PUNJABMAILUSA.COM

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ
February 18
09:52 2019

ਕੈਲੀਫੋਰਨੀਆ, 18 ਫਰਵਰੀ (ਪੰਜਾਬ ਮੇਲ)- ਅਮਰੀਕਾ ਵਿਚ ਇੱਕ ਵਾਰ ਮੁੜ ਸਿੱਖ ‘ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਭਾਰਤੀ ਸਿੱਖ ‘ਤੇ ਕੈਲੀਫੋਰਨੀਆ ਦੇ ਇੱਕ ਰੈਸਟੋਰੈਂਟ ਵਿਚ ਹਮਲਾ ਕੀਤਾ ਗਿਆ। ਹਮਲਾਵਰ ਨੇ ਸਿੱਖ ‘ਤੇ ਗਰਮ ਕੌਫੀ ਸੁੱਟ ਦਿੱਤੀ ਅਤੇ ਉਸ ਨੂੰ ਥੱਪੜ ਮਾਰਿਆ। ਮੀਡੀਆ ਰਿਪੋਰਟਾਂ ਮੁਤਾਬਕ, ਹਮਲਾਵਰ ਨੇ ਸਿੱਖ ‘ਤੇ ਹਮਲਾ ਮੁਸਲਮਾਨ ਸਮਝ ਕੇ ਕੀਤਾ ਸੀ। ਹਮਲਾਵਰ ਦੀ ਪਛਾਣ ਜੌਨ ਕਰੇਨ ਦੇ ਰੂਪ ਵਿਚ ਹੋਈ ਹੈ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਹਮਲੇ ਦੀ ਇਹ ਘਟਨਾ ਬੁਧਵਾਰ ਦੇਰ ਰਾਤ ਮੈਰਿਜਵਿਲੇ ਵਿਚ ਇੱਕ ਰੈਸਟੋਰੈਂਟ ਵਿਚ ਵਾਪਰੀ। ਸਿੱਖ ਇਸੇ ਰੈਸਟੋਰੈਂਟ ਵਿਚ ਬਤੌਰ ਕਲਰਕ ਕੰਮ ਕਰਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਦੀ ਬਿਲ ਨੂੰ ਲੈ ਕੇ ਸਿੱਖ ਕਲਰਕ ਨਾਲ ਪਹਿਲਾਂ ਬਹਿਸ ਹੋਈ ਅਤੇ ਬਾਅਦ ਵਿਚ ਉਸ ਨੇ, ਉਸ ‘ਤੇ ਗਰਮ ਕੌਫੀ ਸੁੱਟੀ ਤੇ ਥੱਪੜ ਮਾਰ ਕੇ ਉਥੋਂ ਫਰਾਰ ਹੋ ਗਿਆ।
ਇਸ ਤੋਂ ਬਾਅਦ ਸਿੱਖ ਨੇ ਇਸ ਦੀ ਸ਼ਿਕਾਇਤ ਪੁਲਿਸ ਵਿਚ ਕੀਤੀ। ਅਗਲੇ ਦਿਨ ਅਜਿਹੀ ਹੀ ਇੱਕ ਹੋਰ ਘਟਨਾ ਵਾਪਰੀ, ਜਿਸ ਤੋਂ ਬਾਅਦ ਮੌਕੇ ‘ਤੇ ਪੁੱਜੀ ਪੁਲਿਸ ਨੇ ਕਰੇਨ ਨੂੰ ਕਾਬੂ ਕਰ ਲਿਆ। ਪੁਛਗਿੱਛ ਵਿਚ ਹਮਲਾਵਰ ਨੇ ਬੀਤੀ ਰਾਤ ਸਿੱਖ ‘ਤੇ ਹਮਲੇ ਦੀ ਗੱਲ ਕਬੂਲੀ। ਕਰੇਨ ਨੇ ਦੱਸਿਆ ਕਿ ਉਹ ਮੁਸਲਮਾਨਾਂ ਨਾਲ ਨਫਰਤ ਕਰਦਾ ਹੈ, ਇਸੇ ਕਾਰਨ ਉਸ ਨੇ ਸਿੱਖ ਕਲਰਕ ‘ਤੇ ਹਮਲਾ ਮੁਸਲਮਾਨ ਸਮਝ ਕੇ ਕੀਤਾ ਸੀ। ਪੁਲਿਸ ਨੇ ਕਰੇਨ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਯੂਬਾ ਕਾਊਂਟੀ ਜੇਲ੍ਹ ਭੇਜ ਦਿੱਤਾ। ਸਿੱਖ ਭਾਈਚਾਰੇ ਤੇ ਅਮਰੀਕੀ ਇਸਲਾਮਿਕ ਪ੍ਰੀਸ਼ਦ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਪੰਜਾਬ ‘ਚ ਹੁਣ ਜ਼ਿਮਨੀ ਚੋਣਾਂ ਦੀ ਹੋਵੇਗੀ ਅਗਨੀ ਪ੍ਰੀਖਿਆ

ਪੰਜਾਬ ‘ਚ ਹੁਣ ਜ਼ਿਮਨੀ ਚੋਣਾਂ ਦੀ ਹੋਵੇਗੀ ਅਗਨੀ ਪ੍ਰੀਖਿਆ

Read Full Article
    ਫਰਿਜ਼ਨੋ ‘ਚ ਲਾਪਤਾ ਪੰਜਾਬੀ ਟਰੱਕ ਡਰਾਈਵਰ ਦੀ ਮ੍ਰਿਤਕ ਦੇਹ ਨਹਿਰ ‘ਚੋਂ ਬਰਾਮਦ

ਫਰਿਜ਼ਨੋ ‘ਚ ਲਾਪਤਾ ਪੰਜਾਬੀ ਟਰੱਕ ਡਰਾਈਵਰ ਦੀ ਮ੍ਰਿਤਕ ਦੇਹ ਨਹਿਰ ‘ਚੋਂ ਬਰਾਮਦ

Read Full Article
    ਕੈਲੀਫੋਰਨੀਆ ਸੂਬੇ ਦੀ ਮੀਟਿੰਗ ਦੌਰਾਨ ਪੰਜਾਬੀ ਭਾਸ਼ਾ ਬਾਰੇ ਵੀ ਹੋਏ ਵਿਚਾਰ ਵਟਾਂਦਰੇ

ਕੈਲੀਫੋਰਨੀਆ ਸੂਬੇ ਦੀ ਮੀਟਿੰਗ ਦੌਰਾਨ ਪੰਜਾਬੀ ਭਾਸ਼ਾ ਬਾਰੇ ਵੀ ਹੋਏ ਵਿਚਾਰ ਵਟਾਂਦਰੇ

Read Full Article
    ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੀ ਹੋਈ ਅਹਿਮ ਮੀਟਿੰਗ

ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੀ ਹੋਈ ਅਹਿਮ ਮੀਟਿੰਗ

Read Full Article
    ਇੰਦਰਜੀਤ ਗਰੇਵਾਲ ਪੰਜਾਬੀ ਸਾਹਿਤ ਸਭਾ ਦੇ ਨਵੇਂ ਪ੍ਰਧਾਨ ਨਿਯੁਕਤ

ਇੰਦਰਜੀਤ ਗਰੇਵਾਲ ਪੰਜਾਬੀ ਸਾਹਿਤ ਸਭਾ ਦੇ ਨਵੇਂ ਪ੍ਰਧਾਨ ਨਿਯੁਕਤ

Read Full Article
    ‘ਆਸੀਸ਼ ਪ੍ਰੋਗਰਾਮ’ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

‘ਆਸੀਸ਼ ਪ੍ਰੋਗਰਾਮ’ ਦੌਰਾਨ ਫਰਿਜ਼ਨੋ ‘ਚ ਲੱਗੀਆਂ ਰੌਣਕਾਂ

Read Full Article
    ਅਮਰੀਕਾ ‘ਚ 2019 ਦਾ ਕਬੱਡੀ ਸੀਜ਼ਨ 7 ਸਤੰਬਰ ਤੋਂ 13 ਅਕਤੂਬਰ ਤੱਕ

ਅਮਰੀਕਾ ‘ਚ 2019 ਦਾ ਕਬੱਡੀ ਸੀਜ਼ਨ 7 ਸਤੰਬਰ ਤੋਂ 13 ਅਕਤੂਬਰ ਤੱਕ

Read Full Article
    ਨਿਊਜਰਸੀ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ

ਨਿਊਜਰਸੀ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ

Read Full Article
    ਡੋਨਾਲਡ ਟਰੰਪ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਟਰੰਪ ‘ਤੇ ਮਹਾਦੋਸ਼ ਚਲਾਉਣ ਦੀ ਕੀਤੀ ਮੰਗ

ਡੋਨਾਲਡ ਟਰੰਪ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਟਰੰਪ ‘ਤੇ ਮਹਾਦੋਸ਼ ਚਲਾਉਣ ਦੀ ਕੀਤੀ ਮੰਗ

Read Full Article
    ਮੱਧ ਅਮਰੀਕਾ ਦੇ ਇਲਾਕਿਆਂ ‘ਚ ਤਬਾਹਕੁੰਨ ਤੂਫਾਨਾਂ ਨੇ ਮਚਾਈ ਤਬਾਹੀ; 7 ਕਰੋੜ ਲੋਕ ਪ੍ਰਭਾਵਿਤ

ਮੱਧ ਅਮਰੀਕਾ ਦੇ ਇਲਾਕਿਆਂ ‘ਚ ਤਬਾਹਕੁੰਨ ਤੂਫਾਨਾਂ ਨੇ ਮਚਾਈ ਤਬਾਹੀ; 7 ਕਰੋੜ ਲੋਕ ਪ੍ਰਭਾਵਿਤ

Read Full Article
    ਡੋਨਾਲਡ ਟਰੰਪ ਗਰਭਪਾਤ ‘ਤੇ ਲੱਗੀ ਪਾਬੰਦੀਆਂ ਦੇ ਹੱਕ ‘ਚ

ਡੋਨਾਲਡ ਟਰੰਪ ਗਰਭਪਾਤ ‘ਤੇ ਲੱਗੀ ਪਾਬੰਦੀਆਂ ਦੇ ਹੱਕ ‘ਚ

Read Full Article
    ਅਮਰੀਕੀ ਕੰਪਨੀ ਨੇ ਦਸਤਾਰ ਨਾਲ ਜੁੜੇ ਇਸ਼ਤਿਹਾਰ ਨੂੰ ਲੈ ਕੇ ਸਿੱਖਾਂ ਤੋਂ ਮੰਗੀ ਮੁਆਫੀ

ਅਮਰੀਕੀ ਕੰਪਨੀ ਨੇ ਦਸਤਾਰ ਨਾਲ ਜੁੜੇ ਇਸ਼ਤਿਹਾਰ ਨੂੰ ਲੈ ਕੇ ਸਿੱਖਾਂ ਤੋਂ ਮੰਗੀ ਮੁਆਫੀ

Read Full Article
    ਹੋਂਡੁਰਾਸ ਦੇ ਰੋਏਤਾਨ ਟਾਪੂ ਦੇ ਤੱਟ ‘ਤੇ ਛੋਟਾ ਜਹਾਜ਼ ਹਾਦਸਾਗ੍ਰਸਤ; 4 ਕੈਨੇਡੀਅਨ ਨਾਗਰਿਕ ਤੇ 1 ਅਮਰੀਕੀ ਪਾਇਲਟ ਦੀ ਮੌਤ

ਹੋਂਡੁਰਾਸ ਦੇ ਰੋਏਤਾਨ ਟਾਪੂ ਦੇ ਤੱਟ ‘ਤੇ ਛੋਟਾ ਜਹਾਜ਼ ਹਾਦਸਾਗ੍ਰਸਤ; 4 ਕੈਨੇਡੀਅਨ ਨਾਗਰਿਕ ਤੇ 1 ਅਮਰੀਕੀ ਪਾਇਲਟ ਦੀ ਮੌਤ

Read Full Article
    ਸਾਬਕਾ ਸੀ.ਆਈ.ਏ. ਅਧਿਕਾਰੀ ਨੂੰ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ 20 ਸਾਲਾ ਕੈਦ ਦੀ ਸਜ਼ਾ

ਸਾਬਕਾ ਸੀ.ਆਈ.ਏ. ਅਧਿਕਾਰੀ ਨੂੰ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ 20 ਸਾਲਾ ਕੈਦ ਦੀ ਸਜ਼ਾ

Read Full Article
    ਸਾਨ ਫਰਾਂਸਿਸਕੋ ਏਅਰਪੋਰਟ ‘ਤੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ‘ਤੇ ਲੱਗੀ ਪਾਬੰਦੀ

ਸਾਨ ਫਰਾਂਸਿਸਕੋ ਏਅਰਪੋਰਟ ‘ਤੇ ਚਿਹਰੇ ਦੀ ਪਛਾਣ ਕਰਨ ਵਾਲੀ ਤਕਨੀਕ ‘ਤੇ ਲੱਗੀ ਪਾਬੰਦੀ

Read Full Article