ਕੈਲੀਫਰੋਨੀਆ ’ਚ ਫੈਡਰਲ ਜੱਜ ਨੇ ਬੰਦੂਕਾਂ ’ਤੇ ਲੱਗੀ 3 ਦਹਾਕੇ ਪੁਰਾਣੀ ਪਾਬੰਦੀ ਨੂੰ ਹਟਾਇਆ

175
Share

ਸੈਕਰਾਮੈਂਟੋ, 5 ਜੂਨ (ਪੰਜਾਬ ਮੇਲ)- ਕੈਲੀਫੋਰਨੀਆ ’ਚ ਫੈਡਰਲ ਜੱਜ ਨੇ ਬੰਦੂਕਾਂ ’ਤੇ ਲੱਗੀ 3 ਦਹਾਕੇ ਪੁਰਾਣੀ ਪਾਬੰਦੀ ਨੂੰ ਸ਼ੁੱਕਰਵਾਰ ਨੂੰ ਹਟਾਉਂਦੇ ਹੋਏ ਕਿਹਾ ਕਿ ਇਹ ਹਥਿਆਰ ਰੱਖਣ ਦੇ ਸੰਵਿਧਾਨਕ ਅਧਿਕਾਰ ਦਾ ਉਲੰਘਣ ਕਰਦਾ ਹੈ। ਸੈਨ ਡਿਆਗੋ ਦੇ ਯੂ.ਐੱਸ. ਜ਼ਿਲ੍ਹਾ ਜੱਜ ਰੋਜਰ ਬੇਨਿਟੇਜ ਨੇ ਹੁਕਮ ’ਚ ਕਿਹਾ ਕਿ ਫ਼ੌਜ ਦੀ ਸ਼ੈਲੀ ਵਾਲੀ ਗੈਰ-ਕਾਨੂੰਨੀ ਰਾਈਫਲਾਂ ਦੀ ਸਰਕਾਰ ਦੀ ਪਰਿਭਾਸ਼ਾ ਕੈਲੀਫੋਰਨੀਆ ਦੇ ਕਾਨੂੰਨ ਦਾ ਪਾਲਣ ਕਰਨ ਵਾਲੇ ਲੋਕਾਂ ਨੂੰ ਗੈਰ-ਕਾਨੂੰਨੀ ਰੂਪ ਨਾਲ ਹਥਿਆਰ ਰੱਖਣ ਤੋਂ ਵਾਂਝਾ ਕਰਦੀ ਹੈ, ਜਦੋਂਕਿ ਅਮਰੀਕਾ ਦੀ ਸੁਪਰੀਮ ਕੋਰਟ ਨੇ ਹੋਰ ਜ਼ਿਆਦਾਤਰ ਸੂਬਿਆਂ ’ਚ ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਹੋਈ ਹੈ।
ਉਨ੍ਹਾਂ ਨੇ ਇਸ ਕਾਨੂੰਨ ਨੂੰ ਸਥਾਈ ਰੂਪ ਨਾਲ ਰੱਦ ਕਰਨ ਦਾ ਹੁਕਮ ਦਿੱਤਾ ਪਰ ਇਸ ’ਤੇ 30 ਦਿਨਾਂ ਦੀ ਰੋਕ ਲਗਾ ਦਿੱਤੀ, ਤਾਂ ਕਿ ਸੂਬੇ ਦੇ ਅਟਾਰਨੀ ਜਨਰਲ ਰੋਬ ਬੋਂਟਾ ਨੂੰ ਅਪੀਲ ਕਰਨ ਦਾ ਸਮਾਂ ਮਿਲ ਸਕੇ। ਗਵਰਨਰ ਗੈਵਿਨ ਨਿਊਸਮ ਨੇ ਇਸ ਫ਼ੈਸਲੇ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ‘ਜਨ ਸੁਰੱਖਿਆ ਅਤੇ ਨਿਰਦੋਸ਼ ਕੈਲੀਫੋਰਨੀਆ ਵਾਸੀਆਂ ਦੀ ਜ਼ਿੰਦਗੀਆਂ ਲਈ ਸਿੱਧਾ ਖ਼ਤਰਾ ਹੈ।’ ਕੈਲੀਫੋਰਨੀਆ ਵਿਚ ਅਸਾਲਟ ਹਥਿਆਰਾਂ ’ਤੇ ਸਭ ਤੋਂ ਪਹਿਲਾਂ 1989 ’ਚ ਪਾਬੰਧੀ ਲਗਾਈ ਗਈ ਸੀ ਅਤੇ ਉਦੋਂ ਤੋਂ ਇਸ ਵਿਚ ਕਈ ਵਾਰ ਸੋਧ ਕੀਤੇ ਗਏ। ਸੂਬੇ ਦੇ ਅਟਾਰਨੀ ਜਨਰਲ ਦਫ਼ਤਰ ਨੇ ਦਲੀਲ ਦਿੱਤੀ ਕਿ ਅਸਾਟਲ ਹਥਿਆਰਾਂ ਨੂੰ ਕਾਨੂੰਨ ਵਿਚ ਹੋਰ ਹਥਿਆਰਾਂ ਦੇ ਮੁਕਾਬਲੇ ਜ਼ਿਆਦਾ ਖ਼ਤਰਨਾਕ ਦੱਸਿਆ ਗਿਆ ਹੈ ਅਤੇ ਇਨ੍ਹਾਂ ਦਾ ਅਪਰਾਧਾਂ, ਸਮੂਹਕ ਗੋਲੀਬਾਰੀ ਅਤੇ ਕਾਨੂੰਨ ਪਰਿਵਰਤਨ ਖ਼ਿਲਾਫ਼ ਜ਼ਿਆਦਾ ਇਸਤੇਮਾਲ ਹੁੰਦਾ ਹੈ।

Share