PUNJABMAILUSA.COM

ਕੈਪਟਨ ਅਮਰਿੰਦਰ ਨੂੰ ਨਹੀਂ ਰਿਹਾ ਆਪਣੇ ਹੀ ਵਿਧਾਇਕਾਂ ‘ਤੇ ਵਿਸ਼ਵਾਸ

ਕੈਪਟਨ ਅਮਰਿੰਦਰ ਨੂੰ ਨਹੀਂ ਰਿਹਾ ਆਪਣੇ ਹੀ ਵਿਧਾਇਕਾਂ ‘ਤੇ ਵਿਸ਼ਵਾਸ

ਕੈਪਟਨ ਅਮਰਿੰਦਰ ਨੂੰ ਨਹੀਂ ਰਿਹਾ ਆਪਣੇ ਹੀ ਵਿਧਾਇਕਾਂ ‘ਤੇ ਵਿਸ਼ਵਾਸ
February 21
11:02 2018

ਜਲੰਧਰ, 21 ਫਰਵਰੀ (ਪੰਜਾਬ ਮੇਲ)- ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਮੁੱਖ ਮੰਤਰੀ ਬਣੇ ਹਨ, ਉਦੋਂ ਤੋਂ ਹੀ ਕਿਸੇ ਨਾ ਕਿਸੇ ਮਾਮਲੇ ਕਾਰਨ ਉਹ ਆਪਣੇ ਹੀ ਵਿਧਾਇਕਾਂ ਤੇ ਵਰਕਰਾਂ ਦੇ ਨਿਸ਼ਾਨੇ ‘ਤੇ ਰਹਿ ਰਹੇ ਹਨ। ਪਿਛਲੇ 11 ਮਹੀਨਿਆਂ ਤੋਂ ਸੀ.ਐੱਮ. ਨੇ ਪੂਰੀ ਤਰ੍ਹਾਂ ਆਪਣੇ ਵਿਧਾਇਕਾਂ ਤੇ ਵਰਕਰਾਂ ਤੋਂ ਦੂਰੀ ਬਣਾਈ ਰੱਖੀ ਹੋਈ ਹੈ। ਨਾ ਤਾਂ ਵਿਧਾਇਕਾਂ ਨੂੰ ਮਿਲਣ ਦਾ ਸਮਾਂ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਸਕੱਤਰੇਤ ਵਿਚ ਬੈਠ ਕੇ ਵਿਧਾਇਕਾਂ ਦੀ ਗੱਲ ਤੱਕ ਸੁਣੀ ਜਾ ਰਹੀ ਹੈ। ਹੁਣ ਨਵੇਂ ਫਰਮਾਨ ਨੇ ਤਾਂ ਵਿਧਾਇਕਾਂ ਤੇ ਮੁੱਖ ਮੰਤਰੀ ਦੀ ਦੂਰੀ ਹੋਰ ਵਧਾ ਦਿੱਤੀ ਹੈ। ਮੁੱਖ ਮੰਤਰੀ ਨਾਲ ਉਨ੍ਹਾਂ ਦੀ ਰਿਹਾਇਸ਼ ਵਿਚ ਮਿਲਣ ਵਾਲੇ ਵਿਧਾਇਕਾਂ ਨੂੰ ਹੁਣ ਆਪਣਾ ਮੋਬਾਇਲ ਫੋਨ ਬਾਹਰ ਰੱਖਣਾ ਹੋਵੇਗਾ। ਮਤਲਬ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਮੁੱਖ ਮੰਤਰੀ ਨੂੰ ਆਪਣੇ ਹੀ ਵਿਧਾਇਕਾਂ ‘ਤੇ ਵਿਸ਼ਵਾਸ ਨਹੀਂ ਰਿਹਾ। ਉਥੇ ਮੁੱਖ ਮੰਤਰੀ ਦੇ ਇਸ ਨਵੇਂ ਫਰਮਾਨ ਨਾਲ ਪਾਰਟੀ ਵਿਧਾਇਕਾਂ ਵਿਚ ਖਾਸਾ ਰੋਸ ਪੈਦਾ ਹੋਣ ਲੱਗਾ ਹੈ।
2002 ਤੋਂ 2007 ਤੱਕ ਜਦ ਕੈਪਟਨ ਸੂਬੇ ਦੇ ਮੁੱਖ ਮੰਤਰੀ ਰਹੇ ਸਨ, ਤਾਂ ਉਦੋਂ ਵੀ ਕੈਪਟਨ ਨੇ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਤੋਂ ਦੂਰੀ ਬਣਾਈ ਰੱਖੀ ਸੀ ਪਰ ਸਮੇਂ-ਸਮੇਂ ‘ਤੇ ਉਹ ਵਿਧਾਇਕਾਂ ਤੇ ਵਰਕਰਾਂ ਦੀ ਮੰਗ ਨੂੰ ਪੂਰਾ ਕਰ ਦਿੰਦੇ ਸਨ ਪਰ ਇਸ ਵਾਰ ਤਾਂ ਸੀ.ਐੱਮ. ਦੇ ਠਾਠ ਹੀ ਵੱਖ ਹਨ। 11 ਮਹੀਨੇ ਉਨ੍ਹਾਂ ਨੂੰ ਸੀ.ਐੱਮ. ਦੀ ਕੁਰਸੀ ‘ਤੇ ਬੈਠੇ ਹੋ ਗਏ ਹਨ। ਉਦੋਂ ਤੋਂ ਨਾ ਸਿਰਫ ਸੀ.ਐੱਮ. ਨੇ ਜਨਤਾ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ, ਬਲਕਿ ਆਪਣੇ ਵਿਧਾਇਕਾਂ ਤੇ ਪਾਰਟੀ ਵਰਕਰਾਂ ਨੂੰ ਵੀ ਕੋਈ ਅਹਿਮੀਅਤ ਨਹੀਂ ਦੇ ਰਹੇ ਹਨ। ਸਕੱਤਰੇਤ ਤੋਂ ਦੂਰੀ ਬਣਾ ਕੇ ਸੀ.ਐੱਮ. ਨੇ ਸਾਫ ਸੰਕੇਤ ਦੇ ਦਿੱਤਾ ਹੈ ਕਿ ਉਹ ਜਨਤਾ ਦੀ ਕੋਈ ਵੀ ਸ਼ਿਕਾਇਤ ਜਾਂ ਮੁਸ਼ਕਲ ਨਹੀਂ ਸੁਣਨਾ ਚਾਹੁੰਦੇ ਹਨ। ਆਪਣਾ ਰੋਜ਼ਾਨਾ ਦਾ ਸਾਰਾ ਕੰਮਕਾਜ ਕੈਪਟਨ ਆਪਣੀ ਚੰਡੀਗੜ੍ਹ ਸੀ.ਐੱਮ. ਰਿਹਾਇਸ਼ ਤੋਂ ਹੀ ਦੇਖਦੇ ਹਨ। ਹਾਲਾਤ ਇਹ ਹਨ ਕਿ ਸੀ.ਐੱਮ. ਬਣਨ ਤੋਂ ਬਾਅਦ ਤਾਂ ਕਈ ਜ਼ਿਲ੍ਹਿਆਂ ਵਿਚ ਕੈਪਟਨ ਨੇ ਦੌਰਾ ਹੀ ਨਹੀਂ ਕੀਤਾ। ਕਿਸੇ ਵਿਧਾਇਕ ਨੂੰ ਕੋਈ ਫੰਡ ਜਾਰੀ ਨਹੀਂ ਕੀਤਾ ਅਤੇ ਸਾਰੀ ਦੀ ਸਾਰੀ ਖੇਡ ਕੇਂਦਰ ਦੀਆਂ ਗ੍ਰਾਂਟਾਂ ‘ਤੇ ਟਿਕੀ ਹੋਈ ਹੈ। ਹੁਣ ਸੀ.ਐੱਮ. ਰਿਹਾਇਸ਼ ਵਿਚ ਫੋਨ ਨਾ ਲਿਜਾਣ ਦਾ ਹੁਕਮ ਦੇ ਕੇ ਉਨ੍ਹਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਆਪਣੀ ਹੀ ਪਾਰਟੀ ਦੇ ਵਿਧਾਇਕਾਂ ‘ਤੇ ਵਿਸ਼ਵਾਸ ਨਹੀਂ ਹੈ। ਸੀ.ਐੱਮ. ਦੇ ਨਾਲ ਜੇਕਰ ਮੀਟਿੰਗ ਹੋਈ ਤਾਂ ਉਸ ਵਿਚ ਫੋਨ ਸਿਰਫ ਚੀਫ ਸੈਕਟਰੀ ਕਰਨ ਅਵਤਾਰ ਸਿੰਘ, ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਕੈਬਨਿਟ ਮੰਤਰੀ ਅਤੇ ਦੋ ਤਿੰਨ ਕੈਪਟਨ ਦੇ ਖਾਸਮਖਾਸ ਹੀ ਲਿਜਾ ਸਕਦੇ ਹਨ। ਕੋਈ ਵੀ ਵਿਧਾਇਕ ਜਾਂ ਕੋਈ ਵੀ ਆਈ.ਪੀ.ਐੱਸ. ਜਾਂ ਆਈ.ਏ.ਐੱਸ. ਅਧਿਕਾਰੀ ਵੀ ਆਪਣਾ ਫੋਨ ਅੰਦਰ ਨਹੀਂ ਲਿਜਾ ਸਕੇਗਾ।
ਜ਼ਿਕਰਯੋਗ ਹੈ ਕਿ ਰਾਣਾ ਗੁਰਜੀਤ ਸਿੰਘ ‘ਤੇ ਗੰਭੀਰ ਦੋਸ਼ ਲੱਗਣ ਦੇ ਨਾਲ ਹੀ ਇਕ ਦਲਾਲ ਦੀ ਜੱਜ ਨਾਲ ਸੈਟਿੰਗ ਦੀ ਆਡੀਓ ਸੀ.ਡੀ. ਸਾਹਮਣੇ ਆਉਣ ਨਾਲ ਕਾਫੀ ਹੰਗਾਮਾ ਮਚਿਆ ਸੀ। ਇਸ ਤੋਂ ਬਾਅਦ ਇਕ ਹੋਰ ਕਾਂਗਰਸੀ ਨੇਤਾ ਦਾ ਸਟਿੰਗ ਸਾਹਮਣੇ ਆਉਣ ਤੋਂ ਬਾਅਦ ਸੀ.ਐੱਮ. ਪੂਰੀ ਤਰ੍ਹਾਂ ਡਰੇ ਹੋਏ ਨਜ਼ਰ ਆ ਰਹੇ ਹਨ। ਸਰਕਾਰ ਦੇ ਮੋਬਾਇਲ ਅੰਦਰ ਨਾ ਲਿਜਾਣ ਦੇ ਨਵੇਂ ਫਰਮਾਨ ਤੋਂ ਬਾਅਦ ਨਾ ਸਿਰਫ ਵਿਧਾਇਕਾਂ, ਬਲਕਿ ਅਧਿਕਾਰੀਆਂ ਵਿਚ ਵੀ ਗੁੱਸਾ ਪਾਇਆ ਜਾ ਰਿਹਾ ਹੈ। ਕਈਆਂ ਨੇ ਤਾਂ ਦੱਬੀ ਜ਼ੁਬਾਨ ਵਿਚ ਇਥੋਂ ਤੱਕ ਕਹਿ ਦਿੱਤਾ ਕਿ ਉਹ ਕਿਉਂ ਸੀ.ਐੱਮ. ਨਾਲ ਮਿਲਣ ਜਾਣਗੇ। ਮੁੱਖ ਮੰਤਰੀ ਦੀ ਸੁਰੱਖਿਆ ਸੰਭਾਲਣ ਵਾਲੇ ਆਈ.ਪੀ.ਐੱਸ. ਰਾਕੇਸ਼ ਅਗਰਵਾਲ ਦਾ ਕਹਿਣਾ ਹੈ ਕਿ ਅਜਿਹਾ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਗਿਆ ਹੈ।

About Author

Punjab Mail USA

Punjab Mail USA

Related Articles

ads

Latest Category Posts

    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article
    ਅੱਤਵਾਦੀਆਂ ਲਈ ਪਾਕਿਸਤਾਨ ਸਵਰਗ  : ਅਮਰੀਕਾ

ਅੱਤਵਾਦੀਆਂ ਲਈ ਪਾਕਿਸਤਾਨ ਸਵਰਗ : ਅਮਰੀਕਾ

Read Full Article
    ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

ਟਰੰਪ ਪ੍ਰਸ਼ਾਸਨ ਵਲੋਂ ਐੱਚ 4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ‘ਤੇ ਰੋਕ ਲਗਾਉਣ ਦਾ ਫੈਸਲਾ

Read Full Article
    ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

ਅਮਰੀਕਾ ਦੇ 21.8 ਫੀਸਦੀ ਲੋਕ ਆਪਣੇ ਘਰ ‘ਚ ਅੰਗਰੇਜ਼ੀ ਦੇ ਇਲਾਵਾ ਦੂਜੀਆਂ ਭਾਸ਼ਾਵਾਂ ਦੀ ਕਰਦੇ ਨੇ ਵਰਤੋਂ

Read Full Article
    ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ 160 ਸਾਲ ਦੀ ਸਜ਼ਾ ਸੁਣਾਈ

Read Full Article
    ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸੁਣਾਈਆਂ ਖਰੀਆਂ-ਖਰੀਆਂ

Read Full Article
    ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

ਅਮਰੀਕੀ ਜੇਲ ‘ਚ ਬੰਦ 52 ਭਾਰਤੀ ਪੰਜਾਬੀਆਂ ਸਣੇ 123 ਨੂੰ ਜ਼ਮਾਨਤ ਮਿਲੀ

Read Full Article
    ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

ਨਿਊਜਰਸੀ ਸੂਬੇ ‘ਚ ਸਿੱਖ ਅਟਾਰਨੀ ਜਨਰਲ ਦੀ ਪਗੜੀ ‘ਤੇ ਨਸਲੀ ਟਿੱਪਣੀ ਦੀ ਆਡੀਓ ਵਾਇਰਲ

Read Full Article
    ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 7 ਜ਼ਖਮੀ

Read Full Article
    ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ  ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

ਸਿਲੀਕਾਨ ਵੈਲੀ ‘ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਭਾਰਤੀ ਇੰਜੀਨੀਅਰਾਂ ਦਾ ਆਉਣਾ ਘਟਿਆ

Read Full Article
    ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

ਚੰਨ ਦੀ ਸੈਰ ਕਰਨਗੇ ਜਾਪਾਨ ਦੇ ਅਰਬਪਤੀ

Read Full Article
    ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਸਿਆਸਤ ਕਿਉਂ?

Read Full Article
    ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

ਸੈਕਰਾਮੈਂਟੋ ਦਾ ਇੰਟਰਨੈਸ਼ਨਲ ਕਬੱਡੀ ਕੱਪ 7 ਅਕਤੂਬਰ ਨੂੰ

Read Full Article