PUNJABMAILUSA.COM

ਕੈਪਟਨ ਸਰਕਾਰ ਸਾਹਮਣੇ ਹਨ ਵੱਡੀਆਂ ਚੁਣੌਤੀਆਂ

ਕੈਪਟਨ ਸਰਕਾਰ ਸਾਹਮਣੇ ਹਨ ਵੱਡੀਆਂ ਚੁਣੌਤੀਆਂ

ਕੈਪਟਨ ਸਰਕਾਰ ਸਾਹਮਣੇ ਹਨ ਵੱਡੀਆਂ ਚੁਣੌਤੀਆਂ
April 05
10:10 2017

8
ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪੰਜਾਬ ਵਿਚ ਨਵੀਂ ਬਣੀ ਕਾਂਗਰਸ ਦੀ ਕੈਪਟਨ ਸਰਕਾਰ ਨੂੰ ਰਾਜ ਵਿਚ ਆਰਥਿਕ ਮੰਦੀ ਵਿਰਾਸਤ ਵਿਚ ਮਿਲੀ ਹੈ। ਪ੍ਰਸ਼ਾਸਨ ਵਿਚ ਬਦਇੰਤਜ਼ਾਮੀ ਵੀ ਬੇਹੱਦ ਨਿਰਾਸ਼ ਕਰਨ ਵਾਲੀ ਹੈ। ਪੰਜਾਬ ਅੰਦਰ ਅਕਾਲੀ-ਭਾਜਪਾ ਸਰਕਾਰ ਸਮੇਂ ਸਰਕਾਰੀ ਕਾਰੋਬਾਰ ਉਪਰ ਧੌਂਸ ਨਾਲ ਕਬਜ਼ੇ ਦੀ ਰੀਤ ਤੁਰੀ। ਰੇਤਾ-ਬੱਜਰੀ, ਕੇਬਲ, ਟਰਾਂਸਪੋਰਟ, ਸ਼ਰਾਬ ਆਦਿ ਕਾਰੋਬਾਰਾਂ ਉਪਰ ਸਰਕਾਰੀ ਜ਼ੋਰ ‘ਤੇ ਮਾਫੀਆ ਨੇ ਕਬਜ਼ੇ ਕਰ ਲਏ। ਇਸ ਕਾਰਨ ਪੰਜਾਬ ਅੰਦਰ ਆਰਥਿਕ ਮੰਦਹਾਲੀ ਅਤੇ ਬਦਇੰਤਜ਼ਾਮੀ ਫੈਲੀ। ਆਮ ਲੋਕਾਂ ਦੀ ਸੁਣਵਾਈ ਨਹੀਂ ਹੋਈ। ਕਾਂਗਰਸ ਸਰਕਾਰ ਨੂੰ ਲੋਕਾਂ ਵੱਲੋਂ ਮਿਲੇ ਵੱਡੇ ਫਤਵੇ ਦਾ ਬੁਨਿਆਦੀ ਕਾਰਨ ਵੀ ਇਹੀ ਹੈ ਕਿ ਆਮ ਲੋਕ ਪਿਛਲੀ ਸਰਕਾਰ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਸਨ। ਨਵੀਂ ਸਰਕਾਰ ਬਣਿਆਂ ਨੂੰ ਤੀਜਾ ਹਫਤਾ ਲੰਘ ਗਿਆ ਹੈ। ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਜਾਰੀ ਮੈਨੀਫੈਸਟੋ ਵਿਚਲੇ ਸਾਰੇ ਵਾਅਦੇ ਪੂਰੇ ਕਰਨ ਦਾ ਐਲਾਨ ਕਰ ਦਿੱਤਾ ਹੈ। ਮੁੱਢ ਵਿਚ ਪ੍ਰਸ਼ਾਸਨ ਤੇ ਸਰਕਾਰੀ ਕਾਰਗੁਜ਼ਾਰੀ ਵਿਚ ਸਾਦਗੀ ਲਿਆਉਣ ਲਈ ਵੀ ਯਤਨ ਕੀਤੇ ਗਏ ਹਨ। ਵੀ.ਵੀ.ਆਈ.ਪੀ. ਕਲਚਰ ਖਤਮ ਕਰਨ ਲਈ ਲਾਲ ਬੱਤੀ ਰਵਾਇਤ ਬੰਦ ਕਰ ਦਿੱਤੀ ਗਈ। ਕੋਈ ਵੀ ਮੰਤਰੀ ਜਾਂ ਸਰਕਾਰੀ ਅਧਿਕਾਰੀ ਹੁਣ ਪੰਜਾਬ ਵਿਚ ਲਾਲ ਬੱਤੀ ਲਾ ਕੇ ਨਹੀਂ ਘੁੰਮਦਾ। ਇਸੇ ਤਰ੍ਹਾਂ ਵੱਖ-ਵੱਖ ਵਿਭਾਗਾਂ ਦੀ ਹਾਲਤ ਸੁਧਾਰਨ ਲਈ ਵੀ ਮੁੱਖ ਮੰਤਰੀ ਵੱਲੋਂ ਕਈ ਫੈਸਲੇ ਕੀਤੇ ਗਏ ਹਨ। ਖਾਸ ਕਰ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਮੁਆਫ ਕਰਨ ਲਈ ਯਤਨ ਆਰੰਭ ਹੋਏ ਹਨ। ਲੋਕਾਂ ਵੱਲੋਂ ਅਜਿਹੇ ਫੈਸਲਿਆਂ ਦੀ ਪ੍ਰਸ਼ੰਸਾ ਕੀਤੀ ਗਈ ਹੈ। ਪਰ ਨਾਲ ਹੀ ਸਰਕਾਰ ਨੇ ਕੁੱਝ ਅਜਿਹੇ ਫੈਸਲੇ ਅਤੇ ਨਿਯੁਕਤੀਆਂ ਕੀਤੀਆਂ ਹਨ, ਜਿਹੜੀਆਂ ਕਿ ਸਰਕਾਰੀ ਕਾਰਗੁਜ਼ਾਰੀ ਵਿਚ ਸਾਦਗੀ ਲਿਆਉਣ ਅਤੇ ਖਰਚੇ ਘਟਾਉਣ ਦੀ ਨੀਤੀ ਦੇ ਉਲਟ ਹਨ। ਸਭ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਨੇ ਦੋ ਦਰਜਨ ਦੇ ਕਰੀਬ ਸਲਾਹਕਾਰ, ਓ.ਐੱਸ.ਡੀ. ਅਤੇ ਹੋਰ ਅਹਿਲਕਾਰ ਆਪਣੇ ਨਾਲ ਨਿਯੁਕਤ ਕਰ ਲਏ ਹਨ। ਇਸ ਤੋਂ ਬਾਅਦ ਸੁਪਰੀਮ ਕੋਰਟ ਵਿਚ ਪੰਜਾਬ ਦੇ ਕੇਸਾਂ ਲਈ ਪੈਰਵਾਈ ਕਰਨ ਵਾਸਤੇ 96 ਵਕੀਲਾਂ ਦਾ ਇਕ ਪੈਨਲ ਬਣਾਇਆ ਗਿਆ ਹੈ। ਇਸ ਭਾਰੀ ਭਰਕਮ ਪੈਨਲ ਵਿਚ ਭਾਰਤ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਪੁੱਤਰ ਤੋਂ ਇਲਾਵਾ ਦਰਜਨ ਦੇ ਕਰੀਬ ਹੋਰ ਜੱਜਾਂ ਦੇ ਪੁੱਤਰ ਸ਼ਾਮਲ ਹਨ। ਬਹੁਤ ਸਾਰੇ ਸੀਨੀਅਰ ਕਾਂਗਰਸੀ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂਆਂ ਦੇ ਰਿਸ਼ਤੇਦਾਰ ਸ਼ਾਮਲ ਹਨ। ਇਨ੍ਹਾਂ ਵਿਚ ਕੁਝ ਉਪਰਲੇ ਵਕੀਲਾਂ ਦੀ ਇਕ ਪੇਸ਼ੀ ਭੁਗਤਣ ਦੀ ਫੀਸ 5 ਲੱਖ ਰੁਪਏ ਦੇ ਕਰੀਬ ਨਿਸ਼ਚਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਚੀਫ ਪਾਰਲੀਮਾਨੀ ਸਕੱਤਰ ਲਗਾਏ ਜਾਣ ਲਈ ਵਿਧਾਨ ਸਭਾ ਦੇ ਅਗਲੇ ਸੈਸ਼ਨ ਵਿਚ ਬਿੱਲ ਪੇਸ਼ ਕਰਨ ਦਾ ਐਲਾਨ ਵੀ ਕੀਤਾ ਹੈ। ਇਹ ਸਾਰੀਆਂ ਨਿਯੁਕਤੀਆਂ ਅਤੇ ਐਲਾਨ ਖਰਚੇ ਘਟਾਉਣ ਦੀ ਬਜਾਏ, ਚਿੱਟੇ ਹਾਥੀ ਬੰਨਣ ਵਾਲੀ ਗੱਲ ਹੈ।
ਕੈਪਟਨ ਸਰਕਾਰ ਨੂੰ ਆਰਥਿਕ ਖੇਤਰ ਵਿਚ ਵੱਡੀਆਂ ਚੁਣੌਤੀਆਂ ਹਨ। ਵਿੱਤੀ ਸਾਲ ਦੇ ਅਖੀਰਲੇ ਦਿਨ 31 ਮਾਰਚ ਨੂੰ ਰਿਜ਼ਰਵ ਬੈਂਕ ਨੇ ਪੰਜਾਬ ਦੇ ਸਾਰੇ ਖਾਤੇ ਸੀਲ ਕਰ ਦਿੱਤੇ ਹਨ। ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਆਪਣੀ ਨਿਸ਼ਚਿਤ ਹੱਦ ਤੋਂ ਕਰੀਬ ਦੁੱਗਣੇ ਪੈਸੇ ਓਵਰ ਡਰਾਫਟ ਕਰਕੇ ਖਰਚ ਲਏ ਹਨ। ਇਸੇ ਤਰ੍ਹਾਂ ਕਈ ਕਾਰਪੋਰੇਸ਼ਨਾਂ ਅਤੇ ਬੋਰਡਾਂ ਦੀ ਆਮਦਨ ਹੀ ਅਗਲੇ 5 ਸਾਲ ਲਈ ਗਹਿਣੇ ਰੱਖੀ ਹੋਈ ਹੈ। ਜਿਵੇਂ ਪੰਜਾਬ ਬੁਨਿਆਦੀ ਵਿਕਾਸ ਢਾਂਚਾ ਬੋਰਡ ਦੀ ਅਗਲੇ 5 ਸਾਲ ਲਈ ਆਮਦਨ ਗਹਿਣੇ ਰੱਖ ਕੇ ਕਰਜ਼ਾ ਲਿਆ ਜਾ ਚੁੱਕਿਆ ਹੈ। ਇਸ ਦਾ ਅਰਥ ਹੈ ਕਿ ਅਗਲੇ 5 ਸਾਲ ਤੱਕ ਲਈ ਇਹ ਬੋਰਡ ਆਪਣਾ ਕਰਜ਼ਾ ਲਾਉਣ ਲਈ ਹੀ ਆਪਣੀ ਆਮਦਨ ਦੀ ਵਰਤੋਂ ਕਰ ਸਕੇਗਾ। ਪੰਜਾਬ ਵਿਚ ਸ਼ਰਾਬ ਦਾ ਕਾਰੋਬਾਰ ਵੀ ਰਾਜ ਦੀ ਕਮਾਈ ਵਿਚ ਬੜਾ ਵੱਡਾ ਹਿੱਸਾ ਪਾਉਂਦਾ ਹੈ। ਇਸ ਸਾਲ ਅਧਿਕਾਰੀਆਂ ਨੇ 5400 ਕਰੋੜ ਰੁਪਏ ਦੇ ਕਰੀਬ ਇਕੱਲੇ ਸ਼ਰਾਬ ਦੇ ਧੰਦੇ ਵਿਚੋਂ ਕਮਾਈ ਕਰਨ ਦਾ ਟੀਚਾ ਮਿੱਥਿਆ ਸੀ। ਪਰ ਸਰਕਾਰ ਦੀ ਨੀਤੀ ਨੂੰ ਦੇਖਦਿਆਂ ਬਹੁਤੇ ਠੇਕੇਦਾਰਾਂ ਨੇ ਇਸ ਵਾਰ ਠੇਕਿਆਂ ਦੀ ਨਿਲਾਮੀ ਵਿਚ ਭਾਗ ਲੈਣ ਤੋਂ ਹੀ ਕਿਨਾਰਾ ਕਰ ਲਿਆ, ਜਿਸ ਕਾਰਨ ਕਈ ਜ਼ਿਲ੍ਹਿਆਂ ਵਿਚ ਤਾਂ ਸ਼ਰਾਬ ਦੇ ਠੇਕੇ ਤਾਂ ਨੀਲਾਮ ਹੀ ਨਹੀਂ ਹੋਏ। ਦੂਜਾ, ਸੁਪਰੀਮ ਕੋਰਟ ਨੇ ਪੂਰੇ ਦੇਸ਼ ਵਿਚ ਕੌਮੀ ਅਤੇ ਰਾਜ ਮਾਰਗਾਂ ਉਪਰ 500 ਮੀਟਰ ਦੇ ਘੇਰੇ ਵਿਚ ਠੇਕੇ ਖੋਲ੍ਹਣ ਅਤੇ ਸ਼ਰਾਬ ਪਿਲਾਉਣ ਉਪਰ ਪਾਬੰਦੀ ਲਗਾ ਦਿੱਤੀ ਹੈ, ਜਿਸ ਕਾਰਨ ਸ਼ਰਾਬ ਦੇ ਠੇਕੇ ਅਤੇ ਬਾਰੇ ਦੇ ਲਾਇਸੰਸ ਖਤਮ ਹੋ ਗਏ ਹਨ। ਇਸ ਕਾਰਨ ਸ਼ਰਾਬ ਕਾਰੋਬਾਰ ਤੋਂ ਵੀ ਆਮਦਨ ਬੇਹੱਦ ਘਟਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ।
ਜਾਇਦਾਦ ਕਾਰੋਬਾਰ ਵਿਚ ਵੀ ਬੇਹੱਦ ਮੰਦਾ ਚੱਲ ਰਿਹਾ ਹੈ। ਸਰਕਾਰ ਵੱਲੋਂ ਮਿੱਥੇ ਟੀਚੇ ਦਾ ਅੱਧਾ ਮਾਲੀਆ ਵੀ ਪਿਛਲੇ ਸਾਲ ਨਹੀਂ ਉਗਰਾਹਿਆ ਗਿਆ। ਇਸ ਕਰਕੇ ਕੈਪਟਨ ਸਰਕਾਰ ਸਾਹਮਣੇ ਆਪਣੀ ਆਰਥਿਕ ਯੋਜਨਾਬੰਦੀ ਦੀਆਂ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਹਨ। ਪੰਜਾਬ ਦੇ ਕਿਸਾਨਾਂ ਸਿਰ ਇਸ ਵੇਲੇ 80 ਹਜ਼ਾਰ ਕਰੋੜ ਰੁਪਏ ਦੇ ਕਰੀਬ ਕਰਜ਼ਾ ਹੈ। ਇਸ ਵਿਚੋਂ 36 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਡੁੱਬਿਆ ਹੋਇਆ ਸਮਝਿਆ ਜਾ ਰਿਹਾ ਹੈ। ਜਾਂ ਇਹ ਉਹ ਕਰਜ਼ਾ ਹੈ, ਜਿਸ ਨੂੰ ਬੈਂਕਾਂ ਨੂੰ ਮੋੜਨ ਤੋਂ ਕਿਸਾਨ ਅਸਮਰਥ ਹਨ। ਕਾਂਗਰਸ ਨੇ ਚੋਣ ਮੈਨੀਫੈਸਟੋ ਵਿਚ ਇਹ ਸਾਰਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਹੋਇਆ ਹੈ ਅਤੇ ਹੁਣ ਪੰਜਾਬ ਦੇ ਵਿੱਤ ਮੰਤਰੀ ਕਿਸਾਨਾਂ ਸਿਰ ਇਸ ਸਾਰੇ ਕਰਜ਼ੇ ਉਪਰ ਲੀਕ ਫੇਰ ਕੇ ਇਸ ਕਰਜ਼ੇ ਨੂੰ ਸਰਕਾਰ ਦੇ ਖਾਤੇ ਵਿਚ ਲਿਆਉਣਾ ਚਾਹੁੰਦੇ ਹਨ, ਤਾਂਕਿ ਲੰਬੇ ਸਮੇਂ ਦੀਆਂ ਕਿਸ਼ਤਾਂ ਰਾਹੀਂ ਇਹ ਕਰਜ਼ਾ ਮੋੜਿਆ ਜਾ ਸਕੇ।
ਕੈਪਟਨ ਸਰਕਾਰ ਨੇ ਪ੍ਰਸ਼ਾਸਨ ਵਿਚ ਸਿੱਧੇ ਸਿਆਸੀ ਦਖਲ ਨੂੰ ਰੋਕਣ ਲਈ ਵੀ ਕਦਮ ਚੁੱਕੇ ਹਨ। ਮਗਰਲੀ ਅਕਾਲੀ-ਭਾਜਪਾ ਸਰਕਾਰ ਨੇ ਪ੍ਰਸ਼ਾਸਨ, ਖਾਸਕਰ ਪੁਲਿਸ ਦਾ ਪੂਰੀ ਤਰ੍ਹਾਂ ਸਿਆਸੀਕਰਨ ਕਰ ਦਿੱਤਾ ਸੀ। ਪੁਲਿਸ ਦਾ ਹੇਠਲਾ ਤੰਤਰ ਥਾਣਿਆਂ ਦੇ ਐੱਸ.ਐੱਚ.ਓ. ਅਤੇ ਡੀ.ਐੱਸ.ਪੀ. ਵਿਧਾਨ ਸਭਾ ਖੇਤਰ ਨਾਲ ਜੋੜ ਦਿੱਤੇ ਸਨ ਅਤੇ ਇਕ ਤਰ੍ਹਾਂ ਨਾਲ ਡੀ.ਐੱਸ.ਪੀ. ਅਤੇ ਐੱਸ.ਐੱਚ.ਓ. ਵਿਧਾਇਕ ਦੇ ਅਧੀਨ ਹੋ ਗਏ ਸਨ। ਪ੍ਰਸ਼ਾਸਨ ਦੇ ਇਸ ਸਿਆਸੀਕਰਨ ਦਾ ਨਤੀਜਾ ਇਹ ਹੋਇਆ ਕਿ ਆਮ ਲੋਕਾਂ ਲਈ ਇਨਸਾਫ ਦੇ ਮੌਕੇ ਘੱਟ ਗਏ ਅਤੇ ਸਿਆਸੀ ਧੌਂਸ ਅਤੇ ਵਿਤਕਰੇਬਾਜ਼ੀ ਦਾ ਸਿਲਸਿਲਾ ਆਰੰਭ ਹੋ ਗਿਆ। ਪਿਛਲੀ ਚੋਣ ਵਿਚ ਸਭ ਤੋਂ ਵਧੇਰੇ ਚਰਚਾ ਅਜਿਹੇ ਹਲਕਾ ਇੰਚਾਰਜਾਂ ਦੁਆਲੇ ਕੇਂਦਰਿਤ ਰਹੀ। ਇਥੋਂ ਤੱਕ ਕਿ ਤੱਤਕਾਲੀ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਚੋਣ ਹਲਕੇ ਵਿਚ ਹਲਕਾ ਇੰਚਾਰਜਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਖ਼ਤ ਰੋਸ ਦਾ ਸਾਹਮਣਾ ਕਰਨਾ ਪਿਆ। ਕੈਪਟਨ ਸਰਕਾਰ ਨੇ ਹਲਕਾ ਇੰਚਾਰਜਾਂ ਦਾ ਇਹ ਫੈਸਲਾ ਰੱਦ ਕਰਕੇ ਪੁਲਿਸ ਤੰਤਰ ਨੂੰ ਨਿਰਪੱਖ ਹੋ ਕੇ ਕੰਮ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਉਪਰ ਸਰਕਾਰ ਕਿੰਨਾ ਕੁ ਇਮਾਨਦਾਰੀ ਨਾਲ ਕੰਮ ਕਰਦੀ ਹੈ, ਇਸ ਬਾਰੇ ਤਾਂ ਆਉਣ ਵਾਲੇ ਸਮੇਂ ਵਿਚ ਹੀ ਪਤਾ ਲੱਗ ਸਕੇਗਾ।
ਪੰਜਾਬ ਨੂੰ ਇਸ ਵੇਲੇ ਵਿਉਂਤਬੱਧ ਆਰਥਿਕ ਯੋਜਨਾ ਦੀ ਲੋੜ ਹੈ। ਰਾਜ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਖਰਚੇ ਘਟਾਉਣ ਅਤੇ ਆਮਦਨ ਵਧਾਉਣ ਵੱਲ ਤਾਂ ਵਧੇਰੇ ਧਿਆਨ ਦੇਣਾ ਹੀ ਹੋਵੇਗਾ, ਪਰ ਆਮਦਨ ਵਧਾਉਣ ਸਮੇਂ ਇਸ ਗੱਲ ਨੂੰ ਧਿਆਨ ਵਿਚ ਰੱਖਣਾ ਵੀ ਬੇਹੱਦ ਜ਼ਰੂਰੀ ਹੈ ਕਿ ਲੋਕਾਂ ਸਿਰ ਬੇਲੋੜੇ ਟੈਕਸ ਲਾਉਣ ਅਤੇ ਸਰਕਾਰੀ ਸੇਵਾਵਾਂ ਹਾਸਲ ਕਰਨ ਲਈ ਫੀਸਾਂ ਵਧਾਉਣ ਤੋਂ ਵੱਧ ਤੋਂ ਵੱਧ ਸੰਕੋਚ ਕੀਤਾ ਜਾਵੇ। ਜੇਕਰ ਸਰਕਾਰ ਨੇ ਆਪਣੇ ਘਾਟੇ ਪੂਰੇ ਕਰਨ ਅਤੇ ਆਮਦਨ ਵਧਾਉਣ ਲਈ ਸਿਰਫ ਟੈਕਸਾਂ ਤੇ ਫੀਸਾਂ ਵਧਾਉਣ ਵੱਲ ਹੀ ਵਧੇਰੇ ਰੁਚੀ ਦਿਖਾਈ, ਤਾਂ ਇਸ ਦਾ ਬੁਰਾ ਪ੍ਰਭਾਵ ਵੀ ਪੈ ਸਕਦਾ ਹੈ। ਕੈਪਟਨ ਸਰਕਾਰ ਨੇ ਬਣਦਿਆਂ ਹੀ ਭਾਵੇਂ ਹੀ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ ਬਿਜਲੀ ਦਰਾਂ ਵਿਚ ਕਿਸੇ ਵੀ ਤਰ੍ਹਾਂ ਦਾ ਵਾਧਾ ਨਹੀਂ ਕਰੇਗੀ ਅਤੇ ਲੋਕਾਂ ਉਪਰ ਨਵਾਂ ਬੋਝ ਨਹੀਂ ਪਾਇਆ ਜਾਵੇਗਾ। ਪਰ ਹੁਣ ਬਿਜਲੀ ਵਿਭਾਗ ਵੱਲੋਂ ਆਪਣੇ ਘਾਟੇ ਪੂਰੇ ਕਰਨ ਲਈ ਦਰਾਂ ਵਿਚ ਵਾਧੇ ਦੀ ਤਜਵੀਜ਼ ਬਿਜਲੀ ਰੈਗੂਲੇਟਰੀ ਅਥਾਰਿਟੀ ਨੂੰ ਭੇਜ ਦਿੱਤੀ ਗਈ ਹੈ ਅਤੇ 6 ਹਜ਼ਾਰ ਕਰੋੜ ਤੋਂ ਵੱਧ ਦਾ ਵਾਧੂ ਬੋਝ ਖਪਤਕਾਰਾਂ ‘ਤੇ ਪਾਉਣ ਦੀ ਤਿਆਰੀ ਕਰ ਲਈ ਗਈ ਹੈ। ਸਰਕਾਰ ਇਹ ਬਹਾਨਾ ਲਾ ਰਹੀ ਹੈ ਕਿ ਇਹ ਰੈਗੂਲੇਸ਼ਨ ਅਥਾਰਿਟੀ ਦਾ ਫੈਸਲਾ ਹੈ, ਜਿਸ ਕਰਕੇ ਸਰਕਾਰ ਨੂੰ ਮੰਨਣਾ ਹੀ ਪਵੇਗਾ।
ਪੰਜਾਬ ਸਰਕਾਰ ਨੇ ਹਾਲੇ ਸਿਰਫ 3 ਮਹੀਨਿਆਂ ਦਾ ਆਮਦਨ ਖਰਚ ਦਾ ਬਿੱਲ ਹੀ ਪਾਸ ਕੀਤਾ ਹੈ। ਉਸ ਤੋਂ ਬਾਅਦ ਹੀ ਬਕਾਇਦਾ ਬਜਟ ਪੇਸ਼ ਕਰਕੇ ਸਮੁੱਚੀ ਆਰਥਿਕ ਯੋਜਨਾ ਬਣਾਈ ਜਾਣੀ ਹੈ। ਪਰ ਇਸ ਆਰਥਿਕ ਯੋਜਨਾਬੰਦੀ ਤੋਂ ਪਹਿਲਾਂ ਹੀ ਜਿਸ ਤਰ੍ਹਾਂ ਵੱਖ-ਵੱਖ ਵਿਭਾਗਾਂ ਨੇ ਟੈਕਸ ਅਤੇ ਦਰਾਂ ਵਿਚ ਵਾਧਾ ਕਰਨਾ ਸ਼ੁਰੂ ਕੀਤਾ ਹੈ, ਉਸ ਤੋਂ ਇਹ ਸੰਕੇਤ ਮਿਲ ਰਿਹਾ ਹੈ ਕਿ ਨਵੀਂ ਆਰਥਿਕ ਯੋਜਨਾਬੰਦੀ ਵਿਚ ਵੀ ਲੋਕ ਭਲਾਈ ਦੀ ਥਾਂ ਪੈਸਾ ਕਮਾਉਣ ਦੀ ਹੋੜ ਵਧੇਰੇ ਮਜਬੂਤ ਰਹੇਗੀ।
ਸੋ ਇਸ ਵੇਲੇ ਬੜਾ ਸੋਚ-ਸਮਝ ਕੇ ਕਦਮ ਚੁੱਕਣ ਦੀ ਜ਼ਰੂਰਤ ਹੈ। ਸਰਕਾਰ ਨੂੰ ਸਾਰੇ ਫੈਸਲੇ ਦੂਰ-ਅੰਦੇਸ਼ੀ ਨਾਲ ਲੈਣੇ ਚਾਹੀਦੇ ਹਨ। ਲੋਕਾਂ ਨੇ ਬੜਾ ਠੋਕ-ਵਜਾ ਕੇ ਕੈਪਟਨ ਸਰਕਾਰ ਦੇ ਹੱਕ ਵਿਚ ਫਤਵਾ ਦਿੱਤਾ ਹੈ। ਜੇਕਰ ਸਰਕਾਰ ਲੋਕਾਂ ਦੀਆਂ ਉਮੀਦਾਂ ਉਪਰ ਖਰਾ ਉਤਰਨ ਵੱਲ ਚੱਲੇਗੀ, ਤਾਂ ਲੋਕਾਂ ਦਾ ਇਹ ਭਰੋਸਾ ਕਾਇਮ ਰਹੇਗਾ। ਪਰ ਜੇਕਰ ਉਨ੍ਹਾਂ ਦੀਆਂ ਇੱਛਾਵਾਂ ਤੋਂ ਉਲਟ ਹੋਣ ਲੱਗ ਪਿਆ, ਤਾਂ ਇਸ ਵਿਚ ਅਤਿਕਥਨੀ ਨਹੀਂ ਹੋਵੇਗੀ ਕਿ ਆਉਂਦੇ 6 ਮਹੀਨਿਆਂ ਵਿਚ ਵੀ ਲੋਕਾਂ ਦਾ ਭਰੋਸਾ ਟੁੱਟ ਜਾਵੇ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਭਾਜਪਾ ਲੀਡਰ ਦਾ ਦਾਅਵਾ, ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਕੀਤੀ ਖ਼ਤਮ

ਭਾਜਪਾ ਲੀਡਰ ਦਾ ਦਾਅਵਾ, ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਕੀਤੀ ਖ਼ਤਮ

Read Full Article
    ਹੁਣ ਟਰੰਪ ਪਤਨੀ ਦਾ ਨਾਮ ਗਲਤ ਲਿਖਣ ਕਾਰਨ ਆਏ ਚਰਚਾ ‘ਚ

ਹੁਣ ਟਰੰਪ ਪਤਨੀ ਦਾ ਨਾਮ ਗਲਤ ਲਿਖਣ ਕਾਰਨ ਆਏ ਚਰਚਾ ‘ਚ

Read Full Article
    ਨਿਊਯਾਰਕ ਪੁਲਿਸ ‘ਚ ਪਹਿਲੀ ਦਸਤਾਰਧਾਰੀ ਸਿੱਖ ਮਹਿਲਾ ਬਣੀ ਅਫਸਰ

ਨਿਊਯਾਰਕ ਪੁਲਿਸ ‘ਚ ਪਹਿਲੀ ਦਸਤਾਰਧਾਰੀ ਸਿੱਖ ਮਹਿਲਾ ਬਣੀ ਅਫਸਰ

Read Full Article
    ਮੁੰਬਈ ਹਮਲੇ ਬਾਰੇ ਸ਼ਰੀਫ ਦੇ ਵਿਵਾਦਤ ਬਿਆਨ ਮਗਰੋਂ ਪਾਕਿ ਅਧਿਕਾਰੀਆਂ ਨੇ ਅੰਗਰੇਜ਼ੀ ਅਖ਼ਬਾਰ ਦੀਆਂ ਕਾਪੀਆਂ ਵੰਡਣ ‘ਤੇ ਲਾਈ ਰੋਕ

ਮੁੰਬਈ ਹਮਲੇ ਬਾਰੇ ਸ਼ਰੀਫ ਦੇ ਵਿਵਾਦਤ ਬਿਆਨ ਮਗਰੋਂ ਪਾਕਿ ਅਧਿਕਾਰੀਆਂ ਨੇ ਅੰਗਰੇਜ਼ੀ ਅਖ਼ਬਾਰ ਦੀਆਂ ਕਾਪੀਆਂ ਵੰਡਣ ‘ਤੇ ਲਾਈ ਰੋਕ

Read Full Article
    NYPD gets first female turbaned Sikh auxiliary Police officer

NYPD gets first female turbaned Sikh auxiliary Police officer

Read Full Article
    ਯਾਦਗਾਰੀ ਹੋ ਨਿੱਬੜਿਆ ਸਿੱਖਸ ਆਫ ਅਮੈਰਿਕਾ ਦਾ ਸਲਾਨਾ ਗਾਲਾ ਡਿਨਰ

ਯਾਦਗਾਰੀ ਹੋ ਨਿੱਬੜਿਆ ਸਿੱਖਸ ਆਫ ਅਮੈਰਿਕਾ ਦਾ ਸਲਾਨਾ ਗਾਲਾ ਡਿਨਰ

Read Full Article
    ਟੈਕਸਸ ਹਮਲਾ: ਹਮਲਾਵਰ ਨੇ ਆਪਣੇ ਕੰਪਿਊਟਰ ਅਤੇ ਫੋਨ ’ਤੇ ਦਿੱਤੀ ਸੀ ਹਮਲੇ ਬਾਰੇ ਜਾਣਕਾਰੀ

ਟੈਕਸਸ ਹਮਲਾ: ਹਮਲਾਵਰ ਨੇ ਆਪਣੇ ਕੰਪਿਊਟਰ ਅਤੇ ਫੋਨ ’ਤੇ ਦਿੱਤੀ ਸੀ ਹਮਲੇ ਬਾਰੇ ਜਾਣਕਾਰੀ

Read Full Article
    ਉਤਰ ਕੋਰੀਆ ਨੇ ਸਮਝੌਤੇ ਤੋਂ ਮਨ੍ਹਾਂ ਕੀਤਾ ਤਾਂ ਕਰ ਦੇਵਾਂਗੇ ਤਬਾਹ : ਟਰੰਪ

ਉਤਰ ਕੋਰੀਆ ਨੇ ਸਮਝੌਤੇ ਤੋਂ ਮਨ੍ਹਾਂ ਕੀਤਾ ਤਾਂ ਕਰ ਦੇਵਾਂਗੇ ਤਬਾਹ : ਟਰੰਪ

Read Full Article
    ਸ਼ੇਰਿਨ ਮੈਥਿਊ ਹੱਤਿਆ ਮਾਮਲਾ : ਪਿਤਾ ਖ਼ਿਲਾਫ਼ ਨਹੀਂ ਮਿਲੇ ਢੁਕਵੇਂ ਸਬੂਤ

ਸ਼ੇਰਿਨ ਮੈਥਿਊ ਹੱਤਿਆ ਮਾਮਲਾ : ਪਿਤਾ ਖ਼ਿਲਾਫ਼ ਨਹੀਂ ਮਿਲੇ ਢੁਕਵੇਂ ਸਬੂਤ

Read Full Article
    ਫੇਅਰਫੀਲਡ ‘ਚ ਬੱਚਿਆਂ ‘ਤੇ ਜ਼ੁਲਮ ਢਾਹੁਣ ਵਾਲੇ ਮਾਪੇ ਗ੍ਰਿਫ਼ਤਾਰ

ਫੇਅਰਫੀਲਡ ‘ਚ ਬੱਚਿਆਂ ‘ਤੇ ਜ਼ੁਲਮ ਢਾਹੁਣ ਵਾਲੇ ਮਾਪੇ ਗ੍ਰਿਫ਼ਤਾਰ

Read Full Article
    ਟੈਕਸਾਸ ਦੇ ਸੈਂਟਾ ਫੀ ਹਾਈ ਸਕੂਲ ‘ਚ ਹੋਈ ਗੋਲੀਬਾਰੀ, 8 ਮੌਤਾਂ, ਸ਼ੱਕੀ ਨੂੰ ਪੁਲਿਸ ਨੇ ਕੀਤਾ ਕਾਬੂ

ਟੈਕਸਾਸ ਦੇ ਸੈਂਟਾ ਫੀ ਹਾਈ ਸਕੂਲ ‘ਚ ਹੋਈ ਗੋਲੀਬਾਰੀ, 8 ਮੌਤਾਂ, ਸ਼ੱਕੀ ਨੂੰ ਪੁਲਿਸ ਨੇ ਕੀਤਾ ਕਾਬੂ

Read Full Article
    ਟਰੰਪ ਨੇ ਮੰਨਿਆ; ਪੋਰਨ ਸਟਾਰ ਸਟਾਰਮੀ ਡੇਨੀਅਲਸ ਨੂੰ ਮੂੰਹ ਬੰਦ ਰੱਖਣ ਲਈ ਦਿੱਤੇ ਸਨ 1.30 ਲੱਖ ਡਾਲਰ

ਟਰੰਪ ਨੇ ਮੰਨਿਆ; ਪੋਰਨ ਸਟਾਰ ਸਟਾਰਮੀ ਡੇਨੀਅਲਸ ਨੂੰ ਮੂੰਹ ਬੰਦ ਰੱਖਣ ਲਈ ਦਿੱਤੇ ਸਨ 1.30 ਲੱਖ ਡਾਲਰ

Read Full Article
    ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ; ਅਸੀਂ ਹਾਫਿਜ਼ ‘ਤੇ ਇਨਾਮ ਰੱਖਿਆ ਉਹ ਪਾਕਿਸਤਾਨ ‘ਚ ਘੁੰਮ ਰਿਹਾ ਸ਼ਰੇਆਮ

ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ; ਅਸੀਂ ਹਾਫਿਜ਼ ‘ਤੇ ਇਨਾਮ ਰੱਖਿਆ ਉਹ ਪਾਕਿਸਤਾਨ ‘ਚ ਘੁੰਮ ਰਿਹਾ ਸ਼ਰੇਆਮ

Read Full Article
    ਨਿਊਜਰਸੀ ‘ਚ ਸਕੂਲ ਬੱਸ ਤੇ ਟਰੱਕ ਵਿਚਾਲੇ ਟੱਕਰ ਦੌਰਾਨ 2 ਦੀ ਮੌਤ

ਨਿਊਜਰਸੀ ‘ਚ ਸਕੂਲ ਬੱਸ ਤੇ ਟਰੱਕ ਵਿਚਾਲੇ ਟੱਕਰ ਦੌਰਾਨ 2 ਦੀ ਮੌਤ

Read Full Article
    ਓਹਾਇਓ ਦੇ ਸ਼ਹਿਰ ਸਿਨਸਿਨਾਤੀ ’ਚ ਪੰਜਾਬੀ ਨੌਜਵਾਨ ਦੇ ਗੋਲੀ ਮਾਰੀ

ਓਹਾਇਓ ਦੇ ਸ਼ਹਿਰ ਸਿਨਸਿਨਾਤੀ ’ਚ ਪੰਜਾਬੀ ਨੌਜਵਾਨ ਦੇ ਗੋਲੀ ਮਾਰੀ

Read Full Article