ਕੈਨੇਡਾ ‘ਚ ਪੰਜਾਬੀ ਕੁੜੀ ਦੀ ਭੇਦਭਰੀ ਹਾਲਤ ‘ਚ ਮੌਤ

195
Share

ਟੋਰਾਂਟੋ/ਭਦੌੜ, 4 ਜੁਲਾਈ (ਪੰਜਾਬ ਮੇਲ)- ਕੈਨੇਡਾ ‘ਚ ਪੜ੍ਹਾਈ ਕਰਨ ਗਈ ਇਕ ਪੰਜਾਬੀ ਕੁੜੀ ਦੀ ਭੇਦਭਰੀ ਹਲਾਤਾਂ ‘ਚ ਮੌਤ ਹੋ ਜਾਣ ਦੀ ਦੁਖਦਾਈ ਸੂਚਨਾ ਪ੍ਰਾਪਤ ਹੋਈ ਹੈ। ਮ੍ਰਿਤਕ ਕੁੜੀ ਦੀ ਪਛਾਣ ਸਮਨਦੀਪ ਕੌਰ ਵਜੋਂ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕਾ ਸਮਨਦੀਪ ਕੌਰ ਦੇ ਪਿਤਾ ਜਸਪਾਲ ਸਿੰਘ ਜੱਸੂ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਧੀ ਸਮਨਦੀਪ ਕੌਰ 4 ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਦੇ ਸ਼ਹਿਰ ਟੋਰਾਂਟੋ ਗਈ ਸੀ। ਕਰੀਬ ਦੋ ਮਹੀਨੇ ਪਹਿਲਾਂ ਆਪਣੇ ਤਾਏ ਦੀ ਲੜਕੀ ਕੋਲ ਸਸਕੈਚਵਾਨ ਚਲੀ ਗਈ ਸੀ। ਬੀਤੀ ਰਾਤ ਸਮਨਦੀਪ ਕੌਰ ਦੀ ਤਾਏ ਦੀ ਲੜਕੀ ਕੰਮ ‘ਤੇ ਚਲੀ ਗਈ, ਜਦ ਉਸ ਨੇ ਕੰਮ ਤੋਂ ਵਾਪਸ ਘਰ ਆਕੇ ਦੇਖਿਆ ਤਾਂ ਸਮਨਦੀਪ ਘਰ ‘ਚ ਦਿਖਾਈ ਨਹੀਂ ਦਿੱਤੀ, ਤਾਂ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਿਸ ਜਦੋਂ ਜਾਂਚ ਕੀਤੀ ਤਾਂ ਸਮਨਦੀਪ ਦੀ ਲਾਸ਼ ਘਰ ਦੀ ਬੇਸਮੈਂਟ ‘ਚੋਂ ਬਰਾਮਦ ਹੋਈ । ਫ਼ਿਲਹਾਲ ਅਜੇ ਤੱਕ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।
ਜਾਣਕਾਰੀ ਮੁਤਾਬਕ ਭਦੌੜ ਦੇ ਪਿੰਡ ਨੈਣੇਵਾਲ ਦੀ ਰਹਿਣ ਵਾਲੀ ਸਮਨਦੀਪ ਕੌਰ ਆਪਣੇ ਸੁਨਹਿਰੀ ਭਵਿੱਖ ਖਾਤਰ ਆਪਣੇ ਪਰਿਵਾਰ ਤੋਂ ਦੂਰ ਗਈ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਸ ਦੀ ਮੌਤ ਦੀ ਖ਼ਬਰ ਸੁਣ ਕੇ ਪੂਰਾ ਪਰਿਵਾਰ ਸਦਮੇ ‘ਚ ਹੈ।


Share