PUNJABMAILUSA.COM

ਕੋਕਾ ਕੋਲਾ-ਏਵਨ ਸਾਇਕਲ ਜਰਖੜ ਖੇਡਾਂ : ਬੈਂਕ ਆਫ ਇੰਡੀਆ ਇਲੈਵਨ ਜਰਖੜ ਚੰਡੀਗੜ੍ਹ ਨੂੰ 7-4 ਨਾਲ ਹਰਾ ਕੇ ਕੁਆਟਰ ਫਾਇਨਲ ਵਿੱਚ ਪੁੱਜੀ।

May 15
21:01 2017

IMG_4601_resized_1
-ਕਿਲਾ ਰਾਏਪੁਰ ਨੇ ਸੁਲਤਾਨਪੁਰ ਨੂੰ 7-5 ਨਾਲ ਹਰਾ ਕੇ ਆਪਣਾ ਖਾਤਾ ਖੋਲਿਆ।
-ਜਰਖੜ ਸਟੇਡੀਅਮ ਪੰਜਾਬ ਦੀ ਇੱਕ ਖੇਡ ਵਿਰਾਸਤ ਹੈ ਬੀਬੀ ਮਾਣੂਕੇ / ਸਿੱਧੂ

ਲੁਧਿਆਣਾ, 15 ਮਈ (ਪੰਜਾਬ ਮੇਲ)- ਹਾਕੀ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਜਰਖੜ ਹਾਕੀ ਅਕਾਦਮੀ ਵੱਲੋਂ ਕਰਵਾਏ ਜਾ ਰਹੇ ਕੋਕਾ ਕੋਲਾ ਏਵਨ ਸਾਇਕਲ ਜਰਖੜ ਖੇਡਾਂ ਦੇ ਓਲੰਪਿਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਦੂਸਰੇ ਗੇੜ ਦੇ ਮੈਚਾਂ ਵਿੱਚ ਜਿੱਥੇ ਬੈਂਕ ਆਫ ਇੰਡੀਆ ਇਲੈਵਨ ਜਰਖੜ ਨੇ ਓਲੰਪਿਅਨ ਧਰਮ ਸਿੰਘ ਕਲੱਬ ਚੰਡੀਗੜ੍ਹ ਨੂੰ 7-4 ਗੋਲਾਂ ਨਾ ਹਰਾ ਕੇ ਆਪਣਾ ਸਫ਼ੳਮਪ;ਰ ਕੁਆਟਰ ਫਾਇਨਲ ਦੇ ਨੇੜੇ ਕੀਤਾ, ਉਥੇ ਹੀ ਗਰੇਵਾਲ ਕਲੱਬ ਕਿਲਾ ਰਾਏਪੁਰ ਨੇ ਸ਼ੇਰੇ ਸੁਲਤਾਨਪੁਰ ਨੂੰ 7-5 ਨਾਲ ਹਰਾ ਕੇ ਟੁਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਹਾਸਿਲ ਕਤਿੀ।
ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਫਲੱਡ ਲਾਇਟਾਂ ਦੀ ਰੌਸ਼ਨੀ ਵਿੱਚ ਖੇਡੇ ਜਾ ਰਹੇ ਇਸ ਖੇਡ ਫੈਸਟੀਵਲ ਦੇ ਚੌਥੇ ਦਿਨ ਬੈਂਕ ਆਫ ਇੰਡੀਆ ਇਲੈਵਨ ਜਰਖੜ ਚੰਡੀਗੜ੍ਹ ਤੋਂ 7-4 ਨਾਲ ਜੇਤੂ ਰਹੀ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 3-3 ਤੇ ਬਰਾਬਰ ਸਨ। ਮੈਚ ਦੇ ਸ਼ੁਰੂਆਤੀ ਪਲਾਂ ਵਿੱਚ ਚੰਡੀਗੜ੍ਹ ਦਾ ਦਬਦਬਾ ਰਿਹਾ, ਜਦਕਿ ਮੈਚ ਦੇ ਆਖ਼ਰੀ ਪਲਾਂ ਵਿੱਚ ਜਰਖੜ ਦੇ ਖਿਡਾਰੀਆਂ ਨੇ ਹਮਲਾਵਰ ਖੇਡ ਦਾ ਵਿਖਾਵਾ ਕਰਦਿਆਂ ਉਪਰੋ ਥੱਲੀ 3 ਗੋਲ ਕਰਕੇ ਮੈਚ ਦਾ ਪਾਸਾ ਆਪਣੇ ਵੱਲ੍ਹ ਪਲਟਾ ਦਿੱਤਾ।ਚੰਡੀਗੜ੍ਹ ਵੱਲੋਂ ਮਨਜੋਤ ਸਿੰਘ ਨੇ 4ਥੇ, 5ਵੇਂ, 8ਵੇਂ ਅਤੇ ਗੁਰਦੀਪ ਸਿੰਘ ਨੇ 31ਵੇਂ ਮਿੰਟ ਵਿੱਚ ਗੋਲ ਕੀਤੇ। ਜਦਕਿ ਜੇਤੂ ਟੀਮ ਵੱਲੋਂ ਮਨਦੀਪ ਸਿਘ ਨੇ 7ਵੇਂ, ਜਤਿੰਦਰਪਾਲ ਸਿੰਘ ਨੇ 14ਵੇਂ ਅਤੇ 16ਵੇਂ, ਲਵਜੀਤ ਸਿੰਘ ਨੇ 20ਵੇਂ ਅਤੇ 45ਵੇਂ, ਗੁਰਸਤਿੰਦਰ ਸਿੰਘ ਪਰਗਟ ਨੇ ਮੈਚ ਦੇ ਆਖ਼ਰੀ ਮਿੰਟ ਵਿੱਚ 2 ਗੋਲ ਕਰਕੇ ਆਪਣੀ ਟੀਮ ਦੀ ਜਿੱਤ ਦਾ ਬਿਗਲ ਵਜਾਇਆ। ਇਸ ਜਿੱਤ ਨਾਲ ਜਰਖੜ ਦੇ ਦੋ ਮੈਚਾਂ ਵਿੱਚ 7 ਅੰਕ ਹੋ ਗਏ ਹਨ , ਜਿਸ ਨਾਲ ਕੁਆਟਰ ਫਾਇਨਲ ਵਿੱਚ ਉਸਦੀ ਜਗ੍ਹਾ ਪੱਕੀ ਹੋ ਗਈ ਹੈ। ਅੱਜ ਦੇ ਦੂਜੇ ਮੇਚ ਵਿੱਚ ਗਰੇਵਾਲ ਕਲੱਬ ਕਿਲਾ ਰਾਏਪੁਰ ਨੇ ਸ਼ੇਰੇ ਸੁਲਤਾਨਪੁਰ ਨੂੰ ਹਰਾ ਕੇ ਆਪਣੇ ਜੇਤੂ ਕਦਮ ਅੱਗੇ ਵਧਾਏ। ਅੱਧੇ ਸਮੇਂ ਤੋਂ ਜੇਤੂ ਟੀਮ 3-1 ਨਾਲ ਅੱਗੇ ਸੀ। ਜੇਤੂ ਟੀਮ ਵੱਲੋਂ ਨਵਜੋਤ ਸਿੰਘ ਨੇ ਚਾਰ, ਬਲਵਿੰਦਰ ਸਿੰਘ ਜੱਗਾ ਨੇ 3 ਗੋਲ ਕੀਤੇ। ਜਦਕਿ ਸੁਲਤਾਨਪੁਰ ਵੱਲੋਂ ਗੁਰਦੀਪ ਸਿੰਘ ਅਤੇ ਨਵਪ੍ਰੀਤ ਸਿਘ ਨੇ 2-2 ਅਤੇ ਸਰਬਜੀਤ ਸਿੰਘ ਨੇ 1 ਗੋਲ ਕੀਤਾ। ਸਬ ਜੂਨੀਅਰ ਮੈਚਾਂ ਵਿੱਚ ਰਾਮਪੁਰ ਸਕੂਲ ਨੇ ਘਵੱਦੀ ਸਕੂਲ ਨੂੰ 4-3 ਨਾਲ ਹਰਾਇਆ। ਅੱਜ ਦੇ ਮੈਚਾਂ ਦੌਰਾਨ ਡਿਪਟੀ ਲੀਡਰ ਵਿਰੋਧੀ ਧਿਰ ਪੰਜਾਬ ਵਿਧਾਨ ਸਭਾ ਬੀਬੀ ਸਰਬਜੀਤ ਕੌਰ ਮਾਣੂਕੇ ਵਿਧਾਇਕ ਹਲਕਾ ਜਗਰਾਉਂ ਅਤੇ ਕੁਲਵੰਤ ਸਿੰਘ ਸਿੱਧੂ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਭਰਦਿਆਂ ਵੱਖ-ਵੱਖ ਟੀਮਾਂ ਦੇ ਨਾਲ ਜਾਣ ਪਹਿਚਾਣ ਕਤਿੀ। ਇਸ ਮੌਕੇ ਵਿਧਾਇਕ ਬੀਬੀ ਸਰਬਜੀਤ ਕੌਰ ਨੇ ਆਪਣੇ ਭਾਸ਼ਣ ਵਿਚ ਬੋਲਦਿਆਂ ਆਖਿਆ ਕਿ ਜਰਖੜ ਸਟੇਡੀਅਮ ਪੰਜਾਬ ਦੇ ਖੇਡ ਸੱਭਿਆਚਾਰ ਦੀ ਇੱਕ ਵਿਰਾਸਤ ਬਣ ਚੁੱਕਾ ਹੈ। ਇਸ ਨੂੰ ਸੰਭਾਲਣਾ ਸਾਰੀਆਂ ਰਾਜਨੀਤਿਕ ਪਾਰਟੀਆ ਦਾ ਮੁੱਢਲਾ ਫ਼ੳਮਪ;ਰਜ ਹੈ। ਜਦਕਿ ਸ. ਕੁਲਵੰਤ ਸਿੰਘ ਸਿੱਧੁ ਨੇ ਆਖਿਆ ਕਿ ਜਰਖੜ ਹਾਕੀ ਅਕਾਦਮੀ ਦੇ ਖਿਡਾਰੀ ਦੇਸ਼ ਕੌਮ ਦਾ ਇੱਕ ਸਰਮਾਇਆ ਹਨ, ਜਿੰਨ੍ਹਾਂ ਨੇ ਭਵਿੱਖ ਵਿੱਚ ਪੰਜਾਬ ਦਾ ਨਾਂ ਦੁਨੀਆ ਵਿੱਚ ਰੌਸ਼ਨ ਕਰਨਾ ਹੈ। ਇਸ ਮੌਕੇ ਉਹਨਾਂ ਨੇ ਜਰਖੜ ਹਾਕੀ ਅਕਾਦਮੀ ਲਈ 51,000 ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਜਦਕਿ ਇਸ ਮੌਕੇ ਅਕਾਦਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਗੁਰਦੁਆਰਾ ਜਰਖੜ ਕਮੇਟੀ ਦੇ ਮੁੱਖ ਸੇਵਾਦਾਰ ਬਾਈ ਸੁਰਜੀਤ ਸਿੰਘ ਸਾਹਨੇਵਾਲ, ਦਰਸ਼ਨ ਸਿੰਘ ਸ਼ੰਕਰ ਸਾਬਕਾ ਲੋਕ ਸੰਪਰਕ ਅਫ਼ੳਮਪ;ਸਰ, ਸੁਰਜੀਤ ਸਿੰਘ ਲਤਾਲਾ, ਤੇਜਵੰਤ ਸਿੰਘ ਸਿੱਧੂ, ਹਿਰਦੇਪਾਲ ਸਿੰਘ ਢੀਂਡਸਾ, ਚੇਅਰਮੈਨ ਕਿਸਾਨ ਸੈੱਲ ਕਾਂਗਰਸ, ਗੁਰਮੀਤ ਸਿੰਘ ਸਕੱਤਰ ਕਾਂਗਰਸ ਕਮੇਟੀ, ਸ਼ਮਸ਼ੇਰ ਸਿੰਘ ਗਰੇਵਾਲ, ਪੰਜਾਬ ਪ੍ਰਧਾਨ ਵਪਾਰ ਸੈੱਲ, ਸੁਬੇਗ ਸਿੰਘ ਗਰੇਵਾਲ, ਭਾਗ ਸਿੰਘ ਨੰਦਪੁਰ, ਪਰਮਜੀਤ ਸਿੰਘ ਚੀਮਾ, ਦਲਬੀਰ ਸਿੰਘ ਜਰਖੜ, ਜਸਬੀਰ ਸਿੰਘ ਸੁਲਤਾਨਪੁਰ, ਸ਼ਿੰਗਾਰਾ ਸਿੰਘ ਜਰਖੜ, ਜਗਦੀਪ ਸਿੰਘ ਕਾਹਲੋਂ ਆਦਿ ਖੇਡ ਜਗਤ ਦੀਆਂ ਹੋਰ ਉੱਘੀਆਂ ਸਖ਼ਸ਼ੀਅਤਾਂ ਮੌਜੂਦ ਸਨ।ਇਸ ਮੌਕੇ ਅਕਾਦਮੀ ਦੇ ਚੇਅਰਮੈਨ ਅਸੋਕ ਕੁਮਾਰ ਪ੍ਰਾਸ਼ਰ ਅਤੇ ਪ੍ਰਧਾਨ ਅਜੈਪਾਲ ਸਿੰਘ ਮਾਂਗਟ ਨੇ ਦੱਸਿਆ ਕਿ ਤੀਸਰੇ ਗੇੜ ਦੇ ਮੁਕਾਬਲੇ 20 ਅਤੇ 21 ਮਈ ਨੂੰ ਖੇਡੇ ਜਾਣਗੇ। ਸਮੂਹ ਖਿਡਾਰੀ ਅਤੇ ਪ੍ਰਬੰਧਕਾਂ ਵੱਲੋਂ ਹਾਕੀ ਦੇ ਮਹਾਨ ਓਲੰਪਿਅਨ ਪ੍ਰਿਥੀਪਾਲ ਸਿੰਘ ਦੀ 34ਵੀਂ ਬਰਸੀ ਪ੍ਰਤੀ ਖੇਡ ਭਾਵਨਾ ਅਤੇ ਖੇਡਾਂ ਦੇ ਸਤਿਕਾਰ ਵਜੋਂ ਮਨਾਈ ਜਾਵੇਗੀ। ਇਸ ਮੌਕੇ ਇਲਾਕੇ ਦੇ ਉੱਭਰਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।

About Author

admin

admin

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article
    ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

ਵੀਜ਼ਾ ਧੋਖਾਦੇਹੀ ਮਾਮਲੇ ‘ਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਇਜਾਜ਼ਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

ਪੁਲਵਾਮਾ ਅੱਤਵਾਦੀ ਹਮਲਾ : ਸ਼ਹੀਦ ਹੋਏ ਪੰਜਾਬ ਦੇ 4 ਪੁੱਤ

Read Full Article
    ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

ਪੁਲਵਾਮਾ ਅੱਤਵਾਦੀ ਹਮਲਾ : 42 ਹੋਈ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ

Read Full Article
    ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

ਪੁਲਵਾਮਾ ਅੱਤਵਾਦੀ ਹਮਲਾ : ਆਦਿਲ ਅਹਿਮਦ ਡਾਰ ਚਚੇਰੇ ਭਰਾ ਦੀ ਮੌਤ ਤੋਂ ਬਾਅਦ ਬਣਿਆ ਸੀ ਅੱਤਵਾਦੀ

Read Full Article
    ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਸਹਿਯੋਗ ਅਤੇ ਸੁਰੱਖਿਆ ਦੇਣਾ ਤੁਰੰਤ ਬੰਦ ਕਰੇ : ਅਮਰੀਕਾ

Read Full Article
    ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

ਨਿਊ ਬ੍ਰੰਜ਼ਵਿਕ ਵਿਚ ਟਰੈਕਟਰ-ਟਰੇਲਰ ਥੱਲੇ ਆਉਣ ਕਾਰਨ ਭਾਰਤੀ ਦੀ ਮੌਤ

Read Full Article
    ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

ਪਾਕਿਸਤਾਨ ਅੰਦਰ ਸਿੱਖਾਂ ਬਾਰੇ ਉਸਰ ਰਿਹਾ ਹੈ ਸਾਜਗਾਰ ਮਾਹੌਲ

Read Full Article
    ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

ਕਰਮਦੀਪ ਧਾਲੀਵਾਲ ਦੀ ਸੜਕ ਹਾਦਸੇ ‘ਚ ਹੋਈ ਮੌਤ

Read Full Article
    ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

ਪੈਰਾਡਾਈਜ਼ ਅੱਗ ਬੁਝਾਊ ਦਸਤਿਆਂ ਲਈ 30 ਹਜ਼ਾਰ ਡਾਲਰ ਹੋਇਆ ਇਕੱਤਰ

Read Full Article
    ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਘਰਾਂ ਨੂੰ 2 ਵੈਨਾਂ ਭੇਂਟ

Read Full Article
    ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

ਪੰਜਾਬੀ ਨੌਜਵਾਨ ਰਿੱਕ ਝੱਜ ਬਣੇ ਕੈਰਨ ਕਾਊਂਟੀ ਦੇ ਪਲਾਨਿੰਗ ਕਮਿਸ਼ਨਰ

Read Full Article
    ਗੁਰਜਤਿੰਦਰ ਸਿੰਘ ਰੰਧਾਵਾ ਦਾ ਜਲੰਧਰ ਪਹੁੰਚਣ ਤੇ ਨਿੱਘਾ ਸੁਆਗਤ

ਗੁਰਜਤਿੰਦਰ ਸਿੰਘ ਰੰਧਾਵਾ ਦਾ ਜਲੰਧਰ ਪਹੁੰਚਣ ਤੇ ਨਿੱਘਾ ਸੁਆਗਤ

Read Full Article
    ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਤਿੰਨ ਕਿਤਾਬਾਂ ਲੋਕ ਅਰਪਣ

ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਤਿੰਨ ਕਿਤਾਬਾਂ ਲੋਕ ਅਰਪਣ

Read Full Article