PUNJABMAILUSA.COM

ਕੈਨੇਡਾ ਦੀ ਸਿਆਸਤ ‘ਚ ਪੰਜਾਬੀਆਂ ਨੇ ਜਮਾਏ ਪੈਰ

ਕੈਨੇਡਾ ਦੀ ਸਿਆਸਤ ‘ਚ ਪੰਜਾਬੀਆਂ ਨੇ ਜਮਾਏ ਪੈਰ

ਕੈਨੇਡਾ ਦੀ ਸਿਆਸਤ ‘ਚ ਪੰਜਾਬੀਆਂ ਨੇ ਜਮਾਏ ਪੈਰ
March 13
10:20 2019

ਵੈਨਕੂਵਰ, 13 ਮਾਰਚ (ਪੰਜਾਬ ਮੇਲ)- ਕੈਨੇਡਾ ‘ਚ ਭਾਰਤੀਆਂ ਦੀ ਹੋਂਦ ਦੇ ਸੰਕੇਤ ਤਾਂ ਸਦੀਆਂ ਪਹਿਲਾਂ ਉਦੋਂ ਦੇ ਹਨ ਜਦ ਇਸ ਦੀ ਹੋਂਦ ਇਕ ਦੇਸ਼ ਦੇ ਰੂਪ ‘ਚ ਨਹੀਂ ਸੀ। ਉਨ੍ਹਾਂ ਲੋਕਾਂ ਨੇ ਆਮ ਕਰਕੇ ਦੇਸ਼ ਦੇ ਉਤਰੀ ਤੇ ਉਚੇਰੇ ਹਿੱਸਿਆਂ ਨੂੰ ਆਪਣੀ ਰਿਹਾਇਸ਼ਗਾਹ ਬਣਾਇਆ। ਹੁਣ ਵੀ ਫਸਟ ਨੇਸ਼ਨ ਵਜੋਂ ਜਾਣੇ ਜਾਂਦੇ ਲੋਕਾਂ ਨੂੰ ਆਮ ਕਰਕੇ ਰੈੱਡ ਇੰਡੀਅਨ ਕਿਹਾ ਜਾਂਦਾ ਹੈ ਜੋ ਕੁੱਲ ਅਬਾਦੀ ਦਾ ਡੇਢ ਤੋਂ ਦੋ ਫੀਸਦੀ ਹਨ। ਇਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਦਾ ਖੇਤਰਫਲ ਭਾਰਤ ਤੋਂ ਕਰੀਬ ਤਿੰਨ ਗੁਣਾਂ ਹੈ ਪਰ ਅਬਾਦੀ ਨੇ ਪਿਛਲੇ ਸਾਲ ਹੀ ਸਾਢੇ ਤਿੰਨ ਕਰੋੜ ਦਾ ਅੰਕੜਾ ਪਾਰ ਕੀਤਾ ਹੈ।
ਕੈਨੇਡਾ ਦਾ ਸਿਆਸੀ ਢਾਂਚਾ ਫੈਡਰਲ ਹੈ। ਕੇਂਦਰੀ ਸਰਕਾਰ ਵਲੋਂ ਸੂਬਾਈ ਮਾਮਲਿਆਂ ‘ਚ ਬਹੁਤਾ ਦਖਲ ਨਹੀਂ ਦਿੱਤਾ ਜਾਂਦਾ। ਬਹੁਤੇ ਸੂਬਿਆਂ ‘ਚ ਸਥਾਨਕ ਸਿਆਸੀ ਪਾਰਟੀਆਂ ਹਨ। ਸਰਕਾਰ ਬਣਾਉਣ ਲਈ ਪਾਰਟੀਆਂ ਗੱਠਜੋੜ ਤਾਂ ਕਰ ਲੈਂਦੀਆਂ ਹਨ ਪਰ ਵਿਧਾਇਕਾਂ ਜਾਂ ਸੰਸਦ ਮੈਂਬਰਾਂ ਦੀ ਭੰਨਤੋੜ ਨਹੀਂ ਹੁੰਦੀ। ਪੰਜਾਬੀਆਂ ਨੇ ਪੰਜਾਹ ਕੁ ਸਾਲ ਪਹਿਲਾਂ ਇਥੋਂ ਦੀ ਸਿਆਸਤ ‘ਚ ਵੀ ਪੈਰ ਰੱਖਣੇ ਸ਼ੁਰੂ ਕਰ ਦਿੱਤੇ ਸਨ। ਹੇਠਲੇ ਪੱਧਰ ਦੀਆਂ ਚੋਣਾਂ ‘ਚ ਸ਼ਮੂਲੀਅਤ ਤੋਂ ਸ਼ੁਰੂ ਹੋਇਆ ਪੰਜਾਬੀਆਂ ਦਾ ਸਿਆਸੀ ਸਫਰ ਬੇਸ਼ਕ ਕੌਂਸਲਰ, ਮੇਅਰ, ਮੁੱਖ ਮੰਤਰੀ, ਇਕ ਅੱਧ ਕੇਂਦਰੀ ਮੰਤਰੀ ਤੋਂ ਵੀ ਅੱਗੇ ਵੱਧਦਾ ਹੋਇਆ ਸਾਢੇ ਕੁ ਤਿੰਨ ਸਾਲ ਪਹਿਲਾਂ ਜਸਟਿਨ ਟਰੂਡੋ ਸਰਕਾਰ ‘ਚ ਆਪਣੀ ਵੱਡੀ ਥਾਂ ਬਣਾਈ ਬੈਠਾ ਹੈ।
ਬੇਸ਼ੱਕ ਪੰਜਾਬੀਆਂ ਦਾ ਪ੍ਰਵਾਸ ਰੁਝਾਨ ਮੁੱਢ ਤੋਂ ਹੀ ਅਮਰੀਕਾ ਵੱਲ ਸੀ ਪਰ ਬਾਅਦ ਵਿਚ ਕੈਨੇਡਾ ‘ਚ ਪੱਕੇ ਹੋਣ ਦੇ ਜੁਗਾੜ ਸੌਖੇ ਹੋਣ ਕਾਰਨ ਮੁਹਾਣ ਇਧਰ ਵੱਲ ਜ਼ਿਆਦਾ ਰਿਹਾ। ਇਥੇ ਉੱਚ ਸਿੱਖਿਆ ਹਾਸਲ ਕਰਨ ਵਾਲਿਆਂ ਲਈ ਐਕਸਪ੍ਰੈੱਸ ਐਂਟਰੀ ਪ੍ਰੋਗਰਾਮ ਹੈ, ਜਿਸ ‘ਚ ਅੰਕਾਂ ਦੀ ਮੈਰਿਟ ਦੇ ਹਿਸਾਬ ਨਾਲ ਵਾਰੀ ਆਉਂਦੀ ਹੈ। ਬਾਰ੍ਹਵੀਂ ਜਾਂ ਕਿਸੇ ਡਿਗਰੀ ਤੋਂ ਬਾਅਦ ਉੱਚ ਪੜ੍ਹਾਈ ਲਈ ਵਿਦਿਅਕ ਵੀਜ਼ਾ ਮਿਲ ਜਾਂਦਾ ਹੈ, ਜਿਸ ਅਧੀਨ ਅਕਸਰ 80-85 ਫੀਸਦੀ ਬੱਚੇ ਸਥਾਈ ਨਾਗਰਿਕਤਾ ਲੈ ਲੈਂਦੇ ਹਨ। ਪੱਕੇ ਹੋਣ ਲਈ ਆਈਲੈੱਟਸ ਦੇ ਉੱਚ ਬੈਂਡ ਹੋਣਾ ਹਰ ਵਰਗ ਲਈ ਜ਼ਰੂਰੀ ਹੈ।
ਸਥਾਈ ਜਾਂ ਅਸਥਾਈ ਵੀਜ਼ਾਧਾਰਕ ਨੂੰ ਸੋਸ਼ਲ ਇੰਸ਼ੋਰੈਂਸ ਨੰਬਰ ਮਿਲਦਾ ਹੈ ਤੇ ਹਰੇਕ ਰੁਜ਼ਗਾਰ ਮੌਕੇ ਉਸ ਨੰਬਰ ਦੀ ਲੋੜ ਹੁੰਦੀ ਹੈ। ਇਥੇ ਤਨਖਾਹ ਚੈੱਕ ਰਾਹੀਂ ਹੀ ਮਿਲਦੀ ਹੈ ਪਰ ਕੁਝ ਕੁ ਕਾਰੋਬਾਰੀਏ ਯਾਤਰਾ ਵੀਜ਼ੇ ‘ਤੇ ਆਏ ਲੋਕਾਂ ਨੂੰ ਵੀ ਘੱਟ ਤਨਖਾਹ ‘ਤੇ ਕੰਮ ਦੇ ਦਿੰਦੇ ਹਨ। ਬ੍ਰਿਟਿਸ਼ ਕੋਲੰਬੀਆ ‘ਚ ਬਲੂ ਬੈਰੀ ਦੀ ਖੇਤੀ ਹੋਣ ਕਾਰਨ ਮਈ ਤੋਂ ਸਤੰਬਰ ਤੱਕ ਕਾਮਿਆਂ ਦੀ ਥੁੜ੍ਹ ਰਹਿੰਦੀ ਹੈ। ਇਥੇ ਸਰਕਾਰ ਤੋਂ ਮਿਲਣ ਵਾਲੇ ਪੈਸੇ ਲਈ ਦਫਤਰੀ ਧੱਕੇ ਨਹੀਂ ਖਾਣੇ ਪੈਂਦੇ, ਇਹ ਪੈਸੇ ਹੱਕਦਾਰ ਦੇ ਬੈਂਕ ਖਾਤੇ ‘ਚ ਆ ਜਾਂਦੇ ਹਨ। ਇਥੇ ਸੇਵਾ ਮੁਕਤੀ 65 ਸਾਲ ‘ਤੇ ਹੁੰਦੀ ਹੈ, ਉਸ ਤੋਂ ਬਾਅਦ ਹਰੇਕ ਨੂੰ ਪੈਨਸ਼ਨ ਮਿਲਣ ਲੱਗ ਜਾਂਦੀ ਹੈ। ਕੈਨੇਡਾ ‘ਚ ਟੈਕਸੀ, ਟਰੱਕ ਤੇ ਖੇਤੀ ਦੇ ਕੰਮਾਂ ‘ਚ ਪੰਜਾਬੀਆਂ ਦੀ ਧਾਕ ਹੈ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਚੋਣਾਂ ਵਿਚ ਰੂਸੀ ਦਖ਼ਲ ਦੇ ਦੋਸ਼ਾਂ ਤੋਂ ਹੋਏ ਮੁਕਤ

ਟਰੰਪ ਚੋਣਾਂ ਵਿਚ ਰੂਸੀ ਦਖ਼ਲ ਦੇ ਦੋਸ਼ਾਂ ਤੋਂ ਹੋਏ ਮੁਕਤ

Read Full Article
    2018 ਦੌਰਾਨ ਅਮਰੀਕਾ ‘ਚ 1.58 ਲੱਖ ਪ੍ਰਵਾਸੀ ਲਏ ਗਏ ਹਿਰਾਸਤ ਵਿਚ

2018 ਦੌਰਾਨ ਅਮਰੀਕਾ ‘ਚ 1.58 ਲੱਖ ਪ੍ਰਵਾਸੀ ਲਏ ਗਏ ਹਿਰਾਸਤ ਵਿਚ

Read Full Article
    ਅਮਰੀਕਾ ਨੇ ਉੱਤਰ ਕੋਰੀਆ ਵਿਰੁੱਧ ਪਾਬੰਦੀਆਂ ਹਟਾਈਆਂ

ਅਮਰੀਕਾ ਨੇ ਉੱਤਰ ਕੋਰੀਆ ਵਿਰੁੱਧ ਪਾਬੰਦੀਆਂ ਹਟਾਈਆਂ

Read Full Article
    ਸਾਨ ਫ੍ਰਾਂਸਿਸਕੋ ‘ਚ ਗੋਲੀਬਾਰੀ, ਇਕ ਦੀ ਮੌਤ

ਸਾਨ ਫ੍ਰਾਂਸਿਸਕੋ ‘ਚ ਗੋਲੀਬਾਰੀ, ਇਕ ਦੀ ਮੌਤ

Read Full Article
    ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣੀ ਭਾਰਤੀ ਮੂਲ ਦੀ ਨਾਓਮੀ ਜਹਾਂਗੀਰ

ਅਮਰੀਕਾ ਦੀ ਸ਼ਕਤੀਸ਼ਾਲੀ ਅਦਾਲਤ ਦੀ ਜੱਜ ਬਣੀ ਭਾਰਤੀ ਮੂਲ ਦੀ ਨਾਓਮੀ ਜਹਾਂਗੀਰ

Read Full Article
    ਭਾਰਤ ‘ਚ ਮੁੜ ਅੱਤਵਾਦੀ ਹਮਲਾ ਹੋਇਆ ਪਾਕਿ ਲਈ ਪੈਦਾ ਕਰ ਸਕਦੈ ਗੰਭੀਰ ਸੰਕਟ : ਅਮਰੀਕਾ

ਭਾਰਤ ‘ਚ ਮੁੜ ਅੱਤਵਾਦੀ ਹਮਲਾ ਹੋਇਆ ਪਾਕਿ ਲਈ ਪੈਦਾ ਕਰ ਸਕਦੈ ਗੰਭੀਰ ਸੰਕਟ : ਅਮਰੀਕਾ

Read Full Article
    ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

ਪ੍ਰਵਾਸੀ ਪੰਜਾਬੀਆਂ ‘ਚ ਚੋਣਾਂ ਬਾਰੇ ਨਹੀਂ ਬਹੁਤਾ ਉਤਸ਼ਾਹ

Read Full Article
    ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

ਗੁਰਦੁਆਰਾ ਸੁਧਾਰ ਕਮੇਟੀ, ਸੈਨਹੋਜ਼ੇ ਵੱਲੋਂ ਸੰਗਤਾਂ ਨੂੰ ਆਪਣੇ ਹੱਕਾਂ ਪ੍ਰਤੀ ਕੀਤਾ ਗਿਆ ਜਾਗਰੂਕ

Read Full Article
    ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਦਿੱਲੀ ਦੀ ਨਿੱਜੀ ਫਰਮ ਵਲੋਂ ”ਗੱਤਕਾ ਤੇ ਸਿੱਖ ਮਾਰਸ਼ਲ ਆਰਟ” ਸ਼ਬਦ ਨੂੰ ਪੇਟੈਂਟ ਕਰਾਉਣ ਦਾ ਲਿਆ ਗਿਆ ਸਖਤ ਨੋਟਿਸ

Read Full Article
    ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਸੈਕਰਾਮੈਂਟੋ ‘ਚ 6 ਤੇ 7 ਅਪ੍ਰੈਲ ਨੂੰ

Read Full Article
    ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

ਇੰਡੋ-ਅਮੈਰੀਕਨ ਹੈਰੀਟੇਜ ਫੋਰਮ ਵਲੋਂ ‘ਮੇਲਾ ਗਦਰੀ ਬਾਬਿਆਂ ਦਾ’ 31 ਮਾਰਚ ਨੂੰ

Read Full Article
    ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

ਅਮਰੀਕਾ ‘ਚ ਭਾਰਤੀ ਜੋੜਾ ਮਨੁੱਖੀ ਤਸਕਰੀ ਦਾ ਦੋਸ਼ੀ ਕਰਾਰ; ਹੋ ਸਕਦੀ ਹੈ 20-20 ਸਾਲ ਦੀ ਕੈਦ

Read Full Article
    ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

ਯੂਕ੍ਰੇਨ ਸੰਘਰਸ਼ ਨੂੰ ਲੈ ਕੇ ਅਮਰੀਕਾ, ਕੈਨੇਡਾ ਅਤੇ ਯੂਰਪੀਨ ਸੰਘ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਲਾਈਆਂ

Read Full Article
    ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

ਅਮਰੀਕਾ ਨੇ ਵਿਦੇਸ਼ਾਂ ‘ਚ ਸਥਿਤ ਸਾਰੇ ਇੰਮੀਗ੍ਰੇਸ਼ਨ ਦਫ਼ਤਰ ਕਰੇਗਾ ਬੰਦ !

Read Full Article
    ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਟਸਐਪ ਦੀ ਵਰਤੋਂ ‘ਚ ਆਈ ਦਿੱਕਤ

Read Full Article