ਕੈਪੀਟਲ ਪੁਲਿਸ ਦੇ ਘੱਟ ਗਿਣਤੀ ’ਚ ਹੋਣ ਕਰਕੇ ਹਾਵੀ ਹੋ ਗਏ ਸਨ ਦੰਗਾਈ!

33
Share

-ਚਿਤਾਵਨੀ ਦੇ ਬਾਵਜੂਦ ਕੈਪੀਟਲ ਪੁਲਿਸ ਨੇ ਭਾਰੀ ਫੋਰਸ ਦਾ ਨਹੀਂ ਕੀਤਾ ਸੀ ਇੰਤਜ਼ਾਮ
ਵਾਸ਼ਿੰਗਟਨ, 13 ਜਨਵਰੀ (ਪੰਜਾਬ ਮੇਲ)-ਟਰੰਪ ਸਮਰਥਕ ਪ੍ਰਦਰਸ਼ਨ ਬਾਰੇ ਪੂਰੀ ਚਿਤਾਵਨੀ ਦੇ ਬਾਵਜੂਦ ਅਮਰੀਕੀ ਕੈਪੀਟਲ ਪੁਲਿਸ ਨੇ ਭਾਰੀ ਫੋਰਸ ਦਾ ਇੰਤਜ਼ਾਮ ਨਹੀਂ ਕੀਤਾ ਅਤੇ ਉਸ ਨੇ ਇਸ ਖਦਸ਼ੇ ਨੂੰ ਧਿਆਨ ’ਚ ਰੱਖ ਕੇ ਕੋਈ ਤਿਆਰੀ ਨਹੀਂ ਕੀਤੀ ਕਿ ਪ੍ਰਦਰਸ਼ਨ ਵੱਡੀ ਹਿਸਾ ਦਾ ਰੂਪ ਧਾਰਨ ਕਰ ਸਕਦਾ ਹੈ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸਵਾਲਾਂ ਦੇ ਜਵਾਬ ’ਚ ਕਈ ਲੋਕਾਂ ਨੇ ਇਹ ਗੱਲ ਕੀਤੀ। ਇਸ ਖੁਲਾਸੇ ਤੋਂ ਇਹ ਪਤਾ ਚੱਲਿਆ ਹੈ ਕਿ ਕਿਵੇਂ ਕੈਪੀਟਲ ਪੁਲਿਸ ’ਤੇ ਇੰਨੀ ਜਲਦੀ ਦੰਗਾਈ ਹਾਵੀ ਹੋ ਗਏ। ਵਿਭਾਗ ਕੋਲ ਉਸ ਦਿਨ ਵੀ ਆਮ ਦਿਨਾਂ ਦੇ ਜਿੰਨੇ ਹੀ ਅਧਿਕਾਰੀ ਸਨ। ਕੁਝ ਅਧਿਕਾਰੀਆਂ ਕੋਲ ਪ੍ਰਦਰਸ਼ਨ ਨਾਲ ਜੂਝਣ ਲਈ ਤਾਂ ਉਪਕਰਣ ਸਨ ਪਰ ਦੰਗਾ ਵਰਗੀ ਸਥਿਤੀ ਨਾਲ ਨਜਿੱਠਣ ਲਈ ਉਸ ਦੇ ਕੋਲ ਭਾਰੀ ਗਿਣਤੀ ’ਚ ਫੋਰਸ ਨਹੀਂ ਸੀ। ਜਦ ਭੀੜ ਕੈਪੀਟਲ ਵੱਲ ਵਧਣ ਲੱਗੀ ਤਾਂ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਤਾਕਤ ਦੀ ਵਰਤੋਂ ਕਰਨ ਦਾ ਹੁਕਮ ਨਹੀਂ ਦਿੱਤਾ। ਇਹ ਕਾਰਣ ਸੀ ਕਿ ਭਵਨ ਦੇ ਬਾਹਰ ਤਾਇਨਾਤ ਅਧਿਕਾਰੀਆਂ ਨੇ ਭੀੜ ਦੇ ਕਰੀਬ ਆ ਜਾਣ ਤੋਂ ਬਾਅਦ ਵੀ ਆਪਣੇ ਹਥਿਆਰ ਨਹੀਂ ਕੱਢੇ। ਵਿਚ-ਵਿਚਾਲੇ ਤਾਂ ਅਧਿਕਾਰੀਆਂ ਨੂੰ ਹਥਿਆਰ ਕੱਢ ਕੇ ਸਥਿਤੀ ਨਾ ਵਿਗਾੜਨ ਦਾ ਹੁਕਮ ਦਿੱਤਾ ਗਿਆ ਕਿਉਂਕਿ ਸੀਨੀਅਰ ਅਧਿਕਾਰੀ ਨੂੰ ਖਦਸ਼ਾ ਸੀ ਕਿ ਭਾਜੜ ਮਚ ਸਕਦੀ ਹੈ ਜਾਂ ਗੋਲੀਬਾਰੀ ਹੋ ਸਕਦੀ ਹੈ।

Share