ਕੈਲੀਫੋਰਨੀਆ : ਸਕੂਲ ਵਿਚ ਗੋਲੀਬਾਰੀ ਕਰਨ ਵਾਲੇ ਹਮਲਾਵਰ ਦੀ ਹਸਪਤਾਲ ‘ਚ ਹੋਈ ਮੌਤ

ਕੈਲੀਫੋਰਨੀਆ, 16 ਨਵੰਬਰ (ਪੰਜਾਬ ਮੇਲ)- ਕੈਲੀਫੋਰਨੀਆ ਦੇ ਸਕੂਲ ਵਿਚ ਗੋਲੀਬਾਰੀ ਕਰਨ ਵਾਲੇ ਦੋਸ਼ੀ ਦੀ ਹਸਪਤਾਲ ਵਿਚ ਮੌਤ ਹੋ ਗਈ। ਮੁਲਜ਼ਮ ਦੀ ਉਮਰ 16 ਸੀ। ਸ਼ੁੱਕਰਵਾਰ ਨੂੰ ਉਸ ਨੇ ਕੈਲੀਫੋਰਨੀਆ ਦੇ ਹਾਈ ਸਕੂਲ ਵਿਚ ਫਾਇਰਿੰਗ ਕੀਤੀ ਸੀ। ਇਸ ਗੋਲੀਬਾਰੀ ਵਿਚ 2 ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਜਦ ਕਿ 3 ਵਿਦਿਆਰਥੀ ਜ਼ਖਮੀ ਹੋਏ ਸੀ। ਮਿਲੀ ਜਾਣਕਾਰੀ ਮੁਤਾਬਕ ਸਕੂਲ ਵਿਚ ਫਾਇਰਿੰਗ ਕਰਨ ਤੋਂ ਬਾਅਦ ਉਸ ਨੇ ਅਪਣੇ ਆਪ ਨੂੰ ਗੋਲੀ ਮਾਰ ਲਈ ਸੀ। ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਕੇ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਸੀ। ਦੱਸਿਆ ਜਾ ਰਿਹਾ ਕਿ ਅਪਣੇ ਜਨਮ ਦਿਨ ਤੋਂ ਪਹਿਲਾਂ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਮੁਲਜ਼ਮ ਦਾ ਨਾਂ ਨਥਾਨੇਲ ਟੈਨਾਸੁਕ ਬੇਰੋਹ ਦੱਸਿਆ ਗਿਆ। ਮੁਲਜ਼ਮ ਨੇ ਕਿਸ ਤਰ੍ਹਾਂ ਸਕੂਲ ਵਿਚ ਗੋਲੀਬਾਰੀ ਕੀਤੀ ਸੀ। ਇਸ ਦਾ ਪਤਾ ਅਜੇ ਤੱਕ ਨਹਂੀ ਚਲ ਸਕਿਆ।
ਲਾਸ ਏਂਜਲਸ ਕਾਊਂਟੀ ਸ਼ੈਰਿਫ ਵਿਭਾਗ ਦੇ ਮੁਤਾਬਕ, 16 ਸਾਲ ਦੇ ਵਿਦਿਆਰਥੀ ਨੇ ਸਕੂਲ ਵਿਚ ਗੋਲੀਬਾਰੀ ਕਰਨ ਤੋਂ ਬਾਅਦ ਅਪਣੇ ਆਪ ਨੂੰ ਵੀ ਗੋਲੀ ਮਾਰੀ। ਇਸ ਦੌਰਾਨ ਉਸ ਦੀ ਮਾਂ ਵੀ ਉਥੇ ਮੌਜੂਦ ਸੀ। ਪੰਜ ਵਿਦਿਆਰਥੀਆਂ ‘ਤੇ ਗੋਲੀਬਾਰੀ ਕਰਨ ਤੋਂ ਬਾਅਦ ਮੁਲਜ਼ਮ ਬਾਹਰ ਜਾ ਕੇ ਤੇਜ਼ ਤੇਜ਼ ਰੋਣ ਲੱਗਾ। ਇਸ ਤੋਂ ਬਾਅਦ ਉਸ ਨੇ ਅਪਣੇ ਸਿਰ ‘ਤੇ ਗੋਲੀ ਮਾਰ ਲਈ। ਅਧਕਾਰੀ ਮੁਤਾਬਕ ਉਨ੍ਹਾਂ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਅਪਣੇ ਆਪ ਨੂੰ ਵੀ ਗੋਲੀ ਮਾਰ ਲਵੇਗਾ।