ਕੈਪਟਨ ਨੇ ਕਿਸਾਨਾਂ ਨੂੰ ਯਾਤਰੀ ਟ੍ਰੇਨਾਂ ਲਈ ਟ੍ਰੈਕ ਖਾਲੀ ਕਰਨ ਦੀ ਕੀਤੀ ਅਪੀਲ

213
Share

ਚੰਡੀਗੜ੍ਹ, 9 ਨਵੰਬਰ (ਪੰਜਾਬ ਮੇਲ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਸਾਨ ਯੂਨੀਅਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਜ ਵਿੱਚ ਯਾਤਰੀ ਗੱਡੀਆਂ ਨੂੰ ਵੀ ਚੱਲਣ ਦੇਣ ਲਈ ਰੇਲ ਟ੍ਰੈਕ ਖਾਲੀ ਕਰ ਦੇਣ।ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਵਿਚਾਰ ਵਟਾਂਦਰੇ ਲਈ ਕੇਂਦਰ ਸਰਕਾਰ ਵੱਲੋਂ ਕੀਤੇ ਵਾਅਦੇ ਦੇ ਮੱਦੇਨਜ਼ਰ ਕੈਪਟਨ ਨੇ ਕਿਸਾਨ ਯੂਨੀਅਨਾਂ ਇਹ ਅਪੀਲ ਕੀਤੀ ਹੈ।
ਕੈਪਟਨ ਨੇ ਤਰਕ ਦਿੱਤਾ ਹੈ ਕਿ, ਤਿਉਹਾਰਾਂ ਦੇ ਮੌਸਮ ਦੌਰਾਨ, ਦੂਜੇ ਰਾਜਾਂ ਵਿੱਚ ਸੈਨਿਕਾਂ ਅਤੇ ਕਰਮਚਾਰੀਆਂ ਨੂੰ ਪਰਿਵਾਰ ਕੋਲ ਪਹੁੰਚਣ ਵਿੱਚ ਮੁਸ਼ਕਲ ਆਵੇਗੀ, ਇਸ ਲਈ ਯਾਤਰੀ ਰੇਲ ਚਲਾਉਣਾ ਜ਼ਰੂਰੀ ਹੈ।ਮੁਖ ਮੰਤਰੀ ਨੇ ਕਿਹਾ ਕਿ ਜੇਕਰ ਕੇਂਦਰ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨਾਲ ਵਿਚਾਰ ਵਟਾਂਦਰੇ ਲਈ ਤਿਆਰ ਹੈ, ਤਾਂ ਕਿਸਾਨਾਂ ਨੂੰ ਯਾਤਰੀ ਰੇਲ ਨੂੰ ਰਸਤਾ ਦੇਣਾ ਚਾਹੀਦਾ ਹੈ। 24 ਸਤੰਬਰ ਤੋਂ ਪੰਜਾਬ ਵਿੱਚ ਟ੍ਰੇਨ ਆਵਾਜਾਈ ਬੰਦ ਹੈ।


Share