PUNJABMAILUSA.COM

ਕੈਪਟਨ ਨੇ ਚੋਣਾਂ ‘ਚ ਕੀਤੇ ਵਾਅਦੇ ਪੂਰੇ ਕਰਨ ਲਈ ਆਪਣੇ ਕੋਲ ਰੱਖੇ ਅਹਿਮ ਵਿਭਾਗ

ਕੈਪਟਨ ਨੇ ਚੋਣਾਂ ‘ਚ ਕੀਤੇ ਵਾਅਦੇ ਪੂਰੇ ਕਰਨ ਲਈ ਆਪਣੇ ਕੋਲ ਰੱਖੇ ਅਹਿਮ ਵਿਭਾਗ

ਕੈਪਟਨ ਨੇ ਚੋਣਾਂ ‘ਚ ਕੀਤੇ ਵਾਅਦੇ ਪੂਰੇ ਕਰਨ ਲਈ ਆਪਣੇ ਕੋਲ ਰੱਖੇ ਅਹਿਮ ਵਿਭਾਗ
March 22
09:51 2017

captain-amrinder-580x395
ਲੁਧਿਆਣਾ, 22 ਮਾਰਚ (ਪੰਜਾਬ ਮੇਲ)- ਪੰਜਾਬ ‘ਚ ਕਾਂਗਰਸ ਸਰਕਾਰ ਨੂੰ ਪੂਰਾ ਬਹੁਮਤ ਮਿਲਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਵਲੋਂ ਪੂਰੇ ਮੰਤਰੀ ਨਾ ਬਣਾਉਣ ਨੂੰ ਲੈ ਕੇ ਅਟਕਲਾਂ ਦਾ ਬਾਜ਼ਾਰ ਕਾਫੀ ਗਰਮ ਹੈ, ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਕੈਪਟਨ ਨੇ ਚੋਣਾਂ ‘ਚ ਕੀਤੇ ਗਏ ਵਾਅਦੇ ਪੂਰੇ ਕਰਨ ਲਈ ਅਹਿਮ ਵਿਭਾਗ ਆਪਣੇ ਕੋਲ ਰੱਖੇ ਹਨ। ਰਾਜ਼ ਦੀ ਗੱਲ ਹੈ ਕਿ ਕੈਪਟਨ ਨੇ ਪੂਰਾ ਮੰਤਰੀ ਮੰਡਲ ਕਿਉਂ ਨਹੀਂ ਬਣਾਇਆ। ਕੈਪਟਨ ਨੇ ਚੋਣਾਂ ਦੇ ਦੌਰਾਨ ਸਭ ਤੋਂ ਅਹਿਮ ਵਾਅਦਾ 4 ਹਫਤਿਆਂ ‘ਚ ਨਸ਼ਿਆਂ ਨੂੰ ਖਤਮ ਕਰਨ ਦਾ ਕੀਤਾ ਹੈ, ਜਿਸ ਨੂੰ ਲੈ ਕੇ ਅਕਾਲੀ ਦਲ ਕੋਲ ਬਹਾਨਾ ਸੀ ਕਿ ਦੂਜੇ ਸੂਬਿਆਂ ਜਾਂ ਦੇਸ਼ਾਂ ਤੋਂ ਨਸ਼ਾ ਆ ਰਿਹਾ ਹੈ, ਜਦਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ‘ਤੇ ਦੋਸ਼ ਲੱਗਦੇ ਰਹੇ ਕਿ ਸਿਆਸੀ ਸ਼ਹਿ ‘ਚ ਨਸ਼ੇ ਵਿਕਦੇ ਰਹੇ ਹਨ, ਜਿਨ੍ਹਾਂ ਨੂੰ ਰੋਕਣ ਲਈ ਕੈਪਟਨ ਨੇ ਗ੍ਰਹਿ ਮੰਤਰਾਲਾ ਆਪਣੇ ਕੋਲ ਰੱਖਿਆ ਹੈ।
ਉਨ੍ਹਾਂ ਨੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਕੇਂਦਰ ‘ਚ ਭੇਜਣ ਦੀ ਜਗ੍ਹਾ ਇਥੇ ਬਹਾਲ ਰੱਖਿਆ ਹੈ। ਉਥੇ ਕਈ ਜ਼ਿਲ੍ਹਿਆਂ ‘ਚ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਸਮੇਂ ਲੱਗੇ ਰਹੇ ਐੱਸ.ਐੈੱਸ. ਪੀਜ਼ ਨੂੰ ਹਟਾਇਆ ਨਹੀਂ ਗਿਆ, ਬਲਕਿ ਸਿਰਫ ਉਨ੍ਹਾਂ ਦਾ ਸਟੇਸ਼ਨ ਬਦਲਿਆ ਗਿਆ ਹੈ। ਜੋ ਨਵੇਂ ਅਫਸਰ ਲਗਾਏ ਗਏ ਹਨ, ਉਨ੍ਹਾਂ ਨੂੰ ਸਪੱਸ਼ਟ ਕਿਹਾ ਗਿਆ ਹੈ ਕਿ ਨਸ਼ੇ ਖਤਮ ਕਰਨ ਲਈ ਸਪਲਾਈ ਲਾਈਨ ਨੂੰ ਤੋੜਿਆ ਜਾਵੇ। ਉਨ੍ਹਾਂ ਨੇ ਅਮਨ-ਕਾਨੂੰਨ ਦੀ ਹਾਲਤ ‘ਚ ਸੁਧਾਰ ਕਰਨ ਦਾ ਟੀਚਾ ਦਿੱਤਾ ਗਿਆ ਹੈ। ਇਹ ਕਾਰਗੁਜ਼ਾਰੀ ਹੀ ਇਨ੍ਹਾਂ ਅਫਸਰਾਂ ਦੀ ਅਗਲੀ ਬਦਲੀ ਹੋਣ ਦਾ ਆਧਾਰ ਰਹੇਗੀ। ਇਸ ਦੇ ਤਹਿਤ ਹੀ ਕੈਪਟਨ ਨੇ ਪਹਿਲੀ ਕੈਬਨਿਟ ਮੀਟਿੰਗ ‘ਚ ਨਸ਼ੇ ਖਤਮ ਕਰਨ ਲਈ ਕਮੇਟੀ ਬਣਾਉਣ ਦੇ ਇਲਾਵਾ ਪਹਿਲੇ ਦਰਜ ਹੋਏ ਝੂਠੇ ਕੇਸਾਂ ਦੀ ਜਾਂਚ ਲਈ ਵੀ ਪੈਨਲ ਬਣਾ ਦਿੱਤਾ ਹੈ। ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ‘ਤੇ ਰੇਤ, ਸ਼ਰਾਬ ਅਤੇ ਟਰਾਂਸਪੋਰਟ ਮਾਫੀਆ ਦੀ ਮਦਦ ਕਰਨ ਦੇ ਦੋਸ਼ ਵੀ ਖੂਬ ਲੱਗੇ। ਇਸ ਦੇ ਕਾਰਨ ਕਾਂਗਰਸ ਨੇ ਹਾਲਾਤ ਬਦਲਣ ਦਾ ਐਲਾਨ ਕੀਤਾ ਹੈ। ਇਨ੍ਹਾਂ ਕੰਮਾਂ ਨੂੰ ਪੂਰਾ ਕਰਨ ਦਾ ਟੀਚਾ ਵੀ ਮੁੱਖ ਤੌਰ ‘ਤੇ ਪੁਲਿਸ ਦੀ ਮਦਦ ਨਾਲ ਹੋਵੇਗਾ। ਇਸ ਦੇ ਕਾਰਨ ਕੈਪਟਨ ਵਲੋਂ ਗ੍ਰਹਿ ਮੰਤਰਾਲਾ ਆਪਣੇ ਕੋਲ ਰੱਖਣਾ ਵੱਡੀ ਵਜ੍ਹਾ ਮੰਨਿਆ ਜਾਂਦਾ ਹੈ। ਗੈਂਗਸਟਰ ਅਤੇ ਅਪਰਾਧੀ ਤੱਤਾਂ ‘ਤੇ ਲਗਾਮ ਕੱਸਣ ਦਾ ਕੰਮ ਵੀ ਕੈਪਟਨ ਦੀ ਨਿਗਰਾਨੀ ‘ਚ ਹੋਵੇਗਾ।
ਮਿਲੇਗਾ ਰੇਤ ਤੇ ਟਰਾਂਸਪੋਰਟ ਮਾਫੀਆ ‘ਤੇ ਲਗਾਮ ਲਗਾਉਣ ਦਾ ਕ੍ਰੈਡਿਟ : ਰੇਤ ਮਾਫੀਆ ‘ਤੇ ਲਗਾਮ ਲਗਾਉਣ ਲਈ ਜ਼ਰੂਰੀ ਇੰਡਸਟਰੀ ਵਿਭਾਗ ਵੀ ਕੈਪਟਨ ਨੇ ਆਪਣੇ ਕੋਲ ਰੱਖਿਆ ਹੈ। ਇਸ ਵਿਭਾਗ ਨੂੰ ਮਾਈਨਿੰਗ ਦੇ ਕੰਮ ‘ਚ ਪਾਰਦਰਿਸ਼ਤਾ ਲਿਆਉਣ ਲਈ ਮੌਜੂਦਾ ਪਾਲਿਸੀ ਰਿਵਿਊ ਕਰਨ ਲਈ ਕਿਹਾ ਗਿਆ ਹੈ ਤਾਂਕਿ ਰੇਤ ਦੇ ਕੰਮ ‘ਤੇ ਕਿਸੇ ਇਕ ਦਾ ਗਲਬਾ ਨਾ ਰਹੇ। ਉਥੇ ਪੰਜਾਬ ‘ਚ ਬਾਦਲ ਪਰਿਵਾਰ ਦੀਆਂ ਬਿਨਾਂ ਪਰਮਿਟ ਦੇ ਅਤੇ ਇਕ ਰੂਟ ਦੀਆਂ ਦੂਸਰੇ ਰੂਟ ‘ਤੇ ਚੱਲਦੀਆਂ ਬੱਸਾਂ ਕਾਰਨ ਸਰਕਾਰੀ ਸਿਸਟਮ ਦੀ ਹਵਾ ਨਿਕਲ ਗਈ ਹੈ, ਉਸ ਦੇ ਹੱਲ ਲਈ ਕੈਪਟਨ ਨੇ ਟਰਾਂਸਪੋਰਟ ਵਿਭਾਗ ਆਪਣੇ ਕੋਲ ਰੱਖਿਆ ਹੈ। ਇਨ੍ਹਾਂ ਵਿਭਾਗਾਂ ਨੂੰ ਆਪਣੇ ਕੋਲ ਰੱਖਣ ਲਈ ਹੀ ਕੈਪਟਨ ਵਲੋਂ ਪੂਰਾ ਮੰਤਰੀ ਮੰਡਲ ਨਾ ਬਣਾਉਣ ਦੀ ਚਰਚਾ ਹੈ ਕਿਉਂਕਿ ਪਾਰਟੀ ਦੇ ਕਈ ਨੇਤਾ ਖੁਦ ਇਨ੍ਹਾਂ ਕੰਮਾਂ ‘ਚ ਸ਼ਾਮਲ ਹਨ ਅਤੇ ਜੇਕਰ ਇਹ ਵਿਭਾਗ ਕੋਈ ਵੱਖਰਾ ਮੰਤਰੀ ਬਣਾ ਕੇ ਦਿੱਤਾ ਜਾਂਦਾ, ਤਾਂ ਸੀ.ਐੱਮ. ਲਈ ਜ਼ਿਆਦਾ ਦਖਲ ਦੇਣਾ ਮੁਸ਼ਕਲ ਹੋ ਜਾਂਦਾ। ਇਸੇ ਕਾਰਨ ਕੈਪਟਨ ਨੇ ਬਹੁਤ ਸੋਚ-ਸਮਝ ਕੇ ਵਿਭਾਗ ਆਪਣੇ ਕੋਲ ਰੱਖੇ ਹਨ, ਤਾਂਕਿ ਵਾਅਦਿਆਂ ਨੂੰ ਪੂਰਾ ਕਰਨ ਸਮੇਤ ਉਨ੍ਹਾਂ ਦਾ ਕਰੈਡਿਟ ਵੀ ਖੁਦ ਹੀ ਲੈ ਸਕੇ, ਜਿਸ ਅਧੀਨ ਗੈਰ-ਕਾਨੂੰਨੀ ਬੱਸਾਂ ਚੱਲਣ ‘ਚ ਮਿਲੀਭੁਗਤ ਕਰਨ ਦੇ ਦੋਸ਼ ਦੇ ਦਾਇਰੇ ‘ਚ ਆਉਂਦੇ ਡੀ.ਟੀ.ਓ. ਦਾ ਅਹੁਦਾ ਵੀ ਖਤਮ ਕਰ ਦਿੱਤਾ ਗਿਆ ਹੈ। ਸਾਰੇ ਬੈਰੀਅਰ ‘ਤੇ ਮੈਨੁਅਲ ਕੰਮ 3 ਮਹੀਨਿਆਂ ‘ਚ ਇਸੇ ਟਾਰਗੈੱਟ ਅਧੀਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਥੋਂ ਤੱਕ ਕਿ ਲੋਕਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਨਵੀਆਂ ਬੱਸਾਂ ਚਲਾਉਣ ਦੇ ਪਰਮਿਟ ਤੇ ਕਮਰਸ਼ੀਅਲ ਵਾਹਨਾਂ ਦੇ ਲਾਇਸੈਂਸ ਦੇਣ ਦੀ ਪ੍ਰਕਿਰਿਆ ਸੌਖੀ ਕਰਨ ਲਈ ਪਾਲਿਸੀ ਬਣਾਈ ਜਾ ਰਹੀ ਹੈ।
ਵਪਾਰੀ ਅਤੇ ਉਦਮੀ ਵਰਗ ਨੂੰ ਹੋਵੇਗਾ ਫਾਇਦਾ : ਕੈਪਟਨ ਕੋਲ ਐਕਸਾਈਜ਼ ਵਿਭਾਗ ਰਹਿਣ ਨਾਲ ਵਪਾਰੀ ਵਰਗ ਨੂੰ ਵੈਟ ਰਿਫੰਡ ਮਿਲਣ ‘ਚ ਆ ਰਹੀ ਸਮੱਸਿਆ ਦੂਰ ਕਰਨ ਬਾਰੇ ਕੀਤਾ ਵਾਅਦਾ ਪੂਰਾ ਹੋ ਸਕਦਾ ਹੈ। ਇਸੇ ਤਰ੍ਹਾਂ ਜੋ ਪੰਜਾਬ ‘ਚ ਬੰਦ ਹੋ ਰਹੀ ਇੰਡਸਟਰੀ ਨੂੰ ਬਚਾਉਣ ਅਤੇ ਬਾਹਰ ਜਾ ਰਹੇ ਉਦਯੋਗਾਂ ਨੂੰ ਰੋਕਣ ਲਈ ਵਾਅਦਾ ਕੀਤਾ ਗਿਆ ਹੈ, ਉਹ ਕੈਪਟਨ ਕੋਲ ਇੰਡਸਟਰੀ ਵਿਭਾਗ ਰਹਿਣ ਨਾਲ ਪੂਰਾ ਹੋਵੇਗਾ।
ਕਿਸਾਨਾਂ ਅਤੇ ਆਮ ਲੋਕਾਂ ਦੇ ਸੁਪਨੇ ਹੋਣਗੇ ਪੂਰੇ : ਕੈਪਟਨ ਬਾਰੇ ਕਿਹਾ ਜਾਂਦਾ ਹੈ ਕਿ ਉਸ ਦੇ ਰਾਜ ‘ਚ ਕਿਸਾਨਾਂ ਨੂੰ ਮੰਡੀਆਂ ‘ਚ ਫਸਲ ਵੇਚਣ ਅਤੇ ਪੇਮੈਂਟ ਦੀ ਕੋਈ ਦਿੱਕਤ ਨਹੀਂ ਆਉਂਦੀ। ਜੋ ਹਾਲਾਤ ਬਹਾਲ ਕਰਨ ਦਾ ਦਾਅਵਾ ਕੈਪਟਨ ਸਣੇ ਕਾਂਗਰਸ ਦੇ ਬਾਕੀ ਆਗੂ ਪਿਛਲੇ 10 ਸਾਲਾਂ ਤੋਂ ਕਰ ਰਹੇ ਹਨ, ਉਸ ਨੂੰ ਪੂਰਾ ਕਰਨ ਲਈ ਕੈਪਟਨ ਨੇ ਖੇਤੀਬਾੜੀ ਵਿਭਾਗ ਵੀ ਆਪਣੇ ਕੋਲ ਰੱਖਿਆ ਹੈ। ਇਸੇ ਤਰ੍ਹਾਂ ਸਰਕਾਰੀ ਦਫਤਰਾਂ ਖਾਸ ਕਰਕੇ ਸਬ-ਰਜਿਸਟਰਾਰ ਅਤੇ ਪਟਵਾਰੀਆਂ ਦੇ ਦਫਤਰਾਂ ‘ਤੇ ਕਥਿਤ ਭ੍ਰਿਸ਼ਟਾਚਾਰ ਹੋਣ ਦੇ ਕਾਰਨ ਲੋਕਾਂ ਨੂੰ ਪੇਸ਼ ਆਉਣ ਵਾਲੀ ਸਮੱਸਿਆਵਾਂ ਦੇ ਹੱਲ ਲਈ ਕੈਪਟਨ ਨੇ ਮਾਲੀਆ ਵਿਭਾਗ ਆਪਣੇ ਕੋਲ ਰੱਖ ਲਿਆ ਹੈ। ਇਸ ਨਾਲ ਡੀ.ਸੀ. ਆਫਿਸ ‘ਚ ਹੋਣ ਵਾਲੇ ਕੰਮਾਂ ਨੂੰ ਕਰਵਾਉਣ ਦੇ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਹੋਣਗੀਆਂ।
ਸ਼ਰਾਬ ਪਾਲਿਸੀ ਦੇ ਦੋਹਰੇ ਮਤਲਬ : ਸ਼ਰਾਬ ਵੇਚਣ ਅਧੀਨ ਜੋ ਐੱਲ.ਵਨ ਦੇ ਨਾਂ ‘ਤੇ ਅਕਾਲੀ ਦਲ ਦੇ ਨੇੜਲਿਆਂ ਨੂੰ ਫਾਇਦਾ ਹੋਇਆ ਹੈ, ਉਸ ਨਾਲ ਲੋਕਾਂ ਨੂੰ ਮਹਿੰਗੀ ਸ਼ਰਾਬ ਮਿਲਣ ਸਮੇਤ ਸਰਕਾਰ ਦੇ ਮਾਲੀਏ ਦਾ ਵੀ ਨੁਕਸਾਨ ਹੋਇਆ, ਜਿਸ ਨੂੰ ਬਚਾ ਕੇ ਲੋਕਾਂ ਨੂੰ ਸਸਤੀ ਸ਼ਰਾਬ ਮਿਲਣਾ ਯਕੀਨੀ ਬਣਾਉਣ ਲਈ ਕੈਪਟਨ ਨੇ ਐਕਸਾਈਜ਼ ਵਿਭਾਗ ਆਪਣੇ ਕੋਲ ਰੱਖਿਆ ਹੈ। ਇਸ ਵਿਚ ਮੈਰਿਜ ਪੈਲੇਸ ‘ਚ ਮਹਿੰਗੀ ਸ਼ਰਾਬ ਨਾ ਦੇਣ ਦੇ ਫੈਸਲੇ ਨਾਲ ਲੋਕਾਂ ਦਾ ਫਾਇਦਾ ਹੋਵੇਗਾ ਅਤੇ ਸ਼ਰਾਬ ਦਾ ਕੋਟਾ ਘੱਟ ਕਰਨ ਨਾਲ ਠੇਕੇਦਾਰ ਰੇਟ ਘੱਟ ਕਰ ਦੇਣਗੇ, ਜੋ ਸ਼ਰਾਬ ਦੇ ਠੇਕੇ ਚਲਾਉਣ ਲਈ ਵੱਡੇ ਗਰੁੱਪ ਤੋਂ ਇਲਾਵਾ ਦੁਕਾਨਾਂ ਘੱਟ ਕਰਕੇ ਜੀ.ਟੀ. ਰੋਡ ਦੇ 500 ਮੀਟਰ ਦੇ ਦਾਇਰੇ ‘ਚ ਠੇਕੇ ਚਲਾਉਣ ‘ਤੇ ਰੋਕ ਲਗਾਈ ਗਈ ਹੈ, ਉਸ ਨਾਲ ਕਿਤੇ ਸ਼ਰਾਬ ਮਹਿੰਗੀ ਨਾ ਹੋ ਜਾਏ।
ਐਕਸ ਸਰਵਿਸਮੈਨ ਦੂਰ ਕਰਨਗੇ ਸਰਕਾਰੀ ਦਫਤਰਾਂ ਦਾ ਭ੍ਰਿਸ਼ਟਾਚਾਰ : ਸਰਕਾਰੀ ਦਫਤਰਾਂ ਖਾਸ ਕਰਕੇ ਜਦੋਂ ਰਜਿਸਟਰਾਰ ਤੇ ਪਟਵਾਰੀ ਆਫਿਸ ‘ਚ ਭ੍ਰਿਸ਼ਟਾਚਾਰ ਹੋਣ ਕਾਰਨ ਲੋਕਾਂ ਨੂੰ ਪੇਸ਼ ਆਉਣ ਵਾਲੀ ਸਮੱਸਿਆ ਹੱਲ ਕਰਨ ਲਈ ਕੈਪਟਨ ਨੇ ਮਾਲੀਆ ਵਿਭਾਗ ਆਪਣੇ ਕੋਲ ਰੱਖਿਆ ਹੈ, ਜਿਸ ਨਾਲ ਡੀ.ਸੀ. ਆਫਿਸ ‘ਚ ਹੋਣ ਵਾਲੇ ਕੰਮਾਂ ਨੂੰ ਕਰਵਾਉਣ ਦੌਰਾਨ ਲੋਕਾਂ ਦੀ ਮੁਸ਼ਕਲ ਹੱਲ ਹੋਵੇਗੀ। ਇਸ ਦੇ ਲਈ ਰਾਈਟ-ਟੂ-ਸਰਵਿਸ ਐਕਟ ਅਧੀਨ ਤੈਅ ਸਮੇਂ ‘ਚ ਕੰਮ ਹੋਣਾ ਯਕੀਨੀ ਬਣਾਉਣ ਲਈ ਐਕਟ ‘ਚ ਜ਼ਰੂਰੀ ਸੋਧ ਵੀ ਕੀਤੀ ਜਾਵੇਗੀ। ਕਈ ਜ਼ਿਲਿਆਂ ‘ਚ ਪਹਿਲਾਂ ਬਾਦਲ ਸਰਕਾਰ ‘ਚ ਵੀ ਲੱਗੇ ਰਹੇ ਅਫਸਰ ਵੀ ਡਿਪਟੀ ਕਮਿਸ਼ਨਰ ਲਗਾਏ ਗਏ ਹਨ, ਉਨ੍ਹਾਂ ਨੂੰ ਵੀ.ਆਈ.ਪੀ. ਡਿਊਟੀ ਤੋਂ ਵੱਧ ਲੋਕਾਂ ਨੂੰ ਬਿਨਾਂ ਮੁਸ਼ਕਲ ਸਹੂਲਤਾਂ ਦੇਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਬਿਨਾਂ ਰਿਸ਼ਵਤ ਦੇ ਸਰਕਾਰੀ ਦਫਤਰਾਂ ‘ਚ ਲੋਕਾਂ ਦੇ ਕੰਮ ਹੋਣਾ ਯਕੀਨੀ ਬਣਾਉਣ ਲਈ ਆਨਲਾਈਨ ਡਿਲੀਵਰੀ ਸਿਸਟਮ ਨੂੰ ਮਜ਼ਬੂਤ ਕਰਕੇ ਉਸ ਨੂੰ ਅਮਲ ‘ਚ ਲਿਆਉਣ ਲਈ ਐਕਸ ਸਰਵਿਸਮੈਨ ਨੂੰ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ, ਜੋ ਸੀਨੀਅਰ ਸਿਟੀਜ਼ਨ ਦੀ ਸਹੂਲਤ ਦਾ ਧਿਆਨ ਰੱਖਣਗੇ ਅਤੇ ਭ੍ਰਿਸ਼ਟਾਚਾਰ ‘ਤੇ ਰੋਕ ਲਗਾਉਣਗੇ।
ਨਿਗਮ ਚੋਣਾਂ ਜਿੱਤਣ ਦੀ ਕਵਾਇਦ
ਪੰਜਾਬ ਸਰਕਾਰ ਨੇ ਆਪਣੀ ਪਹਿਲੀ ਕੈਬਨਿਟ ਮੀਟਿੰਗ ‘ਚ ਫੈਸਲੇ ਲੈਂਦੇ ਸਮੇਂ ਖੁਦ ਨੂੰ ਮੁਲਾਜ਼ਮ ਫ੍ਰੈਂਡਲੀ ਸਿੱਧ ਕਰਨ ‘ਚ ਕੋਈ ਕਸਰ ਨਹੀਂ ਛੱਡੀ, ਜਿਸ ਨੂੰ ਨਗਰ ਨਿਗਮ ਦੀਆਂ ਚੋਣਾਂ ਜਿੱਤਣ ਦੀ ਕਵਾਇਦ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ। ਇਸ ਵਿਚ ਕਰਮਚਾਰੀਆਂ ਦੀ ਬਿਨਾਂ ਵਜ੍ਹਾ ਬਦਲੀ ਨਾ ਕਰਨ ਦੀ ਗੱਲ ਕਹੀ ਗਈ ਹੈ। ਇਥੋਂ ਤੱਕ ਕਿ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਸਰਕਾਰੀ ਸਫਾਈ ਕਰਮਚਾਰੀਆਂ ਤੇ ਪ੍ਰਾਈਵੇਟ ਲੇਬਰ ਦੀ ਸਹੂਲਤ ਲਈ ਲੇਬਰ ਵਿਭਾਗ ਨੂੰ ਯੋਜਨਾ ਬਣਾਉਣ ਲਈ ਕਿਹਾ ਗਿਆ ਹੈ। ਇਥੋਂ ਤੱਕ ਕਿ ਸਾਬਕਾ ਕਰਮਚਾਰੀਆਂ ਨੂੰ ਵੀ ਆਪਣੇ ਨਾਲ ਜੋੜਨ ਲਈ ਰਿਟਾਇਰਮੈਂਟ ‘ਤੇ ਬਕਾਇਆ ਰਕਮ ਮਿਲਣ ‘ਚ ਪ੍ਰੇਸ਼ਾਨੀ ਨਾ ਆਉਣ ਅਤੇ ਪੈਨਸ਼ਨਰਾਂ ਦੀ ਸਮੱਸਿਆ ਹੱਲ ਕਰਨ ਲਈ ਵੱਖਰਾ ਸਿਸਟਮ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਸਾਬਕਾ ਮੁਲਾਜ਼ਮਾਂ ਦੀਆਂ ਵੀ ਦੁਬਾਰਾ ਸੇਵਾਵਾਂ ਲੈਣ ਬਾਰੇ ਕਈ ਯੋਜਨਾਵਾਂ ਬਣਾਈਆਂ ਗਈਆਂ ਹਨ।
ਨਵੇਂ ਵਿਕਾਸ ਕਾਰਜ ਸ਼ੁਰੂ ਹੋਣ ਦੀ ਥਾਂ ਅੱਧ ਵਿਚਕਾਰ ਲਟਕ ਸਕਦੇ ਹਨ ਪੁਰਾਣੇ ਕੰਮ : ਕੈਪਟਨ ਸਰਕਾਰ ਨੇ ਵਿਕਾਸ ਕਾਰਜਾਂ ‘ਚ ਕੋਈ ਕਮੀ ਨਾ ਆਉਣ ਦੇਣ ਦਾ ਵਾਅਦਾ ਕੀਤਾ ਹੈ ਪਰ ਜੋ ਪਿਛਲੀ ਸਰਕਾਰ ਵਲੋਂ ਜਾਰੀ ਫੰਡ ਵਾਪਸ ਮੰਗਵਾਉਣ ਦਾ ਫੈਸਲਾ ਕੀਤਾ ਗਿਆ ਹੈ, ਉਸ ਨਾਲ ਨਵੇਂ ਵਿਕਾਸ ਕਾਰਜ ਸ਼ੁਰੂ ਹੋਣ ਦੀ ਥਾਂ ਪੁਰਾਣੇ ਅਲਾਟ ਹੋ ਚੁੱਕੇ ਜਾਂ ਚੱਲ ਰਹੇ ਵਿਕਾਸ ਕਾਰਜ ਅੱਧ ਵਿਚਕਾਰ ਲਟਕ ਸਕਦੇ ਹਨ ਕਿਉਂਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਵਿਧਾਨ ਸਭਾ ਚੋਣਾਂ ‘ਚ ਸਿਆਸੀ ਲਾਭ ਲੈਣ ਲਈ ਜੋ ਵਿਕਾਸ ਕਾਰਜ ਸ਼ੁਰੂ ਕਰਵਾਏ ਸਨ, ਉਨ੍ਹਾਂ ਨੂੰ ਪੂਰਾ ਕਰਵਾਉਣ ਲਈ ਕਰਜ਼ੇ ਦੇ ਰੂਪ ‘ਚ ਪੈਸੇ ਦਾ ਇੰਤਜ਼ਾਮ ਕੀਤਾ ਹੋਇਆ ਹੈ, ਜਿਸ ਨਾਲ ਕਾਫੀ ਕੰਮ ਹੋ ਚੁੱਕੇ ਹਨ ਅਤੇ ਜੋ ਕੰਮ ਅੱਧ ਵਿਚਕਾਰ ਲਟਕੇ ਹੋਏ ਹਨ ਜਾਂ ਸ਼ੁਰੂ ਨਹੀਂ ਹੋਏ ਅਤੇ ਜਿਨ੍ਹਾਂ ਨੂੰ ਵਰਕ ਆਰਡਰ ਜਾਰੀ ਹੋਣ ਦੀ ਉਡੀਕ ਹੈ, ਉਹ ਲਟਕ ਸਕਦੇ ਹਨ ਕਿਉਂਕਿ ਨਵੀਂ ਸਰਕਾਰ ਉਨ੍ਹਾਂ ਵਿਚ ਆਪਣੀ ਮਰਜ਼ੀ ਅਨੁਸਾਰ ਤਬਦੀਲੀ ਕਰਨਾ ਚਾਹੇਗੀ। ਇਸ ਦੇ ਸੰਕੇਤ ਨਗਰ ਨਿਗਮਾਂ ‘ਚ ਹੋਣ ਵਾਲੇ ਵਿਕਾਸ ਕਾਰਜਾਂ ਦੀਆਂ ਕਮੀਆਂ ਅਤੇ ਇਨਫਰਾਸਟਰਕਚਰ ਦੀਆਂ ਲੋੜਾਂ ਨੂੰ ਪਤਾ ਲਗਾਉਣ ਲਈ ਥਰਡ ਪਾਰਟੀ ਆਡਿਟ ਕਰਵਾਉਣ ਬਾਰੇ ਫੈਸਲਾ ਲੈਣ ਨਾਲ ਮਿਲ ਗਏ ਹਨ ਪਰ ਉਨ੍ਹਾਂ ਵਿਚ ਸਰਕਾਰ ਵਲੋਂ ਤੈਅ ਤਿੰਨ ਮਹੀਨੇ ਤੋਂ ਕਾਫੀ ਜ਼ਿਆਦਾ ਸਮਾਂ ਲੱਗਣ ਨਾਲ ਵਿਕਾਸ ਕਾਰਜ ਸ਼ੁਰੂ ਨਾ ਹੋਣ ਦਾ ਨੁਕਸਾਨ ਨਵੀਂ ਬਣੀ ਸਰਕਾਰ ਨੂੰ ਨਗਰ ਨਿਗਮ ਦੀਆਂ ਚੋਣਾਂ ‘ਚ ਹੋ ਸਕਦਾ ਹੈ।
ਲੋਕ ਸਭਾ ਚੋਣਾਂ ‘ਚ ਮਿਲੇਗਾ ਹਰ ਘਰ ਨੌਕਰੀ ਦੇਣ ਦਾ ਵਾਅਦਾ ਪੂਰਾ ਕਰਨ ਦਾ ਫਾਇਦਾ
ਕੈਪਟਨ ਅਮਰਿੰਦਰ ਸਿੰਘ ਨੇ ਹਰ ਘਰ ‘ਚ ਜੋ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ, ਉਸ ‘ਤੇ ਪਹਿਲਾਂ ਵਿਰੋਧੀ ਪਾਰਟੀਆਂ ਸਵਾਲ ਉਠਾ ਰਹੀਆਂ ਸਨ ਕਿ ਇੰਨੀਆਂ ਸਰਕਾਰੀ ਨੌਕਰੀਆਂ ਹੈ ਹੀ ਨਹੀਂ, ਤਾਂ ਕੈਪਟਨ ਨੇ ਕਿਹਾ ਕਿ ਇਸ ਵਾਅਦੇ ਨੂੰ ਪੂਰਾ ਕਰਨ ਲਈ ਸਰਕਾਰੀ ਸੈਕਟਰ ਤੋਂ ਇਲਾਵਾ ਪ੍ਰਾਈਵੇਟ ਸੈਕਟਰ ਦੀ ਮਦਦ ਲੈਣ ਸਣੇ ਹੋਰ ਵੀ ਤਰੀਕੇ ਅਪਣਾਏ ਜਾਣਗੇ। ਹੁਣ ਕੈਪਟਨ ਵਲੋਂ ਸਾਰੇ ਵਿਭਾਗਾਂ ‘ਚ ਮਨਜ਼ੂਰ ਅਹੁਦਿਆਂ ‘ਤੇ ਕੱਚੇ ਮੁਲਾਜ਼ਮ ਨਾ ਰੱਖਣ ਦੀ ਗੱਲ ਕਹੀ ਹੈ। ਉਹ ਹਰ ਘਰ ‘ਚ ਨੌਕਰੀ ਦੇਣ ਬਾਰੇ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਦਿਸ਼ਾ ‘ਚ ਉਠਾਇਆ ਗਿਆ ਕਦਮ ਹੈ। ਇਸ ਨਾਲ ਨਵੀਂ ਭਰਤੀ ਕਰਨ ਦਾ ਰਸਤਾ ਸਾਫ ਹੋ ਗਿਆ ਹੈ, ਜਿਸ ਵਿਚ ਔਰਤਾਂ ਦੀ ਹਿੱਸੇਦਾਰੀ ਵਧਾ ਕੇ 33 ਫੀਸਦੀ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਸਰਕਾਰੀ ਦਫਤਰਾਂ ‘ਚ ਸੇਵਾਵਾਂ ਨੂੰ ਤੈਅ ਸਮੇਂ ਅੰਦਰ ਲੋਕਾਂ ਨੂੰ ਮਿਲਣਾ ਯਕੀਨੀ ਬਣਾਉਣ ਤੋਂ ਇਲਾਵਾ ਸਕੀਮਾਂ ਦੇ ਪ੍ਰਚਾਰ ਲਈ ਐਕਸ ਸਰਵਿਸਮੈਨਾਂ ਨੂੰ ਲਗਾਉਣਾ ਵੀ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਦਾ ਹਿੱਸਾ ਹੈ। ਇਸੇ ਕੰਮ ਲਈ ਸਰਕਾਰੀ ਹਸਪਤਾਲ ‘ਚ ਡਾਕਟਰਾਂ ਦੀ ਕਮੀ ਦੂਰ ਕੀਤੀ ਜਾਵੇਗੀ। ਸਰਕਾਰ ਨੇ ਇਕੱਠੇ ਮਿਲ ਕੇ 5 ਲੱਖ ਤੱਕ ਦਾ ਨਵਾਂ ਕੰਮ ਸ਼ੁਰੂ ਕਰਕੇ ਰੋਜ਼ਗਾਰ ਦੇਣ ਵਾਲੇ ਨੂੰ 30 ਫੀਸਦੀ ਸਬਸਿਡੀ ਦੇਣ ਦਾ ਫੈਸਲਾ ਕੀਤਾ ਗਿਆ ਹੈ। ਹਰ ਸਾਲ ਇਕ ਲੱਖ ਨੌਜਵਾਨਾਂ ਨੂੰ ਟੈਕਸੀ ਲੈ ਕੇ ਰੋਜ਼ਗਾਰ ਸ਼ੁਰੂ ਕਰਨ ਲਈ ਸਬਸਿਡੀ ਨਾਲ ਬਿਨਾਂ ਗਾਰੰਟੀ ਦੇ 5 ਸਾਲ ਤੱਕ ਦਾ ਕਰਜ਼ਾ ਦੇਣਾ ਵੀ ਇਸ ਯੋਜਨਾ ਦਾ ਹਿੱਸਾ ਹੈ। ਇਸ ਨੂੰ ਸ਼ਹੀਦ ਭਗਤ ਸਿੰਘ ਰੋਜ਼ਗਾਰ ਜਨਰੇਸ਼ਨ ਸਕੀਮ ਦਾ ਨਾਂ ਦਿੱਤਾ ਗਿਆ ਹੈ, ਜਿਸ ਅਧੀਨ ਹੀ ਵੱਡੇ ਘਰਾਣਿਆਂ ਨਾਲ ਤਾਲਮੇਲ ਕਰਕੇ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਲਈ ਜਾਬ ਫੇਅਰ ਆਯੋਜਿਤ ਕਰਨ ਬਾਰੇ ਵੱਖਰਾ ਕਮਿਸ਼ਨ ਨਹੀਂ ਬਣਾਇਆ ਜਾਵੇਗਾ। ਹਰ ਜ਼ਿਲ੍ਹੇ ‘ਚ ਬੇਰੋਜ਼ਗਾਰ ਨੌਜਵਾਨਾਂ ਦੀ ਪਛਾਣ ਕਰਕੇ ਸਿੱਖਿਆ ਦੇ ਹਿਸਾਬ ਨਾਲ ਟ੍ਰੇਨਿੰਗ ਦੇ ਕੇ ਨੌਕਰੀ ਲਗਵਾਉਣ ਲਈ ਜ਼ਿਲ੍ਹਾ ਲੈਵਲ ‘ਤੇ ਬਿਊਰੋ ਬਣਾਏ ਜਾਣਗੇ, ਜਿਸ ਦਾ ਫਾਇਦਾ ਲੋਕ ਸਭਾ ਚੋਣਾਂ ‘ਚ ਕਾਂਗਰਸ ਨੂੰ ਮਿਲੇਗਾ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ‘ਚ ਇੱਕ ਹੋਰ ਸਿੱਖ ਦੀ ਸਟੋਰ ‘ਚ ਗੋਲੀਆਂ ਮਾਰ ਕੇ ਹੱਤਿਆ

ਅਮਰੀਕਾ ‘ਚ ਇੱਕ ਹੋਰ ਸਿੱਖ ਦੀ ਸਟੋਰ ‘ਚ ਗੋਲੀਆਂ ਮਾਰ ਕੇ ਹੱਤਿਆ

Read Full Article
    ਅਮਰੀਕਾ ਨੇ ਉੱਤਰੀ ਕੋਰੀਆ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ ‘ਚ ਰੂਸ ਤੇ ਚੀਨ ਦੀਆਂ ਕੰਪਨੀਆਂ ‘ਤੇ ਲਾਈ ਪਾਬੰਦੀ

ਅਮਰੀਕਾ ਨੇ ਉੱਤਰੀ ਕੋਰੀਆ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ ‘ਚ ਰੂਸ ਤੇ ਚੀਨ ਦੀਆਂ ਕੰਪਨੀਆਂ ‘ਤੇ ਲਾਈ ਪਾਬੰਦੀ

Read Full Article
    ਨਿਊਯਾਰਕ ‘ਚ 9/11 ਹਮਲੇ ਤੋਂ ਬਾਅਦ ਧੂੰਏਂ ਕਾਰਨ 10 ਹਜ਼ਾਰ ਲੋਕਾਂ ਨੂੰ ਕੈਂਸਰ ਹੋਇਆ

ਨਿਊਯਾਰਕ ‘ਚ 9/11 ਹਮਲੇ ਤੋਂ ਬਾਅਦ ਧੂੰਏਂ ਕਾਰਨ 10 ਹਜ਼ਾਰ ਲੋਕਾਂ ਨੂੰ ਕੈਂਸਰ ਹੋਇਆ

Read Full Article
    ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ

ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ

Read Full Article
    ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਸਿੱਖਾਂ ‘ਤੇ ਵੱਧ ਰਹੇ ਹਮਲਿਆਂ ਬਾਰੇ ਜਾਣੂ ਕਰਵਾਇਆ

ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਸਿੱਖਾਂ ‘ਤੇ ਵੱਧ ਰਹੇ ਹਮਲਿਆਂ ਬਾਰੇ ਜਾਣੂ ਕਰਵਾਇਆ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ

ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ

Read Full Article
    ਭਾਈ ਗੁਰਦਾਸ ਜੀ ਦੀ ਸ਼ਖਸੀਅਤ ਬਾਰੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਪ੍ਰਭਾਵਸ਼ਾਲੀ ਸੈਮੀਨਾਰ ਹੋਇਆ

ਭਾਈ ਗੁਰਦਾਸ ਜੀ ਦੀ ਸ਼ਖਸੀਅਤ ਬਾਰੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਪ੍ਰਭਾਵਸ਼ਾਲੀ ਸੈਮੀਨਾਰ ਹੋਇਆ

Read Full Article
    ਸਿਆਟਲ ‘ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ 19 ਅਗਸਤ ਨੂੰ ਖੇਡ ਮੁਕਾਬਲੇ

ਸਿਆਟਲ ‘ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ 19 ਅਗਸਤ ਨੂੰ ਖੇਡ ਮੁਕਾਬਲੇ

Read Full Article
    ਅਮਰੀਕਾ ਦੇ ਰਿਚਮੰਡ ਇਲਾਕੇ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਅਮਰੀਕਾ ਦੇ ਰਿਚਮੰਡ ਇਲਾਕੇ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Read Full Article
    ਚੀਨੀ ਕੰਪਨੀਆਂ ‘ਤੇ ਅਮਰੀਕੀ ਸਰਕਾਰ ਦਾ ਐਕਸ਼ਨ; ਨਵਾਂ ਕਾਨੂੰਨ ਕੀਤਾ ਪਾਸ

ਚੀਨੀ ਕੰਪਨੀਆਂ ‘ਤੇ ਅਮਰੀਕੀ ਸਰਕਾਰ ਦਾ ਐਕਸ਼ਨ; ਨਵਾਂ ਕਾਨੂੰਨ ਕੀਤਾ ਪਾਸ

Read Full Article
    ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

Read Full Article
    ਗੋਰੀ ਚਮੜੀ ਨੂੰ ਉੱਚਾ ਸਮਝਣ ਵਾਲਿਆਂ ਲਈ ਅਮਰੀਕਾ ‘ਚ ਕੋਈ ਥਾਂ ਨਹੀਂ: ਇਵਾਂਕਾ ਟਰੰਪ

ਗੋਰੀ ਚਮੜੀ ਨੂੰ ਉੱਚਾ ਸਮਝਣ ਵਾਲਿਆਂ ਲਈ ਅਮਰੀਕਾ ‘ਚ ਕੋਈ ਥਾਂ ਨਹੀਂ: ਇਵਾਂਕਾ ਟਰੰਪ

Read Full Article
    ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਆਲੇ-ਦੁਆਲੇ ਦੇ ਰਿਹਾਇਸ਼ੀ ਖੇਤਰਾਂ ਵੱਲ ਵਧੀ

ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਆਲੇ-ਦੁਆਲੇ ਦੇ ਰਿਹਾਇਸ਼ੀ ਖੇਤਰਾਂ ਵੱਲ ਵਧੀ

Read Full Article
    ਸਿਆਟਲ ਕੌਮਾਂਤਰੀ ਏਅਰਪੋਰਟ ਤੋਂ ਗਰਾਊਂਡ ਸਟਾਫ (ਮਕੈਨਿਕ) ਨੇ ਚੋਰੀ ਕੀਤਾ ਜਹਾਜ਼; ਹੋਇਆ ਕ੍ਰੈਸ਼

ਸਿਆਟਲ ਕੌਮਾਂਤਰੀ ਏਅਰਪੋਰਟ ਤੋਂ ਗਰਾਊਂਡ ਸਟਾਫ (ਮਕੈਨਿਕ) ਨੇ ਚੋਰੀ ਕੀਤਾ ਜਹਾਜ਼; ਹੋਇਆ ਕ੍ਰੈਸ਼

Read Full Article
    ਪਰਿਵਾਰਕ ਇਮੀਗ੍ਰੇਸ਼ਨ ਨੀਤੀ ਦਾ ਲਾਭ ਲੈ ਕੇ ਹੀ ਟਰੰਪ ਦੇ ਸੱਸ-ਸਹੁਰੇ ਨੇ ਹਾਸਲ ਕੀਤੀ ਅਮਰੀਕਾ ਦੀ ਨਾਗਰਿਕਤਾ

ਪਰਿਵਾਰਕ ਇਮੀਗ੍ਰੇਸ਼ਨ ਨੀਤੀ ਦਾ ਲਾਭ ਲੈ ਕੇ ਹੀ ਟਰੰਪ ਦੇ ਸੱਸ-ਸਹੁਰੇ ਨੇ ਹਾਸਲ ਕੀਤੀ ਅਮਰੀਕਾ ਦੀ ਨਾਗਰਿਕਤਾ

Read Full Article