PUNJABMAILUSA.COM

ਕੈਨੇਡਾ ਦੇ ਮੰਤਰੀ ਵਜੋਂ ਚਾਰ ਪੰਜਾਬੀਆਂ ਨੇ ਚੁੱਕੀ ਸਹੁੰ

ਕੈਨੇਡਾ ਦੇ ਮੰਤਰੀ ਵਜੋਂ ਚਾਰ ਪੰਜਾਬੀਆਂ ਨੇ ਚੁੱਕੀ ਸਹੁੰ

ਕੈਨੇਡਾ ਦੇ ਮੰਤਰੀ ਵਜੋਂ ਚਾਰ ਪੰਜਾਬੀਆਂ ਨੇ ਚੁੱਕੀ ਸਹੁੰ
November 11
12:21 2015

5
ਵੈਨਕੂਵਰ, 11 ਨਵੰਬਰ (ਸੁਖਮਿੰਦਰ ਸਿੰਘ ਚੀਮਾ/ਪੰਜਾਬ ਮੇਲ)- ਬੀਤੇ 9 ਅਕਤੂਬਰ ਵਾਲੇ ਦਿਨ ਫੈਡਰਲ ਚੋਣਾਂ ‘ਚ ਵੱਡੀ ਜਿੱਤ ਹਾਸਲ ਕਰਨ ਵਾਲੀ ਲਿਬਰਲ ਪਾਰਟੀ ਦੇ ਆਗੂ 43 ਸਾਲਾ ਜਸਟਿਨ ਟਰੂਡੋ ਨੇ ਕੈਨੇਡਾ ਦੇ 23ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਕੈਨੇਡਾ ਦੇ ਗਵਰਨਰ ਜਨਰਲ ਡੇਵਿਡ ਜੋਹਨਸਟਨ ਨੇ ਰੀਡੋ ਹਾਲ ਵਿਖੇ ਜਸਟਿਨ ਟਰੂਡੋ ਤੇ ਉਨ੍ਹਾਂ ਦੇ 31 ਮੈਂਬਰੀ ਮੰਤਰੀ ਮੰਡਲ ਨੂੰ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਟਰੂਡੋ ਕੈਨੇਡਾ ਦੇ ਦੂਸਰੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਬਣੇ ਹਨ। ਇਸ ਤੋਂ ਪਹਿਲਾਂ 1979 ‘ਚ ਟੋਰੀ ਆਗੂ ਜੋਇ ਕਲਾਰਕ 39 ਸਾਲਾਂ ਦੀ ਉਮਰ ‘ਚ ਪ੍ਰਧਾਨ ਮੰਤਰੀ ਬਣੇ ਸਨ।
ਸਹੁੰ ਚੁੱਕ ਸਮਾਰੋਹ ਦੀ ਵਿਸ਼ੇਸ਼ਤਾ ਇਹ ਸੀ ਕਿ ਜਸਟਿਨ ਟਰੂਡੋ ਆਪਣੀ ਪਤਨੀ ਸੋਫੀ ਸਮੇਤ ਜਦੋਂ ਰੀਡੋ ਹਾਲ ਪਹੁੰਚੇ, ਤਾਂ ਲੋਕਾਂ ਨੇ ਗੁਲਦਸਤਿਆਂ ਨਾਲ ਸੁਆਗਤ ਕੀਤਾ। ਟਰੂਡੋ ਤੋਂ ਸਮੇਤ ਉਨ੍ਹਾਂ ਦੀ ਕੈਬਨਿਟ ਦੇ ਮੈਂਬਰ ਬੱਸਾਂ ਰਾਹੀਂ ਸਹੁੰ ਚੁੱਕ ਸਮਾਗਮ ਤੱਕ ਪਹੁੰਚੇ। ਟਰੂਡੋ ਸਾਬਕਾ ਪ੍ਰਧਾਨ ਮੰਤਰੀ ਪ੍ਰੀਅਰੇ ਟਰੂਡੋ ਦੇ ਪੁੱਤਰ ਹਨ। ਪ੍ਰੀਅਰੇ 1968 ਤੋਂ 1979 ਤੇ ਫਿਰ 1980 ਤੋਂ 1984 ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ। ਕੈਨੇਡਾ ਦਾ ਆਪਣਾ ਸੰਵਿਧਾਨ ਘੜਨਾ ਅਤੇ ਚਾਰਟਰ ਆਫ ਰਾਇਟਸ ਉਨ੍ਹਾਂ ਦੀ ਦੇਣ ਹੈ। ਅੱਜ ਦੇ ਸਮਾਗਮ ‘ਚ ਪ੍ਰੀਅਰੇ ਟਰੂਡੋ ਦੀ ਵਜ਼ਾਰਤ ‘ਚ ਮੰਤਰੀ ਰਹੇ ਤੇ ਸਾਬਕਾ ਪ੍ਰਧਾਨ ਮੰਤਰੀ ਚੀਨ ਕ੍ਰਿਚੀਅਨ ਅਤੇ ਜੋਹਨ ਟਰਨਰ ਹਾਜ਼ਰ ਸਨ। 31 ਮੈਂਬਰੀ ਵਜ਼ਾਰਤ ‘ਚ ਅੱਧੇ ਮੰਤਰੀ ਮਰਦ ਅਤੇ ਅੱਧੀਆਂ ਔਰਤਾਂ ਸ਼ਾਮਲ ਕੀਤੀਆਂ ਗਈਆਂ ਹਨ। 1927 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਔਰਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਔਰਤਾਂ ਨੂੰ ਚੋਣ ਦਾ ਹੱਕ ਲੈਣ ਲਈ 50 ਸਾਲਾ ਲੰਬੀ ਜੱਦੋ-ਜਹਿਦ ਕਰਨੀ ਪਈ ਸੀ।
31 ਮੈਂਬਰੀ ਮੰਤਰੀ ਮੰਡਲ ‘ਚ 4 ਪੰਜਾਬੀ ਮੰਤਰੀ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ‘ਚ ਇਕ ਔਰਤ ਸ਼ਾਮਲ ਹੈ। ਦੱਖਣੀ ਵੈਨਕੂਵਰ ਤੋਂ ਪਹਿਲੀ ਵਾਰ ਚੁਣ ਕੇ ਸੰਸਦ ਵਿਚ ਪੁੱਜੇ 45 ਸਾਲਾ ਸਾਬਕਾ ਲੈਫਟੀਨੈਂਟ ਕਰਨਲ ਹਰਜੀਤ ਸਿੰਘ ਸੱਜਣ ਨੂੰ ਦੇਸ਼ ਦਾ ਰੱਖਿਆ ਮੰਤਰੀ ਬਣਾਇਆ ਗਿਆ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਬੇਲੀ ਦੇ ਜੰਮਪਲ ਹਰਜੀਤ ਸਿੰਘ ਸੱਜਣ ਸਿਆਸਤ ‘ਚ ਆਉਣ ਤੋਂ ਪਹਿਲਾਂ ਲੈਫਟੀਨੈਂਟ ਕਰਨਲ ਵਜੋਂ ਪੱਛਮੀ ਕਮਾਂਡ ਦੇ ਇੰਜਾਰਜ ਸਨ। ਉਹ ਅਫਗਾਨਿਸਤਾਨ ਅਤੇ ਬੋਸਨੀਆ ‘ਚ ਸੇਵਾ ਨਿਭਾਅ ਚੁੱਕੇ ਹਨ ਅਤੇ ਉਨ੍ਹਾਂ ਨੂੰ ਬਹੁ ਤਸਾਰੇ ਮੈਡਲ ਤੇ ਪੁਰਸਕਾਰ ਮਿਲ ਚੁੱਕੇ ਹਨ। ਓਨਟਾਰੀਓ ਦੇ ਮਿਸੀਸਾਗਾ ਤੋਂ ਤੀਜੀ ਵਾਰ ਸੰਸਦ ਮੈਂਬਰ ਬਣੇ 37 ਸਾਲਾ ਨਵਦੀਪ ਸਿੰਘ ਬੈਂਸ ਨੂੰ ਸਾਇੰਸ ਅਤੇ ਇਕਨਾਮਿਸ ਡਿਵੈਲਪਮੈਂਟ ਵਿਭਾਗ ਦਾ ਮੰਤਰੀ ਬਣਾਇਆ ਗਿਆ ਹੈ। ਕੈਨੇਡਾ ਦੇ ਜੰਮਪਲ ਤੇ ਵਿੰਡਸਰ ਯੂਨੀਵਰਸਿਟੀ ਦੇ ਗ੍ਰੈਜੂਏਟ ਰਾਜਸਥਾਨ ਦੇ ਸ੍ਰੀਗੰਗਾਨਗਰ ਸ਼ਹਿਰ ਦੇ ਨਵਦੀਪ ਸਿੰਘ ਬੈਂਸ ਲਿਬਰਲ ਪਾਰਟੀ ਦੀ ਚੋਣ ਮੁਹਿੰਮ ਦੇ ਕੋ-ਚੇਅਰ ਸਨ। ਪਾਰਟੀ ਦੀ ਜਿੱਤ ‘ਚ ਉਨ੍ਹਾਂ ਦੀ ਅਹਿਮ ਭੂਮਿਕਾ ਮੰਨੀ ਗਈ ਹੈ। ਐਡਮਿੰਟਨ ਤੋਂ ਸਾਬਕਾ ਟੋਰੀ ਮੰਤਰੀ ਟਿੰਮ ਉੱਪਲ ਨੂੰ ਹਰਾ ਕੇ ਪਹਿਲੀ ਵਾਰ ਸੰਸਦ ਪੁੱਜੇ 51 ਸਾਲਾ ਅਮਰਜੀਤ ਸਿੰਘ ਸੋਹੀ ਨੂੰ ਇਨਫ੍ਰਾਸਟ੍ਰੱਕਚਰ ਅਤੇ ਕਮਿਊਨਿਟੀਜ਼ ਦਾ ਨਵਾਂ ਮਹਿਕਮਾ ਦਿੱਤਾ ਗਿਆ ਹੈ। ਜ਼ਿਲ੍ਹਾ ਸੰਗਰੂਰ ਦੀ ਮਲੇਰਕੋਟਲਾ ਤਹਿਸੀਲ ਦੇ ਪਿੰਡ ਬਨਭੌਰਾ ਦੇ ਜੰਮਪਲ ਅਮਰਜੀਤ ਸਿੰਘ ਸੋਹੀ ਕੇਂਦਰੀ ਸਿਆਸਤ ‘ਚ ਆਉਣ ਤੋਂ ਪਹਿਲਾਂ ਐਡਮਿੰਟਨ ਸ਼ਹਿਰ ਦੇ ਕੌਂਸਲਰ ਸਨ। ਉਨ੍ਹਾਂ ਨੂੰ ਵਧੀਆ ਕੌਂਸਲਰ ਦਾ ਪੁਰਸਕਾਰ ਵੀ ਮਿਲ ਚੁੱਕਾ ਹੈ।
ਖੱਬੇ ਪੱਖੀ ਵਿਚਾਰਧਾਰਾ ਵਾਲੇ ਸੋਹੀ ਨੂੰ 1988 ‘ਚ ਬਿਹਾਰ ਪੁਲਿਸ ਨੇ ਸਿੱਖ ਖਾੜਕੂ ਹੋਣ ਦਾ ਕੇਸ ਪਾ ਕੇ ਦੋ ਸਾਲ ਜੇਲ੍ਹ ‘ਚ ਨਜ਼ਰਬੰਦ ਰੱਖਿਆ ਸੀ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾਵਾਂ ਤੇ ਕੈਨੇਡਾ ਦੇ ਦਖਲ ਪਿੱਛੋਂ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਸੀ।
ਓਨਟਾਰੀਓ ਦੇ ਵਾਟਰਲੂ ਕਿਚਨਰ ਹਲਕੇ ਤੋਂ ਪਹਿਲੀ ਵਾਰ ਸੰਸਦ ਮੈਂਬਰ ਬਣੀ 34 ਸਾਲਾ ਬਰਦੀਸ਼ ਕੌਰ ਚੱਗੜ ਨੂੰ ਲਘੂ ਉਦਯੋਗ ਅਤੇ ਸੈਰ ਸਪਾਟਾ ਮਹਿਕਮੇ ਦੀ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਕੈਨੇਡਾ ਦੀ ਜੰਮਪਲ ਜਲੰਧਰ ਦੀ ਬਰਦੀਸ਼ ਕੌਰ ਚੱਗੜ ਵਾਟਰਲੂ ਯੂਨੀਵਰਸਿਟੀ ਦੀ ਸਾਇੰਸ ਗ੍ਰੈਜੂਏਟ ਹੈ ਅਤੇ ਸਿਆਸਤ ‘ਚ ਆਉਣ ਤੋਂ ਪਹਿਲਾਂ ਪ੍ਰਾਈਵੇਟ ਕੰਪਨੀ ‘ਚ ਅਫਸਰ ਸੀ।
ਜ਼ਿਕਰਯੋਗ ਹੈ ਕਿ ਕੈਨੇਡਾ ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬੀ, ਅੰਗਰੇਜ਼ੀ ਅਤੇ ਫਰੈਂਚ ਭਾਸ਼ਾ ਤੋਂ ਬਾਅਦ ਕੈਨੇਡਾ ‘ਚ ਬੋਲੀ ਜਾਣ ਵਾਲੀ ਤੀਜੀ ਵੱਡੀ ਬੋਲੀ ਹੈ ਅਤੇ ਹੁਣ ਕੈਨੇਡਾ ਦੀ ਸੰਸਦ ਦੇ 338 ਸੰਸਦ ਮੈਂਬਰਾਂ ‘ਚੋਂ 23 ਪੰਜਾਬੀ ਹੋਣ ਕਰਕੇ ਪੰਜਾਬੀ ਸੰਸਦ ਦੀ ਵੀ ਤੀਜੀ ਵੱਡੀ ਬੋਲੀ ਬਣ ਗਈ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article