ਕੈਲਗਰੀ ਹਵਾਈ ਅੱਡੇ ਨੂੰ ਔਟਵਾ ਤੇ ਵੈਨਕੂਵਰ ਦੇ ਏਅਰਪੋਰਟਾਂ ਨਾਲ ਜੋੜਿਆ

ਕੈਲਗਰੀ, 10 ਫਰਵਰੀ (ਪੰਜਾਬ ਮੇਲ)- ਕੈਲਗਰੀ ਸਥਿਤ ਇੰਟਰਨੈਸ਼ਨਲ ਏਅਰਪੋਰਟ ਨੂੰ ਸੁਰੱਖਿਆ ਅਤੇ ਕਿਸੇ ਖਤਰੇ ਤੋਂ ਬਚਾਅ ਲਈ ਦੋ ਹੋਰ ਏਅਰਪੋਰਟਾਂ ਦੇ ਨਾਲ ਜੋੜਿਆ ਗਿਆ ਹੈ।।ਹੁਣ ਕੈਲਗਰੀ ਦਾ ਏਅਰਪੋਰਟ ਐਟਵਾ ਅਤੇ ਵੈਨਕੂਵਰ ਵਰਗੇ ਕੌਮਾਂਤਰੀ ਏਅਰਪੋਰਟਾਂ ਨਾਲ ਜੁੜ ਗਿਆ ਹੈ। ਜੇਕਰ ਕਦੀ ਵੀ ਕਿਸੇ ਕਿਸਮ ਦੀ ਸਮੱਸਿਆ ਜਾਂ ਖ਼ਤਰਾ ਮਹਿਸੂਸ ਹੁੰਦਾ ਹੈ ਤਾਂ ਤੁਰੰਤ ਐਲਰਟ ਜਾਰੀ ਹੋ ਜਾਵੇਗਾ।।ਫੈਡਰਲ ਸਰਕਾਰ ਨੇ ਕਿਸੇ ਖ਼ਤਰੇ ਨਾਲ ਨਿਪਟਣ ਲਈ ਮੁਲਕ ਦੇ ਸਾਰੇ ਏਅਰਪੋਰਟ ਨੂੰ ਆਪਸ ‘ਚ ਜੋੜਨ ਦਾ ਫ਼ੈਸਲਾ ਕੀਤਾ ਸੀ। ਸਾਰੇ ਏਅਰਪੋਰਟਾਂ ਦੇ ਲਈ ਇੱਕ ਵੈਬਸਾਈਟ ਜਾਰੀ ਕੀਤੀ ਗਈ ਹੈ ਜਿਸ ‘ਤੇ ਕਿਸੇ ਵੀ ਖ਼ਤਰੇ ਦੀ ਸੂਚਨਾ ਮਿਲਣ ਤੋਂ ਬਾਅਦ ਐਲਰਟ ਜਾਰੀ ਹੋ ਜਾਵੇਗਾ।ਏਅਰਪੋਰਟ ਅਥਾਰਟੀ ਨੇ ਹਾਲ ਹੀ ਵਿੱਚ ਕਈ ਸੁਧਾਰ ਕੀਤੇ ਹਨ।ਕੈਲਗਰੀ ਏਅਰਪੋਰਟ ਅਥਾਰਟੀ ਦੇ ਮੁਖੀ ਨੇ ਦੱਸਿਆ ਕਿ ਅਸੀਂ ਲੋਕਾਂ ਅਤੇ ਯਾਤਰੂਆਂ ਨੂੰ ਸਿੱਖਿਅਤ ਕਰਨ ਦੀ ਮੁਹਿੰਮ ਚਲਾਈ ਹੈ। ਜੇਕਰ ਕਿਸੇ ਵੀ ਏਅਰਪੋਰਟ ‘ਤੇ ਜਾਂ ਯਾਤਰੂ ਨੂੰ ਖ਼ਤਰਾ ਮਹਿਸੂਸ ਹੁੰਦਾ ਹੈ ਤਾਂ ਉਹ ਤੁਰੰਤ ਅਥਾਰਟੀ ਨੂੰ ਸੂਚਨਾ ਦੇ ਸਕਦਾ ਹੈ।।ਜਿਹੜੇ ਏਅਰਪੋਰਟ ਆਪਸ ਵਿੱਚ ਜੁੜੇ ਹੋਣਗੇ ਉਥੇ ਇਕਦਮ ਸੂਚਨਾ ਪ੫ਦਰਸ਼ਿਤ ਹੋ ਜਾਵੇਗੀ।। ਹਾਲਾਂਕਿ ਕੈਨੇਡਾ ਦੇ ਸਾਰੇ ਅਹਿਮ ਏਅਰਪੋਰਟ ਫੈਡਰਲ ਸਰਕਾਰ ਤੋਂ ਕੋਈ ਫੰਡ ਪ੫ਾਪਤ ਨਹੀਂ ਕਰਦੇ ਪਰ ਏਅਰਪੋਰਟ ਅਥਾਰਟੀ ਸਰਕਾਰ ਨੂੰ ਕਿਰਾਇਆ ਦਿੰਦੀ ਹੈ ਜੋ ਕਿ ਇਕ ਬਿਲੀਅਨ ਡਾਲਰ ਤੱਕ ਪਹੁੰਚ ਜਾਂਦਾ ਹੈ।।ਕੈਲਗਰੀ ਏਅਰਪੋਰਟ ਅਥਾਰਟੀ ਇਕੱਲੀ 520 ਮਿਲੀਅਨ ਡਾਲਰ ਦਾ ਕਿਰਾਇਆ 1992 ਤੋਂ 2015 ਤੱਕ ਦੇ ਚੁੱਕੀ ਹੈ।
There are no comments at the moment, do you want to add one?
Write a comment