ਕੈਲੀਫੋਰਨੀਆਂ ਵਿੱਚ ਭੁਲੱਥ ਹਲਕੇ ਦੇ ਕਸਬਾ ਨਡਾਲਾ ਦੇ ਇਕ ਨੋਜਵਾਨ ਦੀ ਮੌਤ

104
Share

ਨਿਊਯਾਰਕ, 14 ਨਵੰਬਰ (ਰਾਜ ਗੋਗਨਾ/ਪੰਜਾਬ ਮੇਲ)- ਆਪਣੇ ਚੰਗੇ ਭਵਿੱਖ ਲਈ ਕਰੀਬ 8 ਕੁ ਸਾਲ ਪਹਿਲਾਂ ਨਡਾਲਾ ਦਾ ਜੰਮਪਲ ਤਅਮਰੀਕਾ ਆਇਆ ਸੀ 28 ਸਾਲਾ ਨਡਾਲਾ ਨਿਵਾਸੀ ਗੁਰਪ੍ਰੀਤ ਵਾਲ਼ੀਆਂ ਗੋਪੀ ਸਪੁੱਤਰ ਨੰਬਰਦਾਰ ਬਲਵਿੰਦਰਜੀਤ ਸਿੰਘ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਫਰਿਜਨੋਂ (ਕੈਲੀਫੋਰਨੀਆਂ) ਵਿੱਚ ਮੌਤ ਹੋ ਗਈ। ਗੋਪੀ ਦੀ ਮੌਤ ਮਨਹੂਸ ਖਬਰ ਨਾਲ ਨਡਾਲਾ ਵਿੱਚ ਸੋਗ ਦੀ ਲਹਿਰ ਦੌੜ ਗਈ।ਅਤੇ ਦੀਵਾਲੀ ਦੀਆ ਖੁਸ਼ੀਆਂ ਮਾਤਮ ਚ’ ਬਦਲ ਗਈਆਂ । ਹਾਰਟ ਅਟੈਕ ਹੋਣ ਉਪਰੰਤ ਉਸਨੂੰ ਇਲਾਜ਼ ਲਈ ਕੰਮਿਉਨਿਟੀ ਰਿਜਨਲ ਮੈਡੀਕਲ ਸੈਂਟਰ ਫਰਿਜਨੋਂ (ਕੈਲੀਫੋਰਨੀਆਂ) ਵਿੱਚ ਭਰਤੀ ਕਰਾਇਆ ਗਿਆ। ਪਰ ਬਦਕਿਸਮਤੀ ਨਾਲ ਭਾਰਤੀ ਸਮੇ ਅਨੁਸਾਰ ਸਵੇਰੇ 4 ਵਜੇ ਉਸਦੀ ਮੌਤ ਹੋ ਗਈ।ਗੁਰਪ੍ਰੀਤ ਉਰਫ ਗੋਪੀ ਦਾ ਅੰਤਿਮ ਸੰਸਕਾਰ ਅਮਰੀਕਾ ਵਿੱਚ ਕੀਤਾ ਜਾਵੇਗਾ ਜਾ ਫਿਰ ਭਾਰਤ ਵਿੱਚ ਇਸ ਬਾਰੇ ਅਜੇ ਤੱਕ ਕੋਈ ਸ਼ਪਸ਼ਟ ਨਹੀ ਹੋਇੋਆ।


Share