PUNJABMAILUSA.COM

ਕੈਲੀਫੋਰਨੀਆ ‘ਚ ਦੋ ਗੋਰਿਆਂ ਵੱਲੋਂ 50 ਸਾਲਾ ਸਿੱਖ ਵਿਅਕਤੀ ਦੀ ਕੁੱਟਮਾਰ

 Breaking News

ਕੈਲੀਫੋਰਨੀਆ ‘ਚ ਦੋ ਗੋਰਿਆਂ ਵੱਲੋਂ 50 ਸਾਲਾ ਸਿੱਖ ਵਿਅਕਤੀ ਦੀ ਕੁੱਟਮਾਰ

ਕੈਲੀਫੋਰਨੀਆ ‘ਚ ਦੋ ਗੋਰਿਆਂ ਵੱਲੋਂ 50 ਸਾਲਾ ਸਿੱਖ ਵਿਅਕਤੀ ਦੀ ਕੁੱਟਮਾਰ
August 08
10:27 2018

-ਕਿਹਾ; ‘ਆਪਣੇ ਦੇਸ਼ ਵਾਪਸ ਜਾਓ’
ਟਰਲੱਕ, 8 ਅਗਸਤ (ਪੰਜਾਬ ਮੇਲ)- ਕੈਲੀਫੋਰਨੀਆ ਦੇ ਸ਼ਹਿਰ ਟਰਲੱਕ ਵਿਖੇ ਰਹਿੰਦੇ 50 ਸਾਲਾ ਸਿੱਖ ਵਿਅਕਤੀ ਸੁਰਜੀਤ ਸਿੰਘ ਮੱਲ੍ਹੀ ਦੀ ਦੋ ਗੋਰਿਆਂ ਵੱਲੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਗੋਰਿਆਂ ਨੇ ਸਿੱਖ ‘ਤੇ ਨਸਲੀ ਟਿੱਪਣੀ ਕਰਦੇ ਹੋਏ ਕਿਹਾ ਕਿ ਤੁਹਾਡਾ ਇੱਥੇ ਸਵਾਗਤ ਨਹੀਂ ਹੈ। ਗੋਰਿਆਂ ਨੇ ਸਿੱਖ ਨੂੰ ਆਪਣੇ ਦੇਸ਼ ਵਾਪਸ ਜਾਣ ਦੀਆਂ ਧਮਕੀਆਂ ਦਿੰਦੇ ਹੋਏ ਕਿਹਾ ‘ਗੋ ਬੈਕ ਟੂ ਯੂਅਰ ਕੰਟਰੀ।’ ਇਹ ਘਟਨਾ ਪਿਛਲੇ ਹਫ਼ਤੇ ਕੀਜ਼ ਅਤੇ ਫੁੱਟਈ ਰੋਡ ਚੌਰਾਹੇ ‘ਤੇ ਵਾਪਰੀ।
ਸਟਾਨਿਸਲਾਸ ਕਾਉਂਟੀ ਦੇ ਸ਼ੈਰਿਫ ਐਡਮ ਕ੍ਰਿਸਟੀਅਨਸਨ ਨੇ ਦੱਸਿਆ ਕਿ ਇਸ ਹਮਲੇ ਦੀ ਨਸਲੀ ਅਪਰਾਧ ਦੇ ਤੌਰ ‘ਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਦੇ ਇਕ ਮੈਂਬਰ ਖਿਲਾਫ ਇਹ ਘਿਨੌਣਾ ਅਪਰਾਧ ਹੈ। ਸ਼ੈਰਿਫ ਸਾਰਜੈਂਟ ਟੌਮ ਲੈਟਰਸ ਨੇ ਦੱਸਿਆ ਕਿ ਸੁਰਜੀਤ ਸਿੰਘ ਮੱਲ੍ਹੀ ਕਾਂਗਰਸਮੈਨ ਦੀਆਂ ਹੋ ਰਹੀਆਂ ਚੋਣਾਂ ਦੇ ਇਕ ਉਮੀਦਵਾਰ ਦੇ ਹੱਕ ‘ਚ ਪੋਲੀਟੀਕਲ ਕੰਪੇਨ ਦੇ ਸਾਈਨ ਬੋਰਡ ਲਗਾ ਰਿਹਾ ਸੀ। ਜਦੋਂ ਦੋ ਗੋਰਿਆਂ ਨੇ ਉਸ ਨੂੰ ਜ਼ਮੀਨ ‘ਤੇ ਸੁੱਟ ਕੇ ਉਸ ਦੀ ਕਈ ਵਾਰ ਕੁੱਟਮਾਰ ਕੀਤੀ। ਅਧਿਕਾਰੀ ਨੇ ਕਿਹਾ ਕਿ ਇਹ ਸੰਗੀਨ ਜੁਰਮ ਹੈ ਅਤੇ ਅਸੀਂ ਗੰਭੀਰਤਾ ਨਾਲ ਇਸ ਦੀ ਜਾਂਚ ਕਰ ਰਹੇ ਹਾਂ। ਪਿਛਲੇ ਕੁਝ ਸਾਲਾਂ ਤੋਂ ਕੈਲੀਫੋਰਨੀਆ ਵਿਚ ਸਿੱਖ ਭਾਈਚਾਰੇ ਖਿਲਾਫ ਨਸਲੀ ਅਪਰਾਧ ਵਧ ਗਏ ਹਨ। ਇਸੇ ਸੂਬੇ ਵਿਚ ਸਿੱਖਾਂ ਦੀ ਜ਼ਿਆਦਾ ਆਬਾਦੀ ਹੈ। ਜ਼ਖ਼ਮੀ ਹੋਏ ਸੁਰਜੀਤ ਸਿੰਘ ਮੱਲ੍ਹੀ ਮੁਤਾਬਿਕ ਹਮਲਾਵਰਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਕਿਹਾ ਕਿ ਤੁਸੀਂ ਅੱਤਵਾਦੀ ਹੋ, ਓਸਾਮਾ ਬਿਨ ਲਾਦੇਨ ਹੋ, ਅਸੀਂ ਤੁਹਾਨੂੰ ਆਪਣੇ ਦੇਸ਼ ਵਿਚ ਨਹੀਂ ਬੁਲਾਇਆ, ਤੁਸੀਂ ਆਪਣੇ ਦੇਸ਼ ਵਾਪਸ ਚਲੇ ਜਾਉ। ਸੁਰਜੀਤ ਸਿੰਘ ਮੱਲ੍ਹੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦਸਤਾਰ ਕਾਰਨ ਉਸ ਦੇ ਸਿਰ ਵਿਚ ਗੰਭੀਰ ਸੱਟ ਲੱਗਣ ਤੋਂ ਬਚਾਅ ਹੋ ਗਿਆ। ਹਮਲਾਵਰਾਂ ਨੇ ਉਥੇ ਖੜ੍ਹੇ ਇਕ ਪਿਕਅੱਪ ਟਰੱਕ ‘ਤੇ ਲਿਖ ਦਿੱਤਾ ਕਿ ਆਪਣੇ ਦੇਸ਼ ਵਾਪਸ ਜਾਓ।
ਪੁਲਿਸ ਨੇ ਕਿਹਾ ਕਿ ਉਹ ਇਸ ਘਟਨਾ ਨੂੰ ਨਫਰਤ ਅਪਰਾਧ ਮੰਨ ਕੇ ਜਾਂਚ ਕਰ ਰਹੇ ਹਨ। ਸੁਰਜੀਤ ਸਿੰਘ ਮੱਲ੍ਹੀ ਸਾਬਤ ਸੂਰਤ ਪੱਗੜੀਧਾਰੀ ਸਿੱਖ ਹੈ। ਜੋ ਕਿ 1992 ‘ਚ ਅਮਰੀਕਾ ਆਇਆ ਸੀ ਅਤੇ ਇਸ ਵੇਲੇ ਉਹ ਟਰੱਕਿੰਗ ਬਿਜ਼ਨਸ ਵਿਚ ਸਰਗਰਮ ਹੈ। ਸ. ਮੱਲ੍ਹੀ ਆਪਣੇ ਇਲਾਕੇ ‘ਚ ਸਮਾਜਿਕ ਅਤੇ ਰਾਜਸੀ ਕੰਮਾਂ ਵਿਚ ਸਰਗਰਮ ਰਹਿੰਦਾ ਹੈ। ਉਧਰ ਸਿੱਖ ਭਾਈਚਾਰੇ ਵਲੋਂ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਹਮਲੇ ਦਾ ਕੈਲੀਫੋਰਨੀਆ ਦੀ ਸਿਆਸੀ ਜਮਾਤ ਵੱਲੋਂ ਵੀ ਗੰਭੀਰ ਨੋਟਿਸ ਲਿਆ ਗਿਆ ਹੈ। ਇੱਥੇ ਦੱਸ ਦੇਈਏ ਕਿ ਪਿਛਲੇ ਕੁਝ ਸਾਲਾਂ ‘ਚ ਕੈਲੀਫੋਰਨੀਆ ਵਿਚ ਸਿੱਖ ਭਾਈਚਾਰੇ ਵਿਰੁੱਧ ਨਫਰਤ ਅਪਰਾਧ ਵਧ ਗਏ ਹਨ। ਇਸ ਸੂਬੇ ‘ਚ ਸਿੱਖਾਂ ਦੀ ਸਭ ਤੋਂ ਵੱਡੀ ਆਬਾਦੀ ਰਹਿੰਦੀ ਹੈ। ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ‘ਚ 1912 ‘ਚ ਪਹਿਲਾ ਗੁਰਦੁਆਰਾ ਖੋਲ੍ਹਿਆ ਗਿਆ। ਲਗਭਗ 5 ਲੱਖ ਸਿੱਖ ਅਮਰੀਕਾ ‘ਚ ਵੱਸਦੇ ਹਨ ਅਤੇ ਦੁਨੀਆਂ ਭਰ ਵਿਚ 25 ਮਿਲੀਅਨ ਦੀ ਆਬਾਦੀ ਵਾਲੇ ਸਿੱਖ ਧਰਮ ਨੂੰ 5ਵਾਂ ਸਥਾਨ ਪ੍ਰਾਪਤ ਹੈ। 2018 ਤੋਂ ਹਰੇਕ ਹਫ਼ਤੇ ਕੋਈ ਨਾ ਕੋਈ ਸਿੱਖ ਨਸਲੀ ਹਮਲੇ ਦਾ ਸ਼ਿਕਾਰ ਬਣ ਰਿਹਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
    ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article
    APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

APCA ਵੱਲੋਂ ਸਾਲਾਨਾ ਟਰੇਡ ਸ਼ੋਅ 20 ਸਤੰਬਰ ਨੂੰ

Read Full Article
    ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

ਪੰਜਾਬ ਬਾਰ ਕੌਂਸਲ, ਲਾਹੌਰ ਦੇ ਜਨਰਲ ਸਕੱਤਰ ਰਾਣਾ ਇੰਤਜ਼ਾਰ ਕੈਲੀਫੋਰਨੀਆ ਦੇ ਦੌਰੇ ‘ਤੇ

Read Full Article
    ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

ਅੰਤਰਰਾਸ਼ਟਰੀ ਪੱਤਰਕਾਰ ਸੰਤੋਖ ਸਿੰਘ ਮੰਡੇਰ ਪੰਜਾਬ ਮੇਲ ਦੇ ਦਫਤਰ ਪਹੁੰਚੇ

Read Full Article
    ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

ਸ਼ਹੀਦ ਗੁਰਪ੍ਰੀਤ ਸਿੰਘ ਦੀ ਯਾਦ ਵਿਚ ਮੈਮੋਰੀਅਲ ਬੈਂਚ ਸੈਰੇਮਨੀ 28 ਨੂੰ

Read Full Article