ਕੈਨੇਡਾ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਲਗਾਈਆਂ ਦਾਖਲਾ ਪਾਬੰਦੀਆਂ ਨੂੰ ਕੀਤਾ ਨਰਮ

81
Share

ਕੈਨੇਡਾ, 15 ਅਕਤੂਬਰ (ਪੰਜਾਬ ਮੇਲ)- ਕੈਨੇਡਾ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਦਾਖਲਾ ਪਾਬੰਦੀਆਂ ਨੂੰ ਨਰਮ ਕਰਦਿਆਂ ਕੈਨੇਡੀਅਨ ਨਾਗਰਿਕਾਂ ਤੇ ਪੱਕੇ ਵਸਨੀਕਾਂ ਦੇ ਨਜ਼ਦੀਕੀ ਪਰਿਵਾਰਾਂ ‘ਚੋਂ ਮੰਗੇਤਰ, ਭੈਣ, ਭਰਾ, ਬਾਲਗ ਔਲਾਦ, ਦਾਦਾ, ਦਾਦੀ, ਨਾਨਾ, ਨਾਨੀ ਨੂੰ ਕੈਨੇਡਾ ਜਾਣ ਦੀ ਖੁਲ੍ਹ ਦਿੱਤੀ ਸੀ ਪਰ ਉਸ ਵਾਸਤੇ ਕਾਨੂੰਨੀ ਪਰਕਿ੍ਆ ਪੂਰੀ ਕਰਨਾ ਜ਼ਰੂਰੀ ਹੈ¢ ਇਮੀਗ੍ਰੇਸ਼ਨ ਮੰਤਰਾਲੇ ਦੀਆਂ ਹਦਾਇਤਾਂ ਮੁਤਾਬਕ ਕੈਨੇਡਾ ਸਰਕਾਰ ਦੀ ਅਗਾਊਾ ਲਿਖਤੀ ਇਜਾਜਤ ਤੋਂ ਬਿਨਾ ਇਸ ਮਾਮਲੇ ‘ਚ ਕਿਸੇ ਨੂੰ ਕੈਨੇਡਾ ਜਾਣ ਦੀ ਤਿਆਰੀ ਨਹੀਂ ਕਰਨੀ ਚਾਹੀਦੀ¢ ਇਜਾਜਤ ਲੈਣ ਦੀ ਪ੍ਰਕਿਰਿਆ ਉਨ੍ਹਾਂ ਲੋਕਾਂ ਨੂੰ ਵੀ ਪੂਰੀ ਕਰਨੀ ਪੈਂਦੀ ਹੈ, ਜਿਨ੍ਹਾਂ ਦੇ ਪਾਸਪੋਰਟਾਂ ‘ਚ ਕੈਨੇਡਾ ਦਾ ਵੈਲਿਡ ਵੀਜਾ ਲੱਗਾ ਹੋਇਆ ਹੈ¢ ਇਸ ਪ੍ਰਕਿਰਿਆ ਰਾਹੀਂ ਇਹ ਪਤਾ ਲਗਾਇਆ ਜਾਣਾ ਹੁੰਦਾ ਹੈ ਕਿ ਵਿਅਕਤੀ ਦਾ ਕੈਨੇਡਾ ਜਾਣਾ ਕਿਉਂ ਜ਼ਰੂਰੀ ਹੈ ਤੇ ਇਹ ਪ੍ਰਕਿਰਿਆ ਪੂਰੀ ਹੋਣ ਨੂੰ ਦੋ ਹਫਤੇ ਤੱਕ ਦਾ ਸਮਾਂ ਲੱਗ ਜਾਂਦਾ ਹੈ¢ ਇਸ ਵਾਸਤੇ ਜਿਹੜੇ ਰਿਸ਼ਤੇਦਾਰ ਕੋਲ ਕੈਨੇਡਾ ਜਾਣਾ ਹੋਵੇ, ਉਸ ਵਲੋਂ ਵਕੀਲ ਰਾਹੀਂ ਤਸਦੀਕ ਕਰਵਾਏ ਫਾਰਮ, ਰਿਸ਼ਤੇਦਾਰੀ ਦੇ ਪ੍ਰਮਾਣ ਦੀ ਵੀ ਲੋੜ ਪੈਂਦੀ ਹੈ¢ ਉਹ ਫਾਰਮ ਇਮੀਗ੍ਰੇਸ਼ਨ ਮੰਤਰਾਲੇ ਨੇ ਉਪਲੱਬਧ ਕਰਵਾਇਆ ਹੋਇਆ ਹੈ¢ ਕੈਨੇਡਾ ਸਰਕਾਰ ਨੇ ਇਹ ਸਹੂਲਤ ਮੁੱਖ ਤੌਰ ‘ਤੇ ਤਰਸ ਦੇ ਅਧਾਰ ‘ਤੇ ਦਿੱਤੀ ਹੈ, ਜਿਸ ‘ਚ ਕੈਨੇਡਾ ਵਿਖੇ ਕਿਸੇ ਵਿਅਹ ਸਮਾਗਮ ‘ਚ ਸ਼ਾਮਿਲ ਹੋਣਾ, ਅੰਤਿਮ ਸਸਕਾਰ ਮੌਕੇ ਜਾਣਾ, ਗੰਭੀਰ ਬਿਮਾਰ ਪਰਿਵਾਰਕ ਜੀਅ ਨੂੰ ਆਖਰੀ ਵਾਰੀ ਦੇਖ ਸਕਣਾ ਜਾਂ ਉਸ ਦੀ ਸੇਵਾ ਕਰਨਾ ਆਦਿ ਮੰਨੇ ਜਾਣ ਵਾਲੇ ਕਾਰਨ ਹੋ ਸਕਦੇ ਹਨ¢ ਇਸ ਤੋਂ ਇਲਾਵਾ ਕੈਨੇਡਾ ‘ਚ ਜਾ ਕੇ 14 ਦਿਨ ਇਕਾਂਤਵਾਸ ਕਰਨ ਦਾ ਪ੍ਰੋਗਰਾਮ ਹੋਣਾ ਵੀ ਜ਼ਰੂਰੀ ਹੈ¢


Share