PUNJABMAILUSA.COM

ਕੈਨੇਡਾ ‘ਚ ਨਵੇਂ ਆਏ ਪਰਵਾਸੀ ਰਹਿਣ ਬਸੇਰਿਆਂ ਲਈ ਦਰ-ਦਰ ਦੀਆਂ ਖਾ ਰਹੇ ਨੇ ਠੋਕਰਾਂ

ਕੈਨੇਡਾ ‘ਚ ਨਵੇਂ ਆਏ ਪਰਵਾਸੀ ਰਹਿਣ ਬਸੇਰਿਆਂ ਲਈ ਦਰ-ਦਰ ਦੀਆਂ ਖਾ ਰਹੇ ਨੇ ਠੋਕਰਾਂ

ਕੈਨੇਡਾ ‘ਚ ਨਵੇਂ ਆਏ ਪਰਵਾਸੀ ਰਹਿਣ ਬਸੇਰਿਆਂ ਲਈ ਦਰ-ਦਰ ਦੀਆਂ ਖਾ ਰਹੇ ਨੇ ਠੋਕਰਾਂ
August 11
14:55 2019

ਟੋਰਾਂਟੋ, 11 ਅਗਸਤ (ਪੰਜਾਬ ਮੇਲ)- ਕੈਨੇਡਾ ‘ਚ ਬੇਘਰ ਲੋਕਾਂ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ ਪਰ ਤਾਜ਼ਾ ਅੰਕੜੇ ਹੈਰਾਨ ਕਰਨ ਵਾਲੇ ਹਨ ਜਿਨ੍ਹਾਂ ਮੁਤਾਬਕ ਕੈਨੇਡਾ ‘ਚ ਨਵੇਂ ਆਏ ਪਰਵਾਸੀ ਰਹਿਣ ਬਸੇਰਿਆਂ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਤੇ ਸੜਕਾਂ ‘ਤੇ ਰਾਤਾਂ ਕੱਟਣ ਲਈ ਮਜਬੂਰ ਹਨ। ਇੰਪਲਾਇਮੈਂਟ ਐਂਡ ਸੋਸ਼ਲ ਡਿਵਲਪਮੈਂਟ ਕੈਨੇਡਾ ਵਲੋਂ ਇਸ ਹਫਤੇ ਜਾਰੀ ਦੋ ਰਿਪੋਰਟਾਂ ‘ਚ ਬੇਘਰ ਲੋਕਾਂ ਦੀ ਸਮੱਸਿਆ ਬਾਰੇ ਵਿਸਥਾਰ ਨਾਲ ਅੰਕੜੇ ਪੇਸ਼ ਕੀਤੇ ਗਏ।
ਨੈਸ਼ਨਲ ਸ਼ੈਲਟਰ ਸਟੱਡੀ ‘ਚ ਕਿਹਾ ਗਿਆ ਹੈ ਕਿ 2005 ਤੋਂ 2016 ਤੱਕ ਰਫਿਊਜੀਆਂ ਵਲੋਂ ਰਹਿਣ ਬਸੇਰਿਆਂ ਦੀ ਵਰਤੋਂ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ। 2016 ‘ਚ ਦੋ ਹਜ਼ਾਰ ਰਫਿਊਜ਼ੀ ਸ਼ੈਲਟਰਾਂ ‘ਚ ਰਾਤਾਂ ਕੱਟ ਰਹੇ ਸਨ ਜਦਕਿ 2014 ‘ਚ ਇਹ ਅੰਕੜਾ 1 ਹਜ਼ਾਰ ਸੀ। ਬੇਘਰਾਂ ਦੀ ਸਮੱਸਿਆ ਦੇ ਖਾਤਮੇ ਲਈ ਬਣੇ ਕੈਨੇਡੀਅਨ ਅਲਾਇੰਸ ਦੇ ਮੁਖੀ ਟਿਮ ਰਿਕਟਰ ਦਾ ਕਹਿਣਾ ਸੀ ਕਿ ਰਫਿਊਜੀਆਂ ਦੇ ਬੇਘਰ ਹੋਣ ਦੀ ਸੰਭਾਵਨਾ ਇਸ ਲਈ ਵੀ ਵਧ ਜਾਂਦੀ ਹੈ ਕਿਉਂਕਿ ਉਹ ਕਿਰਾਏ ਦੇ ਘਰ ਲੈਣ ‘ਚ ਸਮਰੱਥ ਨਹੀਂ ਹੁੰਦੇ, ਜਿਥੇ ਉਨ੍ਹਾਂ ਨੂੰ ਵਸਾਇਆ ਜਾਂਦਾ ਹੈ। ਟਿਮ ਨੇ ਕਿਹਾ ਕਿ ਜ਼ਿਆਦਾਤਰ ਰਫਿਊਜ਼ੀ ਟੋਰਾਂਟੋ ਤੇ ਕਿਊਬਿਕ ਵੱਲ ਜਾ ਰਹੇ ਹਨ ਤੇ ਟੋਰਾਂਟੋ ਦੇ ਮਕਾਨਾਂ ਦੇ ਕਿਰਾਏ ਬਾਰੇ ਅਸੀਂ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਰਹਿਣ ਬਸੇਰਿਆਂ ਦੀ ਉਪਲੱਬਧਤਾ ਤੇ ਕਿਰਾਏ ਦੇ ਮਕਾਨਾਂ ਨਾਲ ਜੁੜੀ ਹੋਈ ਹੈ। ਜਦੋਂ ਵੀ ਕੋਈ ਪਰਵਾਸੀ ਨਵਾਂ ਕੈਨੇਡਾ ਆਉਂਦਾ ਹੈ ਤਾਂ ਉਹ ਕੈਨੇਡਾ ‘ਚ ਘਰ ਖਰੀਦਣ ਬਾਰੇ ਤਾਂ ਸੋਚ ਹੀ ਨਹੀਂ ਸਕਦਾ। ਦੂਜਾ ਵੱਡਾ ਕਾਰਨ ਇਹ ਹੈ ਕਿ ਪਰਵਾਸੀਆਂ ਦਾ ਆਮਦਨ ਵੀ ਇੰਨੀ ਨਹੀਂ ਹੁੰਦੀ ਕਿ ਉਹ ਆਸਮਾਨ ਛੂੰਹਦੇ ਕਿਰਾਏ ਦੇ ਸਕਣ।
ਦੂਜੀ ਰਿਪੋਰਟ ‘ਪੁਆਇੰਟ ਇਨ ਟਾਈਮ’ ਕੈਨੇਡਾ ‘ਚ ਵਸਦੇ 61 ਭਾਈਚਾਰਿਆਂ ‘ਤੇ ਆਧਾਰਿਤ ਹੈ ਤੇ ਇਸ ਮੁਤਾਬਕ ਸਾਲ 2018 ‘ਚ ਮੁਲਕ ਦੇ ਕੁੱਲ ਬੇਘਰਾਂ ‘ਚੋਂ 14 ਫੀਸਦੀ ਨਵੇਂ ਆਏ ਪਰਵਾਸੀ ਸਨ। 14 ਫੀਸਦੀ ਦੇ ਇਸ ਅੰਕੜੇ ਨੂੰ ਅੱਗੇ ਪਰਵਾਸੀਆਂ, ਰਫਿਊਜੀਆਂ ਤੇ ਰਫਿਊਜੀ ਵਜੋਂ ਦਾਅਵਾ ਪੇਸ਼ ਕਰਨ ਵਾਲਿਆਂ ਵਿਚਾਲੇ ਵੰਡਿਆ ਗਿਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਨਵੇਂ ਪਰਵਾਸੀ ਸੜਕਾਂ ‘ਤੇ ਰਾਤਾਂ ਕੱਟਣ ਲਈ ਮਜਬੂਰ ਹਨ। ਜਿਹੜੇ ਪਰਵਾਸੀ ਕਿਰਾਏ ਦਾ ਮਕਾਨ ਜਾਂ ਬੇਸਮੈਂਟ ਲੱਭਣ ‘ਚ ਸਫਲ ਨਹੀਂ ਹੁੰਦੇ ਉਨ੍ਹਾਂ ਲਈ ਹਾਲਾਤ ਬਹੁਤ ਖਰਾਬ ਹੋ ਜਾਂਦੇ ਹਨ। ਇਕੱਲੇ ਟੋਰਾਂਟੋ ‘ਚ ਸੜਕਾਂ ‘ਤੇ ਮਰਨ ਵਾਲਿਆਂ ਦਾ ਅੰਕੜਾ ਇਕ ਹਜ਼ਾਰ ਹੋ ਗਿਆ ਹੈ ਤੇ ਇਨ੍ਹਾਂ ‘ਚੋਂ ਜ਼ਿਆਦਾਤਰ ਦੀ ਪਛਾਣ ਤੱਕ ਨਹੀਂ ਹੁੰਦੀ।

About Author

Punjab Mail USA

Punjab Mail USA

Related Articles

ads

Latest Category Posts

    ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

Read Full Article
    ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

Read Full Article
    ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

Read Full Article
    ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

Read Full Article
    ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

Read Full Article
    ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

Read Full Article
    ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

Read Full Article
    ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

Read Full Article
    ਬੇਕਰਸਫੀਲਡ ਵਿਖੇ ਕਰਵਾਈ 7ਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

ਬੇਕਰਸਫੀਲਡ ਵਿਖੇ ਕਰਵਾਈ 7ਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

Read Full Article
    ਅਮਰੀਕੀ ਪੰਜਾਬੀ ਕਹਾਣੀ-ਸੰਗ੍ਰਹਿ ‘ਸਮਕਾਲ ਤੇ ਪਰਵਾਸ’ ਲੋਕ ਅਰਪਿਤ

ਅਮਰੀਕੀ ਪੰਜਾਬੀ ਕਹਾਣੀ-ਸੰਗ੍ਰਹਿ ‘ਸਮਕਾਲ ਤੇ ਪਰਵਾਸ’ ਲੋਕ ਅਰਪਿਤ

Read Full Article
    ਸ੍ਰੀ ਗੁਰੂ ਨਾਨਕ ਦੇਵ ਜੀ ‘ਤੇ ਬਣੀ ਡਾਕੂਮੈਂਟਰੀ ਦਾ ਲਾਸ ਏਂਜਲਸ ‘ਚ ਹੋਇਆ ਭਰਪੂਰ ਸਵਾਗਤ

ਸ੍ਰੀ ਗੁਰੂ ਨਾਨਕ ਦੇਵ ਜੀ ‘ਤੇ ਬਣੀ ਡਾਕੂਮੈਂਟਰੀ ਦਾ ਲਾਸ ਏਂਜਲਸ ‘ਚ ਹੋਇਆ ਭਰਪੂਰ ਸਵਾਗਤ

Read Full Article
    ਅਮਰੀਕਾ ‘ਚ ਸਖ਼ਤੀ ਦੇ ਬਾਵਜੂਦ ਵੀ ਸਭ ਤੋਂ ਜ਼ਿਆਦਾ ਐੱਚ-1ਬੀ ਵੀਜ਼ਾ ਹੋਏ ਜਾਰੀ

ਅਮਰੀਕਾ ‘ਚ ਸਖ਼ਤੀ ਦੇ ਬਾਵਜੂਦ ਵੀ ਸਭ ਤੋਂ ਜ਼ਿਆਦਾ ਐੱਚ-1ਬੀ ਵੀਜ਼ਾ ਹੋਏ ਜਾਰੀ

Read Full Article
    ਨਿਊ ਓਰਲੀਨਜ਼ ‘ਚ ਉਸਾਰੀ ਅਧੀਨ ਹੋਟਲ ਦਾ ਇਕ ਹਿੱਸਾ ਢਹਿ ਢੇਰੀ; 2 ਲੋਕਾਂ ਦੀ ਮੌਤ, 20 ਜ਼ਖਮੀ

ਨਿਊ ਓਰਲੀਨਜ਼ ‘ਚ ਉਸਾਰੀ ਅਧੀਨ ਹੋਟਲ ਦਾ ਇਕ ਹਿੱਸਾ ਢਹਿ ਢੇਰੀ; 2 ਲੋਕਾਂ ਦੀ ਮੌਤ, 20 ਜ਼ਖਮੀ

Read Full Article
    ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ

ਸ਼ਿਕਾਗੋ ਦੇ ਅਪਾਰਟਮੈਂਟ ‘ਚ ਗੋਲੀਬਾਰੀ ਦੌਰਾਨ 4 ਲੋਕਾਂ ਦੀ ਮੌਤ

Read Full Article
    ਅਮਰੀਕਾ ‘ਚ ਕਾਰ ਹਾਦਸੇ ‘ਚ 10 ਤੋਂ ਵੱਧ ਲੋਕ ਜ਼ਖਮੀ

ਅਮਰੀਕਾ ‘ਚ ਕਾਰ ਹਾਦਸੇ ‘ਚ 10 ਤੋਂ ਵੱਧ ਲੋਕ ਜ਼ਖਮੀ

Read Full Article