PUNJABMAILUSA.COM

ਕੈਪਟਨ ਵਜ਼ਾਰਤ ਦੀ ਵੱਢੀਖੋਰਾਂ ‘ਤੇ ਨਜ਼ਰ ਜਾਪਦੀ ਹੈ ‘ਠੰਢੀ’

ਕੈਪਟਨ ਵਜ਼ਾਰਤ ਦੀ ਵੱਢੀਖੋਰਾਂ ‘ਤੇ ਨਜ਼ਰ ਜਾਪਦੀ ਹੈ ‘ਠੰਢੀ’

ਕੈਪਟਨ ਵਜ਼ਾਰਤ ਦੀ ਵੱਢੀਖੋਰਾਂ ‘ਤੇ ਨਜ਼ਰ ਜਾਪਦੀ ਹੈ ‘ਠੰਢੀ’
June 07
09:13 2017


ਬਠਿੰਡਾ, 7 ਜੂਨ (ਪੰਜਾਬ ਮੇਲ)- ਕੈਪਟਨ ਹਕੂਮਤ ਦੀ ਐਤਕੀਂ ਵੱਢੀਖੋਰਾਂ ‘ਤੇ ਨਜ਼ਰ ‘ਠੰਢੀ’ ਜਾਪਦੀ ਹੈ। ਤਾਹੀਓਂ ਵਿਜੀਲੈਂਸ ਅਫ਼ਸਰ ਦਫ਼ਤਰਾਂ ‘ਚ ਵਿਹਲੇ ਬੈਠੇ ਹਨ। ਸਰਕਾਰ ਦੇ ਰੌਂਅ ਨੂੰ ਦੇਖਦੇ ਹੋਏ ਲੋਕਾਂ ਨੇ ਵੀ ਵਿਜੀਲੈਂਸ ਕੋਲ ਵੱਢੀਖੋਰਾਂ ਖ਼ਿਲਾਫ਼ ਪਹੁੰਚ ਕਰਨੋਂ ਪਾਸਾ ਵੱਟ ਲਿਆ ਹੈ। ਵਿਜੀਲੈਂਸ ਥਾਣਾ ਬਠਿੰਡਾ ਵਿਚ ਪਹਿਲੀ ਜਨਵਰੀ 2017 ਤੋਂ ਹੁਣ ਤੱਕ ਸਿਰਫ਼ ਅੱਠ ਕੇਸ ਦਰਜ ਹੋਏ। ਕੈਪਟਨ ਸਰਕਾਰ ਬਣਨ ਮਗਰੋਂ ਬਠਿੰਡਾ ਰੇਂਜ ਦੇ ਤਿੰਨ ਜ਼ਿਲ੍ਹਿਆਂ ਵਿਚ ਸਿਰਫ਼ ਚਾਰ ਕੇਸ ਦਰਜ ਹੋਏ। ਰੇਂਜ ਵਿਚ ਪੈਂਦੇ ਬਠਿੰਡਾ ਤੇ ਫ਼ਰੀਦਕੋਟ ਜ਼ਿਲ੍ਹੇ ਦਾ ਕੋਈ ਵੀ ਵੱਢੀਖੋਰ ਕੈਪਟਨ ਹਕੂਮਤ ਨੇ ਹਾਲੇ ਤੱਕ ਨਹੀਂ ਫੜਿਆ। ਜਦੋਂ 2002 ਵਿਚ ਕੈਪਟਨ ਰਾਜਭਾਗ ਆਇਆ ਸੀ, ਤਾਂ ਉਦੋਂ ਇਕੱਲੇ ਸਾਲ 2003 ਦੌਰਾਨ ਵਿਜੀਲੈਂਸ ਰੇਂਜ ਬਠਿੰਡਾ ਵਿਚ ਵੱਢੀਖੋਰਾਂ ਖ਼ਿਲਾਫ਼ 62 ਕੇਸ ਦਰਜ ਹੋਏ ਸਨ। ਤਤਕਾਲੀ ਕੈਪਟਨ ਹਕੂਮਤ ਦੇ ਪੰਜ ਵਰ੍ਹਿਆਂ (2002-07) ਦੌਰਾਨ ਬਠਿੰਡਾ ਰੇਂਜ ਵਿਚ 180 ਵਿਜੀਲੈਂਸ ਕੇਸ ਦਰਜ ਹੋਏ, ਜਦੋਂਕਿ ਗਠਜੋੜ ਹਕੂਮਤ ਦੇ 10 ਵਰ੍ਹਿਆਂ ਦੌਰਾਨ 139 ਵਿਜੀਲੈਂਸ ਕੇਸ ਦਰਜ ਹੋਏ। ਵਿਜੀਲੈਂਸ ਨੇ ਬਠਿੰਡਾ ਵਿਚ ਫਲਾਇੰਗ ਸਕੁਐਡ ਦਾ ਦਫ਼ਤਰ ਤਾਂ ਬਣਾਇਆ ਹੈ ਪਰ ਇਹ ਦਫ਼ਤਰ ਵੀ ਹੁਣ ਭਾਂਅ-ਭਾਂਅ ਕਰ ਰਿਹਾ ਹੈ। ਇੱਥੇ ਹੁਣ ਕੋਈ ਅਧਿਕਾਰੀ ਨਹੀਂ ਹੈ। ਸੂਤਰ ਦੱਸਦੇ ਹਨ ਕਿ ਕੈਪਟਨ ਹਕੂਮਤ ਦੇ ਸਹੁੰ ਚੁੱਕਣ ਮਗਰੋਂ ਬਠਿੰਡਾ ਤੇ ਮੁਕਤਸਰ ਦੇ ਅਕਾਲੀ ਦਲ ਦੇ ਨੇੜਲੇ ਤਿੰਨ ਚਾਰ ਵੱਡੇ ਨੇਤਾ ਡਰ ਵਿਚ ਆਪਣੇ ਘਰ ਛੱਡ ਗਏ ਸਨ ਪਰ ਹਫ਼ਤੇ ਮਗਰੋਂ ਹੀ ਉਹ ਘਰਾਂ ਨੂੰ ਪਰਤ ਆਏ। ਗਠਜੋੜ ਸਰਕਾਰ ਦੌਰਾਨ ਕਈ ਵਿਭਾਗਾਂ ਵਿਚ ਮਲਾਈ ਖਾਣ ਵਾਲੀ ਸੰਗਰੂਰ ਦੀ ਇਕ ਫਰਮ ਨੇ ਕੈਪਟਨ ਸਰਕਾਰ ‘ਤੇ ਵੀ ਡੋਰੇ ਪਾ ਲਏ ਹਨ।
ਮਾਲ ਮਹਿਕਮੇ ਦੇ ਅਫ਼ਸਰਾਂ ਤੇ ਮੁਲਾਜ਼ਮਾਂ ਦੇ ਹੌਂਸਲੇ ਵੀ ਹੁਣ ਵਧ ਗਏ ਹਨ। ਵਿਜੀਲੈਂਸ ਅਧਿਕਾਰੀ ਵੀ ਹੁਣ ਪਟਵਾਰੀਆਂ ਨੂੰ ਫੜ ਕੇ ਆਪਣਾ ਅੰਕੜਾ ਪੂਰਾ ਕਰ ਰਹੇ ਹਨ। ਵਿਜੀਲੈਂਸ ਨੇ ਜ਼ਿਲ੍ਹਾ ਫਾਜ਼ਿਲਕਾ ਵਿਚ ਮਈ ਮਹੀਨੇ ਇਕ ਪਟਵਾਰੀ ਫੜਿਆ ਹੈ। ਬਠਿੰਡਾ ਰੇਂਜ ਵਿਚ ਗਠਜੋੜ ਸਰਕਾਰ ਸਮੇਂ ਸਾਲ 2012 ‘ਚ 12, 2012 ਵਿਚ 13, 2014 ਵਿਚ 17, 2015 ਵਿਚ 23 ਅਤੇ 2016 ‘ਚ 26 ਕੇਸ ਦਰਜ ਹੋਏ ਹਨ। ਵਿਰੋਧੀ ਧਿਰ ਦੇ ਨੇਤਾ ਐੱਚ.ਐੱਸ. ਫੂਲਕਾ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਆਗੂਆਂ ਅਤੇ ਭ੍ਰਿਸ਼ਟ ਅਫ਼ਸਰਾਂ ਖ਼ਿਲਾਫ਼ ਚੁੱਪ ਵੱਟਣ ਤੋਂ ਸਾਫ਼ ਹੈ ਕਿ ਕਾਂਗਰਸੀ ਤੇ ਅਕਾਲੀ ਦਲ ਦਾ ਗੁਪਤ ਸਮਝੌਤਾ ਹੈ, ਜਿਸ ਕਰਕੇ ਭ੍ਰਿਸ਼ਟ ਅਫ਼ਸਰ ਮੁੜ ਹੌਂਸਲਾ ਫੜ ਗਏ ਹਨ। ਉਨ੍ਹਾਂ ਆਖਿਆ ਕਿ ਦੋਵਾਂ ਧਿਰਾਂ ਨੇ ਰਲ ਕੇ ਚੋਣਾਂ ਲੜੀਆਂ ਹਨ ਅਤੇ ਸਰਕਾਰੀ ਦਫ਼ਤਰਾਂ ਵਿਚ ਹੁਣ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਦੁਨੀਆ ਦਾ ਸਭ ਤੋਂ ਘਾਤਕ ਹੈਲੀਕਾਪਟਰ

Read Full Article
    ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

ਸਾਊਦੀ ਪਿੰਰਸ ਨੇ ਕਰਵਾਈ ਖਸ਼ੋਗੀ ਦੀ ਹੱਤਿਆ!

Read Full Article
    ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

ਉਤਰੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੋਂ ਨਿਕਲੇ ਧੂੰਏਂ ਕਾਰਨ 200 ਉਡਾਣਾਂ ਪ੍ਰਭਾਵਤ

Read Full Article
    ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

ਅਮਰੀਕਾ ਕੋਰਟ ਦਾ ਟਰੰਪ ਪ੍ਰਸ਼ਾਸਨ ਨੂੰ ਆਦੇਸ਼, ਸੀਐਨਐਨ ਪੱਤਰਕਾਰ ਜਿਮ ਅਕੋਸਟਾ ਦੇ ਵਾਈਟ ਹਾਊਸ ਪਾਸ ਨੂੰ ਕਰੇ ਬਹਾਲ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

ਕੈਲੀਫੋਰਨੀਆ ਦੇ ਜੰਗਲਾਂ ਵਿੱਚ ਭੜਕੀ ਅੱਗ ਨੇ ਹੁਣ ਤੱਕ ਲਈ 63 ਦੀ ਜਾਨ, 12,000 ਇਮਾਰਤਾਂ ਸੜ ਕੇ ਸੁਆਹ

Read Full Article
    ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਲੱਗੇ ਅਹਿਮ ਦਸਤਾਵੇਜ਼ ਜਨਤਕ ਕਰਨ ਦੇ ਦੋਸ਼

Read Full Article
    ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

ਮੇਲਾਨੀਆ ਟਰੰਪ ਦੀ ਸ਼ਿਕਾਇਤ ‘ਤੇ ਮੀਰਾ ਰਿਕਾਰਡੇਲ ਦੀ ਵ੍ਹਾਈਟ ਹਾਊਸ ਤੋਂ ਛੁੱਟੀ

Read Full Article
    ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

ਜੰਗ ਹੋਣ ‘ਤੇ ਚੀਨ ਜਾਂ ਰੂਸ ਕੋਲੋਂ ਹਾਰ ਸਕਦਾ ਹੈ ਅਮਰੀਕਾ

Read Full Article
    ਅਮਰੀਕੀ-ਮੈਕਸਿਕੋ ਸਰਹੱਦ ‘ਤੇ  600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

ਅਮਰੀਕੀ-ਮੈਕਸਿਕੋ ਸਰਹੱਦ ‘ਤੇ 600 ਤੋਂ ਜ਼ਿਆਦਾ ਗੈਰ ਕਾਨੂੰਨੀ ਪਰਵਾਸੀ ਗ੍ਰਿਫ਼ਤਾਰ

Read Full Article
    ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

ਟਰੰਪ ਨੇ ਪਤਨੀ ਦੀ ਸ਼ਿਕਾਇਤ ‘ਤੇ ਉਪ ਕੌਮੀ ਸੁਰੱਖਿਆ ਸਲਾਹਕਾਰ ਹਟਾਈ

Read Full Article
    25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

25 ਸਾਲਾਂ ‘ਚ ਮੰਗਲ ‘ਤੇ ਹੋਵੇਗਾ ਇਨਸਾਨ: ਨਾਸਾ

Read Full Article
    ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

ਅਮਰੀਕਾ ‘ਚ ਨਫ਼ਰਤੀ ਅਪਰਾਧ ਦੀਆਂ ਘਟਨਾਵਾਂ ਵਧੀਆਂ

Read Full Article
    ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

ਟਰੰਪ ਨੇ ਭਾਰਤਵੰਸ਼ੀ ਨਿਓਮੀ ਰਾਓ ਨੂੰ ਨਾਮਜ਼ਦ ਕੀਤਾ ਜੱਜ

Read Full Article
    ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

ਪਾਈਕ ਕਾਊਂਟੀ ਵਿਚ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

Read Full Article
    ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

ਰਿਪੋਰਟ : ਯੁੱਧ ਹੋਇਆ ਤਾਂ ਹਾਰ ਜਾਵੇਗਾ ਅਮਰੀਕਾ

Read Full Article