PUNJABMAILUSA.COM

ਕੈਨੇਡਾ ਦੀਆਂ ਸੰਸਦ ਚੋਣਾਂ ’ਚ ਲਿਬਰਲ ਪਾਰਟੀ ਜੇਤੂ

ਕੈਨੇਡਾ ਦੀਆਂ ਸੰਸਦ ਚੋਣਾਂ ’ਚ ਲਿਬਰਲ ਪਾਰਟੀ ਜੇਤੂ

ਕੈਨੇਡਾ ਦੀਆਂ ਸੰਸਦ ਚੋਣਾਂ ’ਚ ਲਿਬਰਲ ਪਾਰਟੀ ਜੇਤੂ
October 28
19:10 2015

Canada election winnerਵੈਨਕੂਵਰ, 28 ਅਕਤੂਬਰ (ਸੁਖਮਿੰਦਰ ਸਿੰਘ ਚੀਮਾ/ਪੰਜਾਬ ਮੇਲ)- ਕੈਨੇਡਾ ਦੀ ਪਾਰਲੀਮੈਂਟ ਲਈ ਪਈਆਂ ਵੋਟਾਂ ਦੇ ਚੋਣ ਨਤੀਜਿਆਂ ਨੇ ਸਿਆਸੀ ਪੰਡਿਤਾਂ ਦੇ ਚੋਣ ਸਰਵੇਖਣਾਂ ਦੀਆਂ ਭਵਿੱਖਬਾਣੀ ਨੂੰ ਰੱਦ ਕਰਦਿਆਂ ਲਿਬਰਲ ਪਾਰਟੀ ਨੂੰ ਭਾਰੀ ਬਹੁਮਤ ਦੇ ਕੇ ਜਿਤਾ ਦਿੱਤਾ ਅਤੇ ਟੋਰੀ ਪਾਰਟੀ ਦੇ ਸਾਢੇ 9 ਸਾਲਾਂ ਦੇ ਰਾਜ ਦਾ ਅੰਤ ਹੋ ਗਿਆ। ਹੁਣ ਤੱਕ ਇਹੀ ਕਿਆਸ ਅਰਾਈਆਂ ਲੱਗ ਰਹੀਆਂ ਸਨ ਕਿ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲੇਗਾ ਅਤੇ ਲੰਗੜੀ ਸਰਕਾਰ ਬਣੇਗੀ। ਪਰ ਚੋਣ ਨਤੀਜਿਆਂ ਅਨੁਸਾਰ ਲਿਬਰਲ ਪਾਰਟੀ 338 ਸੀਟਾਂ ਵਿਚੋਂ 184 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਲੈ ਗਈ ਹੈ। ਸੱਤਾਧਾਰੀ ਕੰਜ਼ਰਵੇਟਿਵ (ਟੋਰੀ) ਪਾਰਟੀ ਨੂੰ 99 ਅਤੇ ਘੱਟ ਗਿਣਤੀ ਸਰਕਾਰ ਬਣਾਉਣ ਦੇ ਸੁਪਨੇ ਵੇਖ ਰਹੀ ਨਿਊ ਡੈਮੋਕਰੈਟਿਕ ਪਾਰਟੀ ਨੂੰ ਕੇਵਲ 44 ਸੀਟਾਂ ਮਿਲੀਆਂ ਹਨ। ਵੱਖਵਾਦੀ ਸੁਰ ਫਰਾਂਸੀਸੀ ਮੂਲ ਦੀ ਬਲਾਕ ਕਿਊਬਿਕ ਨੂੰ 10 ਸੀਟਾਂ ਅਤੇ ਗਰੀਨ ਪਾਰਟੀ ਨੂੰ ਇਕ ਸੀਟ ਮਿਲੀ ਹੈ।
ਟੋਰੀ ਪਾਰਟੀ ਦੇ ਆਗੂ ਤੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਚੋਣ ਨਤੀਜਿਆਂ ਪਿੱਛੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹਾਰਪਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਜਨਤਾ ਦਾ ਫਤਵਾ ਪ੍ਰਵਾਨ ਹੈ। ਉਨ੍ਹਾਂ ਲਿਬਰਲ ਆਗੂ ਜਸਟਿਨ ਟੁਰੂਡੋ ਨੂੰ ਉਨ੍ਹਾਂ ਦੀ ਪਾਰਟੀ ਦੀ ਜਿੱਤ ਲਈ ਵਧਾਈ ਦਿਤੀ ਹੈ। 44 ਸਾਲਾ ਜਸਟਿਨ ਟੁਰੂਡੋ ਅਗਲੇ ਹਫਤੇ ਪ੍ਰਧਾਨ ਮੰਤਰੀ ਵਜੋ ਸਹੁੰ ਚੁੱਕਣਗੇ। ਉਨ੍ਹਾਂ ਦੇ ਪਿਤਾ ਪ੍ਰੀਮੀਅਰ ਟਰੂਡੋ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ।
ਸੰਸਦੀ ਚੋਣਾਂ ’ਚ ਭਾਰਤੀ ਮੂਲ ਦੇ 20 ਸੰਸਦ ਮੈਂਬਰ ਚੁਣੇ ਗਏ ਹਨ, ਜਿਨ੍ਹਾਂ ਵਿਚੋਂ 18 ਪੰਜਾਬੀ ਹਨਠ ਜੋ ਕਿ ਇਕ ਰਿਕਾਰਡ ਹੈ। ਇਨ੍ਹਾਂ ਵਿਚ 2 ਟੋਰੀ ਪਾਰਟੀ ਦੀ ਟਿਕਟ ਉਪਰ ਅਤੇ 16 ਲਿਬਰਲ ਦੀ ਟਿਕਟ ਉਪਰ ਚੁਣੇ ਗਏ ਹਨ।
ਚੋਣਾਂ ਜਿੱਤਣ ਵਾਲੇ ਪੰਜਾਬੀਆ ’ਚ ਮਾਂਟਰੀਅਲ ਦੇ ਡੈਰਵਲ-ਲਾਸ਼ੀਨ ਹਲਕੇ ਤੋਂ ਲਿਬਰਲ ਪਾਰਟੀ ਦੀ ਟਿਕਟ ਤੇ ਜਿੱਤਣ ਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਜਦੀਵਾਲ ਨੇੜਲੇ ਪਿੰਡ ਦਾਰਾਪੁਰ ਦੀ ਅੰਜੂ ਢਿੱਲੋਂ ਨਾ ਸਿਰਫ ਸਭ ਤੋਂ ਉਪਰ ਦੀ ਸੰਸਦ ਮੈਂਬਰ ਹੈ, ਸਗੋਂ ਉਸਨੇ ਫਰਾਂਸੀਸੀ ਮੂਲ ਦੇ ਕਿਊਬਿਕ ਸੂਬੇ ’ਚ ਪਹਿਲੀ ਪੰਜਾਬੀ ਸੰਸਦ ਮੈਂਬਰ ਵਜੋ ਵੀ ਜਿੱਤ ਦਰਜ ਕਰਵਾਈ ਹੈ। ਓਨਟਾਰੀਓ ਸੂਬੇ ਤੋਂ ਲਿਬਰਲ ਪਾਰਟੀ ਦੀ ਟਿਕਟ ’ਤੇ ਚੁਣੇ ਗਏ ਪੰਜਾਬੀ ਸੰਸਦ ਮੈਂਬਰਾਂ ’ਚ ਮਿਸੀਸਾਗਾ ਹਲਕੇ ਤੋਂ ਗੰਗਾ ਨਗਰ ਦੇ ਨਵਦੀਪ ਸਿੰਘ ਬੈਂਸ, ਬਰੈਂਪਟਨ-ਸੈਂਟਰ ਹਲਕੇ ਤੇ ਜ਼ਿਲ੍ਹਾ ਜਲੰਧਰ ਦੇ ਜੰਡੂਸਿੰਘ ਪਿੰਡ ਦੇ ਰੇਸ਼ਮ ਸਿੰਘ ਸੰਘਾ, ਬਰੈਂਪਟਨ-ਸੰਸਦ ਹਲਕੇ ਤੇ ਲੁਧਿਆਣਾ ਜ਼ਿਲ੍ਹੇ ਦੇ ਸਰਾਭਾ ਪਿੰਡ ਦੇ ਰਾਜ ਸਿੰਘ ਗਰੇਵਾਲ, ਬਰੈਂਪਟਨ-ਨੋਰਥ ਹਲਕੇ ਤੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜੰਡਾਲੀ ਦੀ ਰੂਬੀ ਸਹੋਤਾ, ਬਰੈਂਪਟਨ ਸਾਊਥ ਹਲਕੇ ਤੋਂ ਲੁਧਿਆਣਾ ਦੇ ਪਿੰਡ ਸਿੱਧਵਾਂ ਬੇਟ ਦੀ ਸੋਨੀਆ ਸਿੱਧੂ, ਬਰੈਂਪਟਨ ਵੈਸਟ ਹਲਕੇ ਤੋਂ ਦਿੱਲੀ ਦੀ ਜੰਮਪਲ ਕਮਲ ਖਹਿਰਾ, ਮਿਸੀਸਾਗਾ-ਸਟੀਲਸਵਿਲੇ ਹਲਕੇ ਤੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਸਨਪੁਰ ਦੇ ਗਗਨ ਸਿਕੰਦ, ਕਿਚਨਰ-ਸੈਂਟਰ ਤੋਂ ਜਲੰਧਰ ਦੇ ਰਾਜ ਸੈਣੀ। ਇਸ ਤੋਂ ਇਲਾਵਾ ਓਨਟਾਰੀਓ ਦੇ ਓਟਵਾ ਸ਼ਹਿਰ ਦੇ ਚੰਦਰ ਆਰੀਆ ਜੋ ਕਿ ਦਿੱਲੀ ਤੋਂ ਹਨ ਅਤੇ ਸਥਾਨਕ ਹਿੰਦੂ ਸੁਸਾਇਟੀ ਦੇ ਪ੍ਰਧਾਨ ਹਨ, ਲਿਬਰਲ ਪਾਰਟੀ ਦੇ ਸੰਸਦ ਮੈਂਬਰ ਚੁਣੇ ਗਏ ਹਨ। ਲਿਬਰਲ ਪਾਰਟੀ ਦੀ ਟਿਕਟ ਉਪਰ ਹੀ ਟੋਰਾਂਟੋ ਇਲਾਕੇ ’ਚ ਭਾਰਤੀ ਮੂਲ ਦੇ ਆਰਿਫ ਵਿਰਾਨੀ ਸੰਸਦ ਮੈਂਬਰ ਬਣੇ ਹਨ।
ਓਨਟਾਰੀਓ ਦੇ ਮਾਰਖਮ-ਯੂਨੀਅਨ ਵਿਲੇ ਹਲਕੇ ਤੋਂ ਟੋਰੀ ਪਾਰਟੀ ਟਿਕਟ ਉਪਰ ਇਕ ਹੋਰ ਪੰਜਾਬੀ ਬੋਬ ਸਰੋਆ ਚੋਣ ਜਿੱਤ ਗਏ ਹਨ ਅਤੇ ਵਾਟਰਲੂ ਹਲਕੇ ਤੋਂ ਬਰਦੀਸ਼ ਕੌਰ ਝੱਗੜ ਜਲੰਧਰ ਵੀ ਜੇਤੂ ਹੋਏ ਹਨ। ਅਲਬਰਟਾ ਸੂਬੇ ਤੋਂ ਟੋਰੀ ਪਾਰਟੀ ਦੀ ਟਿਕਟ ਉਪਰ ਚੁਣੇ ਜਾਣ ਵਾਲਿਆਂ ’ਚ ਕੈਲਗਰੀ ਤੋਂ ਦੀਪਕ ਓਬਰਾਏ ਜੋ ਕਿ ਭੋਪਾਲ ਦੇ ਜੰਮਪਲ ਪੰਜਾਬੀ ਹਨ, ਲਗਾਤਾਰ ਪੰਜਵੀਂ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਜਦੋਂਕਿ ਲਿਬਰਲ ਪਾਰਟੀ ਦੀ ਟਿਕਟ ਉਪਰ ਕੈਲਗਰੀ ਸਕਾਈਵਿਊ ਹਲਕੇ ਤੋਂ ਸਾਬਕਾ ਵਿਧਾਇਕ ਜ਼ਿਲ੍ਹਾ ਮੋਗਾ ਦੇ ਪਿੰਡ ਨੱਥੂਵਾਲਾ ਦੇ ਦਰਸ਼ਨ ਸਿੰਘ ਕੰਗ ਅਤੇ ਐਡਮਿੰਟਨ-ਮਿਲਵੁੱਡਜ਼ ਹਲਕੇ ਤੋਂ ਸਿਟੀ ਕੌਂਸਲਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਨਭੋਰਾ ਦੇ ਅਮਰਜੀਤ ਸਿੰਘ ਸੋਹੀ ਸ਼ਾਮਲ ਹਨ।
ਬ੍ਰਿਟਿਸ਼ ਕੋਲੰਬੀਆ ਤੋਂ ਸਰੀ-ਨਿਊਟਨ ਤੋਂ ਲਿਬਰਲ ਪਾਰਟੀ ਦੀ ਟਿਕਟ ਉਪਰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸੂਜਾਨਪੁਰ ਦੇ ਸੁੱਖ ਧਾਲੀਵਾਲ, ਸਰੀ ਸੈਂਟਰ ਤੋਂ ਜ਼ਿਲ੍ਹਾ ਜਲੰਧਰ ਦੇ ਸਰਾਏ ਪਿੰਡ ਦੇ ਰਣਦੀਪ ਸਿੰਘ ਸਰਾਏ ਅਤੇ ਵੈਨਕੂਵਰ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਬੇਲੀ ਦੇ ਜੰਮਪਲ ਸਾਬਕਾ ਲੈਫਟੀਨੈਂਟ ਕਰਨਲ ਹਰਜੀਤ ਸਿੰਘ ਸੱਜਣ ਅਤੇ ਮਿਸ਼ਨ ਹਲਕੇ ਤੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮੱਲਾ ਦੇ ਜਤਿੰਦਰ ਸਿੰਘ ਸਿੱਧੂ ਸ਼ਾਮਲ ਹਨ। ਜਤੀ ਸਿੱਧੂ ਕੇਵਲ 60 ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਹਾਰਨ ਵਾਲੇ ਪੰਜਾਬੀ ਸੰਸਦ ਮੈਬਰਾਂ ’ਚੋਂ ਸਾਬਕਾ ਟੋਰੀ ਮੰਤਰੀ ਬਲ ਗੋਸਲ ਲਿਬਰਲ ਦੇ ਰਮੇਸ਼ ਸੰਘਾ ਕੋਲੋਂ ਤਕਰੀਬਨ 6000 ਵੋਟਾਂ ਦੇ ਫਰਕ ਨਾਲ ਹਾਰ ਗਏ ਅਤੇ ਬਹੁ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਟਿੰਮ ਉਪਲ ਲਿਬਰਲ ਦੇ ਅਮਰਜੀਤ ਸੋਹੀ ਹੱਥੋਂ ਕੇਵਲ 90 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ। ਕੈਲਗਰੀ ਤੋਂ ਦਵਿੰਦਰ ਸ਼ੋਰੀ ਅਤੇ ਬਰੈਂਪਟਨ ਤੇ ਪਰਮ ਗਿੱਲ ਹਾਰਨ ਵਾਲਿਆਂ ’ਚ ਸ਼ਾਮਲ ਹਨ। ਨਿਊ ਡੈਮੋਕ੍ਰੈਟਿਕ ਪਾਰਟੀ ਦੀ ਸਰੀ ਤੋਂ ਸੰਸਦ ਮੈਂਬਰ ਜਿਨੀ ਸਿੰਮਸ ਲਿਬਰਲ ਦੇ ਸੁੱਖ ਧਾਲੀਵਾਲ ਕੋਲੋਂ, ਜਸਬੀਰ ਸੰਧੂ ਲਿਬਰਲ ਦੇ ਰਣਦੀਪ ਸਰਾਏ ਕੋਲੋਂ ਹਾਰ ਗਏ।
ਸਰੀ ਤੇ ਤਿੰਨ ਵਾਰ ਸੰਸਦ ਲਈ ਚੁਣੀ ਜਾਣ ਵਾਲੀ ਟੋਰੀ ਸੰਸਦ ਮੈਂਬਰ ਨੀਨਾ ਗਰੇਵਾਲ ਵੀ 8000 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਈ ਹੈ।
ਇਸ ਵਾਰ 6 ਪਾਰਟੀਆਂ ਦੀਆਂ ਟਿਕਟਾਂ ਉਪਰ 62 ਪ੍ਰਵਾਸੀ ਭਾਰਤੀਆਂ ਨੇ ਚੋਣ ਲਈ ਸੀ, ਜਿਨ੍ਹਾਂ ਵਿਚ 54 ਪੰਜਾਬੀ ਸਨ। ਕੈਨੇਡਾ ਦੀ ਸਾਢੇ 3 ਕਰੋੜ ਵਸੋਂ ’ਚ ਪੰਜਾਬੀਆਂ ਦੀ ਗਿਣਤੀ ਦੋ ਪ੍ਰਤੀਸ਼ਤ ਦੇ ਕਰੀਬ ਹੈ। ਇਸ ਵਾਰ 16 ਪੰਜਾਬੀਆਂ ਦਾ ਸੰਸਦ ਲਈ ਚੁਣਿਆ ਜਾਣਾ ਬਹੁਤ ਮਹੱਤਤਾ ਰੱਖਦਾ ਹੈ। ਲਿਬਰਲ ਪਾਰਟੀ ਦੀ ਯਤਨ ਵਾਲੀ ਵਜ਼ਾਰਤ ਵਿਚ ਨਵਦੀਪ ਸਿੰਘ ਬੈਂਸ ਦੀ ਕੈਬਨਿਟ ਮੰਤਰੀ ਬਣਨਾ ਤਹਿ ਹੈ। ਸੁੱਖ ਧਾਲੀਵਾਲ ਜਾਂ ਹਰਜੀਤ ਸਿੰਘ ਸੱਜਣ ਨੂੰ ਵੀ ਕੋਈ ਮਹੱਤਵਪੂਰਨ ਅਹੁਦਾ ਮਿਲ ਸਕਦਾ ਹੈ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

ਅਮਰੀਕਾ ਵਿਚ 18 ਤੋਂ 37 ਸਾਲ ਤੱਕ ਦੇ 62 ਫ਼ੀਸਦੀ ਨੌਜਵਾਨਾਂ ਨੂੰ ਟਰੰਪ ਦਾ ਕੰਮ ਬਿਲਕੁਲ ਨਹੀਂ ਪਸੰਦ

Read Full Article
    ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

ਅਮਰੀਕੀ ਐੱਮ.ਪੀ. ਅਲੈਗਜ਼ੈਂਡਰੀਆ ਓਕਾਸੀਓ ਸਾਥੀਆਂ ਨੂੰ ਸਿਖਾਏਗੀ ਟਵਿੱਟਰ

Read Full Article
    ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

ਵ੍ਹਾਈਟ ਹਾਊਸ ‘ਤੇ ਹਮਲੇ ਦੀ ਸਾਜ਼ਿਸ਼ ‘ਚ ਜਾਰਜੀਆ ਤੋਂ ਨੌਜਵਾਨ ਗ੍ਰਿਫਤਾਰ

Read Full Article
    ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

ਤਿੰਨ ਮੁੱਖ ਅਮਰੀਕੀ ਅਹੁਦਿਆਂ ਲਈ ਟਰੰਪ ਨੇ ਚੁਣੇ 3 ਭਾਰਤੀ

Read Full Article
    ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

ਅਮਰੀਕਾ ਦੇ ਓਰੇਗਨ ‘ਚ ਸਿੱਖ ਸਟੋਰ ਮਾਲਕ ‘ਤੇ ਨਸਲੀ ਹਮਲਾ, ਹਮਲਾਵਰ ਕਾਬੂ

Read Full Article
    H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

H-1B ਵੀਜ਼ੇ ਨੂੰ ਲੈ ਕੇ ਅਮਰੀਕਾ ‘ਚ ਮਚਿਆ ਹਾਹਾਕਾਰ

Read Full Article
    ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

ਟਰੰਪ ਪ੍ਰਸ਼ਾਸਨ ਨੇ 3 ਅਹਿਮ ਅਹੁਦਿਆਂ ਲਈ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੀਤਾ ਨਾਮਜ਼ਦ

Read Full Article
    ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

ਪੰਜਾਬ ‘ਚ ਰਾਜਸੀ ਪਾਰਟੀਆਂ ਦੇ ਨਵੇਂ ਸਮੀਕਰਣ ਬਣਨੇ ਸ਼ੁਰੂ

Read Full Article
    ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਫਰਿਜ਼ਨੋ ਵਿਖੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

Read Full Article
    ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

ਪੁਲਿਸ ਅਫਸਰ ਨਤਾਲੀ ਕਰੋਨਾ ਦੀ ਯਾਦ ਵਿਚ ਕੈਂਡਲ ਵੀਜਲ ਦਾ ਆਯੋਜਨ

Read Full Article
    ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

ਬੈਨ ਸਿੰਘ ਦੀ ਪਹਿਲੀ ਲੋਹੜੀ ਮਨਾਈ ਗਈ

Read Full Article
    ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

ਐਲਕ ਗਰੋਵ ‘ਚ ਅਧੂਰੇ ਪਏ ਮਾਲ ਨੂੰ ਢਾਹਿਆ ਜਾਵੇਗਾ

Read Full Article
    ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

ਅਮਰੀਕੀ ਅਦਾਲਤ ਵੱਲੋਂ ਪੰਜਾਬੀ ਕੁੜੀ ਦੇ ਕਾਤਲ ਨੂੰ 10 ਮਹੀਨੇ ਦੀ ਸਜ਼ਾ

Read Full Article
    ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

ਭਾਰਤੀ ਮੂਲ ਦੇ ਰਾਜ ਸ਼ਾਹ ਨੇ ਟਰੰਪ ਪ੍ਰਸ਼ਾਸਨ ਨੂੰ ਕਿਹਾ ਅਲਵਿਦਾ

Read Full Article
    ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

ਫ਼ੇਸਬੁੱਕ ਵੱਲੋਂ ਭਾਰਤੀ ਮੂਲ ਦਾ ਅਧਿਕਾਰੀ ‘ਵਰਕਪਲੇਸ’ ਦੇ ਮੁਖੀ ਵਜੋਂ ਨਿਯੁਕਤ

Read Full Article