ਕੈਨੇਡੀਅਨ ਮੀਡੀਆ ਦੀ ਸੁਰਖੀਆਂ ‘ਚ ਆਇਆ ਪੰਜਾਬੀ ਡਰਾਈਵਰ

ਕੈਲਗਰੀ, 30 ਮਾਰਚ (ਪੰਜਾਬ ਮੇਲ)- ਕੈਨੇਡਾ ਦੇ ਕੈਲਗਰੀ ਸੂਬੇ ‘ਚ ਇੱਕ ਪੰਜਾਬੀ ਡਰਾਈਵਰ ਅੱਜਕੱਲ੍ਹ ਮੀਡੀਆ ਦੀ ਸੁਰਖ਼ੀਆਂ ‘ਚ ਹੈ। ਚਰਚਾ ਦਾ ਕਾਰਨ ਹੈ ਬੱਸ ਡਰਾਈਵਰ ਅਮਨਦੀਪ ਸਿੰਘ ਹੂੰਝਣ ਦੀ ਦਲੇਰੀ, ਜਿਸ ਕਾਰਨ ਇੱਕ ਕੁੜੀ ਦੀ ਇੱਜ਼ਤ ਬੱਚ ਗਈ। ਬੱਸ ਡਰਾਈਵਰ ਅਮਨਦੀਪ ਸਿੰਘ ਦੀ ਬੱਸ ਵਿਚ ਆਪਣਾ ਸਫਰ ਪੂਰਾ ਕਰਨ ਤੋਂ ਬਾਅਦ ਰਾਤੀ ਕੁੜੀ ਸਟੈਂਡ ‘ਤੇ ਉਤਰੀ, ਤਾਂ ਉੱਥੇ ਮੌਜੂਦਾ ਲੜਕੇ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ ਕੀਤੀ।
ਇਸ ਦੌਰਾਨ ਅਮਨਦੀਪ ਸਿੰਘ ਹੂੰਝਣ ਨੇ ਬੱਸ ਰੋਕੀ ਅਤੇ ਦੌੜ ਕੇ ਕੁੜੀ ਵੱਲ ਵਧਿਆ। ਅਮਨਦੀਪ ਸਿੰਘ ਨੂੰ ਦੇਖ ਕੇ ਲੜਕੀ ਨਾਲ ਜ਼ਬਰਦਸਤੀ ਕਰਨ ਵਾਲਾ ਲੜਕਾ ਦੌੜ ਗਿਆ। ਇਸ ਦੌਰਾਨ ਅਮਨਦੀਪ ਨੇ ਪੁਲਿਸ ਤੇ ਐਂਬੂਲੈਂਸ ਨੂੰ ਕਾਲ ਕੀਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲੜਕੀ ਨੂੰ ਹਸਪਤਾਲ ਪਹੁੰਚਿਆ। ਕੈਲਗਰੀ ਪੁਲਿਸ ਅਨੁਸਾਰ ਜੇਕਰ ਅਮਨਦੀਪ ਸਿੰਘ ਹੂੰਝਣ ਮੌਕੇ ‘ਤੇ ਲੜਕੀ ਦੀ ਮਦਦ ਨਾ ਕਰਦਾ ਤਾਂ ਬਹੁਤ ਹੀ ਮੰਦਭਾਗੀ ਘਟਨਾ ਹੋ ਜਾਣੀ ਸੀ। ਅਮਨਦੀਪ ਸਿੰਘ ਦੀ ਦਲੇਰੀ ਕਾਰਨ ਉਸ ਕੈਨੇਡੀਅਨ ਮੀਡੀਆ ‘ਚ ਉਸ ਦੀ ਚਰਚਾ ਹੋ ਰਹੀ ਹੈ।
There are no comments at the moment, do you want to add one?
Write a comment