ਕੈਲੀਫੋਰਨੀਆ ’ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ

48
Share

ਨਿਊਯਾਰਕ, 8 ਅਪ੍ਰੈਲ (ਪੰਜਾਬ ਮੇਲ)-ਬੀਤੇ ਦਿਨ ਅਮਰੀਕਾ ਦੇ ਸੂਬੇ ਇਲੀਨੋਇਸ ’ਚ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਨਾਲ ਸਬੰਧਤ ਇਕ ਭਾਰਤੀ ਮੂਲ ਦੇ 44 ਸਾਲਾ ਟਰੱਕ ਡਰਾਈਵਰ ਕੁਲਵਿੰਦਰ ਸਿੰਘ ਦੀ ਇਕ ਟਰੱਕ ਸਟਾਪ ’ਤੇ ਮੌਤ ਹੋਣ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਦੇ ਸੂਬੇ ਇਲੀਨੋਇਸ ਦੀ ਹੈਨਰੀ ਕਾਊਂਟੀ ਕੋਰੋਨਰ ਮੇਲਿਸਾ ਵਾਟਕਿਨਜ਼ ਨੇ ਇਹ ਪੁਸ਼ਟੀ ਕੀਤੀ ਹੈ ਕਿ 44 ਸਾਲਾ ਟਰੱਕ ਡਰਾਈਵਰ ਕੁਲਵਿੰਦਰ ਸਿੰਘ ਦੀ ਲਾਸ਼ ਸੋਮਵਾਰ ਨੂੰ ਇਲੀਨੋਇਸ ਸੂਬੇ ਦੇ ਸ਼ਹਿਰ ਐਟਕਿੰਸਨ ਵਿਖੇ ਲਵਜ਼ ਟਰੈਵਲ ਸਟਾਪ ਤੋਂ ਮਿਲੀ ਹੈ।
ਕੁਲਵਿੰਦਰ ਸਿੰਘ ਕੈਲੀਫੋਰਨੀਆ ਟਰਾਂਸਪੋਰਟ ਕੰਪਨੀ (ਸੀ.ਟੀ.ਸੀ.) ਨਾਮੀ ਕੰਪਨੀ ਲਈ ਟਰੱਕ ਚਲਾਉਂਦਾ ਸੀ ਅਤੇ ਉਸ ਦਾ ਆਪਣੀ ਕੰਪਨੀ ਨਾਲ ਰਾਬਤਾ ਟੁੱਟ ਗਿਆ ਸੀ ਅਤੇ ਕੰਪਨੀ ਵੱਲੋਂ ਵਾਰ-ਵਾਰ ਫ਼ੋਨ ਕਰਨ ਦੇ ਬਾਵਜੂਦ ਵੀ ਕੋਈ ਹੁੰਗਾਰਾ ਨਹੀਂ ਮਿਲ ਰਿਹਾ ਸੀ। ਇਸ ਤੋਂ ਬਾਅਦ ਕੰਪਨੀ ਨੇ ਹੈਨਰੀ ਕਾਊਂਟੀ ਦੇ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਕੁਲਵਿੰਦਰ ਸਿੰਘ ਦੀ ਮੌਤ ਦੀ ਪੁਸ਼ਟੀ ਹੋਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੁਣ ਤੱਕ ਮਿਲੇ ਵੇਰਵਿਆਂ ਮੁਤਾਬਕ ਮੌਤ ’ਚ ਕੁੱਝ ਵੀ ਗੈਰ-ਕੁਦਰਤੀ ਗੱਲ ਸਾਹਮਣੇ ਨਹੀਂ ਆਈ ਹੈ। ਕੁਲਵਿੰਦਰ ਸਿੰਘ ਦਾ ਪਿਛੋਕੜ ਭਾਰਤ ਤੋਂ ਦਿੱਲੀ ਨਾਲ ਦੱਸਿਆ ਜਾ ਰਿਹਾ ਹੈ।

Share