ਕੈਲਗਰੀ ‘ਚ ਗੋਲੀਬਾਰੀ ਦੌਰਾਨ ਇਕ ਗੰਭੀਰ ਜ਼ਖਮੀ

August 14
16:59
2017
ਕੈਲਗਰੀ, 14 ਅਗਸਤ (ਪੰਜਾਬ ਮੇਲ)- ਕੈਲਗਰੀ ‘ਚ ਐਤਵਾਰ ਦੀ ਰਾਤ ਨੂੰ ਗੋਲੀਬਾਰੀ ਹੋਈ, ਜਿਸ ਕਾਰਨ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੈਰਾ-ਮੈਡੀਕਲ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਦੇ ਸ਼ਿਕਾਰ ਹੋਏ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਉਸ ਦੀ ਪਿੱਠ ‘ਤੇ ਗੋਲੀ ਲੱਗੀ।
ਇਹ ਘਟਨਾ ਐਤਵਾਰ ਦੀ ਰਾਤ ਤਕਰੀਬਨ 8.30 ਵਜੇ ਕੈਲਗਰੀ ਦੇ ਉੱਤਰੀ-ਪੂਰਬੀ 100 ਬਲਾਕ ਪਾਈਨ ਹਿੱਲ ਪਲੇਸ ‘ਤੇ ਵਾਪਰੀ। ਕੈਲਗਰੀ ਪੁਲਿਸ ਨੇ ਕਿਹਾ ਕਿ ਘਟਨਾ ਐਤਵਾਰ ਨੂੰ ਘਰ ਦੇ ਅੰਦਰ ਹੀ ਵਾਪਰੀ। ਇਸ ਘਟਨਾ ਦੇ ਸੰਬੰਧ ਵਿਚ ਪੁਲਿਸ ਨੇ ਕਿਹਾ ਉਹ ਅਜੇ ਵੀ ਗਵਾਹਾਂ ਅਤੇ ਪੀੜਤ ਨਾਲ ਗੱਲਬਾਤ ਕਰ ਰਹੇ ਹਨ। ਇਸ ਸੰਬੰਧ ਵਿਚ ਕਿਸੇ ਨੂੰ ਵੀ ਹਿਰਾਸਤ ਵਿਚ ਨਹੀਂ ਲਿਆ ਗਿਆ। ਇਸ ਘਟਨਾ ਦੇ ਸੰਬੰਧ ਵਿਚ ਪੁਲਿਸ ਨੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੀੜਤ ਤੋਂ ਪੁੱਛ-ਗਿੱਛ ਮਗਰੋਂ ਹੀ ਪੂਰਾ ਮਾਮਲਾ ਖੁੱਲ੍ਹੇੇਗਾ।