ਕੈਨੇਡਾ ‘ਚ ਪੰਜਾਬੀ ਨੌਜਵਾਨ ਪਾਣੀ ਦੇ ਤੇਜ਼ ਵਹਾਅ ‘ਚ ਰੁੜਿਆ

448
Share

ਮੋਗਾ, 22 ਜੁਲਾਈ (ਪੰਜਾਬ ਮੇਲ)- ਮੋਗਾ ਜ਼ਿਲ੍ਹੇ ਦੇ ਕਸਬਾ ਅਜੀਤਵਾਲ ਤੋਂ 15 ਮਾਰਚ, 2020 ਨੂੰ ਅਮਨਦੀਪ ਸਿੰਘ ਕੈਨੇਡਾ ਗਿਆ ਸੀ ਅਤੇ ਉਸ ਨੇ ਕੈਨੇਡਾ ਜਾ ਕੇ ਸੀ.ਡੀ.ਆਈ. ਕਾਲਜ ਵਿਖੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ। ਇਸ ਦੌਰਾਨ ਹੀ ਵਿਸ਼ਵ ਪੱਧਰ ‘ਤੇ ਫੈਲੀ ਕੋਰੋਨਾ ਵਾਇਰਸ ਦੀ ਮਹਾਮਾਰੀ ਕਰ ਕੇ ਭਾਵੇਂ ਕੈਨੇਡਾ ਹਾਲੇ ਪੂਰੀ ਤਰ੍ਹਾਂ ਕੰਮ ਵੀ ਨਹੀਂ ਸੀ ਚੱਲ ਸਕਿਆ ਅਤੇ ਵਿਹਲੇ ਹੋਣ ਕਾਰਨ ਅਮਨਦੀਪ ਆਪਣੇ ਦੋ ਹੋਰ ਸਾਥੀਆਂ ਨਾਲ ਕੈਨੇਡਾ ਵਿਖੇ ਝੀਲ ‘ਤੇ ਘੁੰਮਣ ਚਲਾ ਗਿਆ।
ਇਸ ਦੌਰਾਨ ਹੀ ਅਚਾਨਕ ਹੋਈ ਮੌਸਮ ਦੀ ਖਰਾਬੀ ਕਾਰਣ ਅਮਨਦੀਪ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਿਆ। ਕੈਨੇਡਾ ਤੋਂ ਆਈ ਪੁੱਤ ਦੀ ਅਜਿਹੀ ਖ਼ਬਰ ਤੋਂ ਬਾਅਦ ਮਾਪਿਆਂ ਦਾ ਤਾਂ ਲੱਕ ਹੀ ਟੁੱਟ ਗਿਆ ਹੈ। ਮ੍ਰਿਤਕ ਅਮਨਦੀਪ ਦੇ ਪਿਤਾ ਪਰਮਿੰਦਰ ਸਿੰਘ ਅਤੇ ਮਾਤਾ ਪਰਮਜੀਤ ਕੌਰ ਸਮੇਤ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।


Share