PUNJABMAILUSA.COM

ਕੈਨੇਡਾ ਦਾ ਨਵਾਂ ਪ੍ਰਧਾਨ ਮੰਤਰੀ 4 ਨਵੰਬਰ ਨੂੰ ਲਵੇਗਾ ਹਲਫ਼

ਕੈਨੇਡਾ ਦਾ ਨਵਾਂ ਪ੍ਰਧਾਨ ਮੰਤਰੀ 4 ਨਵੰਬਰ ਨੂੰ ਲਵੇਗਾ ਹਲਫ਼

ਕੈਨੇਡਾ ਦਾ ਨਵਾਂ ਪ੍ਰਧਾਨ ਮੰਤਰੀ 4 ਨਵੰਬਰ ਨੂੰ ਲਵੇਗਾ ਹਲਫ਼
October 23
20:58 2015

Justin Trudeau
ਟੋਰਾਂਟੋ, 23 ਅਕਤੂਬਰ (ਪੰਜਾਬ ਮੇਲ)- ਮੁਲਕ ਦੇ ਨਵੇਂ ਚੁਣੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਜੇ ਰਸਮੀ ਤੌਰ ’ਤੇ ਕੁਰਸੀ ਸੰਭਾਲਣੀ ਹੈ ਪਰ ੳੁਨ੍ਹਾਂ ਅਹਿਮ ਮੁੱਦਿਆਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵੋਟਾਂ ਤੋਂ ਅਗਲੇ ਦਿਨ ਉਨ੍ਹਾਂ ਇਕ ਨਿਵੇਕਲਾ ਕੰਮ ਕੀਤਾ।
ਸੰਸਦ ਜਾਣ ਤੋਂ ਪਹਿਲਾਂ ਉਨ੍ਹਾਂ ਮਾਂਟਰੀਅਲ ਵਿਚਲੇ ਆਪਣੇ ਹਲਕੇ ਪਾਪੀਨਊ ਦੇ ਮੈਟਰੋ ਸਟੇਸ਼ਨ ’ਤੇ ਲੋਕਾਂ ਨਾਲ ਹੱਥ ਮਿਲਾਏ ਤੇ ‘ਸੈਲਫੀਆਂ’ ਖਿਚਵਾਈਆਂ। ਲਿਬਰਲ ਸਰਕਾਰ ਦੇ ਸੱਤਾ ਵਿੱਚ ਆਉਣ ਨਾਲ ਹਰ ਵਰਗ ਦੇ ਲੋਕਾਂ ਦੇ ਚਿਹਰਿਆਂ ’ਤੇ ਵੱਖਰੀ ਕਿਸਮ ਦੀ ਆਸ ਦੇਖੀ ਜਾ ਸਕਦੀ ਹੈ। ਸਕੂਲੀ ਬੱਚਿਆਂ ਤੋਂ ਲੈ ਕੇ ਫੈਕਟਰੀਆਂ ਵਿੱਚ ਕੰਮ ਕਰਦੇ ਕਾਮਿਆਂ ਦੀਆਂ ਆਪਸੀ ਗੱਲਾਂ ਵਿੱਚ ਸਿਆਸੀ ਤਬਦੀਲੀ ਦੀ ਹੀ ਚਰਚਾ ਸੁਣਨ ਨੂੰ ਮਿਲ ਰਹੀ ਹੈ। ਮੁਲਕ ਦੀ ਤਿੰਨ ਕਰੋੜ ਜਨਤਾ ਨੇ ਇਕ ਦਹਾਕੇ ਬਾਅਦ ਕੰਜ਼ਰਵੇਟਿਵ ਪਾਰਟੀ ਤੋਂ ਰਾਜ ਭਾਗ ਖੋਹ ਕੇ ਲਿਬਰਲ ਪਾਰਟੀ ਨੂੰ ਸੌਂਪਿਅਾ ਹੈ।
ਪਾਰਟੀ ਸੂਤਰਾਂ ਮੁਤਾਬਕ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ 43 ਸਾਲਾ ਜਸਟਿਨ ਟਰੂਡੋ ਜਲਦੀ ਕੈਬਨਿਟ ਦਾ ਗਠਨ ਕਰ ਕੇ ਰਾਜ ਭਾਗ ਸੰਭਾਲਣ ਸਾਰ ਚੋਣ ਪ੍ਰਚਾਰ ਵੇਲੇ ਲੋਕਾਂ ਨਾਲ ਕੀਤੇ ਵਾਅਦਿਆਂ ’ਤੇ ਧਿਆਨ ਕੇਂਦਰਤ ਕਰਨ ਜਾ ਰਹੇ ਹਨ। ਉਹ 4 ਨਵੰਬਰ ਨੂੰ ਸਹੁੰ ਚੁੱਕਣਗੇ। ਲਿਬਰਲ ਪਾਰਟੀ ਨੇ ਇਨ੍ਹਾਂ ਚੋਣਾਂ ਵਿੱਚ 338 ਵਿੱਚੋਂ 184 ਸੀਟਾਂ ਨਾਲ ਪੂਰਨ ਬਹੁਮਤ ਹਾਸਲ ਕੀਤਾ ਹੈ। ਸੂਤਰਾਂ ਮੁਤਾਬਕ ਉਨ੍ਹਾਂ ਦੀ ਕੈਬਨਿਟ ਵਿੱਚ ਅੌਰਤ-ਮਰਦ ਦੀ ਵੰਡ ਸਾਵੀਂ (ਅੱਧੋ-ਅੱਧ) ਹੋਵੇਗੀ। ਕੁੱਲ 50 ਅੌਰਤਾਂ ਲਿਬਰਲ ਪਾਰਟੀ ਵੱਲੋਂ ਜਿੱਤੀਆਂ ਹਨ।
ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੂੰ ਮਿਲਣ ਤੋਂ ਇਲਾਵਾ ਉਨ੍ਹਾਂ ਅਮਰੀਕੀ ਪ੍ਰਧਾਨ ਬਰਾਕ ਓਬਾਮਾ ਨੂੰ ਸੀਰੀਆ ਤੇ ਇਰਾਕ ਦੇ ਲੜਾਕੂ ਮਿਸ਼ਨ ਤੋਂ ਬਾਹਰ ਨਿਕਲਣ ਬਾਰੇ ਸਪੱਸ਼ਟ ਕਰ ਦਿੱਤਾ ਹੈ। ਉਹ ਨਵੰਬਰ ਵਿੱਚ ਪੈਰਿਸ ਵਿੱਚ ਹੋਣ ਵਾਲੀ ਵਾਤਾਵਰਨ ਬਾਰੇ ਕੌਮਾਂਤਰੀ ਮੀਟਿੰਗ ਵਿੱਚ ਹਿੱਸਾ ਲੈਣਗੇ। ਡੇਢ ਦਰਜਨ ਜੇਤੂ ਪੰਜਾਬੀਆਂ ਵਿੱਚੋਂ ਵੀ ਕੁਝ ਇਕ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ।
ਮਿਸੀਸਾਗਾ ਤੋਂ ਜਿੱਤੇ ਸਾਬਕਾ ਸੰਸਦ ਮੈਂਬਰ ਨਵਦੀਪ ਬੈਂਸ ਦਾ ਨਾਂ ਸੰਭਾਵੀ ਮੰਤਰੀ ਵਜੋਂ ਚਰਚਾ ਵਿੱਚ ਹੈ। ਕਿੱਤੇ ਵਜੋਂ ਅਕਾੳੂਟੈਂਟ ਅਤੇ ਰਾਇਰਸਨ ’ਵਰਸਿਟੀ ਦੇ ਵਿਜ਼ੀਟਿੰਗ ਪ੍ਰੋਫੈਸਰ 38 ਸਾਲਾ ਨਵਦੀਪ ਬੈਂਸ 2004 ਤੋਂ 2011 ਤੱਕ ਸੰਸਦ ਮੈਂਬਰ ਹੁੰਦੇ ਹੋਏ ਪਾਰਟੀ ਦੇ ਕਈ ਅਹਿਮ ਅਹੁਦਿਆਂ ’ਤੇ ਰਹੇ।
ਟਰੂਡੋ ਵੀ ਹੈ ਭੰਗਡ਼ੇ ਦਾ ਦੀਵਾਨਾ
ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬੈਠਣ ਵਾਲੇ ਜਸਟਿਨ ਟਰੂਡੋ ਭੰਗਡ਼ਾ ਪਾੳੁਣਾ ਵੀ ਜਾਣਦੇ ਹਨ। ਸਾਲ 2009 ਵਿੱਚ ੲਿੰਡੀਅਾ ਕੈਨੇਡਾ ਅੈਸੋਸੀੲੇਸ਼ਨ ਵੱਲੋਂ ਕਰਵਾੲੇ ਸਮਾਗਮ ਵਿੱਚ ਟਰੂਡੋ ਵੱਲੋਂ ਪੰਜਾਬੀ ਗੀਤ ’ਤੇ ਰੱਜ ਕੇ ਭੰਗਡ਼ਾ ਪਾੳੁਣ ਦੀ ਵੀਡੀਓ ਜਾਰੀ ਹੋੲੀ ਹੈ। ੲਿਸ ਵੀਡੀਓ ਵਿੱਚ 43 ਸਾਲਾ ਟਰੂਡੋ ਨੇ ਚਿੱਟਾ ਕਡ਼ਤਾ ਪਜਾਮਾ ਪੲਿਅਾ ਹੋੲਿਅਾ ਹੈ ਤੇ ੳੁਹ ਬਾਲੀਵੁੱਡ ਦੀ ਫਿਲਮ ਦਿਲ ਬੋਲੇ ਹਡ਼ੀਪਾ ਦੇ ੲਿਕ ਗੀਤ ’ਤੇ ਬੀਬੀਅਾਂ ਨਾ ਭੰਗਡ਼ਾ ਪਾ ਰਹੇ ਹਨ। ਲਿਬਰਲ ਪਾਰਟੀ ਦੇ ੲਿਕ ਬੁਲਾਰੇ ਨੇ ਦੱਸਿਅਾ ਕਿ ੲਿਹ ਸਮਾਗਮ ਸਾਲ 2009 ਵਿੱਚ ਮਾਂਟਰੀਅਲ ਵਿੱਚ ਹੋੲਿਅਾ ਸੀ ਤੇ ੳੁਸ ਵਿੱਚ ਹੀ ਟਰੂਡੋ ਨੇ ਭੰਗਡ਼ਾ ਪਾੲਿਅਾ ਸੀ। ੲਿਸ ਪਾਰਟੀ ਨੇ ਹਾਲ ਹੀ ਦੌਰਾਨ ਸੰਸਦ ਦੀਅਾਂ ਦੀ ਚੋਣਾਂ ਵਿੱਚ 338 ਸੀਟਾਂ ਵਿੱਚੋਂ 185 ਸੀਟ ਜਿੱਤੀਅਾਂ ਹਨ। ਵਰਣਨਯੋਗ ਹੈ ਕਿ ਸੰਸਦ ਦੀਅਾਂ ਚੋਣਾਂ ਦੇ ਪ੍ਰਚਾਰ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਸਟੀਫਨ ਹਾਰਪਰ ਦੀ ਪਤਨੀ ਲੌਰੀਨ ਨੇ ਵੀ ਪੰਜਾਬੀਅਾਂ ਦੀਅਾਂ ਵੋਟਾਂ ਲੈਣ ਖਾਤਰ ਅਾਪ ਭੰਗਡ਼ਾ ਪਾਉਣ ਦੀਅਾਂ ਵੀਡੀਓ ਜਾਰੀ ਕੀਤੀਅਾਂ ਸਨ। ਕੈਨੇਡਾ ਵਿੱਚ ਭਾਰਤੀ ਮੂਲ ਦੇ ਕੈਨਡੀਅਨਾਂ ਦੀ ਗਿਣਤੀ ਸਿਰਫ਼ ਤਿੰਨ ਫੀਸਦੀ ਹੈ ਪਰ ਹੁਣ ੲਿਹ ਸਿਅਾਸੀ ਮੋਰਚੇ ’ਤੇ ਪ੍ਰਭਾਵਸ਼ਾਲੀ ਬਣ ਗੲੇ ਹਨ। ੲਿਸ ਸਾਲ ਸੰਸਦ ਵਿੱਚ ਰਿਕਾਰਡ ਭਾਰਤੀ ਮੂਲ ਦੇ ਕੈਨੇਡੀਅਨ ਪੁੱਜੇ ਹਨ।

About Author

Punjab Mail USA

Punjab Mail USA

Related Articles

0 Comments

No Comments Yet!

There are no comments at the moment, do you want to add one?

Write a comment

Only registered users can comment.

ads

Latest Category Posts

    ਅਮਰੀਕਾ ਤੇ ਭਾਰਤ ਦੀ ਚੋਣ ਪ੍ਰਣਾਲੀ ‘ਚ ਵੱਡਾ ਫਰਕ

ਅਮਰੀਕਾ ਤੇ ਭਾਰਤ ਦੀ ਚੋਣ ਪ੍ਰਣਾਲੀ ‘ਚ ਵੱਡਾ ਫਰਕ

Read Full Article
    ਅਮਰੀਕੀ ਗਰੀਨ ਕਾਰਡ ਦੇ ਚਾਹਵਾਨਾਂ ਨੂੰ ਛੱਡਣੀ ਹੋਵੇਗੀ ਸਰਕਾਰੀ ਸਹਾਇਤਾ

ਅਮਰੀਕੀ ਗਰੀਨ ਕਾਰਡ ਦੇ ਚਾਹਵਾਨਾਂ ਨੂੰ ਛੱਡਣੀ ਹੋਵੇਗੀ ਸਰਕਾਰੀ ਸਹਾਇਤਾ

Read Full Article
    ਪੰਜਾਬ ਮੇਲ ਨੂੰ ਮਹੀਨੇ ਦਾ ਸਰਵਉੱਤਮ ‘ਸਮਾਲ ਬਿਜ਼ਨੈਸ’ ਐਲਾਨਿਆ

ਪੰਜਾਬ ਮੇਲ ਨੂੰ ਮਹੀਨੇ ਦਾ ਸਰਵਉੱਤਮ ‘ਸਮਾਲ ਬਿਜ਼ਨੈਸ’ ਐਲਾਨਿਆ

Read Full Article
    ਸਿੱਖ ਅਟਾਰਨੀ ਜਨਰਲ ‘ਤੇ ਨਸਲੀ ਟਿੱਪਣੀ ਕਰਨ ਵਾਲੇ 5 ਪੁਲਿਸ ਕਰਮੀਆਂ ਵੱਲੋਂ ਅਸਤੀਫਾ

ਸਿੱਖ ਅਟਾਰਨੀ ਜਨਰਲ ‘ਤੇ ਨਸਲੀ ਟਿੱਪਣੀ ਕਰਨ ਵਾਲੇ 5 ਪੁਲਿਸ ਕਰਮੀਆਂ ਵੱਲੋਂ ਅਸਤੀਫਾ

Read Full Article
    ਐਲਕ ਗਰੋਵ ਸਿਟੀ ਵੱਲੋਂ ਪੁਰਾਣੀਆਂ ਇਮਾਰਤਾਂ ਦੇ ਰਖ-ਰਖਾਵ ਲਈ ਹੋਈ ਮੀਟਿੰਗ

ਐਲਕ ਗਰੋਵ ਸਿਟੀ ਵੱਲੋਂ ਪੁਰਾਣੀਆਂ ਇਮਾਰਤਾਂ ਦੇ ਰਖ-ਰਖਾਵ ਲਈ ਹੋਈ ਮੀਟਿੰਗ

Read Full Article
    ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਆ ਰਹੀ ਹੈ ਇਕ ਹੋਰ ਆਫਤ

ਸੈਕਰਾਮੈਂਟੋ ਦੇ ਸਟੋਰ ਮਾਲਕਾਂ ‘ਤੇ ਆ ਰਹੀ ਹੈ ਇਕ ਹੋਰ ਆਫਤ

Read Full Article
    ਸਿੱਖ ਕਲਾ ਦੀ ਪ੍ਰਦਰਸ਼ਨੀ ਨੂੰ ਵੇਖਣ ਲਈ ਇਲਾਕੇ ਦੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਗਿਆ

ਸਿੱਖ ਕਲਾ ਦੀ ਪ੍ਰਦਰਸ਼ਨੀ ਨੂੰ ਵੇਖਣ ਲਈ ਇਲਾਕੇ ਦੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਗਿਆ

Read Full Article
    ਸਿੱਖ ਅਮਰੀਕਨ ਵੈਟਰਨ ਅਲਾਇੰਸ ਨੂੰ ਸਿੱਖ ਆਫ ਅਮਰੀਕਾ ਨੇ ਦਿੱਤੀ ਹਮਾਇਤ

ਸਿੱਖ ਅਮਰੀਕਨ ਵੈਟਰਨ ਅਲਾਇੰਸ ਨੂੰ ਸਿੱਖ ਆਫ ਅਮਰੀਕਾ ਨੇ ਦਿੱਤੀ ਹਮਾਇਤ

Read Full Article
    14ਵੇਂ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ : ਗਾਖਲ

14ਵੇਂ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਲਈ ਸਮੂਹ ਪੰਜਾਬੀਆਂ ਦਾ ਧੰਨਵਾਦ : ਗਾਖਲ

Read Full Article
    ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

ਅਮਰੀਕਾ ‘ਚ ਖਾਸ ਸਰਕਾਰੀ ਲਾਭ ਲੈਣ ਵਾਲਿਆਂ ਨੂੰ ਗ੍ਰੀਨ ਕਾਰਡ ਲੈਣਾ ਹੋਵੇਗਾ ਔਖਾ!

Read Full Article
    ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੇ ਅਸਤੀਫਾ ਦਿੱਤਾ

Read Full Article
    ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

ਅਮਰੀਕੀ ‘ਚ ਸਰਕਾਰੀ ਸਹਾਇਤਾ ਦਾ ਲਾਭ ਲੈਣ ਵਾਲੇ ਪ੍ਰਵਾਸੀਆਂ ਨੂੰ ਨਹੀਂ ਮਿਲੇਗੀ ਗ੍ਰੀਨ ਕਾਰਡ!

Read Full Article
    ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

ਸੰਯੁਕਤ ਰਾਸ਼ਟਰ ਮੁਖੀ ਭਾਰਤ ਯਾਤਰਾ ‘ਤੇ ਆਉਣਗੇ

Read Full Article
    ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

ਅਮਰੀਕਾ ‘ਚ ਅੰਗਦਾਨ ਕਰਨ ਵਾਲਿਆਂ ਲਈ ਆਯੋਜਿਤ ਹੋਏ ਕੌਮਾਂਤਰੀ ਖੇਡ ਮੁਕਾਬਲੇ ‘ਚ ਚੰਡੀਗੜ੍ਹ ਦੇ ਜੋੜੇ ਨੇ ਜਿੱਤੇ 14 ਮੈਡਲ

Read Full Article
    ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

ਪੁਲਾੜ ਯਾਤਰੀ ਬਣਨਾ ਚਾਹੁੰਦੀ ਸੀ ਇਵਾਂਕਾ ਟਰੰਪ

Read Full Article