ਕੈਲੀਫੋਰਨੀਆ ਦੇ ਸਟੋਰ ਅਤੇ ਗੈਸ ਸਟੇਸ਼ਨ ਮਾਲਿਕਾਂ ਲਈ ਏ.ਪੀ.ਸੀ.ਏ. ਜਲਦ ਹੀ ਸੈਕਰਾਮੈਂਟੋ ਵਿਚ ਵੀ ਆਪਣੀ ਬ੍ਰਾਂਚ ਸਥਾਪਿਤ ਕਰੇਗੀ

ਸੈਕਰਾਮੈਂਟੋ, 25 ਨਵੰਬਰ (ਪੰਜਾਬ ਮੇਲ)- ਅਮਰੀਕਨ ਪੈਟਰੋਲੀਅਮ ਅਤੇ ਕੰਨਵੀਨੀਅੰਸ ਸਟੋਰ ਐਸੋਸੀਏਸ਼ਨ ਨੂੰ ਸਥਾਪਿਤ ਹੋਏ ਹਾਲੇ 2 ਸਾਲ ਹੀ ਹੋਏ ਹਨ ਅਤੇ ਇਸ ਸੰਸਥਾ ਨੇ ਕੈਲੀਫੋਰਨੀਆ ‘ਚ 500 ਦੇ ਕਰੀਬ ਆਪਣੇ ਮੈਂਬਰ ਬਣਾ ਲਏ ਹਨ। ਬੇ ਏਰੀਆ ਅਤੇ ਫਰਿਜ਼ਨੋ ਤੋਂ ਬਾਅਦ ਹੁਣ ਸੈਕਰਾਮੈਂਟੋ ਵਿਚ ਵੀ ਇਸ ਦੀ ਬ੍ਰਾਂਚ ਖੁੱਲ੍ਹਣ ਜਾ ਰਹੀ ਹੈ। ਇਸ ਸੰਬੰਧੀ ਇਕ ਅਹਿਮ ਮੀਟਿੰਗ ਸੈਕਰਾਮੈਂਟੋ ਵਿਚ ਕੀਤੀ ਗਈ, ਜਿਸ ਵਿਚ ਸੰਸਥਾ ਦੇ ਉੱਚ ਅਧਿਕਾਰੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਦੌਰਾਨ ਸੈਕਰਾਮੈਂਟੋ ‘ਚ ਏ.ਪੀ.ਸੀ.ਏ. ਦੀ ਬ੍ਰਾਂਚ ਖੁੱਲ੍ਹਣ ਬਾਰੇ ਵਿਸਥਾਰਪੂਰਵਕ ਵਿਚਾਰ ਹੋਏ। ਇਹ ਸੰਸਥਾ ਕੰਨਵੀਨੀਅੰਸ ਸਟੋਰ, ਲੀਕਰ ਸਟੋਰ ਅਤੇ ਗੈਸ ਸਟੇਸ਼ਨ ਮਾਲਿਕਾਂ ਦੀ ਭਲਾਈ ਲਈ ਬਣਾਈ ਗਈ ਹੈ ਅਤੇ ਪਿਛਲੇ 2 ਸਾਲਾਂ ਤੋਂ ਲਗਾਤਾਰ ਉਨ੍ਹਾਂ ਦੀ ਭਲਾਈ ਲਈ ਕਾਰਜਸ਼ੀਲ ਹੈ। ਇਹ ਸੰਸਥਾ ਨਾਨ-ਪਰਾਫਿਟ ਹੈ। ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਸੈਕਰਾਮੈਂਟੋ ਵਿਚ ਇਸ ਦੀ ਸਥਾਪਨਾ ਲਈ ਫਰਵਰੀ 2016 ਵਿਚ ਇਕ ਬਹੁਤ ਵੱਡਾ ਸੈਮੀਨਾਰ ਕੀਤਾ ਗਿਆ, ਜਿਸ ਦੌਰਾਨ ਸਟੋਰ ਮਾਲਿਕਾਂ ਤੇ ਗੈਸ ਸਟੇਸ਼ਨ ਮਾਲਿਕਾਂ ਨੂੰ ਆ ਰਹੀ ਮੁਸ਼ਕਿਲਾਂ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰੇ ਕੀਤੇ ਜਾਣਗੇ। ਇਸ ਸੰਸਥਾ ਵੱਲੋਂ ਲੋਕਲ ਕਾਊਂਟੀ, ਸਟੇਟ ਗਵਰਨਮੈਂਟ ਅਤੇ ਸੰਬੰਧਤ ਵਿਭਾਗਾਂ ਦੇ ਨਾਲ ਸੰਪੰਰਕ ਕਰਕੇ ਸਟੋਰ ਮਾਲਿਕਾਂ ਦੀ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
There are no comments at the moment, do you want to add one?
Write a comment