ਕੈਲੀਫੋਰਨੀਆ ਸੁਪਰੀਮ ਕੋਰਟ ਪੁੱਜਾ ਦਲਿਤ ਸ਼ੋਸ਼ਣ ਦਾ ਮਾਮਲਾ: ਸੁਣਵਾਈ 9 ਮਾਰਚ ਨੂੰ

80
Share

ਵਾਸ਼ਿੰਗਟਨ, 4 ਮਾਰਚ (ਪੰਜਾਬ ਮੇਲ)-ਜਾਤੀ ਦੇ ਆਧਾਰ ’ਤੇ ਭੇਦਭਾਵ ਖ਼ਿਲਾਫ਼ ਸੰਘਰਸ਼ ਕਰਨ ਵਾਲੀ ਅਮਰੀਕਾ ਸਥਿਤ ਅੰਬੇਡਕਰ ਇੰਟਰਨੈਸ਼ਨਲ ਸੈਂਟਰ (ਏ.ਆਈ. ਸੀ.) ਨੇ ਕੈਲੀਫੋਰਨੀਆ ਦੀ ਸੁਪਰੀਮ ਕੋਰਟ ’ਚ ਏਮਿਕਸ ਕਿਊਰੀ ਦੇ ਤੌਰ ’ਤੇ ਇਕ ਮਾਮਲੇ ’ਚ ਖ਼ੁਦ ਨੂੰ ਪੇਸ਼ ਕੀਤਾ ਹੈ। ਇਹ ਮਾਮਲਾ ਕੰਮਕਾਜ ਵਾਲੀਆਂ ਥਾਵਾਂ ’ਤੇ ਜਾਤੀ ਦੇ ਆਧਾਰ ’ਤੇ ਭੇਦਭਾਵ ਦਾ ਹੈ।
ਏਮਿਕਸ ਕਿਊਰੀ ਇਕ ਤਰ੍ਹਾਂ ਨਾਲ ਅਦਾਲਤ ਦੀ ਮਦਦ ਕਰਨ ਲਈ ਨਿਯੁਕਤ ਹੁੰਦੇ ਹਨ, ਜੋ ਉਸ ਕੇਸ ’ਚ ਪਾਰਟੀ ਨਹੀਂ ਹੁੰਦੇ ਪਰ ਕਾਨੂੰਨ ਦੇ ਪਹਿਲੂਆਂ ’ਤੇ ਕੇਸ ’ਚ ਅਦਾਲਤ ਨੂੰ ਆਪਣੇ ਸੁਝਾਅ ਦਿੰਦੇ ਹਨ। ਜਾਤੀ ਆਧਾਰਿਤ ਭੇਦਭਾਵ ਦੇ ਮਾਮਲੇ ਦੀ ਸੁਣਵਾਈ 9 ਮਾਰਚ ਨੂੰ ਹੈ। ਕੈਲੀਫੋਰਨੀਆ ਦੀ ਰੈਗੂਲੇਟਰੀ ਸੰਸਥਾ ਨੇ ਸਿਸਕੋ ਸਿਸਟਮ ’ਤੇ ਇਕ ਭਾਰਤੀ ਇੰਜੀਨੀਅਰ ਨਾਲ ਜਾਤੀ ਦੇ ਆਧਾਰ ’ਤੇ ਭੇਦਭਾਵ ਦਾ ਮਾਮਲਾ ਦਰਜ ਕੀਤਾ ਹੈ।
ਇਹ ਇੰਜੀਨੀਅਰ ਦਲਿਤ ਹੈ। ਅਮਰੀਕਾ ’ਚ ਜਾਤੀ ਦੇ ਆਧਾਰ ’ਤੇ ਭੇਦਭਾਵ ਦਾ ਇਹ ਮਾਮਲਾ ਜਾਤੀ ਵਿਰੋਧੀ ਅੰਦੋਲਨ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਇਸ ਦਲਿਤ ਇੰਜੀਨੀਅਰ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਇਸ ਦਲਿਤ ਇੰਜੀਨੀਅਰ ਨੇ ਦੂਸਰੇ ਹੋਰ ਲੋਕਾਂ ਨੂੰ ਜਾਤੀ ਦੇ ਆਧਾਰ ’ਤੇ ਸ਼ੋਸ਼ਣ ਖ਼ਿਲਾਫ਼ ਬੋਲਣ ਦਾ ਰਸਤਾ ਦਿਖਾਇਆ ਹੈ। ਏ.ਆਈ.ਸੀ. ਨੇ ਅਦਾਲਤ ’ਚ ਏਮਿਕਸ ਦਾਖ਼ਲ ਕਰਦੇ ਹੋਏ ਮਾਮਲੇ ਦੇ ਮਾਹਿਰ ਤੇ ਜਾਤੀ ਦੇ ਆਧਾਰ ’ਤੇ ਭੇਦਭਾਵ ਦੀ ਸਾਰੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਕਿਹਾ ਹੈ।

Share