PUNJABMAILUSA.COM

ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

 Breaking News

ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ

ਕੈਲੀਫੋਰਨੀਆ ਦੀ ਸਿਆਸਤ ‘ਚ ਸਿੱਖਾਂ ਦੀ ਚੰਗੀ ਸ਼ੁਰੂਆਤ
December 12
10:25 2018

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ 916-320-9444
ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਖੁਸ਼ਹਾਲ ਰਾਜ ਕੈਲੀਫੋਰਨੀਆ ਵਿਚ ਸਿੱਖ ਵਸੋਂ ਚੰਗੀ ਗਿਣਤੀ ਵਿਚ ਹੈ। ਸੂਬੇ ਦੇ ਹਰ ਕਾਰੋਬਾਰ ਅਤੇ ਆਰਥਿਕ ਸਰਗਰਮੀ ਵਿਚ ਸਿੱਖਾਂ ਨੇ ਅਹਿਮ ਸਥਾਨ ਮੱਲਿਆ ਹੋਇਆ ਹੈ। ਖੇਤੀਬਾੜੀ ਵਿਚ ਤਾਂ ਸਿੱਖ ਸਮਾਜ ਦੀ ਪਹਿਲੇ ਦਿਨ ਤੋਂ ਹੀ ਬੜੀ ਚੰਗੀ ਥਾਂ ਰਹੀ ਹੈ। ਪਰ ਹੁਣ ਟਰਾਂਸਪੋਰਟ, ਰੀਅਲ ਅਸਟੇਟ, ਹੋਟਲ ਸਨੱਅਤ ਸਮੇਤ ਪ੍ਰੋਫੈਸ਼ਨਲ ਅਤੇ ਵਿਦਿਅਕ ਖੇਤਰ ਵਿਚ ਵੀ ਸਿੱਖਾਂ ਨੇ ਚੰਗੇ ਝੰਡੇ ਗੱਡ ਲਏ ਹਨ। ਤੇ ਹੁਣ ਇਕ ਨਵੀਂ ਚੰਗੀ ਸ਼ੁਰੂਆਤ ਸਾਹਮਣੇ ਆਈ ਹੈ। ਪਿਛਲੇ ਦਿਨਾਂ ਵਿਚ ਕੁਝ ਸ਼ਹਿਰਾਂ ਦੇ ਮੇਅਰ, ਕੌਂਸਲਰ ਅਤੇ ਸਕੂਲ ਬੋਰਡਾਂ ਦੀਆਂ ਚੋਣਾਂ ਵਿਚ ਸਿੱਖ ਭਾਈਚਾਰੇ ਦੇ ਉਮੀਦਵਾਰਾਂ ਨੂੰ ਕਾਫੀ ਚੰਗਾ ਹੁੰਗਾਰਾ ਮਿਲਿਆ ਹੈ। ਇਨ੍ਹਾਂ ਚੋਣਾਂ ਵਿਚ 2 ਦਰਜਨ ਤੋਂ ਵਧੇਰੇ ਸਿੱਖ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਕੀਤੀ ਸੀ। ਚੋਣ ਲੜਨ ਵਾਲੇ ਉਮੀਦਵਾਰਾਂ ਵਿਚ ਅੱਧੀ ਦਰਜਨ ਤੋਂ ਵੱਧ ਸਿੱਖ ਔਰਤਾਂ ਵੀ ਸਨ। ਇਹ ਆਪਣੇ ਆਪ ਵਿਚ ਬੜਾ ਚੰਗਾ ਰੁਝਾਨ ਹੈ ਕਿ ਸਾਡੇ ਸਮਾਜ ਦੀਆਂ ਔਰਤਾਂ ਨੇ ਵੀ ਅਮਰੀਕਾ ਦੇ ਜਨਤਕ ਅਦਾਰਿਆਂ ਵਿਚ ਬਰਾਬਰ ਦੀ ਸਰਗਰਮੀ ਦਿਖਾਉਣੀ ਸ਼ੁਰੂ ਕੀਤੀ ਹੈ। ਇਨ੍ਹਾਂ ਚੋਣਾਂ ਵਿਚ 9 ਸਿੱਖ ਉਮੀਦਵਾਰ ਜੇਤੂ ਹੋਏ ਹਨ। ਜਿਨ੍ਹਾਂ ਵਿਚੋਂ 2 ਮੇਅਰ, 2 ਕੌਂਸਲਰ ਅਤੇ ਬਾਕੀ ਸਕੂਲ ਬੋਰਡਾਂ ਦੇ ਮੈਂਬਰ ਵਜੋਂ ਜਿੱਤੇ ਹਨ। ਇਸ ਵਾਰ ਕੈਲੀਫੋਰਨੀਆ ‘ਚ ਤਿੰਨ ਸਿੱਖ ਉਮੀਦਵਾਰ ਮੇਅਰ ਦੀ ਚੋਣ ਜਿੱਤਣ ‘ਚ ਕਾਮਯਾਬ ਹੋਏ ਹਨ। ਇਸ ਤੋਂ ਪਹਿਲਾਂ ਵੀ ਕੁਝ ਸ਼ਹਿਰਾਂ ਵਿਚ ਵੱਖ-ਵੱਖ ਸਮੇਂ ‘ਤੇ ਕੁਝ ਇਕ ਸਿੱਖਾਂ ਨੂੰ ਮੇਅਰ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਬਾਕੀ ਵੱਖ-ਵੱਖ ਸਿਟੀ ਕੌਂਸਲ ਦੇ ਜਿੱਤੇ ਮੈਂਬਰਾਂ ਅਤੇ ਸਕੂਲ ਬੋਰਡਾਂ ਦੇ ਚੁਣੇ ਗਏ ਨੁਮਾਇੰਦਿਆਂ ਦਾ ਵੀ ਬੜਾ ਵੱਡਾ ਰੋਲ ਹੈ। ਭਾਵੇਂ ਸਾਡਾ ਸਮਾਜ ਕਾਫੀ ਸਮੇਂ ਤੋਂ ਕਿਸੇ ਨਾ ਕਿਸੇ ਰੂਪ ਵਿਚ ਵੱਖ-ਵੱਖ ਚੋਣਾਂ ਵਿਚ ਹਿੱਸਾ ਲੈਂਦਾ ਆਇਆ ਹੈ। ਪਰ ਇਸ ਵਾਰ ਸਾਡੇ ਭਾਈਚਾਰੇ ਦੇ ਲੋਕਾਂ ਵੱਲੋਂ ਇਕ ਨਵੀਂ ਪਹਿਲਕਦਮੀ ਕੀਤੀ ਗਈ ਹੈ ਅਤੇ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਅਹਿਮ ਮਸਲਿਆਂ ਬਾਰੇ ਫੈਸਲੇ ਲੈਣ ਵਾਲੀਆਂ ਸੰਸਥਾਵਾਂ ਵਿਚ ਸਾਡੇ ਲੋਕ ਚਲੇ ਗਏ ਹਨ।
ਬੇਗਾਨੇ ਮੁਲਕਾਂ ਵਿਚ ਆ ਕੇ ਹਮੇਸ਼ਾ ਪ੍ਰਵਾਸੀਆਂ ਨੂੰ ਅਨੇਕ ਤਰ੍ਹਾਂ ਦੀਆਂ ਮੁਸ਼ਕਲਾਂ ਅਤੇ ਵਿਤਕਰੇਬਾਜ਼ੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਮਸਲੇ ਕਈ ਵਾਰ ਕਿਸੇ ਵੱਲੋਂ ਕੀਤੇ ਵਿਤਕਰੇ ਜਾਂ ਬੇਇਨਸਾਫੀ ਦਾ ਨਤੀਜਾ ਨਹੀਂ ਹੁੰਦੇ, ਸਗੋਂ ਸੰਬੰਧਤ ਭਾਈਚਾਰੇ ਦੇ ਰੀਤੀ-ਰਿਵਾਜ਼ਾਂ, ਰਹਿਣ-ਸਹਿਣ, ਪਹਿਰਾਵੇ ਅਤੇ ਹੋਰ ਕਦਰਾਂ-ਕੀਮਤਾਂ ਬਾਰੇ ਜਾਣਕਾਰੀ ਨਾ ਹੋਣ ਕਾਰਨ ਖੜ੍ਹੇ ਹੋ ਜਾਂਦੇ ਹਨ। ਜੇਕਰ ਫੈਸਲੇ ਲੈਣ ਵਾਲੀਆਂ ਸੰਸਥਾਵਾਂ ਵਿਚ ਸਾਡੇ ਭਾਈਚਾਰੇ ਦੇ ਲੋਕਾਂ ਦੀ ਨੁਮਾਇੰਦਗੀ ਹੋਵੇਗੀ, ਤਾਂ ਉਹ ਕਿਸੇ ਵੀ ਮਸਲੇ ਉਪਰ ਲਏ ਜਾਣ ਵਾਲੇ ਫੈਸਲੇ ਬਾਰੇ ਮੌਕੇ ਉਪਰ ਹੀ ਆਪਣੀ ਢੁੱਕਵੀਂ ਰਾਏ ਜਾਂ ਸਲਾਹ ਦੇ ਸਕਦੇ ਹਨ। ਆਮ ਤੌਰ ‘ਤੇ ਦੇਖਿਆ ਹੈ ਕਿ ਸਿੱਖਾਂ ਦੇ ਪਹਿਰਾਵੇ, ਪੱਗੜੀ ਅਤੇ ਮੂੰਹ-ਮੁਹਾਂਦਰੇ ਬਾਰੇ ਕਈ ਵਾਰ ਅਦਾਲਤਾਂ ਜਾਂ ਪ੍ਰਸ਼ਾਸਨਿਕ ਅਦਾਰਿਆਂ ਵੱਲੋਂ ਅਜਿਹੇ ਫੈਸਲੇ ਕੀਤੇ ਜਾਂਦੇ ਹਨ, ਜੋ ਸਾਡੇ ਨਾਲ ਵਿਤਕਰੇ ਦਾ ਰੂਪ ਧਾਰਨ ਕਰ ਲੈਂਦੇ ਹਨ। ਕਈ ਵਾਰ ਸਾਡੇ ਧਰਮ ਬਾਰੇ ਅਣਜਾਣਨਤਾ ਕਾਰਨ ਅਜਿਹੇ ਅਦਾਰਿਆਂ ਵੱਲੋਂ ਗਲਤ ਫੈਸਲੇ ਲੈ ਲਏ ਜਾਂਦੇ ਹਨ। ਲਏ ਗਏ ਅਜਿਹੇ ਫੈਸਲਿਆਂ ਨੂੰ ਵਾਪਸ ਕਰਾਉਣਾ ਜਾਂ ਹਟਾਉਣਾ ਫਿਰ ਬੜੀ ਵੱਡੀ ਸਮੱਸਿਆ ਬਣ ਜਾਂਦੀ ਹੈ। ਕਈ ਵਾਰ ਅਜਿਹੀ ਵਿਤਕਰੇਬਾਜ਼ੀ ਖਿਲਾਫ ਲੰਬੇ ਸੰਘਰਸ਼ ਕਰਨੇ ਪੈਂਦੇ ਰਹੇ ਹਨ। ਪਰ ਜੇਕਰ ਸਾਡੇ ਆਪਣੇ ਨੁਮਾਇੰਦੇ, ਫੈਸਲੇ ਲੈਣ ਵਾਲੀਆਂ ਕਮੇਟੀਆਂ, ਸੰਸਥਾਵਾਂ ਜਾਂ ਹੋਰ ਅਦਾਰਿਆਂ ਵਿਚ ਸ਼ਾਮਲ ਹੋਣਗੇ, ਤਾਂ ਉਸੇ ਸਮੇਂ ਹਾਜ਼ਰ ਪ੍ਰਤੀਨਿਧਾਂ ਨੂੰ ਆਪਣਾ ਪੱਖ ਸਪੱਸ਼ਟ ਕਰਕੇ ਫੈਸਲੇ ਲੈਣ ਤੋਂ ਰੋਕਿਆ ਜਾ ਸਕਦਾ ਹੈ। ਅਸੀਂ ਆਪਣੇ ਗੁਆਂਢੀ ਦੇਸ਼ ਕੈਨੇਡਾ ਦੀ ਹੀ ਮਿਸਾਲ ਲੈ ਸਕਦੇ ਹਾਂ। ਉਥੇ ਸਾਡੇ ਸਿੱਖ ਭਾਈਚਾਰੇ ਨੇ ਸਿਆਸਤ ਅਤੇ ਪ੍ਰਸ਼ਾਸਨਿਕ ਖੇਤਰ ਵਿਚ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਹਨ। ਹੇਠਲੇ ਪੱਧਰ ‘ਤੇ ਸਿਟੀ ਕੌਂਸਲਾਂ, ਬੈਂਕਿੰਗ ਅਦਾਰਿਆਂ, ਡਾਕ ਘਰਾਂ, ਸਕੂਲਾਂ, ਗੱਲ ਕੀ ਹਰ ਥਾਂ ਸਾਡੇ ਭਾਈਚਾਰੇ ਦੇ ਨੁਮਾਇੰਦੇ ਕਿਸੇ ਨਾ ਕਿਸੇ ਹੈਸੀਅਤ ਵਿਚ ਬੈਠੇ ਹਨ। ਇਸੇ ਤਰ੍ਹਾਂ ਅਲਬਰਟਾ, ਬ੍ਰਿਟਿਸ਼ ਕੋਲੰਬੀਆ, ਓਨਟਾਰੀਓ ਵਰਗੇ ਸੂਬਿਆਂ ਦੀਆਂ ਸਰਕਾਰਾਂ ਵਿਚ ਵਿਧਾਇਕ ਤੇ ਵਜ਼ੀਰ ਵੀ ਸਾਡੇ ਭਾਈਚਾਰੇ ਦੇ ਹਨ। ਇਸ ਤੋਂ ਵੀ ਉਪਰ ਕੈਨੇਡਾ ਦੀ ਫੈਡਰਲ ਸਰਕਾਰ ਵਿਚ ਇਸ ਵੇਲੇ ਸਾਡੇ ਭਾਈਚਾਰੇ ਨਾਲ ਸੰਬੰਧਤ 18 ਪਾਰਲੀਮੈਂਟ ਮੈਂਬਰ ਅਤੇ ਉਨ੍ਹਾਂ ਵਿਚ 6 ਫੈਡਰਲ ਮੰਤਰੀਆਂ ਦੇ ਅਹੁਦੇ ਉਪਰ ਬੈਠੇ ਹਨ। ਸਿਆਸੀ ਖੇਤਰ ਵਿਚ ਕੈਨੇਡਾ ‘ਚ ਸਿੱਖਾਂ ਦੀ ਬੁਲੰਦੀ ਦੀ ਇਕ ਹੋਰ ਮਿਸਾਲ ਇਹ ਹੈ ਕਿ ਕੈਨੇਡਾ ਦੀ ਦੂਜੇ ਨੰਬਰ ਦੀ ਵੱਡੀ ਵਿਰੋਧੀ ਪਾਰਟੀ ਐੱਨ.ਡੀ.ਪੀ. ਦੇ ਪ੍ਰਧਾਨ ਵੀ ਸਿੱਖ ਭਾਈਚਾਰੇ ਨਾਲ ਸੰਬੰਧਤ ਸਾਬਤ-ਸੂਰਤ ਸਿੱਖ ਹਨ।
ਕੈਲੀਫੋਰਨੀਆ ਵਿਚ ਵੀ ਵਸੋਂ ਦੇ ਹਿਸਾਬ ਨਾਲ ਸਾਡੀ ਗਿਣਤੀ ਕੋਈ ਘੱਟ ਨਹੀਂ ਅਤੇ ਸਾਡੇ ਲੋਕਾਂ ਵੱਲੋਂ ਲੋਕ ਸੇਵਾ ਵਿਚ ਪਾਇਆ ਜਾਂਦਾ ਹਿੱਸਾ ਹਮੇਸ਼ਾ ਕੈਲੀਫੋਰਨੀਆ ਵਾਸੀਆਂ ਵਿਚ ਚਰਚਾ ‘ਚ ਰਹਿੰਦਾ ਹੈ। ਪਰ ਜੇਕਰ ਅਸੀਂ ਵੱਖ-ਵੱਖ ਸਿਟੀ ਕੌਂਸਲਾਂ, ਸਕੂਲ ਬੋਰਡਾਂ ਅਤੇ ਹੋਰ ਅਜਿਹੇ ਸਥਾਨਕ ਅਦਾਰਿਆਂ ਵਿਚ ਸਰਗਰਮੀ ਨਾਲ ਕੰਮ ਕਰਾਂਗੇ, ਤਾਂ ਨਾ ਸਿਰਫ ਅਸੀਂ ਆਪਣੇ ਭਾਈਚਾਰੇ ਦੀਆਂ ਸਮੱਸਿਆਵਾਂ ਹੱਲ ਕਰਾਉਣ ‘ਚ ਹੀ ਮਜ਼ਬੂਤ ਹੋਵਾਂਗੇ, ਸਗੋਂ ਹੋਰਨਾਂ ਵਰਗਾਂ ਦੇ ਲੋਕਾਂ ਨਾਲ ਵੀ ਸਾਡੇ ਸੰਬੰਧ ਮਜ਼ਬੂਤ ਹੋਣਗੇ ਅਤੇ ਹੋਰਨਾਂ ਵਰਗਾਂ ਦੇ ਲੋਕਾਂ ਨਾਲ ਸਾਡੀ ਭਾਈਚਾਰਕ ਸਾਂਝ ਕਾਇਮ ਅਤੇ ਮਜ਼ਬੂਤ ਕਰਨ ਦੇ ਮੌਕੇ ਮਿਲਣਗੇ। ਕਿਸੇ ਵੀ ਧਰਮ ਜਾਂ ਸ਼ਕਲ-ਸੂਰਤ ਨਾਲ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੈਰ-ਭਾਵ ਨਹੀਂ। ਪਰ ਸਾਡੀ ਮਨਸ਼ਾ ਹੈ ਕਿ ਜੇਕਰ ਅਸੀਂ ਸਿੱਖਾਂ ਦੀ ਵੱਖਰੀ ਪਹਿਚਾਣ ਅਤੇ ਵਿਲੱਖਣ ਧਰਮ ਬਾਰੇ ਅਮਰੀਕੀ ਲੋਕਾਂ ਨੂੰ ਵਧੇਰੇ ਜਾਗ੍ਰਿਤ ਕਰਨਾ ਹੈ ਅਤੇ ਉਨ੍ਹਾਂ ਨਾਲ ਭਾਈਚਾਰਕ ਸਾਂਝ ਦੀਆਂ ਗੰਢਾਂ ਨੂੰ ਹੋਰ ਮਜ਼ਬੂਤ ਕਰਨਾ ਹੈ, ਤਾਂ ਸਾਡੇ ਭਾਈਚਾਰੇ ਦੇ ਸਾਬਤ ਸੂਰਤ ਸਿੱਖਾਂ, ਭਾਵ ਦਾੜ੍ਹੀ-ਕੇਸ ਰੱਖਣ ਅਤੇ ਪੱਗੜੀ ਬੰਨ੍ਹਣ ਵਾਲੇ ਸਿੱਖਾਂ ਨੂੰ ਅੱਗੇ ਆਉਣਾ ਪਵੇਗਾ। ਇਸ ਵਾਰ ਜਿੱਤੇ 9 ਉਮੀਦਵਾਰਾਂ ਵਿਚੋਂ 2 ਉਮੀਦਵਾਰ ਪੱਗੜੀਧਾਰੀ ਹਨ ਅਤੇ 1 ਬੀਬੀ ਕੇਸ਼ਗੀ ਬੰਨ੍ਹਣ ਵਾਲੀ ਹੈ। ਕਿਸੇ ਵੀ ਵਿਅਕਤੀ ਦੇ ਧਾਰਮਿਕ ਵਿਸ਼ਵਾਸ, ਪਹਿਰਾਵਾ ਅਤੇ ਖਾਣ-ਪੀਣ ਹਰੇਕ ਦਾ ਆਪਣਾ ਨਿੱਜੀ ਮਾਮਲਾ ਹੈ। ਅਸੀਂ ਕਿਸੇ ‘ਤੇ ਵੀ ਅਜਿਹੇ ਵਿਸ਼ਵਾਸਾਂ ਵਿਚ ਦਖਲ ਦੇਣ ਦੇ ਹਾਮੀ ਨਹੀਂ। ਪਰ ਸਿੱਖ ਧਰਮ ਦੀ ਆਪਣੀ ਅੱਡਰੀ ਪਹਿਚਾਣ ਵਿਚ ਸਿੱਖਾਂ ਦੀ ਸ਼ਕਲ-ਸੂਰਤ ਅਤੇ ਪੱਗੜੀ ਦਾ ਬੜਾ ਵੱਡਾ ਅਸਥਾਨ ਹੈ। ਇਸ ਕਰਕੇ ਸਿੱਖੀ ਦੀ ਪਹਿਚਾਣ ਅਤੇ ਸ਼ਨਾਖਤ ਲਈ ਇਹ ਜ਼ਰੂਰੀ ਹੈ ਕਿ ਸਾਡੇ ਧਾਰਮਿਕ ਭਾਈਚਾਰੇ ਦੇ ਸਿੱਖੀ ਸਰੂਪ ਵਾਲੇ ਲੋਕ ਸਿਆਸਤ ਵਿਚ ਮਜ਼ਬੂਤੀ ਨਾਲ ਅੱਗੇ ਆਉਣ। ਅਮਰੀਕਾ ਵਿਚ ਅਸੀਂ ਦੇਖਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਸਿੱਖਾਂ ਦੀ ਪਹਿਚਾਣ ਬਾਰੇ ਪੈਦਾ ਹੋਈ ਗਲਤਫਹਿਮੀ ਇਕ ਵੱਡਾ ਮਸਲਾ ਬਣੀ ਰਹੀ ਹੈ ਅਤੇ ਅਜੇ ਵੀ ਕਿਸੇ ਨਾ ਕਿਸੇ ਰੂਪ ਵਿਚ ਕਾਇਮ ਹੈ। ਸਿੱਖਾਂ ਦੀ ਪਛਾਣ ਬਾਰੇ ਗਲਤਫਹਿਮੀ ਕਾਰਨ ਅਨੇਕ ਵਾਰ ਸਾਡੇ ਭਾਈਚਾਰੇ ਦੇ ਲੋਕਾਂ ਨੂੰ ਹਮਲਿਆਂ ਦਾ ਸ਼ਿਕਾਰ ਹੋਣਾ ਪੈਂਦਾ ਰਿਹਾ ਹੈ। ਪਿਛਲੇ ਮਹੀਨਿਆਂ ਵਿਚ ਵੀ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਵਿਚ ਅਜਿਹੀਆਂ ਅਨੇਕ ਘਟਨਾਵਾਂ ਵਾਪਰੀਆਂ ਹਨ। ਇਸ ਕਰਕੇ ਸਿੱਖਾਂ ਦੀ ਪਹਿਚਾਣ ਬਾਰੇ ਲੋਕਾਂ ਨੂੰ ਜਾਗ੍ਰਿਤ ਕਰਕੇ ਗਲਤਫਹਿਮੀ ਦੂਰ ਕਰਨਾ ਅਜੇ ਵੀ ਸਾਡੇ ਲਈ ਬੜਾ ਅਹਿਮ ਕਾਰਜ ਬਣਿਆ ਹੋਇਆ ਹੈ। ਸੋ ਇਸ ਕਰਕੇ ਸਾਡੇ ਸਮੂਹ ਭਾਈਚਾਰੇ ਨੂੰ ਸਾਡੀ ਇਹ ਅਪੀਲ ਹੈ ਕਿ ਸਾਡੇ ਸਮਾਜ ਦੇ ਸਾਬਤ ਸੂਰਤ ਸਿੱਖ ਵੀ ਰਾਜਸੀ ਤੇ ਜਨਤਕ ਸਰਗਰਮੀਆਂ ਵਿਚ ਦਿਲਚਸਪੀ ਨਾਲ ਭਾਗ ਲੈਣ ਅਤੇ ਸਾਡਾ ਇਹ ਟੀਚਾ ਹੋਣਾ ਚਾਹੀਦਾ ਹੈ ਕਿ ਹਰ ਤਰ੍ਹਾਂ ਦੇ ਬੋਰਡਾਂ, ਅਦਾਰਿਆਂ ਅਤੇ ਹੋਰ ਸੰਸਥਾਵਾਂ ਵਿਚ ਸਾਡੇ ਪ੍ਰਤੀਨਿਧ ਹਰ ਹਾਲਤ ਵਿਚ ਚੁਣ ਕੇ ਜਾਣੇ ਚਾਹੀਦੇ ਹਨ, ਤਾਂਕਿ ਅਸੀਂ ਇਨ੍ਹਾਂ ਅਦਾਰਿਆਂ ਦੇ ਹਰ ਫੈਸਲੇ ਵਿਚ ਭਾਗੀਦਾਰ ਬਣ ਸਕੀਏ ਅਤੇ ਆਪਣੇ ਭਾਈਚਾਰੇ ਦੇ ਵਿਸ਼ਵਾਸਾਂ, ਅਕੀਦਿਆਂ ਅਤੇ ਭਾਵਨਾਵਾਂ ਦੇ ਖਿਲਾਫ ਹੁੰਦੇ ਕਿਸੇ ਵੀ ਫੈਸਲੇ ਨੂੰ ਰੋਕਣ ਵਿਚ ਯੋਗਦਾਨ ਪਾ ਸਕੀਏ।

About Author

Punjab Mail USA

Punjab Mail USA

Related Articles

ads

Latest Category Posts

    ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਟੈਰਰ ਫੰਡਿੰਗ ਦੇ ਮਸਲੇ ‘ਤੇ ਪਾਕਿ ਨੂੰ ਬਲੈਕ ਲਿਸਟ ਕਰਨ ਦੇ ਦਿੱਤੇ ਸੰਕੇਤ

ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਟੈਰਰ ਫੰਡਿੰਗ ਦੇ ਮਸਲੇ ‘ਤੇ ਪਾਕਿ ਨੂੰ ਬਲੈਕ ਲਿਸਟ ਕਰਨ ਦੇ ਦਿੱਤੇ ਸੰਕੇਤ

Read Full Article
    ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

Read Full Article
    ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

Read Full Article
    ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

Read Full Article
    ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

Read Full Article
    ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

Read Full Article
    ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

Read Full Article
    ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

Read Full Article
    ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

Read Full Article
    ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

Read Full Article
    ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

Read Full Article
    ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

Read Full Article
    ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

Read Full Article
    ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

Read Full Article
    ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

Read Full Article