PUNJABMAILUSA.COM

ਕੈਨੇਡੀਅਨ ਫੌਜ ਡਿਫੈਂਸ ਸਿਸਟਮ ਨੂੰ ਅਪਗ੍ਰੇਡ ਕਰਨ ਲਈ ਲਵੇਗੀ ਅਮਰੀਕਾ ਦਾ ਸਹਾਰਾ!

ਕੈਨੇਡੀਅਨ ਫੌਜ ਡਿਫੈਂਸ ਸਿਸਟਮ ਨੂੰ ਅਪਗ੍ਰੇਡ ਕਰਨ ਲਈ ਲਵੇਗੀ ਅਮਰੀਕਾ ਦਾ ਸਹਾਰਾ!

ਕੈਨੇਡੀਅਨ ਫੌਜ ਡਿਫੈਂਸ ਸਿਸਟਮ ਨੂੰ ਅਪਗ੍ਰੇਡ ਕਰਨ ਲਈ ਲਵੇਗੀ ਅਮਰੀਕਾ ਦਾ ਸਹਾਰਾ!
December 08
12:54 2017

ਓਟਵਾ, 8 ਦਸੰਬਰ (ਪੰਜਾਬ ਮੇਲ)- ਉੱਤਰੀ ਅਮਰੀਕਾ ਦੇ ਉਮਰ ਵਿਹਾਅ ਚੁੱਕੇ ਡਿਫੈਂਸ ਸਿਸਟਮ ਨੂੰ ਅਪਗ੍ਰੇਡ ਕਰਨ ਲਈ ਕੈਨੇਡੀਅਨ ਫੌਜ ਅਮਰੀਕਾ ਨਾਲ ਰਲ ਕੇ ਕੰਮ ਕਰਨ ਦੀ ਤਿਆਰੀ ਕਰ ਰਹੀ ਹੈ। ਪਰ ਕੈਨੇਡਾ ਦੇ ਉੱਘੇ ਜਨਰਲ ਦਾ ਕਹਿਣਾ ਹੈ ਕਿ ਅਮਰੀਕਾ ਦੇ ਬੈਲਿਸਟਿਕ ਮਿਜ਼ਾਈਲ ਸ਼ੀਲਡ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ ਅਤੇ ਨਾ ਹੀ ਇਸ ਬਾਰੇ ਅਮਰੀਕਾ ਨਾਲ ਉਨ੍ਹਾਂ ਦੀ ਕੋਈ ਗੱਲ ਹੋਈ ਹੈ।
ਚੀਫ ਆਫ ਡਿਫੈਂਸ ਸਟਾਫ ਜਨਰਲ ਜੌਨਾਥਨ ਵਾਂਸ ਦੀ ਇਹ ਟਿੱਪਣੀ ਉਦੋਂ ਆਈ ਜਦੋਂ ਬੈਲਿਸਟਿਕ ਮਿਜ਼ਾਈਲ ਡਿਫੈਂਸ ਵਿਚ ਕੈਨੇਡਾ ਦੀ ਸ਼ਮੂਲੀਅਤ ਦਾ ਸਵਾਲ ਉੱਠ ਰਿਹਾ ਹੈ ਅਤੇ ਉੱਤਰੀ ਕੋਰੀਆ ਦੀਆਂ ਹਰਕਤਾਂ ਨੂੰ ਲੈ ਕੇ ਸਾਰੇ ਪਾਸੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਰੱਖਿਆ ਮੰਤਰੀ ਹਰਜੀਤ ਸੱਜਣ ਨੇ ਅਕਤੂਬਰ ਵਿਚ ਹੋਣ ਜਾ ਰਹੇ ਵਿਵਾਦਗ੍ਰਸਤ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਸਾਰੇ ਰਾਹ ਖੁੱਲ੍ਹੇ ਛੱਡ ਦਿੱਤੇ ਹਨ। ਪਰ ਜਦੋਂ ਮਿਜ਼ਾਈਲ ਡਿਫੈਂਸ ਬਾਰੇ ਪੁੱਛਿਆ ਜਾਂਦਾ ਹੈ ਤਾਂ ਸਰਕਾਰ ਬਹੁਤ ਹੀ ਅਸਪੱਸ਼ਟ ਨਜ਼ਰ ਆਉਂਦੀ ਹੈ।
ਇਸੇ ਦੌਰਾਨ ਵਿਰੋਧੀ ਧਿਰਾਂ ਵੀ ਇਸ ਮੁੱਦੇ ਉੱਤੇ ਵੰਡੀਆਂ ਨਜ਼ਰ ਆ ਰਹੀਆਂ ਹਨ। ਕੰਜ਼ਰਵੇਟਿਵ ਜਿੱਥੇ ਇਹ ਆਖ ਰਹੇ ਹਨ ਕਿ ਕੈਨੇਡਾ ਨੂੰ ਤੁਰੰਤ ਹੀ ਅਮਰੀਕਾ ਨਾਲ ਗੱਲਬਾਤ ਸ਼ੁਰੂ ਕਰ ਦੇਣੀ ਚਾਹੀਦੀ ਹੈ, ਉੱਥੇ ਹੀ ਐੱਨ.ਡੀ.ਪੀ. ਇਸ ਮਾਮਲੇ ਵਿਚ ਕੈਨੇਡਾ ਦੀ ਸ਼ਮੂਲੀਅਤ ਉੱਕਾ ਨਹੀਂ ਚਾਹੁੰਦੀ। ਵਾਂਸ ਨੇ ਪ੍ਰੈੱਸ ਨੂੰ ਦੱਸਿਆ ਕਿ ਕੈਨੇਡੀਅਨ ਫੌਜ ਦੇ ਅਧਿਕਾਰੀ ਨੌਰਥ ਅਮੈਰੀਕਨ ਐਰੋਸਪੇਸ ਡਿਫੈਂਸ ਕਮਾਂਡ ਨੂੰ ਅਪਗ੍ਰੇਡ ਕਰਨ ਲਈ ਅਮਰੀਕਾ ਨਾਲ ਡੂੰਘਾਈ ਨਾਲ ਗੱਲਬਾਤ ਕਰਨ ਦੀ ਤਿਆਰੀ ਕਰ ਰਹੇ ਹਨ।
ਇਹ ਗੱਲਬਾਤ ਸਾਂਝੇ ਅਮਰੀਕੀ ਤੇ ਕੈਨੇਡੀਅਨ ਸਿਸਟਮ-ਜਿਸ ਦੀ ਵਰਤੋਂ ਅਜੇ ਦੁਸ਼ਮਣਾਂ ਦੇ ਜਹਾਜ਼ਾਂ, ਮਿਜ਼ਾਈਲਾਂ, ਬੇੜਿਆਂ ਦਾ ਪਤਾ ਲਾਉਣ ਲਈ ਕੀਤੀ ਜਾਂਦੀ ਹੈ, ਨੂੰ ਦਰਪੇਸ਼ ਚੁਣੌਤੀਆਂ ਉੱਤੇ ਕੇਂਦਰਿਤ ਰਹਿਣ ਦੀ ਸੰਭਾਵਨਾ ਹੈ। ਵਾਂਸ ਨੇ ਵੀਰਵਾਰ ਨੂੰ ਇਕ ਇੰਟਰਵਿਊ ਵਿਚ ਆਖਿਆ ਕਿ ਅਸੀਂ ਇਸ ਲਈ ਖੁਸ਼ ਹਾਂ ਕਿ ਅਗਲੇ 20 ਤੋਂ 50 ਸਾਲਾਂ ਵਿਚ ਇਸ ਮਹਾਦੀਪ ਉੱਤੇ ਸਾਡੀ ਰੱਖਿਆ ਪ੍ਰਣਾਲੀ ਕਿਹੋ ਜਿਹੀ ਹੋਵੇਗੀ ਅਸੀਂ ਉਸ ਬਾਰੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਨ ਜਾ ਰਹੇ ਹਾਂ।
ਉਨ੍ਹਾਂ ਇਹ ਵੀ ਸਵੀਕਾਰ ਕੀਤਾ ਕਿ ਬੈਲਿਸਟਿਕ ਮਿਜ਼ਾਈਲਾਂ ਵੀ ਖਤਰੇ ਦਾ ਇਕ ਕਾਰਨ ਹੋ ਸਕਦੀਆਂ ਹਨ, ਖਾਸ ਤੌਰ ਉੱਤੇ ਜਦੋਂ ਉੱਤਰੀ ਕੋਰੀਆ ਵਰਗੇ ਦੇਸ਼ ਆਪਣੀਆਂ ਮਿਜ਼ਾਈਲ ਤੇ ਪ੍ਰਮਾਣੂ ਸਮਰੱਥਾਵਾਂ ਦਾ ਵਿਸਤਾਰ ਕਰਨ ਦੀ ਤਿਆਰੀ ਕਰ ਰਹੇ ਹੋਣ। ਪਰ ਇਸ ਤੋਂ ਇਲਾਵਾ ਕਈ ਹੋਰ ਸਾਈਬਰ ਚੁਣੌਤੀਆਂ ਵੀ ਹਨ, ਜਿਨ੍ਹਾਂ ਵੱਲ ਹੁਣੇ ਤੋਂ ਧਿਆਨ ਦੇਣ ਦੀ ਲੋੜ ਹੈ।

About Author

Punjab Mail USA

Punjab Mail USA

Related Articles

ads

Latest Category Posts

    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article
    ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

ਅਮਰੀਕਾ ਦੀ ਸਰਹੱਦ ਨੂੰ ਪਾਰ ਕਰਦੇ ਹੋਏ ਐਰੀਜ਼ੋਨਾ ਰੇਗਿਸਤਾਨ ‘ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

Read Full Article
    ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

ਸੈਕਰਾਮੈਂਟੋ ਨਿਵਾਸੀ ਵਿਜੇ ਕੁਮਾਰ ਕਈ ਦਿਨਾਂ ਤੋਂ ਲਾਪਤਾ

Read Full Article
    ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

ਡਾ. ਆਸਿਫ ਮਹਿਮੂਦ ਕੈਲੀਫੋਰਨੀਆ ਮੈਡੀਕਲ ਬੋਰਡ ਦੇ ਮੈਂਬਰ ਨਾਮਜ਼ਦ

Read Full Article
    ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

ਟਰੰਪ ਗੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢੇਗਾ ਅਮਰੀਕਾ ਤੋਂ ਬਾਹਰ

Read Full Article
    ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

ਅਮਰੀਕਾ ‘ਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ‘ਚ ਹੋਇਆ 38 ਫੀਸਦੀ ਦਾ ਵਾਧਾ

Read Full Article
    ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

ਟਰੰਪ ਪ੍ਰਸ਼ਾਸਨ ਨੇ ਐੱਚ-4 ਵੀਜ਼ਾ ਧਾਰਕਾਂ ਪ੍ਰਤੀ ਯੋਜਨਾ ਨੂੰ ਨਹੀਂ ਦਿੱਤਾ ਅੰਤਿਮ ਰੂਪ

Read Full Article
    ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

ਐਲਬਾਕਰਕੀ ਨਿਊ-ਮੈਕਸੀਕੋ ਸੀਨੀਅਰ ਖੇਡਾਂ ‘ਚ ਫਰਿਜ਼ਨੋ ਦੇ ਗੁਰਬਖਸ਼ ਸਿੱਧੂ ਨੇ ਚਮਕਾਇਆ ਭਾਈਚਾਰੇ ਦਾ ਨਾਮ

Read Full Article
    ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

ਭਾਰਤੀ-ਅਮਰੀਕੀ ਵੱਲੋਂ ਪਰਿਵਾਰ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ

Read Full Article
    ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

ਚੀਫ ਆਫ ਸਟਾਫ ਮਿਕ ਨੂੰ ਖੰਘਣ ‘ਤੇ ਟਰੰਪ ਨੇ ਦਫਤਰੋਂ ਕੀਤਾ ਬਾਹਰ

Read Full Article
    ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

ਟਰੰਪ ਓਬਾਮਾ ਕੇਅਰ ਦੀ ਜਗ੍ਹਾ ਲਾਗੂ ਕਰਨਗੇ ਨਵੀਂ ਹੈਲਥ ਕੇਅਰ ਯੋਜਨਾ

Read Full Article
    ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

ਅਮਰੀਕਾ ਵਿੱਚ ਪੜ੍ਹਾਈ ਮਗਰੋਂ ਸੈਂਕੜੇ ਵਿਦਿਆਰਥੀਆਂ ਨੂੰ ਵੀਜ਼ਿਆਂ ਦਾ ਇੰਤਜ਼ਾਰ

Read Full Article
    ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ : ਭਾਰਤੀ ਮੂਲ ਦੇ ਪਰਿਵਾਰ ਦੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

Read Full Article
    ਡੋਨਾਲਡ ਟਰੰਪ ਨੇ ਯੂ.ਐੱਫ.ਓ. ਦੀ ਹੋਂਦ ਨੂੰ ਕੀਤਾ ਰੱਦ