇਸ ਘਟਨਾ ਤੋਂ ਬਾਅਦ 34 ਸਾਲਾਂ ਹਯੁਨ ਮਿਨ ਨੇ ਇਕ ਈ-ਮੇਲ ‘ਚ ਲਿਖਿਆ ਸੀ। ਉਨ੍ਹਾਂ ਨੇ ਹਰ ਕਿਸੇ ਨੂੰ ਇਹ ਈ-ਮੇਲ ਭੇਜਿਆ ਜਿਸ ਦੇ ਨਾਲ ਉਨ੍ਹਾਂ ਨੇ ਕੰਮ ਕੀਤਾ ਸੀ। ਹਾਲਾਂਕਿ ਉਨ੍ਹਾਂ ਨੇ ਇਸ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਨੇ ਕਿਸੇ ਦੇ ਮੂੰਹ ‘ਤੇ ਪਾਣੀ ਨਹੀਂ ਸੁੱਟਿਆ ਸੀ।

About Author

Punjab Mail USA

Punjab Mail USA

Related Articles

ads

Latest Category Posts

    ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

ਮੇਥਾਡੋਨ ਕਲੀਨਿਕ ‘ਚ ਗੋਲੀਬਾਰੀ, 2 ਲੋਕਾਂ ਦੀ ਮੌਤ

Read Full Article
    ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿਚ ਅਚਾਨਕ ਬਿਜਲੀ ਸਪਲਾਈ ਹੋਈ ਠੱਪ

Read Full Article
    ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

ਚੱਕਰਵਾਤੀ ਤੂਫਾਨ ‘ਬੈਰੀ’ ਲੁਸੀਆਨਾ ਸ਼ਹਿਰ ਦੇ ਕਾਫੀ ਕਰੀਬ ਪਹੁੰਚਿਆ

Read Full Article
    ਟਰੰਪ ਦੀ ਸਾਬਕਾ ਲੇਡੀ ਸਟਾਫਰ ਨਾਲ ‘ਕਿੱਸ’ ਦੀ ਵੀਡੀਓ ਜਾਰੀ!

ਟਰੰਪ ਦੀ ਸਾਬਕਾ ਲੇਡੀ ਸਟਾਫਰ ਨਾਲ ‘ਕਿੱਸ’ ਦੀ ਵੀਡੀਓ ਜਾਰੀ!

Read Full Article
    ਫੇਸਬੁੱਕ ਨੂੰ ਲੋਕਾਂ ਨਾਲ ਖਿਲਵਾੜ ਕਰਨ ਬਦਲੇ ਲੱਗੇਗਾ 5 ਅਰਬ ਡਾਲਰ ਦਾ ਜ਼ੁਰਮਾਨਾ

ਫੇਸਬੁੱਕ ਨੂੰ ਲੋਕਾਂ ਨਾਲ ਖਿਲਵਾੜ ਕਰਨ ਬਦਲੇ ਲੱਗੇਗਾ 5 ਅਰਬ ਡਾਲਰ ਦਾ ਜ਼ੁਰਮਾਨਾ

Read Full Article
    ਮੋਦੀ ਸਤੰਬਰ ‘ਚ ਅਮਰੀਕਾ ਦੌਰੇ ‘ਤੇ ਜਾਣਗੇ

ਮੋਦੀ ਸਤੰਬਰ ‘ਚ ਅਮਰੀਕਾ ਦੌਰੇ ‘ਤੇ ਜਾਣਗੇ

Read Full Article
    ਵਾਸ਼ਿੰਗਟਨ ਰਾਜ ਦੇ ਥ੍ਰੀ ਲੈਕਸ ਇਲਾਕੇ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਵਾਸ਼ਿੰਗਟਨ ਰਾਜ ਦੇ ਥ੍ਰੀ ਲੈਕਸ ਇਲਾਕੇ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Read Full Article
    ਅਮਰੀਕਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਅਮਰੀਕਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Read Full Article
    ਅਮਰੀਕਾ ‘ਚ ਐਤਵਾਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ

ਅਮਰੀਕਾ ‘ਚ ਐਤਵਾਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਖਿਲਾਫ ਹੋਵੇਗੀ ਵੱਡੀ ਕਾਰਵਾਈ

Read Full Article
    ਸ਼ਰਣਾਰਥੀ ਹਿਰਾਸਤ ਕੇਂਦਰ ਵਿਚ 19 ਮਹੀਨੇ ਦੀ ਬੱਚੀ ਦੀ ਮੌਤ

ਸ਼ਰਣਾਰਥੀ ਹਿਰਾਸਤ ਕੇਂਦਰ ਵਿਚ 19 ਮਹੀਨੇ ਦੀ ਬੱਚੀ ਦੀ ਮੌਤ

Read Full Article
    ਟੈਕਸਾਸ ਵਿਚ ਮਾਲਕ ਨੂੰ ਹੀ ਖਾ ਗਏ 18 ਪਾਲਤੂ  ਕੁੱਤੇ

ਟੈਕਸਾਸ ਵਿਚ ਮਾਲਕ ਨੂੰ ਹੀ ਖਾ ਗਏ 18 ਪਾਲਤੂ ਕੁੱਤੇ

Read Full Article
    ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ

ਅਮਰੀਕੀ ਕਾਂਗਰਸ ‘ਚ ਗ੍ਰੀਨ ਕਾਰਡ ‘ਤੇ ਲੱਗੀ 7 ਫੀਸਦੀ ਲਿਮਟ ਖਤਮ ਕਰਨ ਸਬੰਧੀ ਬਿੱਲ ਪਾਸ

Read Full Article
    ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ

ਲੋਕ ਸਭਾ ‘ਚ ਇਕ ਵਾਰ ਫਿਰ ਗੂੰਜੇ ਪੰਜਾਬ ਦੇ ਮੁੱਦੇ

Read Full Article
    ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਡੈਮੋਕ੍ਰੇਟਿਕ ਦੀ ਉਮੀਦਵਾਰ ਕਮਲਾ ਹੈਰਿਸ ਲਈ

ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜ ਰਹੀ ਡੈਮੋਕ੍ਰੇਟਿਕ ਦੀ ਉਮੀਦਵਾਰ ਕਮਲਾ ਹੈਰਿਸ ਲਈ

Read Full Article
    ਰਾਮ ਰਹੀਮ ਨੂੰ ਕਾਬੂ ਕਰਨ ਵਾਲੇ ਏ.ਡੀ.ਜੀ.ਪੀ. ਡਾ. ਏ.ਐੱਸ. ਚਾਵਲਾ ਪੰਜਾਬ ਮੇਲ ਦੇ ਦਫਤਰ ਪਧਾਰੇ

ਰਾਮ ਰਹੀਮ ਨੂੰ ਕਾਬੂ ਕਰਨ ਵਾਲੇ ਏ.ਡੀ.ਜੀ.ਪੀ. ਡਾ. ਏ.ਐੱਸ. ਚਾਵਲਾ ਪੰਜਾਬ ਮੇਲ ਦੇ ਦਫਤਰ ਪਧਾਰੇ

Read Full Article