PUNJABMAILUSA.COM

ਕੈਨੇਡਾ ਦੀ ਵਜ਼ਾਰਤ ’ਚ ਦੋ ਸਿੱਖ ਹੋਣਗੇ ਮੰਤਰੀ

ਕੈਨੇਡਾ ਦੀ ਵਜ਼ਾਰਤ ’ਚ ਦੋ ਸਿੱਖ ਹੋਣਗੇ ਮੰਤਰੀ

ਕੈਨੇਡਾ ਦੀ ਵਜ਼ਾਰਤ ’ਚ ਦੋ ਸਿੱਖ ਹੋਣਗੇ ਮੰਤਰੀ
October 28
19:10 2015

2 Sikh Punjabiਵੈਨਕੂਵਰ, 28 ਅਕਤੂਬਰ (ਸੁਖਮਿੰਦਰ ਸਿੰਘ ਚੀਮਾ/ਪੰਜਾਬ ਮੇਲ)- ਜਸਟਿਨ ਟੁਰੂਡੋ ਦੀ ਅਗਵਾਈ ’ਚ ਕੈਨੇਡਾ ਦੀ ਲਿਬਰਲ ਪਾਰਟੀ ਵਲੋਂ 184 ਸੀਟਾਂ ਜਿੱਤ ਲਏ ਜਾਣ ਪਿਛੋਂ ਰਾਜਧਾਨੀ ਓਟਾਵਾ ’ਚ ਲਿਬਰਲ ਸਰਕਾਰ ਦੇ ਗਠਨ ਦੀ ਪ੍ਰੀਕ੍ਰਿਆ ਆਰੰਭ ਹੋ ਗਈ ਹੈ। ਜਸਟਿਨ ਟੁਰੂਡੋ ਨੂੰ ਪ੍ਰਧਾਨ ਮੰਤਰੀ ਦੀ ਸਹੁੰ ਚੁਕਾਏ ਜਾਣ ਸਮੇਂ ਤਕਰੀਬਨ 30 ਮੈਂਬਰੀ ਕੈਬਨਿਟ ਨੂੰ ਵੀ ਸਹੁੰ ਚੁਕਾਈ ਜਾ ਰਹੀ ਹੈ। ਸ਼੍ਰੀ ਟੁਰੂਡੋ ਨੇ ਚੋਣ ਪ੍ਰਚਾਰ ਸਮੇਂ ਵਾਅਦਾ ਕੀਤਾ ਸੀ ਕਿ ਉਹ ਸਟੀਫਨ ਹਾਰਪਰ ਦੇ ਮੰਤਰੀ ਮੰਡਲ ਤੋਂ ਛੋਟੀ ਵਜ਼ਾਰਤ ਰੱਖਣਗੇ। ਸ਼੍ਰੀ ਹਾਰਪਰ ਦੀ ਵਜ਼ਾਰਤ ’ਚ 40 ਮੰਤਰੀ ਸਨ। ਸ਼੍ਰੀ ਟੁਰੂਡੋ ਦੇ ਵਾਅਦੇ ਅਨੁਸਾਰ ਮੰਤਰੀ ਮੰਡਲ ’ਚ ਅੱਧੀਆਂ ਔਰਤਾਂ ਹੋਣਗੀਆਂ ਅਤੇ ਘੱਟ ਗਿਣਤੀਆਂ ਨੂੰ ਵੀ ਢੁੱਕਵੀਂ ਨੁਮਾਇੰਦਗੀ ਮਿਲੇਗੀ। ਮੰਤਰੀ ਮੰਡਲ ਦੇ ਗਠਨ ਦੇ ਪਹਿਲੇ ਗੇੜ ’ਚ ਦੋ ਸਿੱਖ ਮੰਤਰੀ ਲਏ ਜਾਣੇ ਤਹਿ ਹਨ। ਸੂਤਰਾਂ ਅਨੁਸਾਰ ਜਸਟਿਨ ਟੁਰੂਡੋ ਜਿਥੇ ਸਭ ਤੋਂ ਵੱਧ ਸੀਟਾਂ ਜਿਤਾਉਣ ਵਾਲੇ ਓਂਟਾਰੀਓ ਦੇ ਲੋਕਾਂ ਦੀ ਲਿਬਰਲ ਪਾਰਟੀ ਪ੍ਰਤੀ ਨਾਰਾਜ਼ਗੀ ਦੂਰ ਕਰਨਾ ਚਾਹੁੰਦੇ ਹਨ ਉਥੇ ਫਰਾਂਸੀਸੀ ਮੂਲ ਦੇ ਆਪਣੇ ਜੱਦੀ ਸੂਬੇ ਕਿਊਬਿਕ ਦਾ ਵੀ ਖਾਸ ਖਿਆਲ ਰੱਖਣਾ ਚਾਹੁੰਦੇ ਹਨ, ਤਾਂ ਜੋ ਫਰਾਂਸੀਸੀਆਂ ਦੇ ਕੈਨੇਡਾ ਸਰਕਾਰ ਨਾਲ ਮੱਤਭੇਦਾਂ ਨੂੰ ਦੂਰ ਕਰਕੇ ਵੱਖਵਾਦੀ ਸੁਰ ਨੀਵੀਂ ਕੀਤੀ ਜਾ ਸਕੇ।
ਟੁਰੂਡੋ ਮੰਤਰੀ ਮੰਡਲ ’ਚ ਮਿਸੀਸਾਗਾ ਤੋਂ ਜਿੱਤੇ ਸਿੱਖ ਸੰਸਦ ਮੈਂਬਰ ਨਵਦੀਪ ਸਿੰਘ ਬੈਂਸ ਦਾ ਨਾਮ ਮੰਤਰੀ ਬਣਨ ਲਈ ਵਿਚਾਰੇ ਜਾ ਰਹੇ ਨਾਵਾਂ ਦੀ ਸੂਚੀ ਵਿਚ ਸਭ ਤੋਂ ਉਪਰ ਹੈ। ਕੈਨੇਡਾ ਦੇ ਜੰਮਪਲ ਸ. ਬੈਂਸ ਲਿਬਰਲ ਪਾਰਟੀ ਦੀ ਕੰਪੇਨ ਕਮੇਟੀ ਦੇ ਕੋ-ਚੇਅਰ ਸਨ ਅਤੇ ਲਿਬਰਲ ਪਾਰਟੀ ਦੀ ਜਿੱਤ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਮੰਨੀ ਜਾ ਰਹੀ ਹੈ।
ਯੌਰਕ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਸ. ਨਵਦੀਪ ਸਿੰਘ ਬੈਂਸ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ ਅਤੇ ਪੰਜਾਬੀ ਸੰਸਦ ਮੈਂਬਰਾਂ ਵਿਚ ਉਨ੍ਹਾਂ ਦੀ ਤਜ਼ਰਬੇ ਦੇ ਆਧਾਰ ’ਤੇ ਵੀ ਉਨ੍ਹਾਂ ਦੀ ਪਹਿਲ ਬਣਦੀ ਹੈ। ਸ. ਬੈਂਸ ਦੇ ਮੰਤਰੀ ਮੰਡਲ ’ਚ ਸ਼ਾਮਿਲ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਅੰਤਰਰਾਸ਼ਟਰੀ ਵਪਾਰ ਜਾਂ ਮਨੁੱਖੀ ਸਰੋਤ ਵਰਗਾ ਅਹਿਮ ਵਿਭਾਗ ਮਿਲ ਸਕਦਾ ਹੈ ਕਿਉਂਕਿ ਉਹ ਪਾਰਲੀਮੈਂਟ ’ਚ ਵਿਰੋਧੀ ਧਿਰ ਦੇ ਮੈਂਬਰ ਵਜੋਂ ਇਨ੍ਹਾਂ ਮਹਿਕਮਿਆਂ ਦੇ ਆਲੋਚਕ ਰਹੇ ਹਨ।
ਉ¤ਚ ਮਿਆਰੀ ਸੂਤਰਾਂ ਅਨੁਸਾਰ ਪੱਛਮੀ ਕੈਨੇਡਾ ਤੋਂ ਲਿਬਰਲ ਵਜ਼ਾਰਤ ਵਿਚ ਵੈਨਕੂਵਰ ਤੋਂ ਜਿੱਤੇ ਸਾਬਕਾ ਸਿੱਖ ਜਰਨੈਲ ਹਰਜੀਤ ਸਿੰਘ ਸੱਜਣ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਪੰਜਾਬ ਦੇ ਜੰਮਪਲ ਸ. ਸੱਜਣ ਸਿਆਸਤ ’ਚ ਆਉਣ ਤੋਂ ਪਹਿਲਾਂ ਕੈਨੇਡਾ ਦੀ ਫ਼ੌਜ ਵਿਚ ਲੈਫਟੀਨੈਂਟ ਕਰਨਲ ਦੇ ਅਹੁਦੇ ’ਤੇ ਤਾਇਨਾਤ ਸਨ। ਲਿਬਰਲ ਆਗੂ ਜਸਟਿਨ ਟੁਰੂਡੋ ਨੇ ਉਨ੍ਹਾਂ ਨੂੰ ਲਿਬਰਲ ਸਰਕਾਰ ’ਚ ਅਹਿਮ ਭੂਮਿਕਾ ਦਿੱਤੇ ਜਾਣ ਦੇ ਵਾਅਦੇ ਨਾਲ ਫ਼ੌਜ ਦਾ ਰੁਤਬਾ ਤਿਆਗ ਕੇ ਸਿਆਸਤ ’ਚ ਆਉਣ ਲਈ ਮਨਾਇਆ ਸੀ।
45 ਸਾਲਾ ਹਰਜੀਤ ਸਿੰਘ ਸੱਜਣ ਫ਼ੌਜੀ ਜਰਨੈਲ ਵਜੋਂ ਅਫਗਾਨਿਸਤਾਨ ’ਚ ਦਹਿਸ਼ਤਵਾਦ ਵਿਰੁੱਧ ਲੜਾਈ ’ਚ ਵਿਸ਼ੇਸ਼ ਡਿਊਟੀ ਨਿਭਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਬਹਾਦਰੀ ਦੇ ਮੈਡਲਾਂ ਅਤੇ ਪੁਰਸਕਾਰਾਂ ਨਾਲ ਨਿਵਾਜਿਆ ਜਾ ਚੁੱਕਾ ਹੈ। ਜਸਟਿਨ ਟੁਰੂਡੋ ਨੇ ਉਨ੍ਹਾਂ ਨੂੰ ਪਾਰਟੀ ਦੇ ਸਟਾਰ ਉਮੀਦਵਾਰ ਵਜੋਂ ਨਾਮੀਨੇਸ਼ਨ ਪ੍ਰੀਕ੍ਰਿਆ ਨੂੰ ਬਾਈਪਾਸ ਕਰਕੇ ਚੋਣ ਅਖਾੜੇ ’ਚ ਉਤਾਰਿਆ ਸੀ, ਜਿਸ ਲਈ ਉਨ੍ਹਾਂ ਨੂੰ ਪਾਰਟੀ ਅੰਦਰੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।
ਸ. ਸੱਜਣ ਦਾ ਨਾਮ ਵੀ ਪਹਿਲੇ ਗੇੜ ਦੀ ਸੂਚੀ ਵਿਚ ਮੰਤਰੀ ਬਣਨ ਵਾਲੇ ਸੰਸਦ ਮੈਂਬਰਾਂ ਵਿਚ ਸ਼ਾਮਲ ਹੈ। ਮੰਤਰੀ ਮੰਡਲ ’ਚ ਉਨ੍ਹਾਂ ਨੂੰ ਬਹੁ-ਸੱਭਿਆਚਾਰਕ ਮਾਮਲਿਆਂ ਦਾ ਵਿਭਾਗ ਮਿਲ ਸਕਦਾ ਹੈ। ਜ਼ਿਕਰਯੋਗ ਹੈ ਕਿ ਸਟੀਫਨ ਹਾਰਪਰ ਦੀ ਵਜ਼ਾਰਤ ਵਿਚ ਵੀ ਦੋ ਸਿੱਖ, ਟਿਮ ਉ¤ਪਲ (ਐਡਮਿੰਟਨ) ਅਤੇ ਬੱਲ ਗੋਸਲ (ਟੋਰਾਂਟੋ) ਸ਼ਾਮਿਲ ਸਨ ਪਰ ਦੋਵੇਂ ਰਾਜ ਮੰਤਰੀ ਸਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਨੇ ਚੋਣਾਂ ਵਿਚ ਦਖ਼ਲ ਨੂੰ ਲੈ ਕੇ ਰੂਸ ‘ਤੇ ਚੁੱਕੀ ਉਂਗਲੀ

ਅਮਰੀਕਾ ਨੇ ਚੋਣਾਂ ਵਿਚ ਦਖ਼ਲ ਨੂੰ ਲੈ ਕੇ ਰੂਸ ‘ਤੇ ਚੁੱਕੀ ਉਂਗਲੀ

Read Full Article
    ਲਾਸ ਏਂਜਲਸ ਵਿਚ ਚਲਦੇ-ਚਲਦੇ ਲੋਕਾਂ ਦੀ ਹੋਵੇਗੀ ਚੈਕਿੰਗ

ਲਾਸ ਏਂਜਲਸ ਵਿਚ ਚਲਦੇ-ਚਲਦੇ ਲੋਕਾਂ ਦੀ ਹੋਵੇਗੀ ਚੈਕਿੰਗ

Read Full Article
    ਮੀਡੀਆ ਨੇ ਟਰੰਪ ਨੂੰ ਵਿਖਾਈ ਤਾਕਤ

ਮੀਡੀਆ ਨੇ ਟਰੰਪ ਨੂੰ ਵਿਖਾਈ ਤਾਕਤ

Read Full Article
    ਅਮਰੀਕਾ ‘ਚ ਵੱਸਦੇ ਭਾਰਤੀਆਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

ਅਮਰੀਕਾ ‘ਚ ਵੱਸਦੇ ਭਾਰਤੀਆਂ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ

Read Full Article
    ਅਮਰੀਕਾ ‘ਚ ਇੱਕ ਹੋਰ ਸਿੱਖ ਦੀ ਸਟੋਰ ‘ਚ ਗੋਲੀਆਂ ਮਾਰ ਕੇ ਹੱਤਿਆ

ਅਮਰੀਕਾ ‘ਚ ਇੱਕ ਹੋਰ ਸਿੱਖ ਦੀ ਸਟੋਰ ‘ਚ ਗੋਲੀਆਂ ਮਾਰ ਕੇ ਹੱਤਿਆ

Read Full Article
    ਅਮਰੀਕਾ ਨੇ ਉੱਤਰੀ ਕੋਰੀਆ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ ‘ਚ ਰੂਸ ਤੇ ਚੀਨ ਦੀਆਂ ਕੰਪਨੀਆਂ ‘ਤੇ ਲਾਈ ਪਾਬੰਦੀ

ਅਮਰੀਕਾ ਨੇ ਉੱਤਰੀ ਕੋਰੀਆ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਦਾ ਉਲੰਘਣ ਕਰਨ ਦੇ ਦੋਸ਼ ‘ਚ ਰੂਸ ਤੇ ਚੀਨ ਦੀਆਂ ਕੰਪਨੀਆਂ ‘ਤੇ ਲਾਈ ਪਾਬੰਦੀ

Read Full Article
    ਨਿਊਯਾਰਕ ‘ਚ 9/11 ਹਮਲੇ ਤੋਂ ਬਾਅਦ ਧੂੰਏਂ ਕਾਰਨ 10 ਹਜ਼ਾਰ ਲੋਕਾਂ ਨੂੰ ਕੈਂਸਰ ਹੋਇਆ

ਨਿਊਯਾਰਕ ‘ਚ 9/11 ਹਮਲੇ ਤੋਂ ਬਾਅਦ ਧੂੰਏਂ ਕਾਰਨ 10 ਹਜ਼ਾਰ ਲੋਕਾਂ ਨੂੰ ਕੈਂਸਰ ਹੋਇਆ

Read Full Article
    ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ

ਖਤਰਨਾਕ ਨੇ ਇਮੀਗਰਾਂਟਸ ਬਾਰੇ ਟਰੰਪ ਦੇ ਨਵੇਂ ਫੈਸਲੇ

Read Full Article
    ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਸਿੱਖਾਂ ‘ਤੇ ਵੱਧ ਰਹੇ ਹਮਲਿਆਂ ਬਾਰੇ ਜਾਣੂ ਕਰਵਾਇਆ

ਸਿੱਖ ਜਥੇਬੰਦੀਆਂ ਵੱਲੋਂ ਸਥਾਨਕ ਅਧਿਕਾਰੀਆਂ ਨੂੰ ਸਿੱਖਾਂ ‘ਤੇ ਵੱਧ ਰਹੇ ਹਮਲਿਆਂ ਬਾਰੇ ਜਾਣੂ ਕਰਵਾਇਆ

Read Full Article
    ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ

ਐਲਕ ਗਰੋਵ ਪਾਰਕ ਦੀਆਂ ਤੀਆਂ ‘ਚ ਔਰਤਾਂ ਦਾ ਹੋਇਆ ਰਿਕਾਰਡਤੋੜ ਇਕੱਠ

Read Full Article
    ਭਾਈ ਗੁਰਦਾਸ ਜੀ ਦੀ ਸ਼ਖਸੀਅਤ ਬਾਰੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਪ੍ਰਭਾਵਸ਼ਾਲੀ ਸੈਮੀਨਾਰ ਹੋਇਆ

ਭਾਈ ਗੁਰਦਾਸ ਜੀ ਦੀ ਸ਼ਖਸੀਅਤ ਬਾਰੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ‘ਚ ਪ੍ਰਭਾਵਸ਼ਾਲੀ ਸੈਮੀਨਾਰ ਹੋਇਆ

Read Full Article
    ਸਿਆਟਲ ‘ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ 19 ਅਗਸਤ ਨੂੰ ਖੇਡ ਮੁਕਾਬਲੇ

ਸਿਆਟਲ ‘ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ 19 ਅਗਸਤ ਨੂੰ ਖੇਡ ਮੁਕਾਬਲੇ

Read Full Article
    ਅਮਰੀਕਾ ਦੇ ਰਿਚਮੰਡ ਇਲਾਕੇ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਅਮਰੀਕਾ ਦੇ ਰਿਚਮੰਡ ਇਲਾਕੇ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Read Full Article
    ਚੀਨੀ ਕੰਪਨੀਆਂ ‘ਤੇ ਅਮਰੀਕੀ ਸਰਕਾਰ ਦਾ ਐਕਸ਼ਨ; ਨਵਾਂ ਕਾਨੂੰਨ ਕੀਤਾ ਪਾਸ

ਚੀਨੀ ਕੰਪਨੀਆਂ ‘ਤੇ ਅਮਰੀਕੀ ਸਰਕਾਰ ਦਾ ਐਕਸ਼ਨ; ਨਵਾਂ ਕਾਨੂੰਨ ਕੀਤਾ ਪਾਸ

Read Full Article
    ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

ਕੈਲੀਫੋਰਨੀਆ ਦੇ ਜੰਗਲ ਵਿਚ ਅੱਗ ਲਗਾਉਣ ਵਾਲਾ ਕਾਬੂ

Read Full Article