PUNJABMAILUSA.COM

ਕੈਨੇਡਾ ਵਿੱਚ ਚਾਰ ਪੰਜਾਬੀ ਟਰੂਡੋ ਮੰਤਰੀ ਮੰਡਲ ’ਚ ਸ਼ਾਮਲ

ਕੈਨੇਡਾ ਵਿੱਚ ਚਾਰ ਪੰਜਾਬੀ ਟਰੂਡੋ ਮੰਤਰੀ ਮੰਡਲ ’ਚ ਸ਼ਾਮਲ

ਕੈਨੇਡਾ ਵਿੱਚ ਚਾਰ ਪੰਜਾਬੀ ਟਰੂਡੋ ਮੰਤਰੀ ਮੰਡਲ ’ਚ ਸ਼ਾਮਲ
November 05
02:40 2015

pun
ਟੋਰਾਂਟੋ, 4 ਨਵੰਬਰ (ਪੰਜਾਬ ਮੇਲ)-ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਜਸਟਿਨ ਟਰੂਡੋ ਦੀ ਅੱਜ ਤਾਜਪੋਸ਼ੀ ਹੋ ਗਈ। ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਸ਼ਾਨਦਾਰ ਜਿੱਤ ਹਾਸਿਲ ਕਰਨ ਪਿੱਛੋਂ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ 23ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਗਵਰਨਰ ਜਨਰਲ ਡੇਡਿ ਜੌਹਨਸਟਨ ਦੀ ਹਾਜ਼ਰੀ ਵਿੱਚ ਸ੍ਰੀ ਟਰੂਡੋ ਨੇ ਅਹੁਦੇ ਦੀ ਸਹੁੰ ਚੁੱਕੀ ਜਿਸ ਉਪਰੰਤ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਪੰਜਾਬ ਮੂਲ ਦੇ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਅਮਰਜੀਤ ਸਿੰਘ ਸੋਹੀ ਤੇ ਬਰਦੀਸ਼ ਚੱਗਰ ਮੰਤਰੀ ਬਣਾਏ ਗਏ ਹਨ। ਸ. ਅਮਰਜੀਤ ਸਿੰਘ ਸੋਹੀ ਨੂੰ ਮੁਢਲੇਢਾਂਚੇ ਅਤੇ ਭਾਈਚਾਰਿਆਂ ਬਾਰੇ ਮੰਤਰੀ ਬਣਾਇਆ ਗਿਆ ਹੈ। ਸ. ਹਰਜੀਤ ਸਿੰਘ ਸੱਜਣ ਨੂੰ ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਸ. ਸੱਜਣ ਸਿੱਖ ਆਗੂ ਤੇ ਕੈਨੇਡੀਅਨ ਸਿੰਘ ਸਭਾ ਗੁਰਦੁਆਰਾ ਸਰੀ ਦੇ ਪ੍ਰਧਾਨ ਸ. ਕੁੰਦਨ ਸਿੰਘ ਸੱਜਣ ਦੇ ਸਪੁੱਤਰ ਹਨ। ਉਨ੍ਹਾਂ ਨੂੰ ਜਸਟਿਨ ਟਰੂਡੋ ਨੇ ਵਿਸ਼ੇਸ਼ ਤੌਰ ‘ਤੇ ਫੌਜੀ ਜਰਨੈਲ ਦੇ ਅਹੁਦੇ ਤੋਂ ਛੁੱਟੀ ਲੈ ਕੇ ਰਾਜਨੀਤੀ ‘ਚ ਉਤਾਰਿਆ ਸੀ। ਨਵਦੀਪ ਸਿੰਘ ਬੈਂਸ ਨੂੰ ਵਿਗਿਆਨ ਤੇ ਆਰਥਿਕ ਵਿਕਾਸ ਬਾਰੇ ਮੰਤਰੀ ਬਣਾਇਆ ਗਿਆ ਹੈ। ਜਸਟਿਨ ਟਰੂਡੋ ਦੇ ਨਜ਼ਦੀਕੀਆਂ ਵਜੋਂ ਜਾਣੇ ਜਾਂਦੇ ਸ. ਬੈਂਸ ਲਿਬਰਲ ਪਾਰਟੀ ਦੇ ਨੀਤੀਘਾੜਿਆਂ ‘ਚ ਸ਼ਾਮਿਲ ਰਹੇ ਹਨ। ਉਂਟਾਰੀਓ ਤੋਂ ਵਾਟਰਲੂ ਤੋਂ ਚੋਣ ਜਿੱਤੀ ਬਰਦੀਸ਼ ਕੌਰ ਚੱਗਰ ਨੂੰ ਲਘੂ ਕਾਰੋਬਾਰ ਅਤੇ ਸੈਰ ਸਪਾਟਾ ਮੰਤਰੀ ਬਣਾਇਆ ਗਿਆ ਹੈ। ਬਰਦੀਸ਼ ਕੌਰ ਚੱਗਰ ਕੈਨੇਡਾ ਦੀ ਮੰਤਰੀ ਬਣਨ ਵਾਲੀ ਪਹਿਲੀ ਪੰਜਾਬੀ ਔਰਤ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਦਸਤਾਰ ਬਾਰੇ ਭਾਰਤੀ ਜੱਜ ਦੀ ਟਿੱਪਣੀ ਬੇਹੱਦ ਮੰਦਭਾਗੀ

ਦਸਤਾਰ ਬਾਰੇ ਭਾਰਤੀ ਜੱਜ ਦੀ ਟਿੱਪਣੀ ਬੇਹੱਦ ਮੰਦਭਾਗੀ

Read Full Article
    ਪੰਜਾਬ ਮੇਲ ਦੇ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਦੀਆਂ ਤਿੰਨ ਕਿਤਾਬਾਂ ਰਿਲੀਜ਼

ਪੰਜਾਬ ਮੇਲ ਦੇ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਦੀਆਂ ਤਿੰਨ ਕਿਤਾਬਾਂ ਰਿਲੀਜ਼

Read Full Article
    ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਦੇ ਵਰਕ ਪਰਮਿਟ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ ਟਰੰਪ ਸਰਕਾਰ

ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਦੇ ਵਰਕ ਪਰਮਿਟ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ ਟਰੰਪ ਸਰਕਾਰ

Read Full Article
    ਡਾ. ਬਾਬਾ ਬੁੱਧ ਸਿੰਘ ਢਾਹਾਂ ਆਪਣੀ ਜ਼ਿੰਦਗੀ ਨੂੰ ਸਫਲ ਕਰਦੇ ਹੋਏ ਅਮਰ ਹੋ ਗਏ

ਡਾ. ਬਾਬਾ ਬੁੱਧ ਸਿੰਘ ਢਾਹਾਂ ਆਪਣੀ ਜ਼ਿੰਦਗੀ ਨੂੰ ਸਫਲ ਕਰਦੇ ਹੋਏ ਅਮਰ ਹੋ ਗਏ

Read Full Article
    ਨਿਊਜਰਸੀ ਸੂਬੇ ਦੇ ਸਿਟੀ ਹੋਬੋਕਨ ਦੇ ਸਿਟੀ ਹਾਲ ‘ਚ ਨਿਸ਼ਾਨ ਸਾਹਿਬ ਝੁਲਾਇਆ ਗਿਆ

ਨਿਊਜਰਸੀ ਸੂਬੇ ਦੇ ਸਿਟੀ ਹੋਬੋਕਨ ਦੇ ਸਿਟੀ ਹਾਲ ‘ਚ ਨਿਸ਼ਾਨ ਸਾਹਿਬ ਝੁਲਾਇਆ ਗਿਆ

Read Full Article
    ਬੈਲਗਹਿੰਮ ਸਿਟੀ ਹਾਲ ਦੇ ਸਾਹਮਣੇ ਗ਼ਦਰੀ ਬਾਬਿਆਂ ਦੀ ਯਾਦ ‘ਚ ਗੇਟ ਦਾ ਉਦਘਾਟਨ

ਬੈਲਗਹਿੰਮ ਸਿਟੀ ਹਾਲ ਦੇ ਸਾਹਮਣੇ ਗ਼ਦਰੀ ਬਾਬਿਆਂ ਦੀ ਯਾਦ ‘ਚ ਗੇਟ ਦਾ ਉਦਘਾਟਨ

Read Full Article
    ਫਰੀਮਾਂਟ ਵਿਖੇ ਹਫਤਾਵਾਰੀ ਦੀਵਾਨ ਦੌਰਾਨ ਵਿਸ਼ੇਸ਼ ਸ਼ਹੀਦੀ ਸਮਾਗਮ ਕਰਵਾਏ ਗਏ

ਫਰੀਮਾਂਟ ਵਿਖੇ ਹਫਤਾਵਾਰੀ ਦੀਵਾਨ ਦੌਰਾਨ ਵਿਸ਼ੇਸ਼ ਸ਼ਹੀਦੀ ਸਮਾਗਮ ਕਰਵਾਏ ਗਏ

Read Full Article
    ਭਾਰਤੀ ਮੂਲ ਦੇ 20 ਲੋਕ ਅਮਰੀਕਾ ‘ਚ ਲੜਨਗੇ ਸੰਸਦੀ ਚੋਣਾਂ

ਭਾਰਤੀ ਮੂਲ ਦੇ 20 ਲੋਕ ਅਮਰੀਕਾ ‘ਚ ਲੜਨਗੇ ਸੰਸਦੀ ਚੋਣਾਂ

Read Full Article
    ਈਰਾਨ ਨੇ ਅਮਰੀਕਾ ਨੂੰ ਕੀਤਾ ਆਗਾਹ; ਤਹਿਰਾਨ ਪ੍ਰਮਾਣੂ ਸਮਝੌਤੇ ਨੂੰ ਬਦਲਣ ਲਈ ਪਾਇਆ ਜਾ ਰਿਹਾ ਦਬਾਅ ਬੇਹੱਦ ਖਤਰਨਾਕ

ਈਰਾਨ ਨੇ ਅਮਰੀਕਾ ਨੂੰ ਕੀਤਾ ਆਗਾਹ; ਤਹਿਰਾਨ ਪ੍ਰਮਾਣੂ ਸਮਝੌਤੇ ਨੂੰ ਬਦਲਣ ਲਈ ਪਾਇਆ ਜਾ ਰਿਹਾ ਦਬਾਅ ਬੇਹੱਦ ਖਤਰਨਾਕ

Read Full Article
    ਇੰਡੀਆਨਾ ‘ਚ ਅਪਰੈਲ ਨੂੰ ਨੈਸ਼ਨਲ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾਉਣ ਦਾ ਐਲਾਨ

ਇੰਡੀਆਨਾ ‘ਚ ਅਪਰੈਲ ਨੂੰ ਨੈਸ਼ਨਲ ਸਿੱਖ ਹੈਰੀਟੇਜ ਮਹੀਨੇ ਵਜੋਂ ਮਨਾਉਣ ਦਾ ਐਲਾਨ

Read Full Article
    ਟਰੰਪ ਪ੍ਰਸ਼ਾਸਨ ਦੀ ਮਨੁੱਖੀ ਅਧਿਕਾਰਾਂ ਬਾਰੇ ਰਿਪੋਰਟ ‘ਚ ਮੋਦੀ ਸਰਕਾਰ ’ਤੇ ਸਵਾਲ

ਟਰੰਪ ਪ੍ਰਸ਼ਾਸਨ ਦੀ ਮਨੁੱਖੀ ਅਧਿਕਾਰਾਂ ਬਾਰੇ ਰਿਪੋਰਟ ‘ਚ ਮੋਦੀ ਸਰਕਾਰ ’ਤੇ ਸਵਾਲ

Read Full Article
    ਅਮਰੀਕੀ ਸੁਪਰੀਮ ਕੋਰਟ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਸੰਵਿਧਾਨਕ ਤੌਰ ‘ਤੇ ਅਸਪੱਸ਼ਟ ਕਰਾਰ

ਅਮਰੀਕੀ ਸੁਪਰੀਮ ਕੋਰਟ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਸੰਵਿਧਾਨਕ ਤੌਰ ‘ਤੇ ਅਸਪੱਸ਼ਟ ਕਰਾਰ

Read Full Article
    ਅਮਰੀਕੀ ਸਕੂਲ ਵਿਦਿਆਰਥਣ ਨੇ ਡਰੈੱਸ ਕੋਡ ਖਿਲਾਫ ਕੀਤਾ ‘ਬ੍ਰਾ ਬਾਈਕਾਟ’ ਦਾ ਐਲਾਨ

ਅਮਰੀਕੀ ਸਕੂਲ ਵਿਦਿਆਰਥਣ ਨੇ ਡਰੈੱਸ ਕੋਡ ਖਿਲਾਫ ਕੀਤਾ ‘ਬ੍ਰਾ ਬਾਈਕਾਟ’ ਦਾ ਐਲਾਨ

Read Full Article
    ਅਮਰੀਕੀ ਪੁਲਿਸ ਨੇ ਨਿਹੱਥੇ ਅਫਰੀਕੀ ਨਾਗਰਿਕ ਨੂੰ ਮਾਰੀਆਂ ਸਨ 30 ਗੋਲੀਆਂ

ਅਮਰੀਕੀ ਪੁਲਿਸ ਨੇ ਨਿਹੱਥੇ ਅਫਰੀਕੀ ਨਾਗਰਿਕ ਨੂੰ ਮਾਰੀਆਂ ਸਨ 30 ਗੋਲੀਆਂ

Read Full Article
    ਭਾਰਤੀ-ਅਮਰੀਕੀਆਂ ਨੇ ਕਠੂਆ ਅਤੇ ਉਨਾਵ ਮਾਮਲਿਆਂ ‘ਚ ਭਾਰਤੀ ਦੂਤਘਰ ਦੇ ਸਾਹਮਣੇ ਕੀਤਾ ਪ੍ਰਦਰਸ਼ਨ ; ਕੀਤੀ ਨਿਆਂ ਦੀ ਮੰਗ

ਭਾਰਤੀ-ਅਮਰੀਕੀਆਂ ਨੇ ਕਠੂਆ ਅਤੇ ਉਨਾਵ ਮਾਮਲਿਆਂ ‘ਚ ਭਾਰਤੀ ਦੂਤਘਰ ਦੇ ਸਾਹਮਣੇ ਕੀਤਾ ਪ੍ਰਦਰਸ਼ਨ ; ਕੀਤੀ ਨਿਆਂ ਦੀ ਮੰਗ

Read Full Article