PUNJABMAILUSA.COM

ਕੈਨੇਡੀਅਨ ਲੜਕੀ ਨੇ ਮੋਗਾ ਦੇ ਨਿਵਾਸੀ ਨੂੰ ਕੈਨੇਡਾ ਲਿਜਾਣ ਦਾ ਸੁਪਨਾ ਵਿਖਾ ਕੇ 4 ਲੱਖ ਰੁਪਏ ਠੱਗੇ

ਕੈਨੇਡੀਅਨ ਲੜਕੀ ਨੇ ਮੋਗਾ ਦੇ ਨਿਵਾਸੀ ਨੂੰ ਕੈਨੇਡਾ ਲਿਜਾਣ ਦਾ ਸੁਪਨਾ ਵਿਖਾ ਕੇ 4 ਲੱਖ ਰੁਪਏ ਠੱਗੇ

ਕੈਨੇਡੀਅਨ ਲੜਕੀ ਨੇ ਮੋਗਾ ਦੇ ਨਿਵਾਸੀ ਨੂੰ ਕੈਨੇਡਾ ਲਿਜਾਣ ਦਾ ਸੁਪਨਾ ਵਿਖਾ ਕੇ 4 ਲੱਖ ਰੁਪਏ ਠੱਗੇ
January 01
12:36 2018

ਮੋਹਾਲੀ, 1 ਜਨਵਰੀ (ਪੰਜਾਬ ਮੇਲ)- ਵਿਆਹ ਕਰਨ ਦਾ ਇਸ਼ਤਿਹਾਰ ਦੇ ਕੇ ਇਕ ਕੈਨੇਡੀਅਨ ਲੜਕੀ ਨੇ ਜ਼ਿਲਾ ਮੋਗਾ ਦੇ ਪਿੰਡ ਮਾਦੋਕੇ ਨਿਵਾਸੀ ਮਨਪ੍ਰੀਤ ਸਿੰਘ ਨੂੰ ਕੈਨੇਡਾ ਲਿਜਾਣ ਦਾ ਸੁਪਨਾ ਵਿਖਾ ਕੇ ਉਸ ਤੋਂ 4 ਲੱਖ ਰੁਪਏ ਠੱਗ ਲਏ । ਪੁਲਿਸ ਨੇ ਇਸ ਸਬੰਧੀ ਥਾਣਾ ਫੇਜ਼-8 ਵਿਚ ਲੜਕੀ ਤੇ ਉਸ ਦੇ ਰਿਸ਼ਤੇਦਾਰ, ਜਿਸ ਨੂੰ ਉਹ ਆਪਣਾ ਜੀਜਾ ਦੱਸਦੀ ਸੀ, ਖਿਲਾਫ ਕੇਸ ਦਰਜ ਕਰ ਲਿਆ ਹੈ ।
ਸ਼ਿਕਾਇਤਕਰਤਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕੈਨੇਡਾ ਨਿਵਾਸੀ ਪਰਮਜੀਤ ਕੌਰ ਨਾਂ ਦੀ ਲੜਕੀ ਨੇ ਉਸ ਨਾਲ ਵਿਆਹ ਤਾਂ ਕਰ ਲਿਆ ਪਰ ਉਹ ਉਸ ਨੂੰ 6 ਮਹੀਨਿਆਂ ਬਾਅਦ ਵੀ ਕੈਨੇਡਾ ਲੈ ਕੇ ਨਹੀਂ ਗਈ । ਲੜਕੀ ਨੇ ਆਪਣੇ ਇਕ ਰਿਸ਼ਤੇਦਾਰ, ਜਿਸ ਨੂੰ ਉਹ ਆਪਣਾ ਜੀਜਾ ਦੱਸਦੀ ਸੀ, ਨਾਲ ਮਿਲ ਕੇ ਉਸ ਤੋਂ ਕੈਨੇਡਾ ਜਾਣ ‘ਤੇ ਆਉਣ ਵਾਲਾ ਖਰਚ ਦੱਸ ਕੇ 4 ਲੱਖ ਰੁਪਏ ਵੀ ਲੈ ਲਏ । ਪੈਸੇ ਲੈ ਕੇ ਵੀ ਕੈਨੇਡਾ ਨਾ ਲੈ ਕੇ ਜਾਣ ਤੇ ਵਿਆਹ ਕਰਕੇ ਆਪਣੇ ਕੋਲ ਪਤਨੀ ਦੇ ਨਾ ਆਉਣ ਤੋਂ ਪ੍ਰੇਸ਼ਾਨ ਹੋ ਕੇ ਮਨਪ੍ਰੀਤ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ।
ਪੁਲਿਸ ਨੇ ਥਾਣਾ ਫੇਜ਼-8 ਵਿਚ ਲੜਕੀ ਪਰਮਜੀਤ ਕੌਰ ਉਰਫ ਜਸਪ੍ਰੀਤ ਕੌਰ ਨਿਵਾਸੀ ਖੰਨਾ ਤੇ ਉਸ ਦੇ ਜੀਜੇ ਅਮਰਿੰਦਰ ਸਿੰਘ ਨਿਵਾਸੀ ਪਿੰਡ ਕਾਈਨੌਰ ਜ਼ਿਲਾ ਰੋਪੜ ਖਿਲਾਫ ਕੇਸ ਦਰਜ ਕਰ ਲਿਆ ਹੈ । ਮਨਪ੍ਰੀਤ ਸਿੰਘ ਨੇ ਦੱਸਿਆ ਕਿ 24 ਜੂਨ 2016 ਨੂੰ ਮੋਹਾਲੀ ਦੇ ਇਕ ਪ੍ਰਸਿੱਧ ਗੁਰਦੁਆਰਾ ਸਾਹਿਬ ਵਿਚ ਉਨ੍ਹਾਂ ਦਾ ਵਿਆਹ ਹੋਇਆ ਸੀ । ਵਿਆਹ ਦੇ ਬਾਕਾਇਦਾ ਕਾਗਜ਼ ਵੀ ਤਿਆਰ ਕੀਤੇ ਗਏ, ਜਿਸ ਦੇ ਸਬੂਤ ਵੀ ਮਨਪ੍ਰੀਤ ਕੋਲ ਹਨ ।
ਇਕ ਹੀ ਸ਼ਕਲ ਦੀਆਂ ਦੋ ਔਰਤਾਂ
ਉਨ੍ਹਾਂ ਦੱਸਿਆ ਕਿ ਦਿੱਤੇ ਗਏ ਇਸ਼ਤਿਹਾਰ ਮੁਤਾਬਕ ਉਸ ਦਾ ਵਿਆਹ ਪਰਮਜੀਤ ਕੌਰ ਨਾਲ ਹੋਇਆ ਪਰ ਵਿਆਹ ਤੋਂ ਬਾਅਦ ਪਰਮਜੀਤ ਕੌਰ ਨੂੰ ਉਸ ਦੇ ਨਾਲ ਘਰ ਨਾ ਭੇਜਿਆ ਗਿਆ । ਉਸ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਗਿਆ ਕਿ ਉਸ ਦੇ ਕੈਨੇਡਾ ਜਾਣ ਲਈ ਕਾਗਜ਼ ਤਿਆਰ ਕਰਨੇ ਹਨ । ਕਾਫੀ ਦੇਰ ਤਕ ਜਦੋਂ ਉਸ ਨਾਲ ਪਰਮਜੀਤ ਕੌਰ ਦਾ ਸੰਪਰਕ ਹੀ ਨਾ ਹੋਇਆ ਤਾਂ ਉਸ ਨੇ ਆਪਣੇ ਪੱਧਰ ‘ਤੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਇਕ ਹੀ ਸ਼ਕਲ ਦੀਆਂ ਦੋ ਔਰਤਾਂ ਹਨ । ਕੈਨੇਡਾ ਵਾਲੀ ਪਰਮਜੀਤ ਕੌਰ ਜਦੋਂ ਇੰਡੀਆ ਆ ਜਾਂਦੀ ਹੈ ਤਾਂ ਇਹ ਲੋਕ ਵਿਆਹ ਲਈ ਕਿਸੇ ਨਾ ਕਿਸੇ ਵਿਅਕਤੀ ਨੂੰ ਇੰਝ ਹੀ ਫਸਾ ਲੈਂਦੇ ਹਨ । ਵਿਆਹ ਮੌਕੇ ਕਾਗਜ਼ ਕੈਨੇਡਾ ਵਾਲੀ ਲੜਕੀ ਦੇ ਵਿਖਾ ਦਿੰਦੇ ਹਨ, ਜਦੋਂ ਕਿ ਵਿਆਹ ਸਮੇਂ ਤਿਆਰ ਕਰਕੇ ਦੂਜੀ ਲੜਕੀ ਨੂੰ ਸਾਹਮਣੇ ਕਰ ਦਿੱਤਾ ਜਾਂਦਾ ਹੈ । ਵਿਆਹ ਉਪਰੰਤ ਕੈਨੇਡਾ ਵਾਲੀ ਵਾਪਸ ਚਲੀ ਜਾਂਦੀ ਹੈ ਤੇ ਇਹ ਪੈਸੇ ਠੱਗ ਲੈਂਦੇ ਹਨ । ਮਨਪ੍ਰੀਤ ਨੇ ਕਿਹਾ ਕਿ ਉਸ ਦੇ ਨਾਲ ਠੱਗੀ ਕਰਨ ਵਾਲੇ ਲੋਕਾਂ ਨੇ ਹੋਰ ਵੀ ਕਈ ਲੋਕਾਂ ਨੂੰ ਸ਼ਿਕਾਰ ਬਣਾਇਆ ਹੈ ।

About Author

Punjab Mail USA

Punjab Mail USA

Related Articles

ads

Latest Category Posts

    ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

ਕਿਮ ਕੁਮਾਰੀ ਨੇ ਜਿਤਿਆ ‘ਮਿਸ ਇੰਡੀਆ ਯੂਐੱਸਏ’ 2019 ਦਾ ਖਿਤਾਬ

Read Full Article
    ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

ਪੁਲਵਾਮਾ ਹਾਦਸੇ ਬਾਰੇ ਨਾ ਖੇਡੀ ਜਾਵੇ ਸਿਆਸਤ

Read Full Article
    ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

ਯੂਬਾ ਸਿਟੀ ‘ਚ ਸਿੱਖ ਵਿਅਕਤੀ ‘ਤੇ ਹੋਇਆ ਨਫ਼ਰਤੀ ਹਮਲਾ

Read Full Article
    ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲੇ ਬਾਗ ਦੀ 100ਵੀਂ ਬਰਸੀ ਨੂੰ ਸਮਰਪਿਤ ਸਮਾਗਮ 6 ਅਤੇ 7 ਅਪ੍ਰੈਲ ਨੂੰ

Read Full Article
    ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

ਟਰੰਪ ਦੇ ਚੋਣ ਇੰਚਾਰਜ ਰਹੇ ਮੈਨਫੋਰਟ ਨੂੰ ਹੋ ਸਕਦੀ ਹੈ 24 ਸਾਲ ਦੀ ਸਜ਼ਾ

Read Full Article
    ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

ਟੈਕਸਾਸ ‘ਚ ਭਾਰਤੀ ਮੂਲ ਦਾ ਜੋੜਾ ਮ੍ਰਿਤਕ ਹਾਲਤ ‘ਚ ਮਿਲਿਆ

Read Full Article
    ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

ਗੁਰਦੁਆਰਾ ਸਾਹਿਬ ਫਰੀਮਾਂਟ ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਐਲਾਨ

Read Full Article
    ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

ਅਮਰੀਕਾ ਦੇ ਨਿਊ ਓਰਲੀਨਜ਼ ‘ਚ ਗੋਲੀਬਾਰੀ ਦੌਰਾਨ 5 ਪੈਦਲ ਯਾਤਰੀ ਜ਼ਖਮੀ

Read Full Article
    ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

ਕੈਲੀਫੋਰਨੀਆ ਦੇ ਰੈਸਟੋਰੈਂਟ ਵਿਚ ਇੱਕ ਹੋਰ ਸਿੱਖ ‘ਤੇ ਹੋਇਆ ਨੱਸਲੀ ਹਮਲਾ

Read Full Article
    ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

ਅਮਰੀਕਾ ‘ਚ ਇੰਮੀਗ੍ਰੇਸ਼ਨ ਨਿਯਮਾਂ ਵਿਚ ਬਦਲਾਅ

Read Full Article
    ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

ਅਮਰੀਕੀ ਰਾਸ਼ਟਰਪਤੀ ਨੇ ਰਾਸ਼ਟਰੀ ਐਮਰਜੰਸੀ ਦਾ ਕੀਤਾ ਐਲਾਨ

Read Full Article
    ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

ਇਲੀਨੋਇਸ ਦੇ ਸ਼ਹਿਰ ਔਰੋਰਾ’ਚ ਗੋਲ਼ੀਬਾਰੀ, 5 ਦੀ ਮੌਤ

Read Full Article
    ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

ਫਰਜ਼ੀ ਯੂਨੀਵਰਸਿਟੀ ਮਾਮਲਾ : ਧੋਖਾਧੜੀ ਮਾਮਲੇ ਵਿਚ ਫਸੇ 19 ਵਿਦਿਆਰਥੀਆਂ ਨੂੰ ਭਾਰਤ ਪਰਤਣ ਦੀ ਮਿਲੀ ਆਗਿਆ

Read Full Article
    ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਦੌਰਾਨ ਪਾਕਿਸਤਾਨ ਨਾ ਜਾਣ ਦੀ ਅਪੀਲ

Read Full Article
    ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

ਅਮਰੀਕੀ ਸੰਸਦ ਮੈਂਬਰਾਂ ਵੱਲੋਂ ਸਾਊਦੀ ਅਰਬ ਨੂੰ ਅਮਰੀਕੀ ਮਦਦ ਖਤਮ ਕਰਨ ਦਾ ਬਿੱਲ ਪਾਸ

Read Full Article