PUNJABMAILUSA.COM

ਕੈਲੀਫੋਰਨੀਆ ‘ਚ ਸਿੱਖ ਫਿਰ ਹੋਏ ਨਸਲੀ ਹਮਲਿਆਂ ਦੇ ਸ਼ਿਕਾਰ

 Breaking News

ਕੈਲੀਫੋਰਨੀਆ ‘ਚ ਸਿੱਖ ਫਿਰ ਹੋਏ ਨਸਲੀ ਹਮਲਿਆਂ ਦੇ ਸ਼ਿਕਾਰ

ਕੈਲੀਫੋਰਨੀਆ ‘ਚ ਸਿੱਖ ਫਿਰ ਹੋਏ ਨਸਲੀ ਹਮਲਿਆਂ ਦੇ ਸ਼ਿਕਾਰ
August 08
10:30 2018

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪਿਛਲੇ ਹਫਤੇ ਕੈਲੀਫੋਰਨੀਆ ‘ਚ ਇਕ ਵਾਰ ਫਿਰ ਸਿੱਖ ਵੱਖ-ਵੱਖ ਥਾਵਾਂ ‘ਤੇ ਨਸਲੀ ਹਮਲਿਆਂ ਦੇ ਸ਼ਿਕਾਰ ਹੋਏ ਹਨ। ਪਹਿਲਾ ਹਮਲਾ 31 ਜੁਲਾਈ ਨੂੰ ਕੈਲੀਫੋਰਨੀਆ ਦੇ ਸ਼ਹਿਰ ਟਰਲੱਕ ਵਿਖੇ ਰਹਿੰਦੇ ਇਕ 50 ਸਾਲਾ ਸਿੱਖ ਸੁਰਜੀਤ ਸਿੰਘ ਮੱਲ੍ਹੀ ਉਪਰ ਹੋਇਆ। ਘਟਨਾ ਵੇਲੇ ਸੁਰਜੀਤ ਸਿੰਘ ਮੱਲ੍ਹੀ ਕਾਂਗਰਸਮੈਨ ਦੀਆਂ ਹੋ ਰਹੀਆਂ ਚੋਣਾਂ ‘ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਜੈਫ ਡੈਨਹਮ ਦੀ ਪੋਲੀਟੀਕਲ ਮੁਹਿੰਮ ਦੇ ਹੱਕ ਵਿਚ ਸਾਈਨ ਬੋਰਡ ਲਗਾ ਰਿਹਾ ਸੀ। 2 ਸਿਰਫਿਰੇ ਗੋਰੇ ਪਿੱਛੋਂ ਦੀ ਆਏ। ਪਹਿਲਾਂ ਉਨ੍ਹਾਂ ਸੁਰਜੀਤ ਸਿੰਘ ਮੱਲ੍ਹੀ ਦੀਆਂ ਅੱਖਾਂ ਵਿਚ ਰੇਤਾ ਪਾ ਦਿੱਤਾ, ਤਾਂਕਿ ਉਹ ਦੇਖ ਨਾ ਸਕੇ। ਇਸ ਤੋਂ ਬਾਅਦ ਉਸ ਦੇ ਸਿਰ ਅਤੇ ਪਿੱਠ ਉਪਰ ਬੈਲਟ ਅਤੇ ਹਾਕੀ ਨਾਲ ਸੱਟਾਂ ਮਾਰੀਆਂ ਗਈਆਂ। ਸੁਰਜੀਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਹਮਲਾਵਰ ਕਹਿ ਰਹੇ ਸਨ ਕਿ ਤੂੰ ਇਥੋਂ ਦਾ ਵਾਸੀ ਨਹੀਂ ਹੈ। ਆਪਣੇ ਦੇਸ਼ ਵਾਪਸ ਚਲਾ ਜਾ। ਇਸੇ ਤਰ੍ਹਾਂ ਦੋਵੇਂ ਹਮਲਾਵਰਾਂ ਨੇ ਉਥੇ ਖੜ੍ਹੇ ਉਸ ਦੇ ਟਰੱਕ ਦੀ ਭੰਨ-ਤੋੜ ਕੀਤੀ ਅਤੇ ਉਸ ਉਪਰ ਵੀ ‘ਆਪਣੇ ਦੇਸ਼ ਵਾਪਸ ਜਾਓ’ ਦੇ ਨਫਰਤ ਭਰੇ ਨਸਲੀ ਨਾਅਰੇ ਲਿਖ ਦਿੱਤੇ। ਦੂਜਾ ਹਮਲਾ ਕੈਲੀਫੋਰਨੀਆ ਦੇ ਸ਼ਹਿਰ ਮਨਟੀਕਾ ਵਿਖੇ 71 ਸਾਲਾ ਇਕ ਬਜ਼ੁਰਗ ਸਾਹਿਬ ਸਿੰਘ ਨੱਤ ‘ਤੇ ਹੋਇਆ। ਘਟਨਾ ਮੌਕੇ ਉਹ ਆਪਣੇ ਇਲਾਕੇ ਵਿਚ ਸੈਰ ਕਰ ਰਿਹਾ ਸੀ ਕਿ ਅਚਾਨਕ ਅਮਰੀਕੀ 2 ਲੜਕੇ ਆਏ ਅਤੇ ਉਨ੍ਹਾਂ ਨੇ ਸਾਹਿਬ ਸਿੰਘ ਨੱਤ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਉਹ ਸੜਕ ‘ਤੇ ਡਿੱਗ ਗਏ। ਉਨ੍ਹਾਂ ਨੂੰ ਕਈ ਗੁੱਝੀਆਂ ਸੱਟਾਂ ਲੱਗੀਆਂ।
ਇਨ੍ਹਾਂ ਹਮਲਿਆਂ ਨੇ ਕੈਲੀਫੋਰਨੀਆ ਵਿਚ ਰਹਿੰਦੇ ਪੰਜਾਬੀ ਭਾਈਚਾਰੇ ਨੂੰ ਤਾਂ ਹਿਲਾ ਕੇ ਰੱਖ ਦਿੱਤਾ ਹੈ। ਪਰ ਇਨ੍ਹਾਂ ਹਮਲਿਆਂ ਦਾ ਕੈਲੀਫੋਰਨੀਆ ਦੀ ਸਿਆਸੀ ਜਮਾਤ ਵੱਲੋਂ ਵੀ ਗੰਭੀਰ ਨੋਟਿਸ ਲਿਆ ਗਿਆ ਹੈ। ਕੈਲੀਫੋਰਨੀਆ ਵਿਚ ਇਸ ਤੋਂ ਪਹਿਲਾਂ ਵੀ ਸਿੱਖਾਂ ਵਿਰੁੱਧ ਨਸਲੀ ਨਫਰਤੀ ਹਮਲੇ ਹੁੰਦੇ ਰਹੇ ਹਨ। ਖਾਸਕਰ ਇਸਲਾਮਿਕ ਅੱਤਵਾਦੀਆਂ ਦੇ 9/11 ਹਮਲੇ ਤੋਂ ਬਾਅਦ ਅਮਰੀਕਾ ਵਿਚ ਸਿੱਖਾਂ ਦੀ ਪਛਾਣ ਬਾਰੇ ਪੈਦਾ ਹੋਈ ਗਲਤਫਹਿਮੀ ਕਾਰਨ ਅਜਿਹੇ ਨਸਲੀ ਨਫਰਤੀ ਹਮਲਿਆਂ ਵਿਚ ਕਾਫੀ ਵਾਧਾ ਹੋਇਆ ਸੀ। ਸਭ ਤੋਂ ਪਹਿਲੇ ਨਸਲੀ ਹਮਲੇ ਵਿਚ 15 ਸਤੰਬਰ 2001 ਨੂੰ ਬਲਬੀਰ ਸਿੰਘ ਸੋਢੀ ਨਾਂ ਦੇ ਸਿੱਖ ਦਾ ਕਤਲ ਹੋਇਆ ਸੀ। ਇਸ ਕਤਲ ਨਾਲ ਪੂਰੇ ਸਿੱਖ ਸਮਾਜ ਵਿਚ ਡਰ ਅਤੇ ਚਿੰਤਾ ਦਾ ਮਾਹੌਲ ਪੈਦਾ ਹੋਇਆ ਸੀ। ਇਸੇ ਤਰ੍ਹਾਂ ਕੁੱਝ ਸਾਲ ਪਹਿਲਾਂ ਵਿਸਕਾਨਸਨ ਦੇ ਗੁਰਦੁਆਰੇ ਵਿਚ ਇਕ ਸਿਰਫਿਰੇ ਗੋਰੇ ਵੱਲੋਂ ਗੁਰਦੁਆਰਾ ਸਾਹਿਬ ਵਿਚ ਜੁੜੀ ਸੰਗਤ ਉਪਰ ਅੰਨ੍ਹੇਵਾਹ ਗੋਲੀ ਚਲਾਏ ਜਾਣ ਕਾਰਨ 6 ਸਿੱਖ ਮੌਤ ਦੇ ਮੂੰਹ ਜਾ ਪਏ ਸਨ। ਪਿਛਲੇ ਦਿਨਾਂ ਵਿਚ ਕੈਲੀਫੋਰਨੀਆ ਵਿਚ ਨਸਲੀ ਨਫਰਤ ਭਰੇ ਵਤੀਰੇ ਦੀਆਂ ਕਈ ਘਟਨਾਵਾਂ ਵਾਪਰਦੀਆਂ ਰਹੀਆਂ ਹਨ।
ਪੁਲਿਸ ਨੇ ਸੁਰਜੀਤ ਸਿੰਘ ਮੱਲ੍ਹੀ ਉਪਰ ਹੋਏ ਹਮਲੇ ਨੂੰ ਨਸਲੀ ਨਫਰਤ ਵਾਲਾ ਹਮਲਾ ਕਰਾਰ ਦਿੱਤਾ ਹੈ ਅਤੇ ਦੋਸ਼ੀਆਂ ਦੀ ਸਖਤੀ ਨਾਲ ਭਾਲ ਆਰੰਭ ਦਿੱਤੀ ਹੈ। ਪਰ ਦੂਜੇ ਪਾਸੇ ਬਜ਼ੁਰਗ ਸਾਹਿਬ ਸਿੰਘ ਨੱਤ ਨਾਲ ਹੋਈ ਘਟਨਾ ਨੂੰ ਪੁਲਿਸ ਨੇ ਹਾਲੇ ਤੱਕ ਕੁੱਟਮਾਰ ਦਾ ਮਾਮਲਾ ਹੀ ਦਰਜ ਕੀਤਾ ਹੈ। ਜਦਕਿ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਰਿਕਾਰਡ ਹੋ ਗਈ ਹੈ। ਦੋ ਅਮਰੀਕੀ ਨੌਜਵਾਨਾਂ ਵੱਲੋਂ ਸਾਹਿਬ ਸਿੰਘ ਨੱਤ ‘ਤੇ ਅਚਾਨਕ ਹਮਲਾ ਕਰਨ ਤੋਂ ਇਹ ਜਾਪਦਾ ਹੈ ਕਿ ਵਾਕਈ ਹੀ ਉਨ੍ਹਾਂ ‘ਤੇ ਨਸਲੀ ਹਮਲਾ ਹੋਇਆ ਹੈ। ਇਸ ਦੇ ਰੋਸ ਵਜੋਂ ਪੰਜਾਬੀ ਭਾਈਚਾਰਾ ਮਨਟੀਕਾ ਵਿਖੇ ਇਕੱਤਰ ਹੋਇਆ। ਇਸ ਇਕੱਠ ਵਿਚ ਜਿੱਥੇ ਸਥਾਨਕ ਲੋਕਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ, ਉਥੇ ਪੁਲਿਸ ਅਧਿਕਾਰੀ ਅਤੇ ਅਮਰੀਕੀ ਪੰਜਾਬੀ ਆਗੂ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਇਨ੍ਹਾਂ ਆਗੂਆਂ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਨੂੰ ਨਸਲੀ ਹਮਲਾ ਗਰਦਾਨਿਆ ਜਾਵੇ।
ਇਨ੍ਹਾਂ ਘਟਨਾਵਾਂ ਦੀ ਸਖਤ ਨਿਖੇਧੀ ਕਰਦਿਆਂ ਅਮਰੀਕੀ ਆਗੂਆਂ ਨੇ ਕਿਹਾ ਹੈ ਕਿ ਅਮਰੀਕੀ ਸਮਾਜ ਵਿਚ ਨਸਲ, ਧਰਮ ਜਾਂ ਸਿਆਸੀ ਆਧਾਰ ਉੱਤੇ ਅਜਿਹੀ ਕਿਸੇ ਵੀ ਨਫਰਤ ਭਰੀ ਕਾਰਵਾਈ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਮਲੇ ਕੁਝ ਅਜਿਹੇ ਲੋਕਾਂ ਦੀ ਸੋਚ ਦਾ ਪ੍ਰਗਟਾਵਾ ਹਨ, ਜੋ ਸਮਾਜ ਨੂੰ ਹਾਂ-ਪੱਖੀ ਢੰਗ ਨਾਲ ਅੱਗੇ ਲਿਜਾਣ ਦੀ ਸੋਚ ਨਹੀਂ ਰੱਖਦੇ। ਮੱਲ੍ਹੀ ਦੇ ਅਮਰੀਕੀ ਰਾਜਸੀ ਸਰਗਰਮੀ ਵਿਚ ਸ਼ਾਮਲ ਹੋਣ ਕਾਰਨ ਹੋਏ ਇਸ ਹਮਲੇ ਦੀ ਸਾਰੇ ਹੀ ਅਮਰੀਕੀ ਰਾਜਸੀ ਨੇਤਾਵਾਂ ਵੱਲੋਂ ਸਖ਼ਤ ਆਲੋਚਨਾ ਹੋ ਰਹੀ ਹੈ ਅਤੇ ਸਿਆਸੀ ਖੇਤਰ ਵਿਚ ਇਸ ਹਮਲੇ ਨੂੰ ਨਫਰਤੀ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ। ਪੰਜਾਬੀ ਸਮਾਜ ਲਈ ਇਹ ਇਕ ਹਾਂ-ਪੱਖੀ ਵਰਤਾਰਾ ਹੈ ਕਿ ਭਾਈਚਾਰੇ ਉਪਰ ਹੋਏ ਹਮਲਿਆਂ ਖਿਲਾਫ ਸਾਰੇ ਰਾਜਸੀ ਗਰੁੱਪ ਅਤੇ ਪਾਰਟੀਆਂ ਇਕਮਤ ਹੋ ਕੇ ਆਵਾਜ਼ ਉਠਾ ਰਹੀਆਂ ਹਨ।
ਸਿੱਖ ਸਮਾਜ ਨੂੰ ਇਨ੍ਹਾਂ ਘਟਨਾਵਾਂ ਤੋਂ ਇਹ ਸਬਕ ਵੀ ਮਿਲਦਾ ਹੈ ਕਿ ਜੇਕਰ ਅਸੀਂ ਅਮਰੀਕੀ ਸਮਾਜ ਵਿਚ ਇਥੋਂ ਦੇ ਸਮਾਜਿਕ, ਰਾਜਸੀ ਅਤੇ ਹੋਰ ਖੇਤਰਾਂ ਦੀਆਂ ਸਰਗਰਮੀਆਂ ਵਿਚ ਲਗਾਤਾਰ ਹਿੱਸੇਦਾਰ ਬਣਾਂਗੇ, ਤਾਂ ਇਕ ਘੱਟ ਗਿਣਤੀ ਵਜੋਂ ਅਸੀਂ ਆਪਣੀ ਪਛਾਣ ਸਥਾਪਤ ਕਰਨ ਵਿਚ ਵਧੇਰੇ ਸਫਲ ਹੋਵਾਂਗੇ ਅਤੇ ਨਾਲ ਦੀ ਨਾਲ ਕਿਸੇ ਵੀ ਸਮੇਂ ਰਾਹ ਵਿਚ ਆਉਣ ਵਾਲੀ ਨਫਰਤੀ ਘਟਨਾ ਸਮੇਂ ਸਮਾਜ ਦੇ ਹੋਰ ਹਿੱਸਿਆਂ ਦੀ ਹਮਾਇਤ ਵੀ ਹਾਸਲ ਕਰ ਸਕਾਂਗੇ। ਆਮ ਤੌਰ ‘ਤੇ ਅਜਿਹਾ ਹੁੰਦਾ ਹੈ ਕਿ ਜਿਸ ਕਿਸੇ ਵਰਗ ਦੇ ਖਾਸਕਰ ਘੱਟ ਗਿਣਤੀ ਵਰਗ ਦੇ ਵਿਅਕਤੀ ਨਾਲ ਵਿਤਕਰਾ ਹੋਇਆ ਹੋਵੇ, ਤਾਂ ਬਹੁਤਾ ਕਰਕੇ ਉਸ ਦੇ ਆਪਣੇ ਸਮਾਜ ਦੇ ਲੋਕ ਹੀ ਉਸ ਦੇ ਹੱਕ ਵਿਚ ਆਉਂਦੇ ਹਨ ਅਤੇ ਵਾਪਰੀ ਘਟਨਾ ਦੀ ਆਲੋਚਨਾ ਕਰਦੇ ਹਨ। ਆਪਣੇ ਵਰਗ ਜਾਂ ਭਾਈਚਾਰੇ ਦੇ ਵਿਅਕਤੀ ਉਪਰ ਹੋਏ ਨਸਲੀ ਹਮਲੇ ਦੀ ਨਿੰਦਾ ਕਰਨੀ ਅਤੇ ਉਸ ਦੀ ਹਮਾਇਤ ‘ਚ ਖੜ੍ਹਨਾ ਆਪਣੇ ਆਪ ‘ਚ ਕੋਈ ਗਲਤ ਗੱਲ ਨਹੀਂ, ਸਗੋਂ ਅਜਿਹਾ ਹੋਣਾ ਚਾਹੀਦਾ ਹੈ। ਪਰ ਜੇਕਰ ਅਜਿਹੇ ਹਮਲਿਆਂ ਦੀ ਆਲੋਚਨਾ ਕਰਨ ਅਤੇ ਪੀੜਤ ਵਿਅਕਤੀ ਦੀ ਹਮਾਇਤ ਵਿਚ ਹੋਰਨਾਂ ਵਰਗਾਂ ਅਤੇ ਭਾਈਚਾਰਿਆਂ ਦੇ ਲੋਕ ਆ ਖੜ੍ਹਨ, ਤਾਂ ਫਿਰ ਇਹ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਕਹਿਣ ਦਾ ਮਤਲਬ ਹੈ ਕਿ ਜੇ ਗੋਰੀ ਵਸੋਂ ਦੇ ਪ੍ਰਤੀਨਿਧ ਸਿੱਖਾਂ ‘ਤੇ ਕਿਸੇ ਵੀ ਤਰ੍ਹਾਂ ਦੀ ਨਸਲੀ ਨਫਰਤੀ ਹਮਲੇ ਦੀ ਵਿਰੋਧਤਾ ਕਰਦੇ ਹਨ, ਤਾਂ ਇਸ ਨਾਲ ਸਾਡੇ ਭਾਈਚਾਰੇ ਦੇ ਹਿੱਤ ਵਧੇਰੇ ਸੁਰੱਖਿਅਤ ਹੁੰਦੇ ਹਨ ਅਤੇ ਅਮਰੀਕੀ ਸਮਾਜ ਵਿਚ ਸਾਡੇ ਭਾਈਚਾਰੇ ਦੇ ਸਨਮਾਨ ਅਤੇ ਸੁਰੱਖਿਆ ਵਿਚ ਵਾਧਾ ਹੁੰਦਾ ਹੈ।
ਇਸ ਕਰਕੇ ਇਸ ਘਟਨਾ ਤੋਂ ਸਬਕ ਲੈਂਦਿਆਂ ਸਾਡੇ ਭਾਈਚਾਰੇ ਨੂੰ ਅਮਰੀਕੀ ਸਮਾਜ ਦੀਆਂ ਸਮਾਜਿਕ ਅਤੇ ਖਾਸਕਰ ਰਾਜਨੀਤਿਕ ਸਰਗਰਮੀਆਂ ਵਿਚ ਵਧੇਰੇ ਦਿਲਚਸਪੀ ਲੈਣ ਦੀ ਜ਼ਰੂਰਤ ਹੈ। ਸਾਡੇ ਨਾਲ ਦੇ ਗੁਆਂਢੀ ਦੇਸ਼ ਕੈਨੇਡਾ ਵਿਚ ਸਿੱਖ ਭਾਈਚਾਰੇ ਨੇ ਸਿਆਸੀ ਖੇਤਰ ਵਿਚ ਦਿਲਚਸਪੀ ਅਤੇ ਰੁਚੀ ਲੈਣ ਕਾਰਨ ਬਹੁਤ ਘੱਟ ਗਿਣਤੀ ਵਿਚ ਹੋਣ ਦੇ ਬਾਵਜੂਦ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਵਿਚ ਸਿੱਖਾਂ ਦੀ ਗਿਣਤੀ ਬੇਹੱਦ ਨਿਗੁਣੀ ਹੈ। ਪਰ ਫਿਰ ਵੀ ਕੈਲੀਫੋਰਨੀਆ, ਨਿਊਯਾਰਕ, ਨਿਊਜਰਸੀ, ਸ਼ਿਕਾਗੋ ਆਦਿ ਖੇਤਰਾਂ ਵਿਚ ਸਿੱਖ ਭਾਈਚਾਰੇ ਦੀ ਕਾਫੀ ਵਸੋਂ ਹੈ ਅਤੇ ਉਥੇ ਪ੍ਰਸ਼ਾਸਨ ਤੋਂ ਲੈ ਕੇ ਹਰ ਖੇਤਰ ਵਿਚ ਸਿੱਖਾਂ ਨੇ ਕਿਸੇ ਨਾ ਕਿਸੇ ਪੱਧਰ ‘ਤੇ ਆਪਣੀ ਪਛਾਣ ਵੀ ਬਣਾ ਰੱਖੀ ਹੈ। ਸਾਨੂੰ ਲੋੜ ਹੈ ਕਿ ਅਸੀਂ ਇਨ੍ਹਾਂ ਖੇਤਰਾਂ ਵਿਚ ਬਣਾਈ ਆਪਣੀ ਪਛਾਣ ਨੂੰ ਅੱਗੇ ਵਧਾਉਣ ਲਈ ਸਮਾਜਿਕ ਅਤੇ ਰਾਜਸੀ ਖੇਤਰ ਵਿਚ ਇਕਜੁੱਟ ਹੋ ਕੇ ਸਰਗਰਮ ਹੋਈਏ। ਜੇਕਰ ਅਸੀਂ ਕੁੱਝ ਚੋਣਵੇਂ ਖੇਤਰਾਂ ਵਿਚੋਂ 5-7 ਕਾਂਗਰਸਮੈਨ ਵੀ ਆਪਣੇ ਭਾਈਚਾਰੇ ਦੇ ਚੁਣੇ ਜਾਣ ਵਿਚ ਸਫਲ ਹੋ ਜਾਂਦੇ ਹਾਂ, ਤਾਂ ਪੂਰੇ ਅਮਰੀਕੀ ਸਮਾਜ ਵਿਚ ਸਿੱਖੀ ਪਛਾਣ ਲਈ ਇਹ ਬੜੀ ਵੱਡੀ ਸਫਲਤਾ ਹੋਵੇਗੀ। ਸਾਡਾ ਖਿਆਲ ਹੈ ਕਿ ਇਸ ਵੇਲੇ ਪ੍ਰਸ਼ਾਸਨਿਕ, ਵਪਾਰਕ, ਧਾਰਮਿਕ, ਸਾਇੰਸ ਅਤੇ ਸੂਚਨਾ ਟੈਕਨਾਲੋਜੀ ਦੇ ਖੇਤਰ ਵਿਚ ਸਾਡੇ ਲੋਕਾਂ ਨੇ ਜਿੰਨਾ ਨਾਂ ਕਮਾਇਆ ਹੈ, ਉਸ ਦੇ ਆਧਾਰ ਉੱਤੇ ਰਾਜਸੀ ਖੇਤਰ ਵਿਚ ਚੰਗੀਆਂ ਪ੍ਰਾਪਤੀਆਂ ਕਰਨ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ। ਸੋ ਇਸ ਵੇਲੇ ਜੇਕਰ ਸਾਡਾ ਸਮਾਜ ਕੁਝ ਖੇਤਰਾਂ ਨੂੰ ਚੁਣ ਕੇ ਰਾਜਸੀ ਪਾਰਟੀ ਨਾਲ ਲੈ-ਦੇ ਕਰਕੇ ਆਪਣੇ ਕੁਝ ਨੁਮਾਇੰਦਿਆਂ ਨੂੰ ਉਮੀਦਵਾਰ ਬਣਾਉਣ ਲਈ ਯਤਨ ਕਰੇ, ਤਾਂ ਨੇੜ ਭਵਿੱਖ ਵਿਚ ਹੀ ਚੰਗੇ ਨਤੀਜੇ ਸਾਹਮਣੇ ਆ ਸਕਦੇ ਹਨ। ਸਾਨੂੰ ਪੂਰਨ ਆਸ ਹੈ ਕਿ ਸਾਡਾ ਸਮਾਜ ਇਸ ਪਾਸੇ ਧਿਆਨ ਦੇਵੇਗਾ ਅਤੇ ਅਸੀਂ ਆਉਣ ਵਾਲੇ ਸਮੇਂ ਵਿਚ ਅਜਿਹੇ ਨਸਲੀ ਵਿਤਕਰਿਆਂ ਅਤੇ ਹਮਲਿਆਂ ਦਾ ਹੋਰ ਵੀ ਮਜ਼ਬੂਤੀ ਨਾਲ ਸਾਹਮਣਾ ਕਰ ਸਕਾਂਗੇ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article