ਕੈਨੇਡਾ ‘ਚ ਨੌਜਵਾਨਾਂ ‘ਤੇ ਜ਼ਿਆਦਾ ਹੋ ਰਿਹੈ ਕੋਰੋਨਾਵਾਇਰਸ ਦਾ ਅਸਰ

115
Share

ਓਟਵਾ, 8 ਸਤੰਬਰ (ਪੰਜਾਬ ਮੇਲ)- ਕੈਨੇਡਾ ‘ਚ ਕਰੋਨਾਵਾਇਰਸ ਦਾ ਅਸਰ ਨੌਜਵਾਨਾਂ ‘ਤੇ ਜ਼ਿਆਦਾ ਹੋ ਰਿਹਾ ਹੈ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਮੁਤਾਬਕ ਮੁਲਕ ‘ਚ ਕਰੋਨਾ ਦੇ 1,31,495 ਕੇਸ ਹਨ ਜਿਨ੍ਹਾਂ ‘ਚੋਂ 9,143 ਵਿਅਕਤੀਆਂ ਨੇ ਦਮ ਤੋੜ ਦਿੱਤਾ ਹੈ। ਸਿਨਹੂਆ ਖ਼ਬਰ ਏਜੰਸੀ ਦੀ ਰਿਪੋਰਟ ਮੁਤਾਬਕ ਪਿਛਲੇ ਕੁਝ ਹਫ਼ਤਿਆਂ ਤੋਂ ਨੌਜਵਾਨਾਂ ‘ਚ ਕਰੋਨਾ ਦੇ ਕੇਸ ਵਧਣ ਦਾ ਰੁਝਾਨ ਦੇਖਿਆ ਗਿਆ ਹੈ।
ਪਬਲਿਕ ਹੈਲਥ ਏਜੰਸੀ ਨੇ ਬਿਆਨ ‘ਚ ਕਿਹਾ ਕਿ 40 ਸਾਲ ਤੋਂ ਘੱਟ ਊਮਰ ਦੇ ਵਿਅਕਤੀ ਕਰੋਨਾ ਤੋਂ ਪ੍ਰਭਾਵਿਤ ਹਨ। 20 ਤੋਂ 29 ਸਾਲ ਦੇ ਨੌਜਵਾਨਾਂ ‘ਚ ਲਾਗ ਦਾ ਅਸਰ ਵਧੇਰੇ ਹੈ। ਪਿਛਲੇ ਹਫ਼ਤੇ ਮੁਲਕ ‘ਚ ਰੋਜ਼ਾਨਾ ਔਸਤਨ 46 ਹਜ਼ਾਰ ਵਿਅਕਤੀਆਂ ਦੇ ਟੈਸਟ ਕੀਤੇ ਗਏ ਜਿਨ੍ਹਾਂ ‘ਚੋਂ 0.9 ਫ਼ੀਸਦ ਪਾਜ਼ੇਟਿਵ ਮਿਲੇ ਹਨ।


Share