PUNJABMAILUSA.COM

ਕੈਨੇਡਾ ‘ਚ ਮੋਟੀ ਕਮਾਈ ਕਰਨ ਦੇ ਬਾਵਜੂਦ ਪੰਜਾਬੀ, ਚਾਈਨੀਜ਼ ਲੋਕਾਂ ਤੋਂ ਪਿੱਛੇ

ਕੈਨੇਡਾ ‘ਚ ਮੋਟੀ ਕਮਾਈ ਕਰਨ ਦੇ ਬਾਵਜੂਦ ਪੰਜਾਬੀ, ਚਾਈਨੀਜ਼ ਲੋਕਾਂ ਤੋਂ ਪਿੱਛੇ

ਕੈਨੇਡਾ ‘ਚ ਮੋਟੀ ਕਮਾਈ ਕਰਨ ਦੇ ਬਾਵਜੂਦ ਪੰਜਾਬੀ, ਚਾਈਨੀਜ਼ ਲੋਕਾਂ ਤੋਂ ਪਿੱਛੇ
March 13
13:40 2018

ਓਟਾਵਾ, 13 ਮਾਰਚ (ਪੰਜਾਬ ਮੇਲ)- ਕੈਨੇਡਾ ‘ਚ ਬਹੁਤ ਸਾਰੇ ਵਿਦੇਸ਼ੀ ਰਹਿ ਰਹੇ ਹਨ ਜੋ ਦਿਨ-ਰਾਤ ਮਿਹਨਤ ਕਰਕੇ ਆਪਣੇ ਦੇਸ਼ਾਂ ਨੂੰ ਪੈਸਾ ਭੇਜਦੇ ਹਨ। ਇੱਥੇ ਰਹਿ ਰਹੇ ਭਾਰਤੀ ਵੀ ਮੋਟੀ ਕਮਾਈ ਕਰਦੇ ਹਨ। ਖਾਸ ਤੌਰ ‘ਤੇ ਪੰਜਾਬੀਆਂ ਲਈ ਤਾਂ ਕੈਨੇਡਾ ਬਹੁਤ ਖਾਸ ਬਣ ਗਿਆ ਹੈ। ਇਕ ਸਰਵੇ ‘ਚ ਪਤਾ ਲੱਗਾ ਹੈ ਕਿ ਕੈਨੇਡਾ ‘ਚ ਮੋਟੀ ਕਮਾਈ ਕਰਨ ਦੇ ਬਾਵਜੂਦ ਪੰਜਾਬੀ ਆਪਣੇ ਦੇਸ਼ ਨਾਲ ਕਾਰੋਬਾਰ ਨਹੀਂ ਕਰ ਰਹੇ ਜਦ ਕਿ ਚਾਈਨੀਜ਼ ਇਸ ‘ਚ ਅੱਗੇ ਹਨ ਹਾਲਾਂਕਿ ਉਹ ਪੰਜਾਬੀਆਂ ਨਾਲੋਂ 10 ਤੋਂ 15 ਫੀਸਦੀ ਘੱਟ ਕਮਾਈ ਕਰਦੇ ਹਨ। ਕੈਨੇਡਾ ਦੀ ਰੈਵੇਨਿਊ ਏਜੰਸੀ ਦੀ ਟੈਕਸ ਗ੍ਰੋਥ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਉੱਥੇ ਵਸੇ ਅਤੇ ਪੜ੍ਹੇ ਲਿਖੇ ਪੰਜਾਬੀ ਸਾਲ ‘ਚ ਘੱਟੋ-ਘੱਟ 80 ਹਜ਼ਾਰ ਡਾਲਰ ਕਮਾ ਰਹੇ ਹਨ ਜਦਕਿ ਉੱਥੇ ਸਰਕਾਰੀ ਨੌਕਰੀ ਅਤੇ ਵਪਾਰ ਕਰਨ ਵਾਲੇ ਪੰਜਾਬੀ ਸਲਾਨਾ 2 ਤੋਂ ਢਾਈ ਲੱਖ ਰੁਪਏ ਕਮਾ ਰਹੇ ਹਨ। ਇਸ ਦੌਰਾਨ ਇਹ ਸੱਚਾਈ ਵੀ ਸਾਹਮਣੇ ਆਈ ਕਿ ਪੰਜਾਬੀ ਆਪਣੇ ਸ਼ਹਿਰਾਂ ‘ਚ ਨਿਵੇਸ਼ ਨਹੀਂ ਕਰ ਰਹੇ। ਪਿਛਲੇ 5 ਸਾਲਾਂ ‘ਚ ਭਾਰਤ-ਕੈਨੇਡਾ ਦੌਰਾਨ ਜੋ ਵਪਾਰ ਹੋਇਆ ਹੈ, ਉਸ ‘ਚ ਉਲਟ ਭਾਰਤ ਹੀ 7007 ਮਿਲੀਅਨ ਡਾਲਰ ਦੇ ਘਾਟੇ ‘ਚ ਹੈ। ਜਦ ਕਿ ਚਾਈਨੀਜ਼ ਕੰਪਨੀਆਂ ਨੇ 16 ਬਿਲੀਅਨ ਡਾਲਰ ਸਲਾਨਾ ਦੀ ਔਸਤ ‘ਤੇ ਸਾਮਾਨ ਦੀ ਵਿਕਰੀ ਕੀਤੀ ਹੈ। ਚਾਈਨੀਜ਼ ਲੋਕ ਆਪਣੇ ਦੇਸ਼ ਤੋਂ ਸਾਰਾ ਸਮਾਨ ਮੰਗਵਾ ਕੇ ਕੈਨੇਡਾ ‘ਚ ਵੇਚ ਕੇ ਆਪਣੇ ਦੇਸ਼ ਨੂੰ ਤਰੱਕੀ ਦੇ ਰਹੇ ਹਨ।
ਕਾਰੋਬਾਰ ‘ਚ ਚੀਨ ਦੇ ਮੁਕਾਬਲੇ 7007 ਮਿਲੀਅਨ ਡਾਲਰ ਪਿੱਛੇ ਹੈ ਭਾਰਤ—
ਕੈਨੇਡਾ ਰੈਵੇਨਿਊ ਏਜੰਸੀ ਦੇ ਉਪਲਬਧ ਡਾਟੇ ਮੁਤਾਬਕ ਘੱਟ ਪੜ੍ਹੇ ਲਿਖੇ ਪੰਜਾਬੀ 11 ਰੁਪਏ ਡਾਲਰ ਦੇ ਪ੍ਰਤੀ ਘੰਟਾ ਕਮਾਈ ਭਾਵ ਦਿਨ ‘ਚ ਔਸਤਨ 88 ਡਾਲਰ ਕਮਾ ਰਹੇ ਹਨ ਪਰ ਉੱਥੇ ਪੜ੍ਹੇ-ਲਿਖੇ ਪੰਜਾਬੀ 3 ਗੁਣਾ ਤਕ ਕਮਾਈ ਕਰ ਰਹੇ ਹਨ। 2006 ‘ਚ ਕੈਨੇਡਾ ‘ਚ ਪੰਜਾਬੀਆਂ ਦੀ ਗਿਣਤੀ 4 ਲੱਖ 44 ਹਜ਼ਾਰ ਸੀ। ਇਨ੍ਹਾਂ ‘ਚੋਂ 70 ਫੀਸਦੀ ਸਾਲ ‘ਚ 29,900 ਡਾਲਰ ਕਮਾ ਲੈਂਦੇ ਸਨ। ਹੁਣ ਪੰਜਾਬੀਆਂ ਦੀ ਗਿਣਤੀ 10 ਲੱਖ ਤੋਂ ਵਧ ਹੈ ਅਜਿਹੇ ‘ਚ ਘੱਟੋ-ਘੱਟ ਪੜ੍ਹੇ ਲਿਖੇ ਇਨਕਮ ਟੈਕਸ ਰਿਟਰਨ ‘ਚ ਔਸਤਨ 80 ਹਜ਼ਾਰ ਡਾਲਰ ਦੀ ਕਮਾਈ ਦਰਜ ਕਰ ਰਹੇ ਹਨ ਜਦਕਿ ਇਨਫਾਰਮੇਸ਼ਨ ਤਕਨਾਲੋਜੀ, ਕਾਨੂੰਨ, ਸਰਕਾਰੀ ਨੌਕਰੀ ਪੇਸ਼ਾ 2 ਲੱਖ ਡਾਲਰ ਤੋਂ ਉੱਪਰ ਦੀ ਕਮਾਈ ਦਰਜ ਕਰਦੇ ਹਨ। ਔਸਤਨ ਚਾਈਨੀਜ਼ ਲੋਕ ਇਨ੍ਹਾਂ ਤੋਂ 15 ਤੋਂ 25 ਫੀਸਦੀ ਤਕ ਪਿੱਛੇ ਹਨ। ਪੰਜਾਬੀ ਘਰ ਬਣਾਉਣ ਲਈ ਬਹੁਤ ਖਰਚਾ ਕਰਦੇ ਹਨ ਜਦਕਿ ਚਾਈਨੀਜ਼ ਇਸ ‘ਚ ਕੰਜੂਸੀ ਕਰਦੇ ਹਨ।
ਪਹਿਲਾਂ ਬੇਰੁਜ਼ਗਾਰ ਜਾਂ ਫਿਰ ਸਟੂਡੈਂਟਸ ਹੀ ਕੈਨੇਡਾ ਜਾਂਦੇ ਸਨ ਪਰ ਹੁਣ ਟਰੈਂਡ ਬਦਲ ਗਿਆ ਹੈ। ਪਿਛਲੇ ਇਕ ਸਾਲ ‘ਚ ਜਲੰਧਰ ਤੋਂ ਤਕਰੀਬਨ ਦੋ ਦਰਜਨ ਕਾਰੋਬਾਰੀ ਕੈਨੇਡਾ ਸ਼ਿਫਟ ਹੋ ਚੁੱਕੇ ਹਨ। ਉਹ ਇੰਜੀਨੀਅਰ ਗੁਡਜ਼, ਸਿਵਿਲ ਇੰਜੀਨੀਅਰਿੰਗ ਅਤੇ ਕੰਸਲਟੈਂਸੀ ਨਾਲ ਜੁੜੇ ਲੋਕ ਹਨ। ਇਨ੍ਹਾਂ ਨੇ ਔਸਤਨ 1 ਕਰੋੜ ਰੁਪਏ ਤੋਂ ਵਧੇਰੇ ਕੈਨੇਡਾ ‘ਚ ਇਨਵੈਸਟ ਕੀਤੇ ਹਨ। ਜਲੰਧਰ ਦੇ ਕਾਰੋਬਾਰੀਆਂ ਦੇ ਨਾਲ ਵਪਾਰ ਕਰਨ ਵਾਲਿਆਂ ‘ਚ ਲੁਧਿਆਣਾ ਅਤੇ ਮੰਡੀਗੋਬਿੰਦਗੜ੍ਹ ਦੇ 1 ਦਰਜਨ ਲੋਕ ਵੱਖਰੇ ਹਨ।
ਪੰਜਾਬੀ ਕੈਨੇਡਾ ‘ਚ ਪੜ੍ਹਾਈ ਦੇ ਨਾਲ ਕੰਮ ਕਰਨ ਲਈ ਹਰ ਸਾਲ ਜਾਂਦੇ ਹਨ। ਵਿਦਿਆਰਥੀਆਂ ਨੇ ਉੱਥੇ ਦੀਆਂ ਐਜੂਕੇਸ਼ਨ ਸੰਸਥਾਵਾਂ ਨੂੰ 15 ਤੋਂ 20 ਲੱਖ ਰੁਪਏ ਪ੍ਰਤੀ ਕੋਰਸ ਨਾਲ ਬਤੌਰ ਪੜ੍ਹਾਈ ਖਰਚ ਦੇ ਦਿੱਤੇ ਹਨ। ਕਾਰੋਬਾਰ ਨਾਲ ਜੁੜੇ ਲੋਕ ਦੱਸਦੇ ਹਨ ਕਿ ਤਕਰੀਬਨ 900 ਕਰੋੜ ਦਾ ਸਲਾਨਾ ਵਪਾਰ ਦਿੱਤਾ ਹੈ। ਕੈਨੇਡਾ ਦੀ ਜਨਗਣਨਾ ਮੁਤਾਬਕ 1903 ‘ਚ ਕੈਨੇਡਾ ‘ਚ 300 ਪੰਜਾਬੀ ਸਨ, 1980 ‘ਚ 5000 ਹੋ ਗਏ, 2006 ‘ਚ 4,44 ਲੱਖ ਅਤੇ ਹੁਣ 10 ਲੱਖ ਪਾਰ ਕਰ ਗਏ ਹਨ।

About Author

Punjab Mail USA

Punjab Mail USA

Related Articles

ads

Latest Category Posts

    ਭਾਜਪਾ ਲੀਡਰ ਦਾ ਦਾਅਵਾ, ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਕੀਤੀ ਖ਼ਤਮ

ਭਾਜਪਾ ਲੀਡਰ ਦਾ ਦਾਅਵਾ, ਐਨਡੀਏ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ‘ਕਾਲੀ ਸੂਚੀ’ ਕੀਤੀ ਖ਼ਤਮ

Read Full Article
    ਹੁਣ ਟਰੰਪ ਪਤਨੀ ਦਾ ਨਾਮ ਗਲਤ ਲਿਖਣ ਕਾਰਨ ਆਏ ਚਰਚਾ ‘ਚ

ਹੁਣ ਟਰੰਪ ਪਤਨੀ ਦਾ ਨਾਮ ਗਲਤ ਲਿਖਣ ਕਾਰਨ ਆਏ ਚਰਚਾ ‘ਚ

Read Full Article
    ਨਿਊਯਾਰਕ ਪੁਲਿਸ ‘ਚ ਪਹਿਲੀ ਦਸਤਾਰਧਾਰੀ ਸਿੱਖ ਮਹਿਲਾ ਬਣੀ ਅਫਸਰ

ਨਿਊਯਾਰਕ ਪੁਲਿਸ ‘ਚ ਪਹਿਲੀ ਦਸਤਾਰਧਾਰੀ ਸਿੱਖ ਮਹਿਲਾ ਬਣੀ ਅਫਸਰ

Read Full Article
    ਮੁੰਬਈ ਹਮਲੇ ਬਾਰੇ ਸ਼ਰੀਫ ਦੇ ਵਿਵਾਦਤ ਬਿਆਨ ਮਗਰੋਂ ਪਾਕਿ ਅਧਿਕਾਰੀਆਂ ਨੇ ਅੰਗਰੇਜ਼ੀ ਅਖ਼ਬਾਰ ਦੀਆਂ ਕਾਪੀਆਂ ਵੰਡਣ ‘ਤੇ ਲਾਈ ਰੋਕ

ਮੁੰਬਈ ਹਮਲੇ ਬਾਰੇ ਸ਼ਰੀਫ ਦੇ ਵਿਵਾਦਤ ਬਿਆਨ ਮਗਰੋਂ ਪਾਕਿ ਅਧਿਕਾਰੀਆਂ ਨੇ ਅੰਗਰੇਜ਼ੀ ਅਖ਼ਬਾਰ ਦੀਆਂ ਕਾਪੀਆਂ ਵੰਡਣ ‘ਤੇ ਲਾਈ ਰੋਕ

Read Full Article
    NYPD gets first female turbaned Sikh auxiliary Police officer

NYPD gets first female turbaned Sikh auxiliary Police officer

Read Full Article
    ਯਾਦਗਾਰੀ ਹੋ ਨਿੱਬੜਿਆ ਸਿੱਖਸ ਆਫ ਅਮੈਰਿਕਾ ਦਾ ਸਲਾਨਾ ਗਾਲਾ ਡਿਨਰ

ਯਾਦਗਾਰੀ ਹੋ ਨਿੱਬੜਿਆ ਸਿੱਖਸ ਆਫ ਅਮੈਰਿਕਾ ਦਾ ਸਲਾਨਾ ਗਾਲਾ ਡਿਨਰ

Read Full Article
    ਟੈਕਸਸ ਹਮਲਾ: ਹਮਲਾਵਰ ਨੇ ਆਪਣੇ ਕੰਪਿਊਟਰ ਅਤੇ ਫੋਨ ’ਤੇ ਦਿੱਤੀ ਸੀ ਹਮਲੇ ਬਾਰੇ ਜਾਣਕਾਰੀ

ਟੈਕਸਸ ਹਮਲਾ: ਹਮਲਾਵਰ ਨੇ ਆਪਣੇ ਕੰਪਿਊਟਰ ਅਤੇ ਫੋਨ ’ਤੇ ਦਿੱਤੀ ਸੀ ਹਮਲੇ ਬਾਰੇ ਜਾਣਕਾਰੀ

Read Full Article
    ਉਤਰ ਕੋਰੀਆ ਨੇ ਸਮਝੌਤੇ ਤੋਂ ਮਨ੍ਹਾਂ ਕੀਤਾ ਤਾਂ ਕਰ ਦੇਵਾਂਗੇ ਤਬਾਹ : ਟਰੰਪ

ਉਤਰ ਕੋਰੀਆ ਨੇ ਸਮਝੌਤੇ ਤੋਂ ਮਨ੍ਹਾਂ ਕੀਤਾ ਤਾਂ ਕਰ ਦੇਵਾਂਗੇ ਤਬਾਹ : ਟਰੰਪ

Read Full Article
    ਸ਼ੇਰਿਨ ਮੈਥਿਊ ਹੱਤਿਆ ਮਾਮਲਾ : ਪਿਤਾ ਖ਼ਿਲਾਫ਼ ਨਹੀਂ ਮਿਲੇ ਢੁਕਵੇਂ ਸਬੂਤ

ਸ਼ੇਰਿਨ ਮੈਥਿਊ ਹੱਤਿਆ ਮਾਮਲਾ : ਪਿਤਾ ਖ਼ਿਲਾਫ਼ ਨਹੀਂ ਮਿਲੇ ਢੁਕਵੇਂ ਸਬੂਤ

Read Full Article
    ਫੇਅਰਫੀਲਡ ‘ਚ ਬੱਚਿਆਂ ‘ਤੇ ਜ਼ੁਲਮ ਢਾਹੁਣ ਵਾਲੇ ਮਾਪੇ ਗ੍ਰਿਫ਼ਤਾਰ

ਫੇਅਰਫੀਲਡ ‘ਚ ਬੱਚਿਆਂ ‘ਤੇ ਜ਼ੁਲਮ ਢਾਹੁਣ ਵਾਲੇ ਮਾਪੇ ਗ੍ਰਿਫ਼ਤਾਰ

Read Full Article
    ਟੈਕਸਾਸ ਦੇ ਸੈਂਟਾ ਫੀ ਹਾਈ ਸਕੂਲ ‘ਚ ਹੋਈ ਗੋਲੀਬਾਰੀ, 8 ਮੌਤਾਂ, ਸ਼ੱਕੀ ਨੂੰ ਪੁਲਿਸ ਨੇ ਕੀਤਾ ਕਾਬੂ

ਟੈਕਸਾਸ ਦੇ ਸੈਂਟਾ ਫੀ ਹਾਈ ਸਕੂਲ ‘ਚ ਹੋਈ ਗੋਲੀਬਾਰੀ, 8 ਮੌਤਾਂ, ਸ਼ੱਕੀ ਨੂੰ ਪੁਲਿਸ ਨੇ ਕੀਤਾ ਕਾਬੂ

Read Full Article
    ਟਰੰਪ ਨੇ ਮੰਨਿਆ; ਪੋਰਨ ਸਟਾਰ ਸਟਾਰਮੀ ਡੇਨੀਅਲਸ ਨੂੰ ਮੂੰਹ ਬੰਦ ਰੱਖਣ ਲਈ ਦਿੱਤੇ ਸਨ 1.30 ਲੱਖ ਡਾਲਰ

ਟਰੰਪ ਨੇ ਮੰਨਿਆ; ਪੋਰਨ ਸਟਾਰ ਸਟਾਰਮੀ ਡੇਨੀਅਲਸ ਨੂੰ ਮੂੰਹ ਬੰਦ ਰੱਖਣ ਲਈ ਦਿੱਤੇ ਸਨ 1.30 ਲੱਖ ਡਾਲਰ

Read Full Article
    ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ; ਅਸੀਂ ਹਾਫਿਜ਼ ‘ਤੇ ਇਨਾਮ ਰੱਖਿਆ ਉਹ ਪਾਕਿਸਤਾਨ ‘ਚ ਘੁੰਮ ਰਿਹਾ ਸ਼ਰੇਆਮ

ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ; ਅਸੀਂ ਹਾਫਿਜ਼ ‘ਤੇ ਇਨਾਮ ਰੱਖਿਆ ਉਹ ਪਾਕਿਸਤਾਨ ‘ਚ ਘੁੰਮ ਰਿਹਾ ਸ਼ਰੇਆਮ

Read Full Article
    ਨਿਊਜਰਸੀ ‘ਚ ਸਕੂਲ ਬੱਸ ਤੇ ਟਰੱਕ ਵਿਚਾਲੇ ਟੱਕਰ ਦੌਰਾਨ 2 ਦੀ ਮੌਤ

ਨਿਊਜਰਸੀ ‘ਚ ਸਕੂਲ ਬੱਸ ਤੇ ਟਰੱਕ ਵਿਚਾਲੇ ਟੱਕਰ ਦੌਰਾਨ 2 ਦੀ ਮੌਤ

Read Full Article
    ਓਹਾਇਓ ਦੇ ਸ਼ਹਿਰ ਸਿਨਸਿਨਾਤੀ ’ਚ ਪੰਜਾਬੀ ਨੌਜਵਾਨ ਦੇ ਗੋਲੀ ਮਾਰੀ

ਓਹਾਇਓ ਦੇ ਸ਼ਹਿਰ ਸਿਨਸਿਨਾਤੀ ’ਚ ਪੰਜਾਬੀ ਨੌਜਵਾਨ ਦੇ ਗੋਲੀ ਮਾਰੀ

Read Full Article