PUNJABMAILUSA.COM

ਕੈਲੇਫੋਰਨੀਆ ਕੰਟਰੀ ਮਿਊਜ਼ਿਕ ਬਾਰ ਗੋਲੀਕਾਂਡ ਵਿਚ ਹੁਣ ਤੱਕ 12 ਦੀ ਮੌਤ

 Breaking News

ਕੈਲੇਫੋਰਨੀਆ ਕੰਟਰੀ ਮਿਊਜ਼ਿਕ ਬਾਰ ਗੋਲੀਕਾਂਡ ਵਿਚ ਹੁਣ ਤੱਕ 12 ਦੀ ਮੌਤ

ਕੈਲੇਫੋਰਨੀਆ ਕੰਟਰੀ ਮਿਊਜ਼ਿਕ ਬਾਰ ਗੋਲੀਕਾਂਡ ਵਿਚ ਹੁਣ ਤੱਕ 12 ਦੀ ਮੌਤ
November 08
21:56 2018

ਥਾਉਜੰਡ ਓਕਸ , 8 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਕੈਲੀਫੋਰਨੀਆ ‘ਚ ਕਾਲਜ ਵਿਦਿਆਰਥੀਆਂ ਨਾਲ ਭਰੇ ਕੰਟਰੀ ਮਿਊਜ਼ਿਕ ਬਾਰ ਵਿੱਚ ਇੱਕ ਬੰਦੂਕਧਾਰੀ ਵਲੋਂ ਕੀਤੀ ਗਈ ਫਾਇਰਿੰਗ ਵਿੱਚ 1 ਪੁਲਸ ਅਧਿਕਾਰੀ ਸਣੇ 12 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਅਤੇ ਮੌਕੇ ਦੇ ਗਵਾਹਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਬਾਰ ਲਾਸ ਏਂਜਲਸ ਦੇ ਬਾਹਰੀ ਇਲਾਕੇ ਵਿੱਚ ਸਥਿਤ ਹੈ ਅਤੇ ਉਸਦੇ ਅੰਦਰ ਬੰਦੂਕਧਾਰੀ ਵੀ ਮਰਿਆ ਮਿਲਿਆ। ਸਾਫ ਨਹੀਂ ਹੋ ਸਕਿਆ ਕਿ ਹਮਲਾਵਰ ਨੂੰ ਅਧਿਕਾਰੀਆਂ ਨੇ ਮਾਰਿਆ ਹੈ ਜਾਂ ਉਸਨੇ ਆਪਣੇ ਖੁਦ ਨੂੰ ਗੋਲੀ ਮਾਰ ਲਈ। ਵੀਰਵਾਰ ਤੜਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸ਼ੇਰਿਫ ਨੇ ਕਿਹਾ ਕਿ ਘਟਨਾ ਵਿੱਚ ਕਈ ਹੋਰ ਲੋਕ ਵੀ ਜਖ਼ਮੀ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਹਮਲੇ ਪਿੱਛੇ ਕਾਰਨਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ ਅਤੇ ਹਮਲਾਵਰ ਦੀ ਪਛਾਣ ਕੀਤੀ ਜਾ ਰਹੀ ਹੈ। ਅਮਰੀਕਾ ਵਿੱਚ ਦੋ ਹਫ਼ਤੇ ਤੋਂ ਵੀ ਘੱਟ ਸਮੇਂ ਅੰਦਰ ਭਿਆਨਕ ਗੋਲੀਬਾਰੀ ਦੀ ਇਹ ਦੂਜੀ ਘਟਨਾ ਹੈ।
ਉਥੋਂ ਦਾ ਦ੍ਰਿਸ਼ ਬਹੁਤ ਭਿਆਨਕ ਤੇ ਚਾਰੇ ਪਾਸੇ ਖੂਨ-ਹੀ-ਖੂਨ ਸੀ : ਸ਼ੇਰਿਫ ਜੇਫ ਡੀਨ
ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਬੰਦੂਕਧਾਰੀ ਨੇ ਕਾਲਾ ਕੋਟ ਪਹਿਨਿਆ ਹੋਇਆ ਸੀ। ਬੁੱਧਵਾਰ ਰਾਤ ਨੂੰ ਤਕਰੀਬਨ 11: 20 ਮਿੰਟ ‘ਤੇ ਉਸਨੇ ਬਾਰਡਰ ਲਾਈਨ ਬਾਰ ਐਂਡ ਗ੍ਰਿਲ ਦੇ ਅੰਦਰ ਅੰਨ੍ਹਵਾਹ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਈ ਧੂੰਏਂ ਵਾਲੇ ਗ੍ਰੇਨੇਡ ਸੁੱਟੇ। ਵੇਂਟੂਰਾ ਕਾਉਂਟੀ ਸ਼ੇਰਿਫ ਜੇਫ ਡੀਨ ਨੇ ਦੱਸਿਆ,‘‘ਉਥੋਂ ਦਾ ਦ੍ਰਿਸ਼ ਬਹੁਤ ਭਿਆਨਕ ਹੈ। ਚਾਰੇ ਪਾਸੇ ਖੂਨ-ਹੀ-ਖੂਨ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਦੱਸਿਆ, ‘‘ਸਾਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ ਇਸਦਾ ਅੱਤਵਾਦ ਨਾਲ ਕੋਈ ਸੰਬੰਧ ਹੈ ਜਾਂ ਨਹੀਂ। ਜਾਂਚ ਚੱਲ ਰਹੀ ਹੈ ਅਤੇ ਛੇਤੀ ਹੀ ਸੱਚਾਈ ਸਭ ਦੇ ਸਾਹਮਣੇ ਆਵੇਗੀ।
ਉਨ੍ਹਾਂ ਨੇ ਕਿਹਾ, ‘‘ਘਟਨਾ ਵਿੱਚ ਅਜਿਹਾ ਕੁੱਝ ਨਹੀਂ ਹੈ ਜਿਸਦੇ ਨਾਲ ਮੈਂ ਜਾਂ ਐਫ.ਬੀ.ਆਈ. ਇਹ ਮੰਨੇ ਕਿ ਇਸਦੇ ਤਾਰ ਅੱਤਵਾਦ ਨਾਲ ਜੁਡ਼ੇ ਹਨ। ਅਸੀਂ ਯਕੀਨੀ ਤੌਰ ‘ਤੇ ਇਸ ‘ਤੇ ਵੀ ਵਿਚਾਰ ਕਰਾਂਗੇ। ਡੀਨ ਨੇ ਕਿਹਾ ਕਿ ਮ੍ਰਿਤਕ ਪੁਲਸ ਅਧਿਕਾਰੀ ਦਾ ਨਾਮ ਇਰਾਨ ਹੀਲਸ ਸੀ ਅਤੇ ਉਹ 29 ਸਾਲ ਤੋਂ ਟੀਮ ਦਾ ਹਿੱਸਾ ਸੀ। ਘਟਨਾ ਵਾਲੀ ਥਾਂ ‘ਤੇ ਪੁੱਜਣ ਵਾਲੇ ਉਹ ਪਹਿਲੇ ਅਧਿਕਾਰੀ ਸਨ। ਡੀਨ ਨੇ ਦੱਸਿਆ,‘‘ਉਨ੍ਹਾਂ ਨੇ 11 ਲੋਕਾਂ ਨੂੰ ਮਰਿਆ ਵੇਖਿਆ। ਹੀਲਸ ਦੀ ਮੌਤ ਨਾਲ ਇਹ ਗਿਣਤੀ ਵਧਕੇ 12 ਹੋ ਗਈ। ਇਨ੍ਹਾਂ ਵਿੱਚ ਹਮਲਾਵਰ ਸ਼ਾਮਿਲ ਨਹੀਂ ਹੈ।
ਹਮਲਾਵਰ ਨੇ ਕੀਤੇ ਘੱਟੋ-ਘੱਟ 30 ਫਾਇਰ
ਵੇਂਟੂਰਾ ਕਾਉਂਟੀ ਸ਼ੇਰਿਫ ਦੇ ਦਫ਼ਤਰ ਦੇ ਕੈਪਟਨ ਗੈਰਾਂ ਕੁਰੇਦਜਿਆਨ ਨੇ ਇਸ ਤੋਂ ਪਹਿਲਾਂ ਦੱਸਿਆ ਕਿ ਉਪਨਗਰ ਥਾਉਜੰਡ ਓਕਸ ਸਥਿਤ ਇਸ ਬਾਰ ਵਿੱਚ ਘਟਨਾ ਦੌਰਾਨ ਕਾਲਜ ਦੇ ਵਿਦਿਆਰਥੀਆਂ ਲਈ ਇੱਕ ਪ੍ਰੋਗਰਾਮ ਦਾ ਪ੍ਰਬੰਧ ਹੋ ਰਿਹਾ ਸੀ, ਜਿਸ ਵਿੱਚ ਅਣਗਿਣਤ ਨੌਜਵਾਨਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਵੀਡੀਓ ਫੁਟੇਜ ਵਿੱਚ ਇਹ ਨਜ਼ਰ ਆ ਰਿਹਾ ਹੈ ਕਿ ਸਵਾਟ ਟੀਮਾਂ ਨੇ ਬਾਰ ਨੂੰ ਚਾਰੇ ਪਾਸਿਓਂ ਘੇਰਾ ਪਾਇਆ ਹੋਇਆ ਹੈ। ਮੌਕੇ ‘ਤੇ ਮੌਜੂਦ ਹੋਲਡੇਨ ਹਾਰਾਹ ਨੇ ਦੱਸਿਆ ਕਿ ਹਰ ਹਫ਼ਤੇ ਜਿਸ ਜਗ੍ਹਾ ‘ਤੇ ਮੈਂ ਆਪਣੇ ਦੋਸਤਾਂ ਨਾਲ ਮੌਜ ਮਸਤੀ ਲਈ ਜਾਂਦਾ ਸੀ, ਉੱਥੇ ਅਜਿਹਾ ਭਿਆਨਕ ਮੰਜਰ ਦੇਖਣ ਨੂੰ ਮਿਲੇਗਾ, ਮੈਂ ਸੋਚਿਆ ਨਹੀਂ ਸੀ।
ਉਸਨੇ ਦੱਸਿਆ, ‘‘ਇੱਕ ਵਿਅਕਤੀ ਸਾਹਮਣੇ ਦੇ ਦਰਵਾਜੇ ਤੋਂ ਅੰਦਰ ਆਇਆ ਅਤੇ ਉਸਨੇ ਕਾਊਂਟਰ ਦੇ ਪਿੱਛੇ ਬੈਠੀ ਕੁੜੀ ਨੂੰ ਗੋਲੀ ਮਾਰ ਦਿੱਤੀ। ਮੈਨੂੰ ਨਹੀਂ ਪਤਾ ਉਹ ਕੁੜੀ ਜ਼ਿੰਦਾ ਹੈ ਜਾਂ ਨਹੀਂ। ‘ਲਾਸ ਏਂਜਲਸ ਟਾਈਮਸ ਨੇ ਕਨੂੰਨ ਲਾਗੂ ਕਰਨ ਵਾਲੀ ਏਜੰਸੀ ਦੇ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਕਿ ਘੱਟੋ-ਘੱਟ 30 ਵਾਰ ਗੋਲੀਆਂ ਚੱਲੀਆਂ। ਸਿਰਫ਼ 10 ਦਿਨ ਪਹਿਲਾਂ ਅਮਰੀਕਾ ਦੇ ਪਿਟਰਸਬਰਗ ਵਿੱਚ ਯਹੂਦੀਆਂ ਦੇ ਧਾਰਮਿਕ ਥਾਂ ‘ਤੇ ਇੱਕ ਹਮਲਾਵਰ ਦੀ ਗੋਲੀਬਾਰੀ ਵਿੱਚ 11 ਲੋਕਾਂ ਦੀ ਮੌਤ ਹੋ ਗਈ ਸੀ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article
    ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

Read Full Article
    ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

Read Full Article
    ਫਰਿਜ਼ਨੋਂ ਵਿਖੇ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਸਮਾਗਮ 28 ਜੁਲਾਈ ਨੂੰ

ਫਰਿਜ਼ਨੋਂ ਵਿਖੇ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਸਮਾਗਮ 28 ਜੁਲਾਈ ਨੂੰ

Read Full Article
    ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਅਮਰੀਕਾ ਨੇ ਵਿੱਢੀ ਵਿਸ਼ੇਸ਼ ਮੁਹਿੰਮ

ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਲਈ ਅਮਰੀਕਾ ਨੇ ਵਿੱਢੀ ਵਿਸ਼ੇਸ਼ ਮੁਹਿੰਮ

Read Full Article