PUNJABMAILUSA.COM

ਕੈਲੀਫੋਰਨੀਆ ਦੇ ਜੰਗਲਾਂ ‘ਚ ਵੱਧਦੀ ਅੱਗ ਕਾਰਨ ਐਮਰਜੈਂਸੀ ਦਾ ਐਲਾਨ

 Breaking News

ਕੈਲੀਫੋਰਨੀਆ ਦੇ ਜੰਗਲਾਂ ‘ਚ ਵੱਧਦੀ ਅੱਗ ਕਾਰਨ ਐਮਰਜੈਂਸੀ ਦਾ ਐਲਾਨ

ਕੈਲੀਫੋਰਨੀਆ ਦੇ ਜੰਗਲਾਂ ‘ਚ ਵੱਧਦੀ ਅੱਗ ਕਾਰਨ ਐਮਰਜੈਂਸੀ ਦਾ ਐਲਾਨ
October 30
10:20 2019

ਸੋਨੋਮਾ ਕਾਊਂਟੀ, 30 ਅਕਤੂਬਰ (ਪੰਜਾਬ ਮੇਲ)- ਕੈਲੀਫੋਰਨੀਆ ਦੇ ਗਵਰਨਰ ਨੇ ਐਤਵਾਰ ਦੇਰ ਸ਼ਾਮ ਸੂਬੇ ਦੇ ਜੰਗਲਾਂ ‘ਚ ਵਧਦੀ ਅੱਗ ਦੇ ਮੱਦੇਨਜ਼ਰ ਪੂਰੇ ਰਾਜ ‘ਚ ਐਮਰਜੈਂਸੀ ਦਾ ਐਲਾਨ ਕੀਤਾ ਹੈ। ਸੈਰ-ਸਪਾਟੇ ਨਾਲ ਜੁੜੀਆਂ ਸਾਰੀਆਂ ਥਾਵਾਂ ਖ਼ਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਸੂਬੇ ਦੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਸਾਨ ਫਰਾਂਸਿਸਕੋ ਦੇ ਉੱਤਰ ‘ਚ ਫ਼ੈਲੀ ਅੱਗ ਰਾਤੋ-ਰਾਤ 90,000 ਏਕੜ ‘ਚ ਫੈਲ ਗਈ, ਜਦਕਿ ਐਤਵਾਰ ਦੁਪਹਿਰ ਤੱਕ ਇਹ ਕੇਵਲ 10 ਫ਼ੀਸਦੀ ਇਲਾਕੇ ਤੱਕ ਹੀ ਫ਼ੈਲੀ ਸੀ। ਇਹ ਕੈਲੀਫੋਰਨੀਆ ‘ਚ ਅੱਗ ਲੱਗਣ ਦੀ ਸਭ ਤੋਂ ਭਿਆਨਕ ਘਟਨਾ ਹੈ। ਅੱਗ ਬੀਤੇ ਬੁੱਧਵਾਰ ਨੂੰ ਲੱਗੀ ਸੀ ਤੇ 145 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਫ਼ੈਲਦੀ ਚਲੀ ਗਈ। ਗਵਰਨਰ ਗੈਵਿਨ ਨਿਊਸਮ ਨੇ ਤੇਜ਼ ਹਵਾਵਾਂ ਕਾਰਨ ਅੱਗ ਦੇ ਹੋਰ ਫ਼ੈਲਣ ਦੇ ਖ਼ਦਸ਼ੇ ਕਾਰਨ ਰਾਜ ‘ਚ ਹੰਗਾਮੀ ਸਥਿਤੀ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਗ ਨਾਲ ਨਜਿੱਠਣ ਦਾ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਤੇ ਕਈ ਏਜੰਸੀਆਂ ਸਹਿਯੋਗ ਕਰ ਰਹੀਆਂ ਹਨ। ਇਸ ਐਲਾਨ ਤਹਿਤ ਸੈਂਟਾ ਰੋਜ਼ਾ ਤੇ ਸੋਨੋਮਾ ਕਾਊਂਟੀ ਇਲਾਕਿਆਂ ‘ਚ ਲਗਭਗ ਇਕ ਲੱਖ ਅੱਸੀ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਅੱਗ ਦੇ ਪੱਛਮੀ ਇਲਾਕੇ ‘ਚ ਫ਼ੈਲਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਲਗਭਗ 3000 ਫਾਇਰ ਬ੍ਰਿਗੇਡ ਮੁਲਾਜ਼ਮ ਹੈਲੀਕਾਪਟਰਾਂ ਤੇ ਹਵਾਈ ਟੈਂਕਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਉਣ ਦਾ ਯਤਨ ਕਰ ਰਹੇ ਹਨ। ਕੁਝ ਇਲਾਕਿਆਂ ‘ਚ ਅੱਗ ‘ਤੇ ਕਾਬੂ ਪਾਇਆ ਵੀ ਗਿਆ ਹੈ।
ਲਾਸ ਏਂਜਲਸ : ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ਲਾਸ ਏਂਜਲਸ ਤੱਕ ਪਹੁੰਚ ਗਈ ਹੈ। ਹਾਲੀਵੁੱਡ ਦੇ ਕਈ ਸਿਤਾਰਿਆਂ ਦੇ ਕਰੋੜਾਂ ਰੁਪਏ ਦੀ ਕੀਮਤ ਵਾਲੇ ਘਰ ਸੜ ਕੇ ਸੁਆਹ ਹੋ ਗਏ। ਲਾਸ ਏਂਜਲਸ ਦੇ ਕਈ ਲੋਕ ਆਪਣੇ ਘਰ ਖਾਲੀ ਕਰ ਕੇ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਮਜਬੂਰ ਹੋਏ ਹਨ। ਪਿਛਲੇ ਬੁੱਧਵਾਰ ਲੱਗੀ ਇਸ ਅੱਗ ਕਾਰਣ ਹੁਣ ਤੱਕ ਤਿੰਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਮੁੱਖ ਅੱਗ ਕੈਲੀਫੋਰਨੀਆ ਦੇ ਸੋਨੋਮਾ ਕਾਊਂਟੀ ਨਾਮੀ ਥਾਂ ‘ਤੇ ਲੱਗੀ ਹੈ। ਸੂਬੇ ਦੇ ਸਾਨ ਫਰਾਂਸਿਸਕੋ ਸ਼ਹਿਰ ਦੇ ਆਕਾਰ ਤੋਂ ਦੁੱਗਣੇ ਖੇਤਰ ‘ਚ ਇਹ ਅੱਗ ਫੈਲ ਚੁੱਕੀ ਹੈ। ਇਹ ਖੇਤਰ ਲਗਭਗ 22000 ਏਕੜ ਬਣਦਾ ਹੈ। ਸ਼ਰਾਬ ਦੀ ਇਕ ਡੇਢ ਸੌ ਸਾਲ ਪੁਰਾਣੀ ਫੈਕਟਰੀ ਸੜ ਕੇ ਸੁਆਹ ਹੋ ਗਈ ਹੈ। ਉਥੇ ਸਿਰਫ ਸਟੀਲ ਦੀ ਮੂਰਤੀ ਹੀ ਬਚੀ ਹੈ। ਲਾਸ ਏਂਜਲਸ ਦੀਆਂ ਕਈ ਵੱਡੀਆਂ ਕੋਠੀਆਂ ਭਸਮ ਹੋ ਗਈਆਂ ਹਨ। ਇਹ ਕੋਠੀਆਂ ਕਈ ਮੰਨੇ ਪ੍ਰਮੰਨੇ ਵਿਅਕਤੀਆਂ ਦੀਆਂ ਦੱਸੀਆਂ ਜਾਂਦੀਆਂ ਹਨ।
ਅੱਗ ਦਾ ਧੂੰਆਂ ਲਾਸ ਏਂਜਲਸ ਦੇ ਕਈ ਇਲਾਕਿਆਂ ‘ਚ ਪਹੁੰਚਣ ਕਾਰਣ ਹਵਾ ਦਾ ਪੱਧਰ ਖਰਾਬ ਹੋ ਚੁੱਕਾ ਹੈ। ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਵੱਖ-ਵੱਖ ਸਕੂਲਾਂ ਦੇ 10,000 ਤੋਂ ਵੱਧ ਬੱਚੇ ਘਰਾਂ ‘ਚ ਬੈਠਣ ਨੂੰ ਮਜਬੂਰ ਹਨ। ਪਿਛਲੇ ਸਾਲ ਲੱਗੀ ਅੱਗ ਕਾਰਣ 85 ਵਿਅਕਤੀ ਮਾਰੇ ਗਏ ਸਨ। ਕੈਲੀਫੋਰਨੀਆ ਦੇ ਜੰਗਲਾਂ ‘ਚ ਹਰ ਸਾਲ ਹੀ ਅੱਗ ਲੱਗਦੀ ਹੈ, ਜਿਸ ਕਾਰਣ ਭਾਰੀ ਮਾਲੀ ਨੁਕਸਾਨ ਹੁੰਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਅਮਰੀਕਾ ‘ਚ ਸਿੱਖਾਂ ਵਿਰੁੱਧ ਨਸਲੀ ਹਮਲਿਆਂ ‘ਚ ਵਾਧਾ ਚਿੰਤਾ ਦਾ ਵਿਸ਼ਾ

ਅਮਰੀਕਾ ‘ਚ ਸਿੱਖਾਂ ਵਿਰੁੱਧ ਨਸਲੀ ਹਮਲਿਆਂ ‘ਚ ਵਾਧਾ ਚਿੰਤਾ ਦਾ ਵਿਸ਼ਾ

Read Full Article
    ਸਿੱਖ ਧਰਮ ਅਮਰੀਕਾ ‘ਚ ਨਸਲੀ ਨਫਰਤੀ ਅਪਰਾਧ ਝੱਲਣ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ

ਸਿੱਖ ਧਰਮ ਅਮਰੀਕਾ ‘ਚ ਨਸਲੀ ਨਫਰਤੀ ਅਪਰਾਧ ਝੱਲਣ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ

Read Full Article
    ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਅਮਰੀਕਾ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

Read Full Article
    ਸਿਆਟਲ ‘ਚ ਧਾਰਮਿਕ ਪੰਜਾਬੀ ਨਾਟਕ ”ਮਿੱਟੀ ਧੁੰਦ ਜੱਗ ਚਾਨਣ ਹੋਇਆ” 24 ਨਵੰਬਰ ਨੂੰ

ਸਿਆਟਲ ‘ਚ ਧਾਰਮਿਕ ਪੰਜਾਬੀ ਨਾਟਕ ”ਮਿੱਟੀ ਧੁੰਦ ਜੱਗ ਚਾਨਣ ਹੋਇਆ” 24 ਨਵੰਬਰ ਨੂੰ

Read Full Article
    ਜਸਪ੍ਰੀਤ ਸਿੰਘ ਅਟਾਰਨੀ ਦਾ ਦੂਸਰਾ ਧਾਰਮਿਕ ਗੀਤ ‘ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ’

ਜਸਪ੍ਰੀਤ ਸਿੰਘ ਅਟਾਰਨੀ ਦਾ ਦੂਸਰਾ ਧਾਰਮਿਕ ਗੀਤ ‘ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ’

Read Full Article
    ਗੁਰਦੁਆਰਾ ਸੱਚਾ ਮਾਰਗ ਸਾਹਿਬ ਆਬਰਨ ਵਿਖੇ ਕਵੀ ਦਰਬਾਰ ਕਰਵਾਇਆ

ਗੁਰਦੁਆਰਾ ਸੱਚਾ ਮਾਰਗ ਸਾਹਿਬ ਆਬਰਨ ਵਿਖੇ ਕਵੀ ਦਰਬਾਰ ਕਰਵਾਇਆ

Read Full Article
    ਇੰਨਕੋਰ ਸੀਨੀਅਰ ਖੇਡਾਂ ‘ਚ ਪੰਜਾਬੀ ਚੋਬਰਾਂ ਨੇ ਵਿਖਾਏ ਜੌਹਰ

ਇੰਨਕੋਰ ਸੀਨੀਅਰ ਖੇਡਾਂ ‘ਚ ਪੰਜਾਬੀ ਚੋਬਰਾਂ ਨੇ ਵਿਖਾਏ ਜੌਹਰ

Read Full Article
    ਫਰਿਜ਼ਨੋ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ ‘ਤੇ 6 ਜ਼ਖਮੀਂ

ਫਰਿਜ਼ਨੋ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ ‘ਤੇ 6 ਜ਼ਖਮੀਂ

Read Full Article
    ਹਿਊਸਟਨ ਪੁਲਿਸ ਨੇ ਸੰਦੀਪ ਧਾਲੀਵਾਲ ਦੇ ਸਨਮਾਨ ‘ਚ ਸਿੱਖ ਅਫਸਰਾਂ ਲਈ ਕੀਤੀ ਡ੍ਰੈੱਸ ਕੋਡ ‘ਚ ਤਬਦੀਲੀ

ਹਿਊਸਟਨ ਪੁਲਿਸ ਨੇ ਸੰਦੀਪ ਧਾਲੀਵਾਲ ਦੇ ਸਨਮਾਨ ‘ਚ ਸਿੱਖ ਅਫਸਰਾਂ ਲਈ ਕੀਤੀ ਡ੍ਰੈੱਸ ਕੋਡ ‘ਚ ਤਬਦੀਲੀ

Read Full Article
    ਗੁਰਦੁਆਰਾ ਅਨੰਦਗੜ੍ਹ ਸਾਹਿਬ ਕਰਮਨ ਵਿਖੇ ਗੁਰਪੁਰਬ ‘ਤੇ ਵਿਸ਼ੇਸ਼ ਸਮਾਗਮ ਕਰਵਾਏ

ਗੁਰਦੁਆਰਾ ਅਨੰਦਗੜ੍ਹ ਸਾਹਿਬ ਕਰਮਨ ਵਿਖੇ ਗੁਰਪੁਰਬ ‘ਤੇ ਵਿਸ਼ੇਸ਼ ਸਮਾਗਮ ਕਰਵਾਏ

Read Full Article
    ਗੈਰ ਕਾਨੂੰਨ ਪ੍ਰਵਾਸੀਆਂ ਨੂੰ ਅਮਰੀਕਾ ‘ਚ ਨਹੀਂ ਮਿਲੇਗੀ ਪਨਾਹ!

ਗੈਰ ਕਾਨੂੰਨ ਪ੍ਰਵਾਸੀਆਂ ਨੂੰ ਅਮਰੀਕਾ ‘ਚ ਨਹੀਂ ਮਿਲੇਗੀ ਪਨਾਹ!

Read Full Article
    ਟਰੰਪ ਸਰਕਾਰ ਵੱਲੋਂ ਹਿਰਾਸਤੀ ਕੇਂਦਰਾਂ ‘ਚ ਡੱਕੇ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਹੋਇਆ ਮੁਸ਼ਕਲ

ਟਰੰਪ ਸਰਕਾਰ ਵੱਲੋਂ ਹਿਰਾਸਤੀ ਕੇਂਦਰਾਂ ‘ਚ ਡੱਕੇ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਹੋਇਆ ਮੁਸ਼ਕਲ

Read Full Article
    ਇਮੀਗ੍ਰੇਸ਼ਨ ਦੇ ਹਿਰਾਸਤ ਕੇਂਦਰਾਂ ‘ਚ ਇਕ ਲੱਖ ਤੋਂ ਜ਼ਿਆਦਾ ਬੱਚੇ

ਇਮੀਗ੍ਰੇਸ਼ਨ ਦੇ ਹਿਰਾਸਤ ਕੇਂਦਰਾਂ ‘ਚ ਇਕ ਲੱਖ ਤੋਂ ਜ਼ਿਆਦਾ ਬੱਚੇ

Read Full Article
    ਅਮਰੀਕੀ ਔਰਤ ਨਾਲ ਜਬਰ-ਜ਼ਨਾਹ ਦੇ ਦੋਸ਼ੀ ਭਾਰਤੀ ਵਿਅਕਤੀ ‘ਤੇ ਚੱਲੇਗਾ ਮੁਕੱਦਮਾ

ਅਮਰੀਕੀ ਔਰਤ ਨਾਲ ਜਬਰ-ਜ਼ਨਾਹ ਦੇ ਦੋਸ਼ੀ ਭਾਰਤੀ ਵਿਅਕਤੀ ‘ਤੇ ਚੱਲੇਗਾ ਮੁਕੱਦਮਾ

Read Full Article
    ਫੁਟਬਾਲ ਮੈਚ ਵੇਖ ਰਹੇ ਪਰਿਵਾਰ ‘ਤੇ ਅਨ੍ਹੇਵਾਹ ਫਾਇਰਿੰਗ, 4 ਦੀ ਮੌਤ

ਫੁਟਬਾਲ ਮੈਚ ਵੇਖ ਰਹੇ ਪਰਿਵਾਰ ‘ਤੇ ਅਨ੍ਹੇਵਾਹ ਫਾਇਰਿੰਗ, 4 ਦੀ ਮੌਤ

Read Full Article