PUNJABMAILUSA.COM

ਕੈਨੇਡਾ ਪੀ. ਆਰ. ਲੈਣ ਵਾਲਿਆਂ ‘ਤੇ ਹੋਇਆ ਮਿਹਰਬਾਨ

ਕੈਨੇਡਾ ਪੀ. ਆਰ. ਲੈਣ ਵਾਲਿਆਂ ‘ਤੇ ਹੋਇਆ ਮਿਹਰਬਾਨ

ਕੈਨੇਡਾ ਪੀ. ਆਰ. ਲੈਣ ਵਾਲਿਆਂ ‘ਤੇ  ਹੋਇਆ ਮਿਹਰਬਾਨ
February 22
21:17 2019

ਓਟਾਵਾ, 22 ਫਰਵਰੀ (ਪੰਜਾਬ ਮੇਲ)- ਕੈਨੇਡਾ ਵਿਚ ਪੀ. ਆਰ. ਦੀ ਇਛਾ ਰੱਖਣ ਵਾਲਿਆਂ ਪ੍ਰਤੀ ਇਸ ਸਾਲ ਕੈਨੇਡੀਅਨ ਇੰਮੀਗ੍ਰੇਸ਼ਨ ਐਂਡ ਸਿਟੀਜਨਸ਼ਿੱਪ ਵਿਭਾਗ ਮਹਿਰਬਾਨ ਹੈ। 2019 ਦੇ 2 ਮਹੀਨੇ ਵੀ ਪੂਰੇ ਨਹੀਂ ਹੋਏ ਕਿ ਵਿਭਾਗ ਨੇ ਇਸ ਵਰ੍ਹੇ ਹੁਣ ਤਕ 14,500 ਲੋਕਾਂ ਨੂੰ ਪੀ. ਆਰ. ਅਪਲਾਈ ਕਰਨ ਦਾ ਸੱਦਾ ਭੇਜ ਵੀ ਦਿੱਤਾ ਹੈ। ਇਸ ਮਹੀਨੇ 20 ਫਰਵਰੀ ਤਕ ਐਕਸਪ੍ਰੈਸ ਐਂਟਰੀ ਪੂਲ ਤਹਿਤ 3,350 ਲੋਕਾਂ ਨੂੰ ਸੱਦਾ ਭੇਜਿਆ ਗਿਆ ਹੈ।
ਸਾਲ 2015 ‘ਚ ਐਕਸਪ੍ਰੈਸ ਐਂਟਰੀ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਇਨੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਸੱਦੇ ਭੇਜਣ ਦੇ ਮਾਮਲੇ ਵਿਚ ਸਾਲ 2019 ਨੇ ਰਿਕਾਰਡ ਕਾਇਮ ਕਰ ਦਿੱਤਾ ਹੈ। ਇੰਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿੱਪ ਕੈਨੇਡਾ ਨੇ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਸਾਲ 2019 ਵਿਚ ਉਨ੍ਹਾਂ ਦੇ ਵਿਭਾਗ ਵਲੋਂ 14,500 ਲੋਕਾਂ ਨੂੰ ਕੈਨੇਡਾ ਵਿਚ ਪੱਕੀ ਰਿਹਾਇਸ਼ ਪ੍ਰਾਪਤ ਕਰਨ ਲਈ ਸੱਦੇ ਭੇਜੇ ਜਾ ਚੁੱਕੇ ਹਨ, ਜੋ ਕਿ ਆਪਣੇ ਆਪ ਵਿਚ ਰਿਕਾਰਡ ਹੈ। ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ 2018 ਵਿਚ ਫਰਵਰੀ ਮਹੀਨੇ ਤਕ ਸਿਰਫ 8,500 ਲੋਕਾਂ ਨੂੰ ਸੱਦੇ ਭੇਜੇ ਗਏ ਸਨ। 2019 ਵਿਚ 2018 ਦੇ ਮੁਕਾਬਲੇ ਪਹਿਲੇ 2 ਮਹੀਨੀਆਂ ਵਿਚ 70 ਫੀਸਦੀ ਵੱਧ ਸੱਦੇ ਭੇਜੇ ਗਏ ਹਨ। ਇਹ ਵੀ ਪਤਾ ਲੱਗਾ ਹੈ ਕਿ ਸਾਲ 2019 ਵਿਚ 81,400 ਲੋਕਾਂ ਨੂੰ ਸੱਦਾ ਭੇਜਿਆ ਜਾਣਾ ਹੈ। ਸਾਲ 2018 ਵਿਚ ਇਸ ਸਕੀਮ ਤਹਿਤ 89,800 ਲੋਕਾਂ ਨੂੰ ਸੱਦੇ ਭੇਜੇ ਗਏ ਸਨ। ਇਥੇ ਇਹ ਵੀ ਦੱਸਦਇਏ ਕਿ ਐਕਸਪ੍ਰੈਸ ਐਂਟਰੀ ਸਿਸਟਮ ਇਕ ਅਜਿਹੀ ਪ੍ਰਕਿਰਿਆ ਹੈ, ਜਿਸ ਤਹਿਤ ਕੈਨੇਡਾ ਇੰਮੀਗ੍ਰੇਸ਼ਨ ਵਿਭਾਗ ਮਹੀਨੇ ਵਿਚ 2 ਵਾਰ 1 ਨੰਬਰ ਜਾਰੀ ਕਰਦਾ ਹੈ ਅਤੇ ਜਿਨ੍ਹਾਂ ਉਮੀਦਵਾਰਾਂ ਦੇ ਪੁਆਇੰਟ ਉਸ ਨੰਬਰ ਤੋਂ ਉਪਰ ਹੁੰਦੇ ਹਨ, ਉਹ ਪੀ. ਆਰ. ਲੈਣ ਦੇ ਯੋਗ ਹੋ ਜਾਂਦੇ ਹਨ। ਐਕਸਪ੍ਰੈਸ ਐਂਟਰੀ ਤਹਿਤ ਅਰਜੀ ਇਕ ਉਮੀਦਵਾਰ ਦੇ ਟੈਕਿੰਗ ਸਿਸਟਮ (ਸੀ. ਆਰ. ਐਸ) ਸਕੋਰ ‘ਤੇ ਅਧਾਰਤ ਹੁੰਦੇ ਹਨ, ਜੋ ਕਿ ਉਮਰ, ਸਿੱਖਿਆ, ਕੰਮ ਦੇ ਤਜੁਰਬੇ (ਹੁਨਰ), ਕੈਨੇਡਾ ਵਿਚ ਪਰਿਵਾਰਕ ਸੰਬੰਧਾਂ ਅਤੇ ਅੰਗਰੇਜੀ ਜਾਂ ਫਰਾਂਸ਼ੀਸੀ ਭਾਸ਼ਾ ਦੇ ਗਿਆਨ ਦੇ ਆਧਾਰ ਉਤੇ ਸਕੋਰਿੰਗ ਹੁੰਦੀ ਹੈ। ਇਸ ਵਾਰ 20 ਫਰਵਰੀ ਨੂੰ ਕੱਢੇ ਗਏ ਡਰਾਅ ਮੌਕੇ ਐਕਸਪ੍ਰੈਸ ਐਂਟਰੀ ਲਈ ਘੱਟੋ-ਘੱਟ ਸਕੋਰ 457 ਸੀ। ਕੈਨੇਡਾ ਵਿਚ ਵਸਣ ਦਾ ਸੁਪਨਾ ਦੇਖਣ ਵਾਲਿਆਂ ਲਈ ਐਕਸਪ੍ਰੈਸ ਐਂਟਰੀ ਇਕ ਵਰਦਾਨ ਸਾਬਤ ਹੋ ਰਹੀ ਹੈ। ਹਰ ਸਾਲ ਵੱਡੀ ਗਿਣਤੀ ਵਿਚ ਭਾਰਤੀ ਇਸ ਸਕੀਮ ਦਾ ਲਾਭ ਲੈ ਕੇ ਕੈਨੇਡਾ ਵਿਚ ਪੀ. ਆਰ. ਹਾਸਲ ਕਰਨ ਵਿਚ ਕਾਮਯਾਬ ਹੁੰਦੇ ਹਨ।

About Author

Punjab Mail USA

Punjab Mail USA

Related Articles

ads

Latest Category Posts

    ਫੇਸਬੁੱਕ ਕਰਮਚਾਰੀ ਨੇ ਕੰਪਨੀ ਦੀ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਫੇਸਬੁੱਕ ਕਰਮਚਾਰੀ ਨੇ ਕੰਪਨੀ ਦੀ ਇਮਾਰਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Read Full Article
    ਸੰਯੁਕਤ ਰਾਸ਼ਟਰ ‘ਚ ਕਿਊਬਾ ਦੇ ਸਥਾਈ ਮਿਸ਼ਨ ਦੇ 2 ਮੈਂਬਰਾਂ ਨੂੰ ਅਮਰੀਕਾ ਛੱਡਣ ਦਾ ਆਦੇਸ਼

ਸੰਯੁਕਤ ਰਾਸ਼ਟਰ ‘ਚ ਕਿਊਬਾ ਦੇ ਸਥਾਈ ਮਿਸ਼ਨ ਦੇ 2 ਮੈਂਬਰਾਂ ਨੂੰ ਅਮਰੀਕਾ ਛੱਡਣ ਦਾ ਆਦੇਸ਼

Read Full Article
    ਵਾਸ਼ਿੰਗਟਨ ਡੀਸੀ ‘ਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ; ਪੰਜ ਜ਼ਖਮੀ

ਵਾਸ਼ਿੰਗਟਨ ਡੀਸੀ ‘ਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ; ਪੰਜ ਜ਼ਖਮੀ

Read Full Article
    ਅਗਲੇ ਹਫਤੇ 2 ਵਾਰ ਹੋਵੇਗੀ ਟਰੰਪ ਤੇ ਮੋਦੀ ਦੀ ਮੁਲਾਕਾਤ

ਅਗਲੇ ਹਫਤੇ 2 ਵਾਰ ਹੋਵੇਗੀ ਟਰੰਪ ਤੇ ਮੋਦੀ ਦੀ ਮੁਲਾਕਾਤ

Read Full Article
    ਜ਼ੀਰਕਪੁਰ ਦੇ ਨੌਜਵਾਨ ਦੀ ਸ਼ਿਕਾਗੋ ‘ਚ ਹੱਤਿਆ

ਜ਼ੀਰਕਪੁਰ ਦੇ ਨੌਜਵਾਨ ਦੀ ਸ਼ਿਕਾਗੋ ‘ਚ ਹੱਤਿਆ

Read Full Article
    ਅਮਰੀਕੀ ਦੌਰੇ ਦੌਰਾਨ ਮੋਦੀ ਟਰੰਪ ਨਾਲ ਦੋ ਵਾਰ ਕਰਨਗੇ ਮੁਲਾਕਾਤ!

ਅਮਰੀਕੀ ਦੌਰੇ ਦੌਰਾਨ ਮੋਦੀ ਟਰੰਪ ਨਾਲ ਦੋ ਵਾਰ ਕਰਨਗੇ ਮੁਲਾਕਾਤ!

Read Full Article
    ਜਾਅਲੀ ਪਾਸਪੋਰਟ ਲੈ ਕੇ ਪੁੱਜੇ ਭਾਰਤੀ ਨੂੰ ਅਮਰੀਕਾ ‘ਚ ਦਾਖਲ ਹੋਣ ਦੀ ਨਹੀਂ ਮਿਲੀ ਪ੍ਰਵਾਨਗੀ

ਜਾਅਲੀ ਪਾਸਪੋਰਟ ਲੈ ਕੇ ਪੁੱਜੇ ਭਾਰਤੀ ਨੂੰ ਅਮਰੀਕਾ ‘ਚ ਦਾਖਲ ਹੋਣ ਦੀ ਨਹੀਂ ਮਿਲੀ ਪ੍ਰਵਾਨਗੀ

Read Full Article
    ਅਮਰੀਕੀ ਸੰਸਦੀ ਕਮੇਟੀ ਵੱਲੋਂ 737 ਮੈਕਸ ਜਹਾਜ਼ਾਂ ਦੇ ਹਾਦਸਿਆਂ ‘ਤੇ ਸਫਾਈ ਦੇਣ ਲਈ ਬੋਇੰਗ ਸੀ.ਈ.ਓ. ਤਲਬ

ਅਮਰੀਕੀ ਸੰਸਦੀ ਕਮੇਟੀ ਵੱਲੋਂ 737 ਮੈਕਸ ਜਹਾਜ਼ਾਂ ਦੇ ਹਾਦਸਿਆਂ ‘ਤੇ ਸਫਾਈ ਦੇਣ ਲਈ ਬੋਇੰਗ ਸੀ.ਈ.ਓ. ਤਲਬ

Read Full Article
    ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

ਭਾਰਤ ਸਰਕਾਰ ਖਤਮ ਕੀਤੀ ਗਈ ਕਾਲੀ ਸੂਚੀ ਦੇ ਨਾਂ ਨਸ਼ਰ ਕਰੇ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯੂਨੀਅਨ ਸਿਟੀ ਦਾ 15ਵਾਂ ਵਿਸ਼ਵ ਕਬੱਡੀ ਕੱਪ ਵਿਲੱਖਣ ਇਤਿਹਾਸ ਸਿਰਜ ਗਿਆ

Read Full Article
    ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸਾਂਭ-ਸੰਭਾਲ ਬਾਰੇ ਵਿਚਾਰ ਚਰਚਾ ਛੇੜੀ

Read Full Article
    ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

ਮਜ਼ੇ ਲਈ 400 ਲੋਕਾਂ ਦਾ ਕਤਲ ਕਰਨ ਦੀ ਧਮਕੀ ਦੇਣ ਵਾਲੀ ਗ੍ਰਿਫ਼ਤਾਰ

Read Full Article
    ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

ਇੰਡੀਅਨ ਅਮਰੀਕਨ ਸੀਨੀਅਰ ਸੁਸਾਇਟੀ ਇੰਡੀਆਨਾ ਵੱਲੋਂ ਬਜ਼ੁਰਗਾਂ ਲਈ ਉਪਰਾਲਾ

Read Full Article
    ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

ਅਮਰੀਕੀ ਰਾਸ਼ਟਰਪਤੀ ਚੋਣਾਂ; ਤੀਜੀ ਪ੍ਰਾਇਮਰੀ ਬਹਿਸ ‘ਚ ਬਿਡੇਨ ਦੀ ਦਾਅਵੇਦਾਰੀ ਹੋਈ ਮਜ਼ਬੂਤ

Read Full Article
    ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੀ ਪ੍ਰਵਾਸੀਆਂ ਨੂੰ ਸ਼ਰਨ ਨਾ ਦੇਣ ਦੀ ਨੀਤੀ ਨੂੰ ਹਰੀ ਝੰਡੀ

Read Full Article