PUNJABMAILUSA.COM

ਕੈਨੇਡਾ ਪਹੁੰਚਣ ‘ਤੇ ਜ਼ਿੰਦਗੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਚੀਜਾਂ ਦੀ ਲੋੜ ਪਵੇਗੀ

ਕੈਨੇਡਾ ਪਹੁੰਚਣ ‘ਤੇ ਜ਼ਿੰਦਗੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਚੀਜਾਂ ਦੀ ਲੋੜ ਪਵੇਗੀ

ਕੈਨੇਡਾ ਪਹੁੰਚਣ ‘ਤੇ ਜ਼ਿੰਦਗੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਚੀਜਾਂ ਦੀ ਲੋੜ ਪਵੇਗੀ
June 11
16:39 2019

ਨਵੇਂ ਆਏ ਲੋਕਾਂ ਲਈ ਕੈਨੇਡਾ ਵਿੱਚ ਜਿੰਦਗੀ ਨੂੰ ਸਫਲ ਬਣਾਉਨ ਲਈ ਸ਼ਾਨਦਾਰ ਮੌਕੇ ਪ੍ਰਾਪਤ ਹੋ ਸਕਦੇ ਹਨ।ਪਰ ਤੁਹਾਡੇ ਪਹੁੰਚਣ ਦੇ ਪਹਿਲੇ ਕੁੱਝ ਹਫ਼ਤਿਆਂ ਵਿਚ ਤੂਹਾਨੂੰ ਬਹੁਤ ਸਾਰੇ ਕਾਗਜ਼ – ਪੱਤਰ ਭਰਨੇ ਹੋਣਗੇ, ਜਿਸ ਕਰਕੇ ਇਹ 2-3 ਹਫਤੇ ਚੱਲ ਸੋ ਚੱਲ ਭੱਜ ਦੌੜ ਵਿਚ ਹੀ ਨਿਕਲ ਜਾਣਗੇ। ਇਸ ਤੋਂ ਵੀ ਵੱਧ ਜਦੋਂ ਤੁਸੀਂ ਇਥੇ ਕੈਨੇਡਾ ਵਿਚ ਉਤਰਦੇ ਹੋ, ਹਵਾਈ ਜਹਾਜ ਦੀ ਲੰਮੀ ਉਡਾਨ ਫਿਰ ਸਮੇਂ ਦਾ ਫਰਕ ਪਹਿਲਾਂ ਹਫਤਾਂ ਤਾਂ ਸਫਰ ਅਤੇ ਥਕਾਵਟ ਵਿਚ ਹੀ ਨਿਕਲ ਜਾਵੇਗਾ।
ਇਥੇ ਮੈਂ ਕੁਝ ਜਰੂਰੀ ਕਾਗਜ ਪੱਤਰਾਂ ਦੀ ਗੱਲ ਕਰਾਗਾ, ਜਿਹਨਾਂ ਦੀ ਕੈਨੇਡਾ ਵਿਚ ਆਉਣ ਤੇ ਕੁਝ ਵੀ ਕਰਨ ਤੋਂ ਪਹਿਲਾਂ ਲੋੜ ਪਵੇਗੀ ਜਿਹਨਾਂ ਤੋਂ ਬਿੰਨਾ ਨੌਕਰੀ ਲੱਭਣਾ ਵੀ ਅਸਾਨ ਨਹੀਂ ਹੋਵੇਗਾ ਇਹ ਹਨ ਤੁਹਾਡੇ ਪਛਾਣ ਪੱਤਰ ਆਉ ਆਪਾਂ ਇਹਨਾਂ ਵਾਰੇ ਇਕ ਇਕ ਕਰਕੇ ਜਾਣਦੇ ਹਾਂ:
ਆਪਣੇ ਸੋਸ਼ਲ ਇੰਸ਼ੋਰੈਂਸ ਨੰਬਰ ਜਿਸ ਨੂੰ ਸਿੰਨ (SIN) ਨੰਬਰ ਵੀ ਕਹਿੰਦੇ ਹਨ :
ਕੈਨੇਡਾ ਵਿੱਚ ਕੰਮ ਕਰਨ ਲਈ, ਬੈਂਕ ਅਕਾਂਊਟ ਖ੍ਹੋਲਣ ਲਈ, ਇਸ ਦੀ ਲੋੜ ਪਵੇਗੀ, ਕਿਉਂਕਿ ਇਹ ਇਕ ਉਹ ਕਾਰਡ ਹੈ ਜਿਸ ਤੋਂ ਕੈਨੇਡਾ ਗੋਰਮਿੰਟ ਤੁਹਾਡੇ ਟੈਕਸ ਅਤੇ ਤੁਹਾਡੀ ਪਛਾਣ ਕਰਦੀ ਹੈ। ਮੋਟੇ ਹਰਫਾ ਵਿਚ ਜੇ ਕਹਿ ਲਈਏ ਤਾਂ ਤੁਸੀਂ ਸਿਰਫ਼ ਇਹ ਇਕ ਉਹਨਾਂ ਲਈ ਨੰਬਰ ਹੋ। ਜਦ ਵੀ ਤੁਸੀਂ ਨੌਕਰੀ , ਕੰਮ ਕਾਜ ਲਈ ਘਰ ਲਈ -ਵਿਉਪਾਰ ਲਈ ਮੌਰਗੇਜ ਪੈਸਾ ਲੋਨ ਤੇ ਲੈਣਾ ਹੈ ਤਾਂ ਇਸ ਸਿੰਨ ਕਾਰਡ ਦੀ ਰਿਪੋਰਟ ਨੂੰ ਦੇਖ ਕੇ ਹੀ ਮਿਲਣਾ ਹੈ। ਕਿਉਂਕਿ ਇਹ ਕਾਰਡ ਤੁਹਾਡਾ ਸਾਰਾ ਰਿਕਾਰਡ ਰੱਖਦਾ ਹੈ, ਤੁਸੀਂ ਕਿਥੋਂ ਪੈਸਾ ਲਿਆਂ ਹੈ , ਕਿਸੇ ਨਾਲ ਹੇਰਾ ਫੇਰੀ ਤਾਂ ਨਹੀਂ ਕੀਤੀ। ਕਿੰਨੇ ਤੁਹਾਡੇ ਤੇ ਕਰਜੇ ਚੜ੍ਹੇ ਹੋਏ ਹਨ, ਜਿਵੇਂ ਕਿ ਤੁਸੀਂ 2-3 /5-/5 ਦੇ ਕਰੈਡਿਟ ਕਾਰਡ ਲਏ ਹੋਏ ਹਨ ਕਾਰਡਾਂ ਤੇ ਪੈਸਾ ਜੋ ਤੁਸੀਂ ਸਾਰਾ ਖਰਚ ਚੁਕੇ ਹੋ, ਜਿਹਨਾਂ ਦੀ ਕਿਸ਼ਤ ਤੁਸੀਂ ਸਮੇਂ ਸਿਰ ਭਰ ਨਹੀਂ ਸਕਦੇ, ਜਿਸ ਨਾਲ ਤੁਹਾਡਾ ਕਰੈਡਿਟ ਥੱਲੇ ਆ ਜਾਂਦਾ ਹੈ। ਕੈਨੇਡਾ ‘ਚ 800-850 ਦਾ ਕਰੈਟਿਡ ਸਭ ਤੋਂ ਵਧਿਆ ਸਕਿਊਰ ਹੁੰਦਾ ਹੈ, ਪਰ ਜਦੋਂ ਤੁਸੀਂ ਕਿਸੇ ਵੀ ਤਰ੍ਹਾਂ ਦੇ ਆਪਣੇ ਬਿਲ, ਜਿਵੇਂ ਕੇ ਫੌਨ ਬਿਲ, ਕਰੈਟਿਡ ਕਾਰਡ ਦੇ ਬਿਲ, ਮੌਰਗੇਜ਼ ਆਦਿ ਦੇ ਬਿਲ ਲੇਟ ਭੁਗਤੇ ਦੇ ਹੋ ਤਾਂ ਤੁਹਾਡਾ ਕਰੈਡਿਟ ਹੌਲੀ ਹੌਲੀ ਕਰਕੇ ਹੇਠਾਂ ਆ ਜਾਂਦਾ ਹੈ। ਜੇਕਰ ਇਹ 400 ਤੋਂ ਹੇਠਾ ਆ ਜਾਵੇਂ ਤਾਂ ਫਿਰ ਘਰ ਦੀ ਮੌਰਗੇਜ ਜਾਂ ਕੋਈ ਵੀ ਲੋਨ ਲੈਣਾ ਹੋਵੇਂ, ਕਰੈਡਿਟ ਕਾਰਡ ਲੈਣਾ ਹੋਵੇਂ ਕਾਰ ਲੈਣੀ ਹੋਵੇਂ ਤਾਂ ਮੁਸ਼ਕਲ ਹੋ ਜਾਂਦੀ ਹੈ। ਲੋਨ ਪਾਸ ਨਹੀਂ ਹੁੰਦੇ, ਜੇਕਰ ਹੋ ਵੀ ਜਾਣ ਤਾਂ ਲੋਨ ਤੇ ਇਨਟਰਸਟ ਰੇਟ ਜੋ ਮਿਲੇਗਾ ਉਹ ਬਹੁਤ ਜ਼ਿਆਦਾ ਹੋਵੇਗਾ। ਪਰ ਇਸ ਤੋਂ ਵੀ ਹੇਠਾਂ ਡਿਗ ਜਾਏ ਤਾਂ ਫਿਰ ਕੁਝ ਵੀ ਨਹੀਂ ਲੈ ਕਦੇ । ਹੱਥ ਵਿਚ ਕੈਸ਼ ਹੈ ਤਾਂ ਠੀਕ ਹੈ ਨਹੀਂ ਤਾਂ ਕੁਝ ਵੀ ਲੈਣਾ ਔਖਾ ਹੋ ਜਾਂਦਾ ਹੈ। ਸੋ ਇਹ ਤਾਂ ਪਹਿਲਾਂ ਕਾਰਡ ਸੀ।

ਦੂਜਾ ਕਾਰਡ ਹੈ ਹੈਲਥ ਕਾਰਡ:
ਜੇਕਰ ਤੁਸੀਂ ਪ੍ਰਮਾਤਮਾ ਨਾ ਕਰੇ ਕੇ ਬਿਮਾਰ ਹੋ ਜਾਉ ਤਾਂ ਡਾਕਟਰ ਦੇ ਹਸਪਤਾਲ ‘ਚ ਜਾਣ ਸਮੇਂ ਇਸ ਕਾਰਡ ਦੀ ਲੋੜ ਪਵੇਗੀ। ਜਿਸ ਨਾਲ ਡਾਕਟਰੀ ਇਲਾਜ਼ ਮੁਫ਼ਤ ਵਿਚ ਹੁੰਦਾ ਹੈ। ਪਰ ਦਵਾਇਆਂ ਜੇਕਰ ਕੋਈ ਮੈਡੀਕਲ ਬੀਮਾ ਨਹੀਂ ਹੈ ਤਾਂ ਆਪਣੀ ਜੇਬ ਵਿਚੋਂ ਲੈਣਿਆਂ ਪੈਣਗੀਆ ਜੋ ਬਿਮਾਰੀ ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨੇ ਦੀ ਹੋਵੇਗੀ। ਜੇਕਰ ਤੁਹਾਡੇ ਕੋਲ ਇਹ ਕਾਰਡ ਨਹੀਂ ਹੈ ਤਾਂ ਡਾਕਟਰ ਦੀ ਫੀਸ ਤੂਹਾਨੂੰ ਆਪਣੀ ਜੇਬ ਵਿਚੋਂ ਦੇਣੀ ਪਵੇਗੀ। ਜੇਕਰ ਕੋਈ ਵੱਡਾ ਹਾਦਸਾ ਹੋ ਗਿਆ ਹੈ ਤਾਂ ਹਸਪਤਾਲ ਦੇ ਡਾਕਟਰਾਂ ਦੀ ਫੀਸ ਹੀ ਨਹੀਂ ਹਸਪਤਾਲ ਦਾ ਖਰਚਾ , ਦਵਾਇਆਂ ਦਾ ਖਰਚਾ, ਵੀ ਅਦਾ ਕਰਨਾ ਪਵੇਗਾ।
ਇਸ ਤੋਂ ਬਆਦ ਜਾਣ ਆਉਣ ਲਈ ਗੱਡੀ ਦੀ ਲੋੜ ਪਵੇਗੀ। ਜਿਸ ਨੂੰ ਚਲਾਉਣ ਲਈ ਲਾਇਸੰਸ ਦੀ ਲੋੜ ਪਵੇਗੀ। ਜਿਸ ਲਈ ਪਹਿਲਾਂ ਜੋ ਇਥੇ ਡਰਾਇਵਿੰਗ ਸਿਖਾਉਂਦੇ ਹਨ ਉਹਨਾਂ ਤੋਂ ਗੱਡੀ ਚਲਾਉਣ ਦੀਆਂ ਕਲਾਸਾਂ ਲੈਣਿਆ ਪੈਣਿਆਂ। ਫਿਰ ਮਨਿਸਟਰੀ ਵਿਚ ਜਾ ਕੇ ਡਰਾਇਵਿੰਗ ਦਾ ਟੈਸਟ ਦੇਣਾ ਪਵੇਗਾ। ਝੇਕਰ ਪਾਸ ਹੋ ਜਾਂਦੇ ਤਾਂ ਲਾਇੰਸਸ ਮਿਲ ਜਾਵੇਗੀ। ਨਹੀਂ ਤਾਂ ਹੋਰ ਕਲਾਸਾਂ ਲੈ ਕੇ ਫਿਰ ਤੋਂ ਟੈਸਟ ਦੇਣਾ ਪਵੇਗਾ।

ਕੰਮ ਲੱਭਣਾ
ਘਰ ਪਰਿਵਾਰ ਨੂੰ ਚਲਾਉਣ ਲਈ ਨੌਕਰੀ ਦੀ ਲੋੜ ਪਵੇਗੀ। ਨਵੇਂ ਆਉਣ ਵਾਲਿਆਂ ਨੌਕਰੀ ਦੀ ਭਾਲ ਸ਼ੁਰੂ ਕਰਨ ਲਈ ਇੱਕ ਵਧੀਆ ਜਗ੍ਹਾ ਹੈ ਇੰਟਰਨੈੱਟ ‘ਤੇ ਨੌਕਰੀ ਦੀ ਸੂਚੀ ਲੱਭੋ, ਪਰ ਤੁਸੀਂ ਨੌਕਰੀਆਂ ਲਈ ਅਰਜ਼ੀ ਦੇਣ ਤੋਂ ਪਹਿਲਾਂ, ਸੈਟਲਮੈਂਟ ਏਜੰਸੀ ਜਾਂ ਰੁਜ਼ਗਾਰ ਕੌਂਸਲਰ ਤੋਂ ਕੁਝ ਸਲਾਹ ਪ੍ਰਾਪਤ ਕਰੋ ਤਾਂ ਸਭ ਤੋਂ ਵਧੀਆ ਹੈ ਕਿਉਂਕਿ ਨੌਕਰੀ ਦੀ ਤਲਾਸ਼ ਤੁਹਾਡੇ ਦੇਸ਼ ਦੀ ਤੁਲਨਾ ਵਿਚ ਕੈਨੇਡਾ ਵਿਚ ਸ਼ਾਇਦ ਵੱਖਰੀ ਹੋਵੇਗੀ।
ਜੇ ਤੁਸੀਂ ਇੱਕ ਵਿਦੇਸ਼ੀ ਸਿਖਲਾਈ ਪ੍ਰਾਪਤ ਪੇਸ਼ੇਵਰ ਹੋ ਅਤੇ ਤੁਹਾਡੇ ਪ੍ਰਮਾਣ ਪੱਤਰਾਂ ਨੂੰ ਮਾਨਤਾ ਪ੍ਰਾਪਤ ਕਰਨ ਦੀ ਲੋੜ ਹੈ, ਆਪਣੇ ਹੁਨਰ ਨੂੰ ਅਪਗ੍ਰੇਡ ਕਰੋ ਜਾਂ ਕੈਨੇਡਾ ਵਿੱਚ ਆਪਣੇ ਉਦਯੋਗ ਨਾਲ ਜਾਣੂ ਹੋਵੋ, ਤੁਸੀਂ ਫੈਡਰਲ ਜੌਬ ਬੈਂਕ ਦੀ ਵੈਬਸਾਈਟ (www.jobbank.gc.ca) ਤੇ ਆਪਣੇ ਉਦਯੋਗ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ. ਜਾਂ ਕੈਨੇਡੀਅਨ ਇਨਫਰਮੇਸ਼ਨ ਸੈਂਟਰ ਫਾਰ ਇੰਟਰਨੈਸ਼ਨਲ ਕ੍ਰੈਡੈਂਸ਼ੀਅਲਾਂ www.cicic.ca ਜਾ ਕੇ ਪ੍ਰਾਪਤ ਕਰਟ ਸਕਦੇ ਹੋ।
ਡਾਕਟਰੀ ਇਲਾਜ ਲਈ ਹਰਇਕ ਆਪਣਾ ਇਕ ਪਰਿਵਾਰਿਕ ਡਾਕਟਰ ਚੁਣਦਾ ਹੈ। ਜਿਸ ਕੋਲ ਤੁਹਾਡੀ ਸਾਰੀ ਜਿੰਦਗੀ ਦੀ ਜਾਣਕਾਰੀ ਰਹਿੰਦੀ ਹੈ। ਪਰ ਜਦੋਂ ਤਕ ਤੁਸੀਂ ਫੈਮਿਲੀ ਡਾਕਟਰ ਨਹੀਂ ਲੱਭ ਲੈਂਦੇ, ਜੇ ਤੁਹਾਨੂੰ ਫੌਰੀ ਮੈਡੀਕਲ ਦੇਖਭਾਲ ਦੀ ਜ਼ਰੂਰਤ ਹੈ ਤਾਂ ਤੁਸੀਂ ਵਾਕ-ਇਨ ਕਲੀਨਿਕ ਜਾਂ ਹਸਪਤਾਲ ਵਿਚ ਜਾ ਸਕਦੇ ਹੋ.
ਤੁਹਾਡੇ ਖੇਤਰ ਵਿੱਚ ਦੰਦਾਂ ਦੇ ਬਾਰੇ ਵਿੱਚ ਪੁੱਛੋ, ਜੋ ਆਮ ਤੌਰ ‘ਤੇ ਤੁਹਾਡੇ ਸਥਾਨਕ ਗੁਆਂਢ ਵਿੱਚ ਦੰਦਾਂ ਦੇ ਵੱਖ ਵੱਖ ਕਿਸਮ ਦੇ ਕਲੀਨਿੰਕ ਬਣੇ ਹੋਏ ਜਿਹਨਾਂ ਨੂੰ ਲੱਭਣਾ ਮੁਸ਼ਕਲ ਨਹੀਂ ਹੁੰਦਾ, ਅਕਸਰ ਸ਼ਾਪਿੰਗ ਮਾਲਾਂ ਵਿਚ ਆਮ ਹੀ ਮਿਲ ਜਾਣਗੇ।
ਸਭ ਤੋਂ ਖਾਸ ਭਾਸਾਂ ਨੂੰ ਸੰਮਝਣਾ ਸਮਝਾਉਣਾ ਅਤੇ ਬੋਲਣਾ ਹੁੰਦਾ ਹੈ। ਜੇਕਰ ਭਾਸਾਂ ਦਾ ਗਿਆਨ ਨਹੀਂ ਤਾਂ ਹਰ ਕੰਮ ਕਰਨ ਵਿਚ ਬਹੁਤ ਮੁਸ਼ਕਲਾਂ ਪੇਸ਼ ਆਉਣਗਿਆਂ। ਜਿਸ ਲਈ , ਜੇ ਅੰਗਰੇਜ਼ੀ ਜਾਂ ਫ੍ਰੈਂਚ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ, ਤਾਂ ਆਪਣੇ ਭਾਸਾਂ ਦੇ ਹੁਨਰਾਂ ਨੂੰ ਬੇਹਤਰ ਬਣਾਉਣ ਲਈ ਨਵੇਂ ਆਇਆਂ ਲਈ ਕਨੇਡਾ ਸਰਕਾਰ ਪ੍ਰੋਗਰਾਮ ਬਾਰੇ ਪੁੱਛੋ. ਉਦਾਹਰਣ ਵਜੋਂ, ਲੈਂਗਵੇਜ ਇੰਸਟ੍ਰੱਕਸ਼ਨ ਫਾਰ ਨਿਊਕਮਰਜ਼ ਕਨੇਡਾ ਇਕ ਫੈਡਰਲ ਸਰਕਾਰ ਦਾ ਪ੍ਰੋਗਰਾਮ ਹੈ ਜੋ ਮੁਫਤ ਹੁੰਦਾ ਹੈ। ਵਿਚ ਦਾਖਲਾ ਲੈ ਸਕਦੇ ਹੋ । ਜਿਥੇ ਤੁਹਾਨੂੰ ਅੰਗਰੇਜੀ ਬੋਲਣੀ, ਪੜਨੀ , ਲਿਖਣੀ , ਸਮਝਣੀ ਸਿਖਾਉਣ ਦੀਆਂ ਕਲਾਸਾਂ ਲਗਦੀਆਂ ਹਨ ਜੋ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਸਾਬਿਤ ਹੋ ਸਕਦੀਆਂ ਹਨ।

-ਸੁਰਜੀਤ ਸਿੰਘ ਫਲੋਰਾ
647-829-9397

About Author

Punjab Mail USA

Punjab Mail USA

Related Articles

ads

Latest Category Posts

    ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

ਈਰਾਨ ਦੇ ਫ਼ੌਜੀ ਕੰਪਿਊਟਰ ਸਿਸਟਮ ‘ਤੇ ਅਮਰੀਕਾ ਦਾ ਸਾਈਬਰ ਹਮਲਾ

Read Full Article
    ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

ਨਾਸਾ ਦੇ ਕਿਊਰਿਓਸਿਟੀ ਰੋਵਰ ਜਹਾਜ਼ ਨੇ ਮੰਗਲ ਗ੍ਰਹਿ ‘ਤੇ ਗੈਸਾਂ ਦਾ ਦੇਖਿਆ ਬੁਲਬੁਲਾ

Read Full Article
    ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

ਅਮਰੀਕਾ ਵੱਲੋਂ ਪਾਕਿ ਨੂੰ ਕੁਫਰ ਤੋਲਣ ਦੇ ਮਾਮਲੇ ‘ਚ ਬੰਦ ਧਾਰਮਿਕ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਰਿਹਾਅ ਕਰਨ ਦੀ ਮੰਗ

Read Full Article
    ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

ਨਿਊਯਾਰਕ ’ਚ ਰਹਿਣ ਵਾਲੀ ਲੇਖਿਕਾ ਨੇ ਟਰੰਪ ’ਤੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼

Read Full Article
    ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

ਅਮਰੀਕੀ ਰਿਟੇਲ ਕੰਪਨੀ ਵਾਲਮਾਰਟ ਰਿਸ਼ਵਤ ਦੇ ਕੇਸਾਂ ਨੂੰ ਬੰਦ ਕਰਨ ਲਈ ਦੇਵੇਗੀ 28.2 ਕਰੋੜ ਡਾਲਰ

Read Full Article
    ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

ਟਰੰਪ ਨੇ ਮਾਰਕ ਐਸਪਰ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ

Read Full Article
    ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

ਇੰਡੀਆਨਾ ਪੁਲਿਸ ‘ਚ ਭਰਤੀ ਹੋਇਆ ਸਿੱਖ ਨੌਜਵਾਨ

Read Full Article
    ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

ਅਮਰੀਕਾ ਨੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾਇਆ

Read Full Article
    ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

ਅਣਉਚਿਤ ਵਿਵਹਾਰ ਗਤੀਵਿਧੀਆਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਕਰ ਸਕਦੈ ਭਾਰਤ ਖਿਲਾਫ ਕਾਰਵਾਈ; ਦਿੱਤੀ ਚਿਤਾਵਨੀ

Read Full Article
    ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

ਓਹਾਇਓ ‘ਚ ਦੋ ਇੰਜਣਾਂ ਵਾਲੇ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਕਾਰਨ 9 ਲੋਕਾਂ ਦੀ ਮੌਤ

Read Full Article
    ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

ਟਰੰਪ ਦੀ ਧਮਕੀ ‘ਤੇ ਈਰਾਨ ਨੇ ਦਿੱਤੀ ਚਿਤਾਵਨੀ

Read Full Article
    ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

ਅਮਰੀਕੀ ਸਪੇਸ ਏਜੰਸੀ ਨਾਸਾ ਹੋਈ ਹੈਕਿੰਗ ਦਾ ਸ਼ਿਕਾਰ

Read Full Article
    ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

ਐਚ1ਬੀ ਵੀਜ਼ਾ; ਸਾਲਾਨਾ 10 ਤੋਂ 15 ਫੀਸਦੀ ਕੋਟਾ ਹੀ ਮਿਲੇਗਾ ਭਾਰਤੀ ਨਾਗਰਿਕਾਂ ਨੂੰ

Read Full Article
    ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

ਭਾਰਤੀ ਵੋਟਰ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਨਿਭਾਉਣਗੇ ਅਹਿਮ ਭੂਮਿਕਾ

Read Full Article
    ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

ਏਜੰਟਾਂ ਦੇ ਢਹੇ ਚੜ੍ਹ ਕੇ ਗੈਰ ਕਾਨੂੰਨੀ ਪ੍ਰਵਾਸ ਲੈ ਰਿਹੈ ਕੀਮਤੀ ਜਾਨਾਂ

Read Full Article