PUNJABMAILUSA.COM

ਕੈਲੀਫੋਰਨੀਆ ‘ਚ ਨਵੰਬਰ ਦਾ ਮਹੀਨਾ ਪੰਜਵੀਂ ਵਾਰ ਸਿੱਖ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾਵੇਗਾ

 Breaking News

ਕੈਲੀਫੋਰਨੀਆ ‘ਚ ਨਵੰਬਰ ਦਾ ਮਹੀਨਾ ਪੰਜਵੀਂ ਵਾਰ ਸਿੱਖ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾਵੇਗਾ

ਕੈਲੀਫੋਰਨੀਆ ‘ਚ ਨਵੰਬਰ ਦਾ ਮਹੀਨਾ ਪੰਜਵੀਂ ਵਾਰ ਸਿੱਖ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾਵੇਗਾ
September 13
10:42 2017

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਅਮਰੀਕਾ ਹੀ ਨਹੀਂ, ਸਗੋਂ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਲਈ ਇਹ ਬੜੇ ਗੌਰਵ ਵਾਲੀ ਗੱਲ ਹੈ ਕਿ ਕੈਲੀਫੋਰਨੀਆ ਵਿਚ ਨਵੰਬਰ ਮਹੀਨਾ ਸਿੱਖ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ। ਕੈਲੀਫੋਰਨੀਆ ਸਰਕਾਰ ਵੱਲੋਂ ਨਵੰਬਰ ਮਹੀਨੇ ਨੂੰ ਸਿੱਖ ਜਾਗਰੂਕਤਾ ਦਿਵਸ ਵਜੋਂ ਮਨਾਏ ਜਾਣ ਦਾ ਇਹ ਪੰਜਵਾਂ ਵਰ੍ਹਾ ਹੈ। ਇਸ ਵਾਰ ਕੈਲੀਫੋਰਨੀਆ ਅਸੈਂਬਲੀ ਵੱਲੋਂ ਇਸ ਸੰਬੰਧੀ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਮਤਾ ਪੰਜਾਬੀ ਮੂਲ ਦੇ ਅਸੈਂਬਲੀ ਮੈਂਬਰ ਐਸ਼ ਕਾਲੜਾ ਵੱਲੋਂ ਪੇਸ਼ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਗੋਰੇ ਅਸੈਂਬਲੀ ਮੈਨ ਇਹ ਮਤਾ ਪੇਸ਼ ਕਰਦੇ ਰਹੇ ਹਨ।
ਕੈਲੀਫੋਰਨੀਆ ਦੇ ਵਿਕਾਸ ਵਿਚ ਪਿਛਲੀ ਕਰੀਬ ਇਕ ਸਦੀ ਤੋਂ ਸਿੱਖਾਂ ਵੱਲੋਂ ਪਾਏ ਯੋਗਦਾਨ ਦੀ ਸਰਾਹਨਾ ਕਰਨ ਅਤੇ ਸਿੱਖ ਪਹਿਚਾਣ ਅਤੇ ਫਲਸਫੇ ਬਾਰੇ ਸਭਨਾਂ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਕੈਲੀਫੋਰਨੀਆ ਸਰਕਾਰ ਨੇ ਨਵੰਬਰ ਮਹੀਨਾ ਵਿਸ਼ੇਸ਼ ਤੌਰ ‘ਤੇ ਸਿੱਖਾਂ ਨੂੰ ਸਮਰਪਿਤ ਕੀਤਾ ਹੈ। ਕੈਲੀਫੋਰਨੀਆ ਸਟੇਟ ਅਸੈਂਬਲੀ ਵੱਲੋਂ ਪਾਸ ਕੀਤੇ ਮਤੇ ਵਿਚ ਕਿਹਾ ਗਿਆ ਹੈ ਕਿ ਸਿੱਖਾਂ ਦੇ ਕੈਲੀਫੋਰਨੀਆ ਦੀ ਧਰਤੀ ਉਪਰ ਪਾਏ ਗਏ ਯੋਗਦਾਨ ਨੂੰ ਸਲਾਮ ਕਰਨ ਲਈ ਨਵੰਬਰ ਮਹੀਨਾ ਸਿੱਖ ਵਿਰਸੇ ਅਤੇ ਫਲਸਫੇ ਬਾਰੇ ਜਾਗ੍ਰਿਤੀ ਪੈਦਾ ਕਰਨ ਅਤੇ ਸਿੱਖਾਂ ਦੀ ਪ੍ਰਸ਼ੰਸਾ ਦਾ ਮਹੀਨਾ ਹੋਵੇਗਾ। ਅਮਰੀਕਾ ‘ਚ ਕੈਲੀਫੋਰਨੀਆ ਪਹਿਲਾ ਸੂਬਾ ਹੈ, ਜਿਥੇ ਸਿੱਖਾਂ ਦੇ ਗੌਰਵ ‘ਚ ਵਾਧਾ ਕਰਨ ਲਈ ਪੂਰਾ ਮਹੀਨਾ ਉਨ੍ਹਾਂ ਨੂੰ ਸਮਰਪਿਤ ਕਰਨ ਦਾ ਮਾਣ ਬਖਸ਼ਿਆ ਗਿਆ ਹੈ। ਅਮਰੀਕੀ ਸਿੱਖ ਕੈਲੀਫੋਰਨੀਆ ਸਰਕਾਰ ਦੇ ਇਸ ਫੈਸਲੇ ਉਪਰ ਜਿੰਨਾ ਵੀ ਮਾਣ ਕਰਨ, ਓਨਾ ਥੋੜ੍ਹਾ ਹੈ। ਕੈਲੀਫੋਰਨੀਆ ਸਟੇਟ ਅਸੈਂਬਲੀ ਵੱਲੋਂ ਪਾਸ ਕੀਤੇ ਗਏ ਬਿੱਲ ਦੌਰਾਨ ਪਿਛਲੀ ਇਕ ਸਦੀ ਦੌਰਾਨ ਸਿੱਖਾਂ ਵੱਲੋਂ ਪਾਏ ਯੋਗਦਾਨ ਨੂੰ ਬਾਖੂਬੀ ਦਰਜ ਕੀਤਾ ਗਿਆ ਹੈ। ਪਾਸ ਕੀਤੇ ਗਏ ਬਿੱਲ ਵਿਚ ਕਿਹਾ ਗਿਆ ਹੈ ਕਿ ਕੈਲੀਫੋਰਨੀਆ ਦੀ ਧਰਤੀ ਉਪਰ ਵੱਖ-ਵੱਖ ਰੰਗਾਂ ਅਤੇ ਨਸਲਾਂ ਦੇ ਲੋਕਾਂ ਦੀ ਅਨੇਕਤਾ ਦਾ ਵਰਦਾਨ ਹੈ। ਪਹਿਲੀ ਵਾਰ ਕਾਨੂੰਨੀ ਤੌਰ ‘ਤੇ ਸਾਨ ਫਰਾਂਸਿਸਕੋ ਰਾਹੀਂ 1899 ਵਿਚ ਸਿੱਖ ਕੈਲੀਫੋਰਨੀਆ ਵਿਚ ਆਏ ਸਨ ਅਤੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਰੇਲ ਲਾਈਨਾਂ ਵਿਛਾਉਣ ਅਤੇ ਆਰਾ ਮਿੱਲਾਂ ਵਿਚ ਕੰਮ ਕਰਨਾ ਸ਼ੁਰੂ ਕੀਤਾ। 1910 ਵਿਚ ਇਹ ਲੋਕ ਸੈਕਰਾਮੈਂਟੋ, ਸੈਨਹੋਜ਼ੇ ਅਤੇ ਇੰਪੀਰੀਅਲ ਵੈਲੀ ਵਿਚ ਆਏ। 14 ਅਕਤੂਬਰ 1912 ਨੂੰ ਪਹਿਲਾ ਸਿੱਖ ਗੁਰੂਘਰ ਸਟਾਕਟਨ ਵਿਖੇ ਪ੍ਰੋ. ਤੇਜਾ ਸਿੰਘ ਦੀ ਅਗਵਾਈ ਵਿਚ ਖਾਲਸਾ ਦੀਵਾਨ ਸੁਸਾਇਟੀ ਵੱਲੋਂ ਬਣਾਇਆ ਗਿਆ। ਇਸ ਵੇਲੇ ਅਮਰੀਕਾ ਵਿਚ ਅਨੇਕਾਂ ਗੁਰਦੁਆਰੇ ਸਥਾਪਤ ਹੋ ਚੁੱਕੇ ਹਨ। ਸਟਾਕਟਨ ਦੇ ਰਿਕਾਰਡ ਮੁਤਾਬਕ 22 ਨਵੰਬਰ 1915 ਨੂੰ ਗੁਰਦੁਆਰਾ ਕਮੇਟੀ ਦੀ ਚੋਣ ਹੋਈ। ਗੁਰਦੁਆਰਾ ਸਾਹਿਬ ਵੱਲੋਂ ਇਹ ਐਲਾਨ ਕੀਤਾ ਕਿ ”ਅਸੀਂ ਨਹੀਂ ਚਾਹੁੰਦੇ ਕਿ ਸਾਡੇ ਲੋਕ ਪਬਲਿਕ ਚੈਰਿਟੀ ਉਪਰ ਗੁਜ਼ਾਰਾ ਕਰਨ। ਜੇਕਰ ਕੋਈ ਵਿਅਕਤੀ ਭੁੱਖਾ ਹੈ ਅਤੇ ਉਸ ਕੋਲ ਪੈਸੇ ਨਹੀਂ ਹਨ, ਅਸੀਂ ਉਸ ਦਾ ਖਾਣ-ਪੀਣ ਦਾ ਪ੍ਰਬੰਧ ਕਰਾਂਗੇ। ਸਾਡਾ ਲੰਗਰ ਹਰ ਸਮੇਂ ਚੱਲੇਗਾ ਅਤੇ ਸਿਰਫ ਰਾਤ ਸਮੇਂ ਕੁੱਝ ਘੰਟਿਆਂ ਲਈ ਬੰਦ ਹੋਵੇਗਾ। ਕੋਈ ਵੀ ਭੁੱਖਾ ਅਮਰੀਕਨ ਵੀ ਸਾਡੇ ਲੋਕਾਂ ਵਾਂਗ ਹੀ ਲੰਗਰ ਛੱਕ ਸਕੇਗਾ।” 1946 ਤੱਕ ਸਿੱਖਾਂ ਨੂੰ ਅਮਰੀਕਾ ਵਿਚ ਨਾਗਰਿਕਤਾ ਲੈਣ ਦਾ ਹੱਕ ਨਹੀਂ ਸੀ। ਬਿੱਲ ‘ਚ ਅੱਗੇ ਕਿਹਾ ਗਿਆ ਹੈ ਕਿ 1 ਜਨਵਰੀ 1912 ਨੂੰ ਜਵਾਲਾ ਸਿੰਘ ਅਤੇ ਵਿਸਾਖਾ ਸਿੰਘ, ਜੋ 1908 ਵਿਚ ਪ੍ਰਵਾਸ ਕਰਕੇ ਇਥੇ ਆਏ ਸਨ, ਨੂੰ ਸਟਾਕਟਨ ਗੁਰਦੁਆਰੇ ਦਾ ਗ੍ਰੰਥੀ ਲਗਾਇਆ ਗਿਆ। ਵਿੱਦਿਆ ਦੀ ਕਦਰ ਨੂੰ ਪਛਾਣਦਿਆਂ ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ ਵਿਚ 6 ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਸਕਾਲਰਸ਼ਿਪਾਂ ਸ਼ੁਰੂ ਕੀਤੀਆਂ। ਇਹ ਸਕਾਲਰਸ਼ਿਪ ਧਰਮ ਜਾਂ ਕਿਸੇ ਵਰਗ ਦੇ ਵਖਰੇਵੇਂ ਤੋਂ ਉਪਰ ਉਠ ਕੇ ਦਿੱਤੀਆਂ ਗਈਆਂ ਅਤੇ ਪਹਿਲਾ ਐਵਾਰਡ ਲੈਣ ਵਾਲਿਆਂ ਵਿਚ ਤਿੰਨ ਹਿੰਦੂ, ਇਕ ਇਸਾਈ, ਇਕ ਸਿੱਖ ਅਤੇ ਇਕ ਮੁਸਲਿਮ ਸੀ। ਵਿਦਿਆਰਥੀਆਂ ਨੂੰ 1731 ਐਲਸਟਨ ਵੇਅ ਬਰਕਲੇ ਵਿਖੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਸੀ, ਜਿਥੇ ਤੰਬਾਕੂ ਅਤੇ ਸ਼ਰਾਬ ਦੀ ਵਰਤੋਂ ਦੀ ਮਨਾਹੀ ਸੀ। ਬਿੱਲ ‘ਚ ਅੱਗੇ ਕਿਹਾ ਗਿਆ ਹੈ ਕਿ 1 ਨਵੰਬਰ 1913 ਨੂੰ ਅਮਰੀਕਾ ਵਿਚ ਪਹਿਲਾ ਪੰਜਾਬੀ ਭਾਸ਼ਾ ਦਾ ਅਖ਼ਬਾਰ ‘ਗਦਰ’ ਕੱਢਿਆ ਗਿਆ, ਜਿਹੜਾ ਕਿ ਕਰਤਾਰ ਸਿੰਘ ਸਰਾਭਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ। ਉਸ ਸਮੇਂ ਸਰਾਭਾ ਦੀ ਉਮਰ 17 ਸਾਲ ਸੀ ਅਤੇ ਇਸ ਅਖ਼ਬਾਰ ਦੀ ਸਟਾਕਟਨ ਗੁਰਦੁਆਰੇ ਵੱਲੋਂ ਵਿੱਤੀ ਮਦਦ ਕੀਤੀ ਜਾਂਦੀ ਸੀ। 31 ਦਸੰਬਰ 1913 ਨੂੰ ਬਾਬਾ ਜਵਾਲਾ ਸਿੰਘ ਅਤੇ ਬਾਬਾ ਵਿਸਾਖਾ ਸਿੰਘ ਨੇ ਭਾਰਤ ਵਿਚੋਂ ਬਰਤਾਨਵੀਂ ਰਾਜ ਨੂੰ ਖਤਮ ਕਰਨ ਲਈ ਗਦਰ ਪਾਰਟੀ ਦੀ ਉਸਾਰੀ ਵਾਸਤੇ ਸੈਕਰਾਮੈਂਟੋ ਵਿਖੇ ਸੰਮੇਲਨ ਸੱਦਿਆ। ਗਦਰ ਪਾਰਟੀ ਨੇ 616 ਮੈਂਬਰ ਭਾਰਤ ਭੇਜੇ, ਜਿਨ੍ਹਾਂ ਵਿਚੋਂ 86 ਫੀਸਦੀ ਸਿੱਖ ਸਨ। ਇਨ੍ਹਾਂ ਲੋਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸੈਕਰਾਮੈਂਟੋ, ਫਰਿਜ਼ਨੋ, ਸੈਨਹੋਜ਼ੇ, ਬੇਕਰਜ਼ਫੀਲਡ ਅਤੇ ਹੋਰ ਅਨੇਕਾਂ ਥਾਂਈਂ ਗਦਰੀ ਮੇਲੇ ਹਰ ਸਾਲ ਕਰਵਾਏ ਜਾਂਦੇ ਹਨ। ਕੈਲੀਫੋਰਨੀਆ ਦੇ ਵਿਕਾਸ ਵਿਚ ਸਿੱਖਾਂ ਦੀ ਭੂਮਿਕਾ ਨੂੰ ਉਜਾਗਰ ਕਰਨ ਲਈ ਕਿਹਾ ਗਿਆ ਹੈ ਕਿ ਸਿੱਖ ਕਿਸਾਨਾਂ ਨੇ ਕੈਲੀਫੋਰਨੀਆ ਦੀ ਖੇਤੀ ਨੂੰ ਵਿਕਸਿਤ ਕਰਨ ਵਿਚ ਬਹੁਤ ਵੱਡਾ ਯੋਗਦਾਨ ਪਾਇਆ। ਇਸੇ ਤਰ੍ਹਾਂ ਸਿੱਖਾਂ ਦੇ ਸਕਿਓਰਿਟੀ ਸਰਵਿਸ, ਟਰਾਂਸਪੋਰਟ ਸਰਵਿਸ ਅਤੇ ਡਾਕਟਰ, ਅਟਾਰਨੀਜ਼, ਇੰਜੀਨੀਅਰ, ਟੀਚਰ ਅਤੇ ਹੋਰ ਅਨੇਕ ਤਰ੍ਹਾਂ ਦੇ ਵਪਾਰਕ ਕੰਮਾਂ ਵਿਚ ਸਿੱਖਾਂ ਦੇ ਯੋਗਦਾਨ ਦੀ ਵੱਡੀ ਪ੍ਰਸ਼ੰਸਾ ਕੀਤੀ ਹੈ। ਇਸੇ ਤਰ੍ਹਾਂ ਦਲੀਪ ਸਿੰਘ ਸੌਂਧ, ਜਿਨ੍ਹਾਂ ਨੇ ਪੰਜਾਬ ਤੋਂ ਅਮਰੀਕਾ ਆ ਕੇ 1924 ਵਿਚ ਬਰਕਲੇ ਯੂਨੀਵਰਸਿਟੀ ਤੋਂ ਪੀ.ਐੱਚ.ਡੀ. ਕੀਤੀ ਸੀ, ਦੇ ਰੋਲ ਦੀ ਬੇਹਦ ਪ੍ਰਸ਼ੰਸਾ ਕੀਤੀ ਹੈ। ਸੌਂਧ ਨੇ ਕਾਟਨ ਫੈਕਟਰੀ ਵਿਚ ਫੋਰਮੈਨ ਵਜੋਂ ਕੰਮ ਸ਼ੁਰੂ ਕੀਤਾ ਸੀ ਅਤੇ ਬਾਅਦ ਵਿਚ ਉਹ ਕਿਸਾਨ ਬਣ ਗਿਆ। ਉਨ੍ਹਾਂ ਵੱਲੋਂ 1946 ‘ਚ ਭਾਰਤੀਆਂ ਨੂੰ ਅਮਰੀਕੀ ਨਾਗਰਿਕ ਬਣਨ ਲਈ ਪਾਸ ਹੋਏ ਕਾਨੂੰਨ ਦੇ ਬਣਨ ਵਿਚ ਵੀ ਵੱਡੀ ਭੂਮਿਕਾ ਨਿਭਾਉਣ ਦਾ ਜ਼ਿਕਰ ਕੀਤਾ ਹੈ। ਸ. ਸੌਂਧ ਵੈਸਟ ਮੋਰਲੈਂਡ ਜੂਡੀਸ਼ੀਅਲ ਡਿਸਟ੍ਰਿਕ ਵਿਖੇ 1952 ਤੋਂ 1956 ਤੱਕ ਜੱਜ ਚੁਣੇ ਗਏ। ਇਸ ਤੋਂ ਬਾਅਦ ਉਹ ਪਹਿਲੇ ਏਸ਼ੀਅਨ-ਅਮਰੀਕੀ ਸਨ, ਜੋ 1957 ਤੋਂ 1963 ਤੱਕ ਕਾਂਗਰਸਮੈਨ ਬਣੇ। ਇਸ ਤੋਂ ਇਲਾਵਾ ਅਨੇਕਾਂ ਅਮਰੀਕੀ ਸਿੱਖਾਂ ਨੇ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਮੇਅਰ ਅਤੇ ਹੋਰ ਅਹਿਮ ਪਦਵੀਆਂ ਉਪਰ ਕੰਮ ਕੀਤਾ। ਉਨ੍ਹਾਂ ਵਿਚ ਐਲਸੈਂਟਰੋ ਦੇ ਡੇਵਿਡ ਢਿੱਲੋਂ, ਲਵਿੰਗਸਟਨ ‘ਚ ਗੁਰਪਾਲ ਸਮਰਾ, ਸੈਨਵੋਕਿਨ ਵਿਚ ਅਮਰਪ੍ਰੀਤ ਰੂਬੀ ਧਾਲੀਵਾਲ, ਲੈਥਰੋਪ ‘ਚ ਸੋਨੀ ਧਾਲੀਵਾਲ ਅਤੇ ਯੂਬਾ ਸਿਟੀ ਵਿਚ ਕਸ਼ਮੀਰ ਸਿੰਘ ਗਿੱਲ ਦੇ ਨਾਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ। ਪਹਿਲੀ ਸੰਸਾਰ ਜੰਗ ‘ਚ ਅਮਰੀਕੀ ਵੈਟਰਨ ਵਜੋਂ ਜਾਣੇ ਜਾਂਦੇ ਭਗਤ ਸਿੰਘ ਥਿੰਦ ਨੂੰ ‘ਰੇਸ ਇੰਨ ਦਾ ਕੋਰਟਸ ਆਫ ਹੀਰੋ’ ਦਾ ਖਿਤਾਬ ਦੇ ਕੇ ਸਨਮਾਨਿਤ ਕੀਤੇ ਜਾਣ ਦਾ ਵੀ ਵਿਸ਼ੇਸ਼ ਜ਼ਿਕਰ ਹੈ। ਸਿੱਖਾਂ ਵੱਲੋਂ ਪਹਿਲੀ ਸੰਸਾਰ ਜੰਗ ਵਿਚ ਅਮਰੀਕਾ ਦੀ ਸੇਵਾ ਕਰਨ ਨੂੰ ਵਿਸ਼ੇਸ਼ ਤੌਰ ‘ਤੇ ਅੰਕਿਤ ਕੀਤਾ ਗਿਆ ਹੈ। ਫਾਈਬਰ ਆਪਟਿਕ ਦੀ ਕਾਢ ਕੱਢਣ ਵਾਲੇ ਅਮਰੀਕੀ ਸਿੱਖ ਨਰਿੰਦਰ ਸਿੰਘ ਕੰਪਾਨੀ ਦੀਆਂ ਵੱਡਮੁੱਲੀਆਂ ਸੇਵਾਵਾਂ ਨੂੰ ਵੀ ਬਿੱਲ ਵਿਚ ਸ਼ਾਮਲ ਕੀਤਾ ਗਿਆ ਹੈ। ਕੈਲੀਫੋਰਨੀਆ ਵਿਚ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਯੂਬਾ ਸਿਟੀ, ਜਿਸ ਦੀ ਆਬਾਦੀ ਵਿਚ 10 ਫੀਸਦੀ ਤੋਂ ਵਧੇਰੇ ਪੰਜਾਬੀ ਵਸਦੇ ਹਨ, ਵਿਖੇ ਸਿੱਖ ਵਿਰਾਸਤ ਅਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਨਵੰਬਰ ਮਹੀਨੇ ਕੱਢੇ ਜਾਂਦੇ ਨਗਰ ਕੀਰਤਨ ਦੀ ਸ਼ਾਨ ਨੂੰ ਮਾਨਤਾ ਦਿੱਤੀ ਹੈ। ਪੂਰੇ ਕੈਲੀਫੋਰਨੀਆ ਅਤੇ ਅਮਰੀਕਾ ਵਿਚ ਕੱਢੇ ਜਾਣ ਵਾਲੇ ਨਗਰ ਕੀਰਤਨਾਂ ਅਤੇ ਗੁਰਪੁਰਬਾਂ ਮੌਕੇ ਹੋਣ ਵਾਲੇ ਸਮਾਗਮਾਂ ਦੀ ਪ੍ਰਸ਼ੰਸਾ ਵੀ ਬਿੱਲ ਵਿਚ ਕੀਤੀ ਗਈ ਹੈ।
ਕੈਲੀਫੋਰਨੀਆ ਸਟੇਟ ਅਸੈਂਬਲੀ ਵੱਲੋਂ 11 ਸਤੰਬਰ 2001 ਦੇ ਅੱਤਵਾਦੀ ਹਮਲੇ ਤੋਂ ਬਾਅਦ ਸਿੱਖਾਂ ਦੀ ਪਛਾਣ ਬਾਰੇ ਪੈਦਾ ਹੋਈ ਗਲਤਫਹਿਮੀ ਬਾਅਦ ਹੋਏ ਹਮਲਿਆਂ ਬਦਸਲੂਕੀ ਅਤੇ ਹੋਰ ਅਨੇਕ ਤਰ੍ਹਾਂ ਦੀਆਂ ਜ਼ਲੀਲ ਕਰਨ ਵਾਲੀਆਂ ਘਟਨਾਵਾਂ ਦੇ ਬਾਵਜੂਦ ਵੀ ਸਿੱਖਾਂ ਵੱਲੋਂ ਸ਼ਾਂਤਮਈ ਤਰੀਕੇ ਨਾਲ ਸਾਹਮਣਾ ਕਰਨ ਦੇ ਵਤੀਰੇ ਦੀ ਵੀ ਪ੍ਰਸ਼ੰਸਾ ਕੀਤੀ ਗਈ ਹੈ। ਬਿੱਲ ਵਿਚ ਕਿਹਾ ਗਿਆ ਹੈ ਕਿ ਓਕ ਕ੍ਰੀਕ ਵਿਸਕਾਨਸਨ ਦੀ ਭੜਕਾਊ ਘਟਨਾ ਸਮੇਂ ਵੀ ਸਿੱਖਾਂ ਨੇ ਆਪਣੇ ਸਬਰ ਦਾ ਸਬੂਤ ਦਿੱਤਾ ਅਤੇ ਸ਼ਾਂਤਮਈ ਢੰਗ ਨਾਲ ਆਪਣੀ ਪਛਾਣ ਅਤੇ ਵਿਰਸੇ ਨੂੰ ਅੱਗੇ ਤੋਰਨ ਦਾ ਯਤਨ ਜਾਰੀ ਰੱਖਿਆ। ਬਿੱਲ ‘ਚ ਕਿਹਾ ਗਿਆ ਹੈ ਕਿ ਸਿੱਖਾਂ ਦੀਆਂ ਅਜਿਹੀਆਂ ਮਾਣਮੱਤੀਆਂ ਗੱਲਾਂ ਕਾਰਨ ਉਨ੍ਹਾਂ ਦੀ ਸਰਾਹਨਾ ਕਰਨਾ ਸਾਰੇ ਅਮਰੀਕੀ ਸਮਾਜ ਦਾ ਫਰਜ਼ ਹੈ।
ਕੈਲੀਫੋਰਨੀਆ ਸਟੇਟ ਅਸੈਂਬਲੀ ਵੱਲੋਂ ਪਾਸ ਕੀਤੇ ਗਏ ਇਸ ਬਿੱਲ ਦੀ ਗੰਭੀਰਤਾ ਨੂੰ ਹੋਰ ਚਾਰ ਚੰਨ੍ਹ ਲਾਉਣ ਲਈ ਸਮੂਹ ਸਿੱਖਾਂ ਵੱਲੋਂ ਹੋਰ ਵਧੇਰੇ ਜ਼ਿੰਮੇਵਾਰੀ ਨਾਲ ਆਪਣੀ ਸਮਾਜਿਕ ਭੂਮਿਕਾ ਨਿਭਾਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਜਿੰਨਾ ਵਧੇਰੇ ਅਸੀਂ ਅਮਰੀਕੀ ਸਮਾਜ ਨਾਲ ਆਪਣਾ ਸਮਾਜਿਕ ਮੇਲ-ਜੋਲ ਵਧਾਵਾਂਗੇ ਅਤੇ ਆਪਣੇ ਧਰਮ, ਵਿਰਸੇ ਅਤੇ ਸੱਭਿਆਚਾਰ ਬਾਰੇ ਉਨ੍ਹਾਂ ਨੂੰ ਜਾਣੂੰ ਕਰਵਾਵਾਂਗੇ, ਓਨਾ ਹੀ ਅਸੀਂ ਉਨ੍ਹਾਂ ਦੇ ਮਨਾਂ ਦੇ ਹੋਰ ਵਧੇਰੇ ਨੇੜੇ ਹੋ ਸਕਾਂਗੇ।
ਕੈਲੀਫੋਰਨੀਆ ਵਸਦੇ ਸਮੂਹ ਸਿੱਖਾਂ ਅਤੇ ਖਾਸ ਕਰ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਿੱਖਾਂ ਦੀਆਂ ਹੋਰ ਸੰਸਥਾਵਾਂ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਪੂਰਾ ਨਵੰਬਰ ਮਹੀਨਾ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਹਰ ਤਰ੍ਹਾਂ ਦੀਆਂ ਜਨਤਕ ਥਾਵਾਂ ਉਪਰ ਜਾ ਕੇ ਆਮ ਲੋਕਾਂ ਨੂੰ ਸਿੱਖਾਂ ਦੀ ਪਹਿਚਾਣ ਬਾਰੇ ਜਾਣੂੰ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕਰਨ। ਇਸ ਮੌਕੇ ਛੋਟੀਆਂ-ਛੋਟੀਆਂ ਮੀਟਿੰਗਾਂ ਕੀਤੀਆਂ ਜਾ ਸਕਦੀਆਂ ਹਨ, ਪੈਂਫਲੇਟ ਅਤੇ ਦੁਵਰਕੀਆਂ ਵੰਡੀਆਂ ਜਾ ਸਕਦੀਆਂ ਹਨ ਜਾਂ ਫਿਰ ਜ਼ੁਬਾਨੀ ਗੱਲਬਾਤ ਕਰਕੇ ਲੋਕਾਂ ਤੱਕ ਆਪਣੀ ਗੱਲ ਪਹੁੰਚਾਈ ਜਾ ਸਕਦੀ ਹੈ। ਇਸੇ ਤਰ੍ਹਾਂ ਨਵੰਬਰ ਮਹੀਨੇ ਦੇ ਅੱਧ ਵਿਚ ਪੂਰੇ ਅਮਰੀਕਾ ਅੰਦਰ ਵੈਟਰਨ ਡੇਅ ਮਨਾਇਆ ਜਾਣਾ ਹੈ। ਇਸ ਮੌਕੇ ਵੀ ਸਾਡੇ ਲੋਕਾਂ ਨੂੰ ਹਰ ਥਾਂ ਹੁੰਦੇ ਸਮਾਗਮਾਂ ਵਿਚ ਬੈਨਰ ਲਗਾ ਕੇ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਸਿੱਖ ਪਹਿਚਾਣ ਅਤੇ ਸਾਡੇ ਧਰਮ ਦੇ ਵਿਸ਼ਵਾਸਾਂ ਬਾਰੇ ਵੱਧ ਤੋਂ ਵੱਧ ਹੋਰ ਵਰਗਾਂ ਤੇ ਧਰਮਾਂ ਦੇ ਲੋਕਾਂ ਨੂੰ ਜਾਣਕਾਰੀ ਦੇਣ ਦਾ ਉਪਰਾਲਾ ਕਰਨਾ ਚਾਹੀਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਨਿਊਜਰਸੀ ਵਿੱਚ 16 ਸਾਲ ਮੁੰਡੇ ਨੇ 61 ਸਾਲ ਭਾਰਤੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

Read Full Article
    ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

ਟਰੰਪ ਨੇ ਕੈਲੀਫੋਰਨੀਆ ‘ਚ ਅੱਗ ਕਾਰਨ ਮਚੀ ਤਬਾਹੀ ਲਈ ਜੰਗਲਾਤ ਪ੍ਰਬੰਧਨ ਨੂੰ ਦੱਸਿਆ ਜ਼ਿੰਮੇਦਾਰ

Read Full Article
    ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ  ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

ਰਾਜਾਸਾਂਸੀ ਦੇ ਪਿੰਡ ਅਧਲੀਵਾਲ ‘ਚ ਸੰਤ ਨਿਰੰਕਾਰੀ ਮੰਡਲ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 20 ਜ਼ਖ਼ਮੀ

Read Full Article
    ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

ਅਮਰੀਕੀ ਸੰਸਦ ਮੈਂਬਰ ਐਚ-4 ਵੀਜ਼ਾ ਦੇ ਹੱਕ ‘ਚ ਡਟੇ

Read Full Article
    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article