ਸੈਨਹੋਜ਼ੇ, 23 ਨਵੰਬਰ (ਪੰਜਾਬ ਮੇਲ)- ਕੈਲੀਫੋਰਨੀਆ ‘ਚ ਇਕ ਗਿਰਜਾਘਰ ‘ਚ ਚਾਕੂ ਨਾਲ ਕੀਤੇ ਹਮਲੇ ‘ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਮਲੇ ਦੌਰਾਨ ਕੁਝ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਸੈਨਹੋਜ਼ੇ ਪੁਲਿਸ ਵਿਭਾਗ ਨੇ ਇਕ ਟਵੀਟ ‘ਚ ਕਿਹਾ ਕਿ ਚਾਕੂ ਨਾਲ ਹਮਲੇ ਦੀ ਇਹ ਘਟਨਾ ਗ੍ਰੇਸ ਬੈਪਟਿਸਟ ਗਿਰਜਾਘਰ ਵਿਚ ਵਾਪਰੀ।