PUNJABMAILUSA.COM

ਕੈਨੇਡਾ ਵਿੱਚ ਜੋਤਿਸ਼ ਦੇ ਨਾਂ ’ਤੇ ਲੁੱਟਣ ਵਾਲੇ ਟੋਲੇ ਦਾ ਪਰਦਾਫਾਸ਼

ਕੈਨੇਡਾ ਵਿੱਚ ਜੋਤਿਸ਼ ਦੇ ਨਾਂ ’ਤੇ ਲੁੱਟਣ ਵਾਲੇ ਟੋਲੇ ਦਾ ਪਰਦਾਫਾਸ਼

ਕੈਨੇਡਾ ਵਿੱਚ ਜੋਤਿਸ਼ ਦੇ ਨਾਂ ’ਤੇ ਲੁੱਟਣ ਵਾਲੇ ਟੋਲੇ ਦਾ ਪਰਦਾਫਾਸ਼
August 14
02:59 2017

ਵੈਨਕੂਵਰ, 13 ਅਗਸਤ (ਪੰਜਾਬ ਮੇਲ)– ਸਥਾਨਕ ਤਰਕਸ਼ੀਲ ਸਭਾ ਵੱਲੋਂ ਜੋਤਿਸ਼ ਦੇ ਨਾਂ ’ਤੇ ਲੋਕਾਂ ਨੂੰ ਕਥਿਤ ਤੌਰ ’ਤੇ ਲੁੱਟਣ ਵਾਲੇ ਟੋਲੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਚਾਰ ਜਣਿਆਂ ਦਾ ਇਹ ਟੋਲਾ ਭਾਰਤ ਤੋਂ ਟੂਰਿਸਟ ਵੀਜ਼ੇ ’ਤੇ ਇੱਥੇ ਪੁੱਜਿਆ ਹੋਇਆ ਹੈ। ਇਸ ਸਬੰਧੀ ਸਭਾ ਵੱਲੋਂ ਕੀਤੇ ਸਟਿੰਗ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ। ਸਭਾ ਵੱਲੋਂ ਇੱਕ ਟੀ.ਵੀ. ਹੋਸਟ ਨੂੰ ਗਾਹਕ ਬਣਾ ਕੇ ਇਸ ਟੋਲੇ ਕੋਲ ਭੇਜਿਆ ਗਿਆ ਸੀ, ਜਿਸ ਨੇ ਇਸ ‘ਲੁੱਟ’ ਸਬੰਧੀ ਵੀਡੀਓ ਬਣਾ ਲਈ।
ਸਰੀ ’ਚ ਕਿਰਾਏ ’ਤੇ ਲਏ ਮਕਾਨ ਵਿੱਚ ਰੁਕੇ ਇਨ੍ਹਾਂ ਵਿਅਕਤੀਆਂ ਨੇ ਬਾਅਦ ਵਿੱਚ ਮੁਆਫ਼ੀ ਮੰਗ ਕੇ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕੀਤੀ। ਸਥਾਨਕ ਤਰਕਸ਼ੀਲ ਸਭਾ ਦੇ ਪ੍ਰਧਾਨ ਅਵਤਾਰ ਸਿੰਘ ਗਿੱਲ ਨੇ ਦੱਸਿਆ ਕਿ ਕਰਨਾਟਕ ਤੋਂ ਆਏ ਇੱਕੋਂ ਪਰਵਾਰ ਦੇ ਜਾਪਦੇ ਚਾਰ ਜਣੇ ਸਰੀ ਦੀ ‘96 ਐਵੇਨਿਊ ਅਤੇ 125 ਸਟਰੀਟ’ ਉਤੇ ਕਿਰਾਏ ’ਤੇ ਲਏ ਘਰ ’ਚ ਜੋਤਿਸ਼ ਅਤੇ ਉਪਾਅ ਕੇਂਦਰ ਚਲਾ ਰਹੇ ਸਨ। ਲੋਕਾਂ ਤੱਕ ਪਹੁੰਚ ਕਰਨ ਲਈ ਉਹ ਇਸ਼ਤਿਹਾਰ ਲੋਕਾਂ ਦੀਆਂ ਕਾਰਾਂ ’ਤੇ ਰੱਖ ਦਿੰਦੇ ਸਨ। ਭਵਿੱਖ ਜਾਨਣ ਆਉਂਦੇ ਲੋਕਾਂ ਨੂੰ ਮਨਘੜਤ ਕਹਾਣੀਆਂ ਸੁਣਾ ਕੇ ਅਤੇ ਸਮੱਸਿਆਵਾਂ ਦੇ ਹੱਲ ਦੀਆਂ ਕਥਿਤ ਵਿਧੀਆਂ ਵਿੱਚ ਉਲਝਾ ਕੇ ਲੁੱਟਦੇ ਸਨ।
ਟੀਵੀ ਹੋਸਟ ਬਲਜਿੰਦਰ ਕੌਰ ਭੇਸ ਵਟਾ ਕੇ ਉਨ੍ਹਾਂ ਕੋਲ ਭਵਿੱਖ ਜਾਨਣ ਪੁੱਜੀ ਤਾਂ ਇਸ ਟੋਲੇ ਨੇ ਉਸ ਦੇ ਸਿਰੋਂ ‘ਕਾਲੇ ਜਾਦੂ’ ਦਾ ਪ੍ਰਭਾਵ ਖ਼ਤਮ ਕਰਨ ਲਈ 1500 ਡਾਲਰ ਮੰਗੇ। ਜੋ ਉਸ ਨੇ ਅਗਲੇ ਦਿਨ ਲੈ ਕੇ ਆਉਣ ਲਈ ਕਿਹਾ। ਉਹ ਤਰਕਸ਼ੀਲ ਸਭਾ ਦੇ ਮੈਂਬਰਾਂ ਨਾਲ ਉਥੇ ਪੁੱਜੀ ਪਰ ਸਾਥੀਆਂ ਨੂੰ ਬਾਹਰ ਖੜ੍ਹਾ ਕੇ ਗੁਪਤ ਕੈਮਰੇ ਸਮੇਤ ਅੰਦਰ ਗਈ ਤੇ ਸਾਰੀ ਗੱਲਬਾਤ ਰਿਕਾਰਡ ਕਰ ਲਈ।
ਸਟਿੰਗ ਤੋਂ ਪਹਿਲਾਂ ਸਭਾ ਨੇ ਪੁਲੀਸ ਨੂੰ ਸਹਿਯੋਗ ਤੇ ਕਾਰਵਾਈ ਲਈ ਕਿਹਾ ਤਾਂ ਪੁਲੀਸ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਇਹ ਮਾਮਲਾ ‘ਮੰਗ ਅਤੇ ਪੂਰਤੀ’ ਦਾ ਹੈ, ਜਿਸ ਨੂੰ ਕੈਨੇਡੀਅਨ ਕਾਨੂੰਨ ਅਪਰਾਧ ਨਹੀਂ ਮੰਨਦਾ। ਸਭਾ ਨੇ ਕਰ ਅਤੇ ਪਰਵਾਸ ਵਿਭਾਗ ਨੂੰ ਵੀਡੀਓ ਸਮੇਤ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਹੈ ਕਿਉਂਕਿ ਇਸ ਟੋਲੇ ਦੀ ਇਹ ਕਾਰਵਾਈ ਟੂਰਿਸਟ ਵੀਜ਼ੇ ਦੀ ਉਲੰਘਣਾ ਅਤੇ ਟੈਕਸ ਚੋਰੀ ਦੇ ਘੇਰੇ ਵਿੱਚ ਆਉਂਦੀ ਹੈ।

About Author

Punjab Mail USA

Punjab Mail USA

Related Articles

ads

Latest Category Posts

    ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਦਿਵਸ ਦੀਆਂ ਪਾਕਿਸਤਾਨ ‘ਚ ਜ਼ੋਰਦਾਰ ਤਿਆਰੀਆਂ

Read Full Article
    ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

ਪ੍ਰਵਾਸੀ ਸਿੱਖਾਂ ਦਾ ਨਨਕਾਣਾ ਸਾਹਿਬ ਵਿਖੇ ਗੁਰਪੁਰਬ ‘ਤੇ ਹੋਵੇਗਾ ਭਰਵਾਂ ਸੁਆਗਤ ਗਵਰਨਰ ਪੰਜਾਬ

Read Full Article
    ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

ਗੁਰਜਤਿੰਦਰ ਰੰਧਾਵਾ ਨੂੰ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਐਡਵਾਈਜ਼ਰੀ ਬੋਰਡ ਮੈਂਬਰ ਕੀਤਾ ਗਿਆ ਨਿਯੁਕਤ

Read Full Article
    ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

ਰਿਚਮੰਡ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਮੇਲਾ

Read Full Article
    ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

ਪੰਜਾਬੀ ਮੀਡੀਆ ਨੂੰ ਨਿਰਪੱਖ ਤੇ ਪਾਰਦਰਸ਼ੀ ਹੋ ਕੇ ਤਕੜਾ ਹੋਣ ਲਈ ਜ਼ੋਰ

Read Full Article
    ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

ਭਾਰਤੀ ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਬਾਰੇ ਪੜਤਾਲ ਕਰਨ ਦੀ ਸਲਾਹ

Read Full Article
    ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

ਪੰਜਾਬੀ ਨੇ ਧੋਖਾਧੜੀ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯਤਨਾਂ ਦੇ ਦੋਸ਼ ਸਵੀਕਾਰੇ

Read Full Article
    ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

ਟਰੰਪ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ‘ਸੈਂਚੁਰੀ ਸਿਟੀਜ਼’ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰਾਂ

Read Full Article
    ਆਈਐਸ ਯੂਰਪ ਵਿਚ  ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

ਆਈਐਸ ਯੂਰਪ ਵਿਚ ਖਤਰਨਾਕ ਹਮਲੇ ਕਰਨ ਦੀ ਤਿਆਰੀ ਵਿਚ

Read Full Article
    ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

ਗੈਰਕਾਨੂੰਨੀ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿੱਚ ਭੇਜਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਟਰੰਪ ਸਰਕਾਰ

Read Full Article
    ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

ਟਰੰਪ ਸ਼ਰਨਾਰਥੀਆਂ ਨੂੰ ‘ਸੈਂਚੁਰੀ ਸਿਟੀਜ਼’ ਵਿਚ ਭੇਜਣ ‘ਤੇ ਕਰ ਰਹੇ ਹਨ ਗੰਭੀਰਤਾ ਨਾਲ ਵਿਚਾਰ

Read Full Article
    ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

ਬ੍ਰਿਟਿਸ਼ ਕਾਮੇਡੀਅਨ ਇਆਨ ਕੋਗਨਿਟੋ ਦਾ ਸਟੇਜ ਪਰਫਾਰਮੈਂਸ ਦੌਰਾਨ ਦਿਹਾਂਤ

Read Full Article
    ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 30 ਸਾਲ ਜੇਲ੍ਹ ਦੀ ਸਜ਼ਾ

ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ 30 ਸਾਲ ਜੇਲ੍ਹ ਦੀ ਸਜ਼ਾ

Read Full Article
    ਫੇਸਬੁੱਕ ਨੇ ਮਾਰਕ ਜੁਕਰਬਰਗ ਦੀ ਸੁਰੱਖਿਆ ‘ਤੇ ਖਰਚ ਕੀਤੀ ਵੱਡੀ ਰਾਸ਼ੀ

ਫੇਸਬੁੱਕ ਨੇ ਮਾਰਕ ਜੁਕਰਬਰਗ ਦੀ ਸੁਰੱਖਿਆ ‘ਤੇ ਖਰਚ ਕੀਤੀ ਵੱਡੀ ਰਾਸ਼ੀ

Read Full Article
    ਵਾਈਟ ਹਾਊਸ ਦੇ ਬਾਹਰ ਵਿਅਕਤੀ ਨੇ ਖੁਦ ਨੂੰ ਲਾਈ ਅੱਗ

ਵਾਈਟ ਹਾਊਸ ਦੇ ਬਾਹਰ ਵਿਅਕਤੀ ਨੇ ਖੁਦ ਨੂੰ ਲਾਈ ਅੱਗ

Read Full Article