PUNJABMAILUSA.COM

ਕੈਪਟਨ ਦੀ ਹਾਜ਼ਰੀ ‘ਚ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਦਾਖਲ ਕੀਤੇ ਕਾਗਜ਼

ਕੈਪਟਨ ਦੀ ਹਾਜ਼ਰੀ ‘ਚ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਦਾਖਲ ਕੀਤੇ ਕਾਗਜ਼

ਕੈਪਟਨ ਦੀ ਹਾਜ਼ਰੀ ‘ਚ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਦਾਖਲ ਕੀਤੇ ਕਾਗਜ਼
May 10
22:02 2018

ਜਲੰਧਰ, 10 ਮਈ (ਪੰਜਾਬ ਮੇਲ)- ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਅੱਜ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ’ਚ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਤੋਂ ਪਹਿਲਾਂ ਸ਼ਾਹਕੋਟ ਦੀ ਦਾਣਾ ਮੰਡੀ ’ਚ ਭਰਵੀਂ ਰੈਲੀ ਕਰਕੇ ਕਾਂਗਰਸ ਨੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਇਸ ਰਵਾਇਤੀ ਪੰਥਕ ਹਲਕੇ ’ਚ ਅਕਾਲੀਆਂ ਨੂੰ ਪੰਥਕ ਮੁੱਦਿਆਂ ’ਤੇ ਘੇਰਨ ਦੀ ਕੋਸ਼ਿਸ਼ ਕੀਤੀ।
ਰੈਲੀ ’ਚ ਬੋਲਦਿਆਂ ਕੈਪਟਨ ਅਤੇ ਸ੍ਰੀ ਜਾਖੜ ਨੇ ਰਵਾਇਤੀ ਪੰਥਕ ਹਲਕਾ ਮੰਨੇ ਜਾਂਦੇ ਸ਼ਾਹਕੋਟ ’ਚ ਅਕਾਲੀ ਦਲ ਨੂੰ ਪੰਥਕ ਮੁੱਦਿਆਂ ’ਤੇ ਘੇਰਦਿਆਂ ਤਿੱਖੇ ਸਵਾਲ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਤਿਹਾਸ ਦੀਆਂ ਕਿਤਾਬਾਂ ਵਿਚਲੀ ਗ਼ਲਤੀ ਲਈ ਪੂਰੀ ਤਰ੍ਹਾਂ ਅਕਾਲੀ ਦਲ ਜ਼ਿੰਮੇਵਾਰ ਹੈ। ਨਵੀਂ ਕਿਤਾਬ ਲਿਖਣ ਦਾ ਕੰਮ ਅਕਾਲੀ ਸਰਕਾਰ ਵੇਲੇ ਹੀ ਸ਼ੁਰੂ ਹੋਇਆ ਸੀ ਅਤੇ ਹੁਣ ਅਕਾਲੀ ਦਲ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੀਐਸਟੀ ਦੇ ਮੁੱਦੇ ’ਤੇ ਵੀ ਅਕਾਲੀ ਬਿਲਕੁਲ ਫੇਲ੍ਹ ਸਾਬਤ ਹੋਏ ਹਨ ਜਦਕਿ ਉਨ੍ਹਾਂ ਆਪਣੇ ਹਿੱਸੇ ਦਾ ਲੰਗਰ ਦਾ ਜੀਐਸਟੀ ਮੁਆਫ ਕਰ ਦਿੱਤਾ ਹੈ।
ਸ਼ਾਹਕੋਟੀਆਂ ਤੋਂ ਪੰਜਾਬ ਦੇ ਭਲੇ ਲਈ ਵੋਟਾਂ ਮੰਗਦਿਆਂ ਕੈਪਟਨ ਨੇ ਕਿਹਾ ਕਿ ਇਹ ਚੋਣ ਜਿੱਤਣ ਨਾਲ ਕਾਂਗਰਸੀ ਵਿਧਾਇਕਾਂ ਦੀ ਗਿਣਤੀ 78 ਹੋ ਜਾਵੇਗੀ ਅਤੇ ਪਾਰਟੀ ਦਾ ਵਿਧਾਨ ਸਭਾ ’ਚ ਦੋ ਤਿਹਾਈ ਬਹੁਮਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦੋ-ਤਿਹਾਈ ਬਹੁਮਤ ਨਾਲ ਉਨ੍ਹਾਂ ਨੂੰ ਕੰਮ ਕਰਨ ਅਤੇ ਪੰਜਾਬ ਦੇ ਭਲੇ ਲਈ ਕਾਨੂੰਨ ਪਾਸ ਕਰਨ ’ਚ ਕੋਈ ਦਿੱਕਤ ਨਹੀਂ ਆਵੇਗੀ।
ਸ੍ਰੀ ਜਾਖੜ ਨੇ ਕਿਹਾ ਕਿ ਅਕਾਲੀਆਂ ਨੇ ਪਾਣੀ ਅਤੇ ਪੰਥ ਦੇ ਨਾਂ ’ਤੇ ਸਿਆਸਤ ਹੀ ਕੀਤੀ ਹੈ। ਅਜਿਹੀ ਸਿਆਸਤ ਕਾਰਨ ਹੀ ਅੱਜ ‘ਆਪ’ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਬਣੀ ਹੈ ਅਤੇ ਅਕਾਲੀ ਤੀਜੇ ਨੰਬਰ ’ਤੇ ਬੈਠੇ ਹਨ। ਉਨ੍ਹਾਂ ਸਟੇਜ ’ਤੇ ਬੈਠੇ ਕੈਪਟਨ ਅਮਰਿੰਦਰ ਸਿੰਘ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਮਾਡਰਨ ਇਤਿਹਾਸ ਦੀ ਕਿਤਾਬ ’ਚ ਬਰਗਾੜੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਵੀ ਸ਼ਾਮਲ ਕੀਤਾ ਜਾਵੇ ਤਾਂ ਜੋ ਅਗਲੀਆਂ ਪੀੜ੍ਹੀਆਂ ਨੂੰ ਅਕਾਲੀਆਂ ਦੇ ਕੰਮਾਂ ਦਾ ਪਤਾ ਲੱਗਦਾ ਰਹੇ। ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਆਸ਼ਾ ਕੁਮਾਰੀ, ਸਹਿ ਇੰਚਾਰਜ ਹਰੀਸ਼ ਚੌਧਰੀ, ਮੰਤਰੀਆਂ ’ਚੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾਧੂ ਸਿੰਘ ਧਰਮਸੋਤ, ਸੁਖਜਿੰਦਰ ਸਿੰਘ ਰੰਧਾਵਾ, ਬਲਬੀਰ ਸਿੰਘ, ਗੁਰਪ੍ਰੀਤ ਕਾਂਗੜ, ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਅਤੇ ਕਈ ਵਿਧਾਇਕ ਹਾਜ਼ਰ ਸਨ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

ਟਰੰਪ ਪ੍ਰਸ਼ਾਸਨ ਵੱਲੋਂ ਮੈਰਿਟ ਆਧਾਰਿਤ ਕਾਨੂੰਨੀ ਇਮੀਗਰੇਸ਼ਨ ਵਧਾਉਣ ਬਾਰੇ ਵਿਚਾਰਾਂ

Read Full Article
    ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

ਅਮਰੀਕਾ ਵੱਲੋਂ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੀਆਂ ਸੰਸਥਾਵਾਂ ਅਤੇ 12 ਵਿਅਕਤੀਆਂ ‘ਤੇ ਪਾਬੰਦੀਆਂ

Read Full Article
    ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

ਅਮਰੀਕੀ ਜੰਗੀ ਜਹਾਜ਼ ਨੇ ਈਰਾਨੀ ਡਰੋਨ ਕੀਤਾ ਢੇਰ

Read Full Article
    ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

ਅਮਰੀਕਾ ਨੇ ਰੋਕੀ ਪਾਕਿ ਦੀ ਸੁਰੱਖਿਆ ਮਦਦ

Read Full Article
    ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

ਵਾਸ਼ਿੰਗਟਨ ਡੀ.ਸੀ ਵਿੱਚ ਸਿੱਖ ਭਾਈਚਾਰੇ ਨੇ ਸੰਯੁਕਤ ਅਰਬ ਅਮੀਰਾਤ ਦੇ ਇਕ ਉੱਚ ਪੱਧਰੀ ਸਰਕਾਰੀ ਅਤੇ ਇੰਟਰਫੇਥ ਡੈਲੀਗੇਸ਼ਨ ਦਾ ਭਰਵਾਂ ਸਵਾਗਤ ਕੀਤਾ

Read Full Article
    ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

ਅਮਰੀਕੀ ਸਦਨ ‘ਚ ਟਰੰਪ ਖਿਲਾਫ ਮਹਾਦੋਸ਼ ਚਲਾਉਣ ਵਾਲਾ ਮਤਾ ਖ਼ਾਰਜ

Read Full Article
    ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

ਅਮਰੀਕੀ ਸੰਸਦ ਵੱਲੋਂ ਸਾਊਦੀ ਅਰਬ ਨੂੰ ਹਥਿਆਰ ਵੇਚਣ ‘ਤੇ ਰੋਕ

Read Full Article
    ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

ਕਰਤਾਰਪੁਰ ਲਾਂਘੇ ਦੇ ਯਤਨਾਂ ਨੂੰ ਮਿਲਣ ਲੱਗੀ ਸਫਲਤਾ

Read Full Article
    ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

ਪਤਨੀ ਨੂੰ ਮਾਰਨ ਦੇ ਦੋਸ਼ ਹੇਠ ਪੰਜਾਬੀ ਵਿਅਕਤੀ ਦੋਸ਼ੀ ਕਰਾਰ

Read Full Article
    ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

ਸੈਕਰਾਮੈਂਟੋ ‘ਚ ਮਨਾਇਆ ਗਿਆ ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ਲਈ ਤਿਆਰੀਆਂ ਜ਼ੋਰਾਂ ‘ਤੇ; ਰਿਹਰਸਲਾਂ ਦਾ ਦੌਰ ਜਾਰੀ

    ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

ਡਾਇਵਰਸਿਟੀ ਐਂਡ ਇਨਕਲੂਜ਼ਨ ਕਮਿਸ਼ਨ ਦੀ ਅਹਿਮ ਮੀਟਿੰਗ ਹੋਈ

Read Full Article
    ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

ਸੁੱਚਾ ਸਿੰਘ ਛੋਟੇਪੁਰ ਕੈਲੀਫੋਰਨੀਆ ਦੌਰੇ ‘ਤੇ

Read Full Article
    ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

ਡਾ. ਐੱਸ.ਪੀ. ਸਿੰਘ ਓਬਰਾਏ ਅਮਰੀਕਾ ਦੌਰੇ ‘ਤੇ

Read Full Article