ਕੋਰਟ ਕਮਿਸ਼ਨਰ ਡੇਰੇ ਦੀ ਤਲਾਸ਼ੀ ਲਈ ਪੁੱਜਾ ਸਿਰਸਾ

ਸਿਰਸਾ, 7 ਸਤੰਬਰ (ਪੰਜਾਬ ਮੇਲ)- ਹਰਿਆਣਾ ਸਥਿਤ (ਸਿਰਸਾ) ਡੇਰਾ ਸੱਚਾ ਸੌਦਾ ‘ਚ ਤਲਾਸ ਮੁਹਿੰਮ ਕਿਸੇ ਵੇਲੇ ਵੀ ਸ਼ੁਰੂ ਕੀਤੀ ਜਾ ਸਕਦੀ ਹੈ। ਦੱਸ ਦੀਏ ਕਿ ਇਹ ਤਲਾਸੀ ਮੁਹਿੰਮ ਅਰਧ ਸੈਨਿਕ ਜਵਾਨ ਅਤੇ ਪੁਲਿਸ ਦੀਆਂ 50 ਟੀਮਾਂ ਚਲਾਉਣਗੀਆਂ। ਇਸ ਤੋਂ ਇਲਾਵਾ 10 ਟੀਮਾਂ ਨੂੰ ਰਿਜ਼ਰਵ ਰੱਖਿਆ ਗਿਆ ਹੈ। ਫੌਜ ਦੀਆਂ ਚਾਰ ਕੰਪਨੀਆਂ ਡੇਰੇ ਦੇ ਬਾਹਰ ਸੁਰੱਖਿਆ ‘ਚ ਲਗਾਇਆ ਗਈਆਂ ਹਨ। ਦੱਸ ਦੀਏ ਕਿ ਹਾਈ ਕੋਰਟ ਵੱਲੋਂ ਨਿਯੁਕਤ ਕੋਰਟ ਕਮਿਸ਼ਨਰ ਸੇਵਾ ਮੁਕਤ ਜੱਜ ਐਸ. ਕੇ. ਪੰਵਾਰ ਸਿਰਸਾ ਪਹੁੰਚ ਗਏ ਹਨ, ਉਹ ਕਿਸੇ ਵੇਲੇ ਵੀ ਇਸ ਮੁਹਿੰਮ ਨੂੰ ਚਲਾਉਣ ਸਬੰਧੀ ਕਹੇ ਸਕਦੇ ਹਨ।
ਸਰਚ ਅਪਰੇਸ਼ਨ ਦੀ ਕਮਾਨ ਜੰਮੂ ਕਸ਼ਮੀਰ ‘ਚ ਪੱਥਰਬਾਜ਼ਾਂ ਨਾਲ ਨਜਿੱਠਣ ‘ਚ ਮਾਹਿਰ ਕੇਂਦਰੀ ਰਿਜ਼ਰਵ ਪੁਲਿਸ ਜਵਾਨ (ਸੀਆਰਪੀਐਫ਼) ਦੇ ਲਾਏ ਗਏ ਹਨ। ਡੇਰਾ ‘ਚ ਪੁਲਿਸ ਅਤੇ ਅਰਧ ਸੈਨਿਕ ਦਸਤਿਆਂ ਦੇ ਜਵਾਨ ਸਭ ਤੋਂ ਪਹਿਲਾਂ ਬੁਲਟਪਰੂਫ਼ ਗੱਡੀਆਂ ‘ਚ ਜਾਣਗੇ। ਇਸ ਪੂਰੀ ਕਾਰਵਾਈ ‘ਤੇ ਹੈਲੀਕਾਪਟਰ ਰਾਹੀਂ ਨਜ਼ਰ ਰੱਖੀ ਜਾਵੇਗੀ। ਸਰਚ ਅਪਰੇਸ਼ਨ ਨਵੇਂ ਅਤੇ ਪੁਰਾਣੇ ਡੇਰਿਆਂ ਦੋਵਾਂ ‘ਚ ਕੀਤਾ ਜਾਵੇਗਾ। ਹਾਈ ਕੋਰਟ ਵੱਲੋਂ ਨਿਯੁਕਤ ਕਮਿਸ਼ਨਰ ਇੱਥੇ ਦੁਪਹਿਰ ਬਾਅਦ ਪਹੁੰਚ ਗਏ ਸਨ ਅਤੇ ਸਰਚ ਅਪਰੇਸ਼ਨ ਨੂੰ ਲੈ ਕੇ ਮੀਟਿੰਗ ਕਰ ਰਹੇ ਹਨ। ਦੱਸਣਾ ਬਣਦਾ ਹੈ ਕਿ ਬੁੱਧਵਾਰ ਨੂੰ ਕਮਿਸ਼ਨਰ ਦੇ ਨਾ ਪਹੁੰਚਣ ਕਾਰਨ ਕਾਰਵਾਈ ਸ਼ੁਰੂ ਨਹੀਂ ਹੋਈ ਸੀ। ਦੂਜੇ ਪਾਸੇ ਬੁੱਧਵਾਰ ਨੂੰ ਡੇਰੇ ‘ਚ ਮੌਜੂਦ ਗੈਸ ਸਿਲੰਡਰ ਹਟਾ ਦਿੱਤੇ ਗਏ ਹਨ। ਕਰੀਬ 200 ਗੈਸ ਸਿਲੰਡਰਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ।
ਤੁਹਾਨੂੰ ਦੱਸ ਦੀਏ ਕਿ ਇਸ ਪੂਰੇ ਸਰਚ ਅਪਰੇਸ਼ਨ ‘ਚ ਸਾਰੇ ਜਵਾਨ ਬੁਲਟ ਪਰੂਫ਼ ਗੱਡੀਆਂ ਰਾਹੀਂ ਅੰਦਰ ਦਾਖ਼ਲ ਹੋਣਗੇ ਤੇ ਇਸ ਸਾਰੀ ਕਾਰਵਾਈ ਦੀ ਨਿਗਰਾਨੀ ਤੇ ਵੀਡੀਓਗ੍ਰਾਫ਼ੀ ਹੈਲੀਕਾਪਟਰ ਰਾਹੀਂ ਕੀਤੀ ਜਾਵੇਗੀ। ਸਰਚ ਅਭਿਆਨ ਲਈ 60 ਟੀਮਾਂ ਨੂੰ ਤਿਆਰ ਕੀਤਾ ਗਿਆ ਹੈ, ਜਿਨਾਂ ਵਿੱਚ 50 ਟੀਮਾਂ ਸਰਚ ਅਪਰੇਸ਼ਨ ਨਾਲ ਸਬੰਧਤ ਹਨ ਅਤੇ 10 ਟੀਮਾਂ ਨੂੰ ਵਾਧੂ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਨੇ ਬੁਲਟ ਪਰੂਫ਼ ਗੱਡੀਆਂ ਦਾ ਵੀ ਇੰਤਜ਼ਾਮ ਕਰ ਲਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਨਿਸੁਕਤ ਕੀਤੇ ਕੋਰਟ ਕਮਿਸ਼ਨਰ ਐਸ. ਕੇ. ਪੰਵਾਰ ਦੇ ਨਿਰਦੇਸ਼ਾਂ ‘ਤੇ ਹਰਿਆਣਾ ਪੁਲਿਸ ਅਤੇ ਅਰਧ ਸੈਨਿਕ ਜਵਾਨ ਨਵੇਂ ਅਤੇ ਪੁਰਾਣੇ ਦੋਵੇਂ ਡੇਰਿਆਂ ‘ਚ ਛਾਣਬੀਣ ਕਰਨਗੇ। ਇਸ ਪੂਰੇ ਅਭਿਆਨ ਨੂੰ ਲੈ ਕੇ ਸਰਕਾਰ ਪੂਰੀ ਤਰਾਂ ਤਿਆਰ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰਸ਼ਾਸਨਿਕ ਅਧਿਕਾਰੀ ਕੋਰਟ ਕਮਿਸ਼ਨਰ ਦਾ ਇੰੰਤਜਾਰ ਕਰਦੇ ਰਹੇ। ਦਰ ਸ਼ਾਮ ਉਪ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਕੋਰਟ ਕਮਿਸ਼ਨਰ ਵੀਰਵਾਰ ਨੂੰ ਸਵੇਰੇ ਪਹੁੰਚਣਗੇ ਅਤੇ ਇਸ ਤੋਂ ਬਾਅਦ ਸਰਚ ਅਭਿਆਨ ਸ਼ੁਰੂ ਕੀਤਾ ਜਾਵੇਗਾ। ਇਸ ਸਰਚ ਅਭਿਆਨ ‘ਚ ਤਿੰਨ ਐਸਪੀ ਅਤੇ 9 ਡੀਐਸਪੀ ਸ਼ਾਮਲ ਹੋਣਗੇ ਅਤੇ ਜ਼ਰੂਰਤ ਪੈਣ ‘ਤੇ ਦੋ ਆਈਪੀਐਸ ਸਿਰਸ ਤੋਂ ਭੇਜੇ ਜਾ ਸਕਦੇ ਹਨ।
ਡੇਰੇ ਅੰਦਰ ਹਥਿਆਰ ਲੈ ਕੇ ਪ੍ਰੇਮੀਆਂ ਦੇ ਲੁਕੇ ਹੋਣ ਦਾ ਸ਼ੱਕ : ਡੇਰਾ ਪ੍ਰਬੰਧਕਾਂ ਨਾਲ ਜੁੜੇ 157 ਲੋਕ ਕੋਲ ਲਾਇਸੰਸੀ ਹਥਿਆਰ ਹਨ। ਇਨਾਂ ਵਿੱਚੋਂ ਕਰੀਬ 120 ਲੋਕਾਂ ਨੇ ਆਪਣੇ ਹਥਿਆਰ ਜਗਾ ਕਰਵਾ ਦਿੱਤੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਬਾਕੀ 37 ਲੋਕ ਡੇਰੇ ਅੰਦਰ ਹੀ ਲੁਕੇ ਹੋ ਸਕਦੇ ਹਨ। ਡੇਰਾ ਪ੍ਰਬੰਧਨ ਨੇ ਹਾਲਾਂਕਿ ਸਰਚ ਅਭਿਆਨ ‘ਚ ਹਰ ਤਰਾਂ ਦਾ ਸਹਿਯੋਗ ਕਰਨ ਅਤੇ ਡੇਰੇ ਅੰਦਰ ਕਿਸੇ ਵੀ ਤਰਾਂ ਦੇ ਹਥਿਆਰ ਨਾ ਹੋਣ ਦਾ ਦਾਅਵਾ ਕੀਤਾ ਹੈ, ਪਰ ਪੁਲਿਸ ਨੂੰ ਸ਼ੱਕ ਹੈ ਕਿ ਸਰਚ ਅਭਿਆਨ ਡੇਰੇ ਅੰਦਰ ਪ੍ਰੇਮੀ ਹਮਲਾ ਵੀ ਕਰ ਸਕਦੇ ਹਨ। ਲਿਹਾਜ਼ਾ ਇਸ ਸਥਿਤੀ ਨਾਲ ਨਜਿੱਠਣ ਦੀ ਪੂਰੀ ਤਿਆਰੀ ਨਾਲ ਪੁਲਿਸ ਤੇ ਅਰਧ ਸੈਨਿਕ ਬਲ ਅੰਦਰ ਦਾਖ਼ਲ ਹੋਣਗੇ। ਇੱਥੇ ਅਰਧ ਸੈਨਿਕ ਬਲਾਂ ਦੀਆਂ 49 ਕੰਪਨੀਆਂ ਤਾÎÂਨਾਤ ਕੀਤੀਆਂ ਗਈਆਂ ਹਨ। ਦੱਸ ਦੀਏ ਕਿਹਰ ਕੰਪਨੀ ‘ਚ 100 100 ਜਵਾਨ ਹਨ। ਹਰਿਆਣਾ ਪੁਲਿਸ ਤੇ ਅਰਧ ਸੈਨਿਕ ਬਲਾਂ ਨੇ ਸਰਚ ਅਭਿਆਨ ਤਹਿਤ ਅਜਿਹੀ ਤਿਆਰੀ ਕੀਤੀ ਹੈ ਕਿ ਜੇਕਰ ਜ਼ਮੀਨ ਅੰਦਰ ਵੀ ਕੁਝ ਧਮਾਕਾਖ਼ੇਜ ਸਮੱਗਰੀ ਜਾਂ ਕੰਕਾਲ ਲੁਕਾਏ ਗਏ ਹੋਣਗੇ ਤਾਂ ਉੁਹ ਉਨਾਂ ਨੂੰ ਵੀ ਭਾਲ ਲੈਣਗੇ। ਇਸ ਲਈ ਵਿਸ਼ੇਸ਼ ਮਾਹਿਰ ਤੇ ਬੰਬ ਨਕਾਰਾ ਕਰਨ ਵਾਲੇ ਦਸਤੇ ਨਾਲ ਜੁੜੇ ਯੰਤਰ ਵੀ ਮੰਗਵਾਏ ਗਏ ਹਨ।
ਮੀਡੀਆ ਨੂੰ ਦੂਰ ਰੱਖਣ ਦੀ ਤਿਆਰੀ : ਜ਼ਿਲਾ ਪ੍ਰਸ਼ਾਸਨ ਡੇਰੇ ਦੇ ਸਰਚ ਅਭਿਆਨ ਦੌਰਾਨ ਮੀਡੀਆ ਨੂੰ ਅੰਦਰ ਨਹੀਂ ਜਾਣ ਦੇਵੇਗਾ, ਸਗੋਂ ਉਨਾਂ ਨੂੰ ਡੇਰੇ ਤੋਂ ਦੂਰ ਪੁਲਿਸ ਨਾਕਿਆਂ ‘ਤੇ ਹੀ ਰੋਕ ਲਿਆ ਜਾਵੇਗਾ। ਪੁਲਿਸ ਬੁਲਾਰੇ ਨੇ ਮੀਡੀਆ ਕਰਮੀਆਂ ਨੂੰ ਸ਼ਾਹ ਸਤਨਾਮ ਚੌਕੀ ਤੱਕ ਹੀ ਰਹਿਣ ਦੇ ਆਦੇਸ਼ ਦਿੱਤੇ ਹਨ। ਉਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਆਦੇਸ਼ ਮੀਡੀਆ ਕਰਮੀਆਂ ਲਈ ਇੱਥੇ ਤੱਕ ਹੀ ਹਨ, ਇਸ ਤੋਂ ਅੱਗੇ ਨਹੀਂ ਜਾਣਾ ਦਿੱਤਾ ਜਾਵੇਗਾ।
ਮੁਸੀਬਤ ‘ਚ ਕੰਮ ਆਉਣਗੀਆਂ ਚਾਰ ਕੰਪਨੀਆਂ : ਸਿਰਸਾ ‘ਚ ਆਈ ਫੌਜ ਹੁਣ ਵੀ ਤਾਇਨਾਤ ਹੈ। ਫੌਜ ਦੇ ਜਵਾਨ ਡੇਰੇ ਦੇ ਤਲਾਸ਼ੀ ਅਭਿਆਨ ‘ਚ ਸ਼ਾਮਲ ਨਹੀਂ ਹੋਣਗੇ। ਸਰਕਾਰ ਨੇ ਇਨਾਂ ਨੂੰ ਲੋੜ ਪੈਣ ‘ਤੇ ਵਰਤਣ ਲਈ ਰੱਖਿਆ ਹੈ। ਇੱਥੇ ਫੌਜ ਦੀਆਂ ਚਾਰ ਕੰਪਨੀਆਂ ਤਾÎਇਨਾਤ ਹਨ ਅਤੇ ਡੇਰਾ ਸੱਚਾ ਸੌਦਾ ਵੱਲ ਜਾਣ ਵਾਲੀ ਸੜਕ ‘ਤੇ ਫੌਜ ਦਾ ਹੀ ਪਹਿਰਾ ਰਹੇਗਾ। ਦੱਸ ਦੀਏ ਕਿ ਸੀਆਰਪੀਐਫ਼ ਐਸਐਸਬੀ ਦੀਆਂ ਟੁਕੜੀਆਂ ਨੂੰ ਵੀ ਡੇਰੇ ਨੇੜੇ ਤਾਇਨਾਤ ਕੀਤਾ ਗਿਆ ਹੈ।
ਡੇਰੇ ਤੋਂ ਬਾਹਰ ਕੱਢੇ ਗੈਸ ਸਿਲੰਡਰ : ਤਲਾਸ਼ੀ ਅਭਿਆਨ ਸ਼ੁਰੂ ਹੋਣ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੇ ਗੈਸ ਸਿਲੰਡਰ ਹਟਾ ਦਿੱਤੇ ਗਏ ਹਨ। ਪ੍ਰਸ਼ਾਸਨ ਦੇ ਹੁਕਮ ਤੋਂ ਬਾਅਦ ਡੀਐਫ਼ਐਸਸੀ ਦੀ ਟੀਮ ਡੇਰੇ ਵਿੱਚ ਪਹੁੰਚੀ ਅਤੇ ਡੇਰੇ ‘ਚੋਂ ਗੈਸ ਸਿਲੰਡਰ ਬਾਹਰ ਕਢਵਾਉਣ ਦਾ ਕੰਮ ਸ਼ੁਰੂ ਕਰਵਾਇਆ। ਡੇਰੇ ‘ਚ 200 ਤੋਂ ਜ਼ਿਆਦਾ ਗੈਸ ਸਿਲੰਡਰ ਹੋਣ ਦੀ ਸੂਚਨਾ ਪ੍ਰਸ਼ਾਸਨ ਕੋਲ ਪਹੁੰਚੀ ਸੀ। ਇਹ ਡੇਰੇ ਦੀਆਂ ਵੱਖ ਵੱਖ ਕੰਟੀਨਾਂ ਤੇ ਹੋਰ ਕੰਮਾਂ ‘ਚ ਵਰਤੇ ਜਾਂਦੇ ਸਨ।
ਉਧਰ ਪੁਲਿਸ ਜਨਰਲ ਡਾਇਰੈਕਟਰ ਬੀ ਐਸ ਸੰਧੂ ਨੇ ਕਿਹਾ ਕਿ ਅਰਧ ਸੈਨਿਕ ਬਲਾਂ, ਪੁਲਿਸ, ਡਿਊਟੀ ਮੈਜਿਸਟਰੇਟ, ਰਾਜ ਸਭਾ ਅਧਿਕਾਰੀ, ਕਮਾਂਡੋ, ਸਵੈਟ, ਡਾਗ ਸੈਕੂਆਡ ਅਤੇ ਬੰਬ ਨਿਰੋਧਕ ਦਸਤੇ ਤਿਆਰ ਹਨ। ਉਨਾਂ ਕਿਹਾ ਕਿ ਪੂਰੇ ਸਰਚ ਅਭਿਆਨ ਦੀ ਵੀਡੀਓਗ੍ਰਾਫ਼ੀ ਕਰਵਾਈ ਜਾਵੇਗੀ। ਇਸ ਦੇ ਲਈ 60 ਫੋਟੋਗ੍ਰਾਫ਼ਰਾਂ ਨੂੰ ਬੁਲਾਇਆ ਗਿਆ ਹੈ। ਇਹ ਸਰਚ ਅਭਿਆਨ ਦਿਨ ਅਤੇ ਰਾਜ ਦੋਵੇਂ ਸਮੇਂ ਚਲੇਗਾ। ਰਾਤ ‘ਚ ਬਿਜਲੀ ਲਈ ਵੱਡੇ ਜਨਰੇਟਰ ਸੈਟਾਂ ਦੀ ਮੌਜੂਦਗੀ ਕੀਤੀ ਗਈ ਹੈ। 20 ਟਰੈਕਟਰ ਟਰਾਲੀਆਂ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਤਾਲੇ ਖੋਲਣ ਲਈ ਵੀ 22 ਲੋਹਾਰਾਂ ਦੀਆਂ ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਪ੍ਰਸ਼ਾਸਨ ਨੇ 60 ਲੋਹਾਰਾਂ ਦਾ ਪ੍ਰਬੰਧ ਵੀ ਕੀਤਾ ਹੈ, ਜਿਹੜੇ ਹਰੇਕ ਟੀਮ ‘ਚ ਸ਼ਾਮਲ ਹੋਣਗੇ। ਕਮਿਸ਼ਨਰ ਨਿਯੁਕਤ ਕੀਤੇ ਗਏ ਸੇਵਾ ਮੁਕਤ ਜੱਜ ਦੀ ਨਿਗਰਾਨੀ ‘ਚ ਡੇਰੇ ਦੇ ਸਾਰੇ ਗੁਪਤ ਤਾਲੇ ਤੋੜੇ ਜਾਣਗੇ। ਦੱਸ ਦੀਏ ਕਿ ਡੇਰੇ ‘ਚ ਗੁਫ਼ਾ ਅਤੇ ਕਈ ਗੁਪਤ ਕਮਰੇ ਹੋਣ ਦੀਆਂ ਵੀ ਚਰਚਾਵਾਂ ਸਾਲਾਂ ਤੋਂ ਚੱਲੀਆਂ ਆ ਰਹੀਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੇਰਾ ਪ੍ਰੇਮੀ ਸ਼ਾਂਤ ਬੈਠੇ ਹਨ, ਪਰ ਪੁਲਿਸ ਉਨਾਂ ਨੂੰ ਹਲਕੇ ਵਿੱਚ ਨਹੀਂ ਲੈ ਰਹੀ। ਪੁਲਿਸ ਨੂੰ ਸ਼ੱਕ ਹੈ ਕਿ ਡੇਰੇ ‘ਚ ਸਰਚ ਅਭਿਆਨ ਚਲਾਉਣ ਲਈ ਘੁੰਮਣ ਵਾਲੇ ਪੁਲਿਸ ਦਸਤਿਆਂ ‘ਤੇ ਪੈਟਰੋਲ ਬੰਬ ਜਾਂ ਹੋਰ ਧਮਾਕਾਖ਼ੇਜ ਸਮੱਗਰੀ ਨਾਲ ਹਮਲਾ ਹੋ ਸਕਦਾ ਹੈ। ਪੁਲਿਸ ਨੂੰ ਗੁਫ਼ਾ ਅੰਦਰ ਵੀ ਹਮਲਾ ਹੋਣ ਦਾ ਡਰ ਹੈ। ਇਸ ਨੂੰ ਮੱਦੇਨਜ਼ਰ ਰੱਖਦਿਆਂ ਹਰ ਥਾਂ ‘ਤੇ ਤਾਇਨਾਤ ਰਹਿਣ ਵਾਲੇ ਬੰਬ ਨਿਰੋਧਕ ਦਸਤੇ ਬੁਲਾਏ ਗਏ ਹਨ।