ਕੈਨੇਡਾ ਯੂਨੀਵਰਸਿਟੀ ਵੱਲੋਂ ਸਦੀ ਪਹਿਲਾਂ ਭਾਰਤ ‘ਚੋਂ ਚੋਰੀ ਕੀਤੀ ਮੂਰਤੀ ਵਾਪਸ ਕਰਨ ਦਾ ਫੈਸਲਾ

203
Share

ਟੋਰਾਂਟੋ, 22 ਨਵੰਬਰ (ਪੰਜਾਬ ਮੇਲ)- ਕੈਨੇਡਾ ਦੀ ਯੂਨੀਵਰਸਿਟੀ ਨੇ ਸਦੀ ਪਹਿਲਾਂ ਵਾਰਾਨਸੀ ਦੇ ਇਕ ਤੀਰਥ ‘ਚੋਂ ਚੋਰੀ ਕੀਤੀ ਗਈ ਦੇਵੀ ਅੰਨਪੂਰਨਾ ਦੀ ਮੂਰਤੀ ਭਾਰਤ ਨੂੰ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। ਭਾਰਤ ਵਿਚੋਂ ਚੋਰੀ ਕੀਤੀ ਗਈ ਇਹ ਵਿਲੱਖਣ ਮੂਰਤੀ ‘ਵਰਸਿਟੀ ਦੀ ਆਰਟ ਗੈਲਰੀ ਵਿਚ ਹੈ। ਯੂਨੀਵਰਸਿਟੀ ਮੂਰਤੀ ਵਾਪਸ ਕਰ ਕੇ ‘ਇਤਿਹਾਸਕ ਭੁੱਲ ਸੁਧਾਰਨ’ ਅਤੇ ‘ਬਸਤੀਵਾਦ ਦੀ ਤਬਾਹਕੁੰਨ ਵਿਰਾਸਤ’ ਤੋਂ ਉੱਭਰਨ ਦਾ ਯਤਨ ਕਰ ਰਹੀ ਹੈ। ਇਹ ਮੂਰਤੀ ਯੂਨੀਵਰਸਿਟੀ ਆਫ਼ ਰੈਜਿਨਾ ਦੀ ਮੈਕੇਂਜ਼ੀ ਆਰਟ ਗੈਲਰੀ ਵਿਚ ਪਈ ਹੈ। ਕਲਾਕਾਰ ਦਿਵਿਆ ਮਹਿਰਾ ਨੇ ਇਸ ਮੂਰਤੀ ਬਾਰੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਸੀ।


Share