ਕੈਨੇਡਾ ‘ਚ ਨਸ਼ਿਆਂ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ‘ਚ 40 ਫ਼ੀਸਦੀ ਤੱਕ ਦਾ ਵਾਧਾ ਦਰਜ

68
Share

ਵੈਨਕੂਵਰ, 19 ਨਵੰਬਰ (ਪੰਜਾਬ ਮੇਲ)-ਬੀਤੇ ਦਿਨਾਂ ਤੋਂ ਕੈਨੇਡਾ ਵਿਖੇ ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਦੇ ਅੰਕੜਿਆਂ ਮੁਤਾਬਕ ਨਸ਼ਿਆਂ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ‘ਚ 40 ਫ਼ੀਸਦੀ ਤੱਕ ਦਾ ਵਾਧਾ ਦਰਜ਼ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਵਿਖੇ ਮਾਰਚ ਤੋਂ ਅਗਸਤ ਤੱਕ ਲਗਾਤਾਰ 100 ਤੋਂ ਵੱਧ ਮੌਤਾਂ ਹੋਈਆਂ ਹਨ।
ਮਈ ਮਹੀਨੇ 175 ਤੇ ਜੂਨ ਮਹੀਨੇ 181 ਮੌਤਾਂ ਹੋਈਆਂ ਹਨ। ਜੇਕਰ ਓਨਟਾਰੀਓ ਦੀ ਗੱਲ ਕਰੀਏ ਤਾਂ ਹਰ ਹਫ਼ਤੇ 50 ਤੋਂ 80 ਮੌਤਾਂ ਹੋ ਰਹੀਆਂ ਹਨ। ਜੇਕਰ ਮੌਤਾਂ ਦੀ ਵੱਧ ਗਿਣਤੀ ਦੇ ਕਾਰਨਾਂ ‘ਤੇ ਜਾਈਏ ਤਾਂ ਬਾਰਡਰਾਂ ‘ਤੇ ਸਖ਼ਤੀ ਹੋਣ ਕਾਰਨ ਕੈਨੇਡਾ ਦੇ ਅੰਦਰ ਸਿੰਥੈਟਿਕ ਨਸ਼ਿਆਂ ਦੇ ਰੁਝਾਨ ਵਿਚ ਵੀ ਵਾਧਾ ਹੋਇਆ ਹੈ। ਬਾਹਰੋਂ ਨਸ਼ਾ ਘੱਟ ਆਉਣ ਕਾਰਨ ਕੈਨੇਡਾ ਅੰਦਰ ਹੀ ਸਿੰਥੈਟਿਕ ਨਸ਼ੇ ਤਿਆਰ ਕੀਤੇ ਜਾ ਰਹੇ ਹਨ ਅਤੇ ਨਾਲ ਮਿਲਾਵਟ ਵੀ ਵੱਡੇ ਪੱਧਰ ‘ਤੇ ਹੋ ਰਹੀ ਹੈ।


Share