ਕੈਲਗਰੀ ‘ਚ ਵਾਪਰੇ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

246
Share

ਕੈਲਗਰੀ, 5 ਜੁਲਾਈ (ਪੰਜਾਬ ਮੇਲ)- ਕੈਲਗਰੀ ਨਾਰਥ ਈਸਟ ਇਲਾਕੇ ‘ਚ ਮੋਟਰਸਾਈਕਲ ਚਲਾ ਰਹੇ ਪੰਜਾਬੀ ਨੌਜਵਾਨ ਲੜਕੇ ਨਾਲ ਹਾਦਸੇ ਵਾਪਰਨ ਕਰ ਕੇ ਉਸ ਦੀ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਐੱਨ.ਡੀ. ਕੰਗ ਉਮਰ ਤਕਰੀਬਨ 34-35 ਸਾਲ ਦੱਸੀ ਜਾਂਦੀ ਹੈ, ਸ਼ਾਮ ਨੂੰ ਮੋਟਰਸਾਈਕਲ ‘ਤੇ ਜਾ ਰਿਹਾ ਸੀ, ਤਾਂ ਅਚਾਨਕ ਇਹ ਹਾਦਸਾ ਵਾਪਰ ਗਿਆ। ਨੌਜਵਾਨ ਨਾਲ ਇਹ ਹਾਦਸਾ ਕਿਵੇਂ ਵਾਪਰਿਆ ਅਜੇ ਪੂਰੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੰਜਾਬੀ ਨੌਜਵਾਨ ਦੀ ਇਸ ਹੋਈ ਬੇਵਕਤੀ ਮੌਤ ‘ਤੇ ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ ਹੈ।


Share