ਕੈਨੇਡਾ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਰਾਹਤ

106
Share

-ਕੈਨੇਡਾ ਸਰਕਾਰ ਨੂੰ ਟੈਕਸ ਦੇ ਰਹੇ ਲੋਕ ਹੁਣ ਖੂਨ ਦੇ ਰਿਸ਼ਤਿਆਂ ਨੂੰ ਬੁਲਾ ਸਕਦੇ ਨੇ ਕੈਨੇਡਾ
ਐਡਮਿੰਟਨ, 2 ਮਾਰਚ (ਪੰਜਾਬ ਮੇਲ)- ਕੈਨੇਡਾ ਸਰਕਾਰ ਜੋ ਕੋਰੋਨਾ ਕਰਕੇ ਲਗਾਤਾਰ ਬਾਹਰਲੇ ਮੁਲਕ ਤੋਂ ਆਉਣ ਵਾਲੇ ਯਾਤਰੀਆਂ ’ਤੇ ਸਖ਼ਤੀ ਕਰ ਰਹੀ ਸੀ, ਨੇ ਰਾਹਤ ਦਿੰਦੇ ਹੋਏ ਕਿਹਾ ਹੈ ਕਿ ਉਹ ਲੋਕ ਆਪਣੇ ਮਾਂ-ਬਾਪ, ਦਾਦਾ-ਦਾਦੀ ਤੇ ਨਾਨਾ-ਨਾਨੀ ਨੂੰ ਬੁਲਾ ਸਕਦੇ ਹਨ, ਜੋ ਕੈਨੇਡਾ ’ਚ ਰਹਿ ਕੇ ਆਪਣੇ ਧੰਦੇ ਨਾਲ ਜੁੜ ਕੇ ਕੈਨੇਡਾ ਸਰਕਾਰ ਨੂੰ ਟੈਕਸ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ’ਚ ਘੁੰਮਣ ਤੇ ਹੋਰਨਾਂ ਕੰਮਾਂ ਲਈ ਆਉਣ ਵਾਲੇ ਵੀਜ਼ਿਆਂ ’ਤੇ ਪਾਬੰਦੀ ਲੱਗੀ ਹੋਈ ਹੈ ਤੇ ਕੇਵਲ ਉਹੀ ਲੋਕ ਆ ਸਕਦੇ ਹਨ, ਜਿਨ੍ਹਾਂ ਨੂੰ ਅੱਗੇ ਖ਼ੂਨ ਦਾ ਰਿਸ਼ਤਾ ਉਨ੍ਹਾਂ ਨੂੰ ਸੰਭਾਲਣ ਲਈ ਤਿਆਰ ਹੋਵੇ ਤੇ ਦਿੱਤੇ ਗਏ ਫਾਰਮ ਵਿਚ ਉਸ ਦਾ ਪੂਰਾ ਵੇਰਵਾ ਭਰਿਆ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਹੁਣ ਭੈਣ ਜਾਂ ਭਰਾ ਆਪਣੇ ਖ਼ੂਨ ਦੇ ਰਿਸ਼ਤੇ ਨੂੰ ਬੁਲਾ ਸਕਦਾ ਹੈ ਪਰ ਇਸ ਵਿਚ ਇਕ ਖ਼ਾਸ ਸ਼ਰਤ ਰੱਖੀ ਗਈ ਹੈ ਕਿ ਉਹ ਆਉਣ ਤੋਂ ਪਹਿਲਾਂ ਕੋਰੋਨਾ ਟੈਸਟ ਦੇ ਨਾਲ-ਨਾਲ ਉਹ ਸ਼ਖ਼ਸ ਆਪਣੇ ਖ਼ੂਨ ਦਾ ਰਿਸ਼ਤਾ ਕਿਸੇ ਤਹਿਸੀਲ ਪੱਧਰ ਦੇ ਅਫ਼ਸਰ ਕੋਲੋਂ ਤੇ ਪਿੰਡ ਜਾਂ ਸ਼ਹਿਰ ਦੇ ਐੱਮ.ਡੀ., ਪੰਚਾਇਤ ਮੈਂਬਰ ਦੀ ਮਨਜ਼ੂਰੀ ਹੋਣੀ ਚਾਹੀਦੀ ਹੈ, ਤਾਂ ਜੋ ਉਸ ਨੂੰ ਕਿਸੇ ਵੀ ਏਅਰਪੋਰਟ ਦੇ ਅਧਿਕਾਰੀ ਕੋਲ ਪੇਸ਼ ਕਰਨ ਵੇਲੇ ਦਿੱਕਤ ਨਾ ਆਵੇ।

Share