ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ

71
Share

ਟੋਰਾਂਟੋ, 14 ਸਤੰਬਰ (ਪੰਜਾਬ ਮੇਲ)- ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਇਕ ਪੰਜਾਬੀ ਨੌਜਵਾਨ ਦਾ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ। ਪੁਲਿਸ ਮੁਤਾਬਕ 38-39 ਸਾਲ ਦੇ ਰਾਮਪ੍ਰੀਤ ਸਿੰਘ ਉਰਫ਼ ਪੀਟਰ ਦੀ ਲਾਸ਼ ਹਾਈਵੇਅ 27 ਦੇ ਪੁਲ ਨੇੜੇਓਂ ਮਿਲੀ। ਜਾਣਕਾਰੀ ਮੁਤਾਬਕ ਰਾਮਪ੍ਰੀਤ ਸਿੰਘ ਪਿਛਲੇ ਕਈ ਮਹੀਨੇ ਤੋਂ ਵੈਸਟ ਹੰਬਰ ਟਰਾਇਲ ‘ਤੇ ਸਥਿਤ ਪੁਲ ਦੇ ਹੇਠਾਂ ਰਹਿ ਰਿਹਾ ਸੀ। ਲੇਬਰ ਡੇਅ ਵਾਲੇ ਦਿਨ ਜੌਗਿੰਗ ਕਰ ਰਹੇ ਇਕ ਵਿਅਕਤੀ ਨੇ ਉਸ ਦੀ ਮ੍ਰਿਤਕ ਲਾਸ਼ ਵੇਖੀ ਅਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਹੰਬਰ ਕਾਲਜ ਬੁਲੇਵਾਰਡ ਦੇ ਦੱਖਣ ਵੱਲ ਮਿਲੀ ਮ੍ਰਿਤਕ ਦੀ ਦੇਹ ‘ਤੇ ਡੂੰਘੇ ਜ਼ਖ਼ਮਾਂ ਦੇ ਨਿਸ਼ਾਨ ਸਾਫ਼ ਨਜ਼ਰ ਆ ਰਹੇ ਸਨ। ਐਮਰਜੰਸੀ ਅਧਿਕਾਰੀਆਂ ਨੇ ਰਾਮਪ੍ਰੀਤ ਸਿੰਘ ਨੂੰ ਮੁੱਢਲੀ ਸਹਾਇਤਾ ਦੇਣ ਦਾ ਯਤਨ ਕੀਤਾ ਪਰ ਉਹ ਦਮ ਤੋੜ ਚੁੱਕਿਆ ਸੀ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਸੰਬੰਧੀ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਜਾਂ ਇਲਾਕੇ ‘ਚ ਕੋਈ ਸ਼ੱਕੀ ਸਰਗਰਮੀ ਦੇਖੀ ਹੋਵੇ, ਤਾਂ ਉਹ ਤੁਰੰਤ 416-808- 7400 ‘ਤੇ ਸੰਪਰਕ ਕਰਨ।


Share